Welcome to Canadian Punjabi Post
Follow us on

16

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਗੂਗਲ ਤੇ ਐਮਾਜ਼ੋਨ ਵਰਗੀਆਂ ਕੰਪਨੀਆਂ ਦਾ ਗਲਬਾ ਖ਼ਤਮ ਕਰਨ ਦੀ ਮੁਹਿੰਮ ਤੇਜ਼

June 14, 2019 02:31 PM

ਨਵੀਂ ਦਿੱਲੀ, 13 ਜੂਨ (ਪੋਸਟ ਬਿਊਰੋ)- ਤੇਜ਼ੀ ਨਾਲ ਬਦਲਦੇ ਡਿਜੀਟਲ ਵਰਲਡ ਵਿੱਚ ਗੂਗਲ ਅਤੇ ਐਮਾਜ਼ੋਨ ਆਦਿ ਵੱਡੀਆਂ ਕੰਪਨੀਆਂ ਦੇ ਗਲਬੇ ਨਾਲ ਅਮਰੀਕਾ ਵਿੱਚ ਬੇਚੈਨੀ ਵਧਣ ਲੱਗੀ ਹੈ। ਬਾਜ਼ਾਰ ਨੂੰ ਬਚਾਉਣ ਤੇ ਮੁਕਾਬਲੇਬਾਜ਼ੀ ਨੂੰ ਬਣਾਈ ਰੱਖਣ ਲਈ ਇਨ੍ਹਾਂ ਕੰਪਨੀਆਂ ਦੇ ਦਬਦਬੇ ਨੂੰ ਖ਼ਤਮ ਕਰਨ ਦੀ ਮੁਹਿੰਮ ਤੇਜ਼ ਹੋਣ ਲੱਗੀ ਹੈ।
ਅਮਰੀਕੀ ਨਿਆਂ ਵਿਭਾਗ ਦੀ ਇੱਕ ਸ਼ਾਖਾ ਨੇ ਇਨ੍ਹਾਂ ਵੱਡੀਆਂ ਕੰਪਨੀਆਂ ਨੂੰ ‘ਡਿਜੀਟਲ ਗੇਟਵੇਅ` ਦੱਸ ਕੇ ਇਨ੍ਹਾਂ ਦਾ ਗਲਬਾ ਖ਼ਤਮ ਕਰਨ ਦੀ ਵਕਾਲਤ ਕੀਤੀ ਹੈ। ਇਸ ਸੂਰਤ ਵਿੱਚ ਇਨ੍ਹਾਂ ਕੰਪਨੀਆਂ ਲਈ ਆਪਣੇ ਉਤਪਾਦ ਨੂੰ ਮੁਫ਼ਤ ਤੇ ਸਸਤਾ ਹੋਣ ਦੇ ਤਰਕ ਦੇ ਨਾਲ ਆਪਣੇ ਵਰਤਾਅ ਦਾ ਬਚਾਅ ਕਰਨਾ ਔਖਾ ਹੋ ਸਕਦਾ ਹੈ। ਸਰਕਾਰ ਦੀ ਇਸ ਸ਼ਾਖਾ ਦੇ ਮੁਖੀ ਤੇ ਸਹਾਇਕ ਅਟਾਰਨੀ ਜਨਰਲ ਮੇਕਨ ਡੇਲਰਹੀਮ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਡੀਆਂ ਤਕਨੀਕੀ ਕੰਪਨੀਆਂ ਖ਼ਿਲਾਫ਼ ਸੰਭਾਵਿਤ ਮੁਕਾਬਲੇਬਾਜ਼ੀ ਵਾਲੇ ਵਿਹਾਰ ਦੀ ਜਾਂਚ ਵਿੱਚ ਕਈ ਦਹਾਕੇ ਪਹਿਲਾਂ ਸਟੈਂਡਰਡ ਆਇਲ ਤੇ ਏ ਟੀ ਐਂਡ ਟੀ ਵਰਗੀਆਂ ਕੰਪਨੀਆਂ ਦੇ ਖ਼ਿਲਾਫ਼ ਹੋਈ ਇਨਫੋਰਸਮੈਂਟ ਕਾਰਵਾਈ ਦੇ ਅਧਿਐਨ ਤੋਂ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ ਤੋਂ ਲੱਗਦਾ ਹੈ ਕਿ ਇੰਟਰਨੈੱਟ ਸਰਚ, ਸੋਸ਼ਲ ਨੈੱਟਵਰਕ, ਮੋਬਾਈਲ ਤੇ ਡੈਸਕਟਾਪ ਆਪ੍ਰੇਟਿੰਗ ਸਿਸਟਮ ਤੇ ਇਲੈਕਟ੍ਰਾਨਿਕ ਬੁਕ ਸੇਲਸ ਸਮੇਤ ਅਹਿਮ ਡਿਜੀਟਲ ਖੇਤਰ ਵਿੱਚ ਇਕ ਜਾਂ ਦੋ ਖਿਡਾਰੀ ਹਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਏਨੀਆਂ ਵੱਡੀਆਂ ਤਕਨੀਕੀ ਕੰਪਨੀਆਂ ਦਾ ਬਾਜ਼ਾਰ ਉੱਤੇ ਗਲਬਾ ਹੈ, ਕਦੇ ਸਟੈਂਡਰਡ ਆਇਲ ਦੀ ਸਥਿਤੀ ਵੀ ਇਹੋ ਹੁੰਦੀ ਸੀ। ਜਦੋਂ ਤਕਨੀਕ ਖੇਤਰ ਵਿੱਚ ਤੇਜ਼ੀ ਨਾਲ ਬਦਲਾਅ ਹੋ ਰਿਹਾ ਸੀ, ਸਟੈਂਡਰਡ ਆਇਲ ਨੇ ਤਕਨੀਕ ਦੇ ਬਲ ਉੱਤੇ ਬਾਜ਼ਾਰ ਉੱਤੇ ਗਲਬਾ ਜਮਾ ਲਿਆ ਸੀ। ਉਸ ਸਮੇਂ ਵੀ ਖਪਤਕਾਰਾਂ ਨੂੰ ਘੱਟ ਕੀਮਤ ਦਾ ਲਾਹਾ ਮਿਲਦਾ ਸੀ।

Have something to say? Post your comment
ਹੋਰ ਭਾਰਤ ਖ਼ਬਰਾਂ