Welcome to Canadian Punjabi Post
Follow us on

17

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਲੋਕ ਸਭਾ ਚੋਣਾਂ ਵਿੱਚ ਹਾਰ ਪਿੱਛੋਂ ਕਾਂਗਰਸ ਦੀ ਕੋਰ ਕਮੇਟੀ ਭੰਗ

June 14, 2019 02:28 PM

ਨਵੀਂ ਦਿੱਲੀ, 13 ਜੂਨ (ਪੋਸਟ ਬਿਊਰੋ)- ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਪਿੱਛੋਂ ਕਾਂਗਰਸ ਹਰਕਤ ਵਿੱਚ ਹੈ ਤੇ ਇਸ ਕਾਰਨ ਪਾਰਟੀ ਦੀ ਕੋਰ ਕਮੇਟੀ ਭੰਗ ਕਰ ਦਿੱਤੀ ਗਈ ਹੈ।
ਕਾਂਗਰਸ ਪਾਰਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੱਸਿਆ ਕਿ ਪਾਰਟੀ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਜਲਦੀ ਹੀ ਸੂਬਾ ਇੰਚਾਰਜਾਂ ਦੀ ਬੈਠਕ ਬੁਲਾਉਣਗੇ, ਜਿਸ ਵਿੱਚ ਅਗਲੀਆਂ ਰਣਨੀਤੀਆਂ ਬਾਰੇ ਚਰਚਾ ਹੋਵੇਗੀ। ਚੇਤੇ ਰੱਖਣ ਯੋਗ ਹੈ ਕਿ ਕਾਂਗਰਸ ਨੇ ਅਗਲੇ ਪਾਰਲੀਮੈਂਟ ਸੈਸ਼ਨ ਲਈ ਰਣਨੀਤੀ 'ਤੇ ਚਰਚਾ ਲਈ ਕੱਲ੍ਹ ਬੈਠਕ ਬੁਲਾਈ ਸੀ। ਇਸ ਤੋਂ ਬਾਅਦ ਪਾਰਟੀ ਦੀ ਕੋਰ ਕਮੇਟੀ ਭੰਗ ਕਰ ਦਿੱਤੀ ਗਈ।
ਦੂਸਰੇ ਪਾਸੇ ਰਾਹੁਲ ਗਾਂਧੀ ਦੇ ਅਸਤੀਫੇ ਦੀ ਪੇਸ਼ਕਸ਼ ਨੂੰ ਪਿਛਲੇ ਕਈ ਦਿਨਾਂ ਤੋਂ ਦੀਆਂ ਅਟਕਲਾਂ 'ਤੇ ਹਾਲੇ ਰੋਕ ਲਾਉਂਦੇ ਹੋਏ ਕਾਂਗਰਸ ਨੇ ਕਿਹਾ ਕਿ ਰਾਹੁਲ ਗਾਂਧੀ ਪਾਰਟੀ ਪ੍ਰਧਾਨ ਸਨ, ਹਨ ਤੇ ਅੱਗੇ ਵੀ ਰਹਿਣਗੇ। ਸਾਬਕਾ ਕੇਂਦਰੀ ਮੰਤਰੀ ਕੇ ਕੇ ਐਂਟੋਨੀ ਦੇ ਮਾਰਗ ਦਰਸ਼ਨ ਵਿੱਚ ਹੋਈ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਗੈਰ ਰਸਮੀ ਬੈਠਕ ਤੋਂ ਬਾਅਦ ਕਾਂਗਰਸ ਦੇ ਮੁੱਖ ਬੁਲਾਰੇ ਸੁਰਜੇਵਾਲਾ ਨੇ ਇਹ ਟਿੱਪਣੀ ਕੀਤੀ ਹੈ। ਇਸ ਬੈਠਕ ਵਿੱਚ ਪਾਰਟੀ ਦੇ ਕਈ ਸੀਨੀਅਰ ਨੇਤਾ ਮੌਜੂਦ ਸਨ। ਰਾਹੁਲ ਗਾਂਧੀ ਇਸ ਵਿੱਚ ਨਹੀਂ ਸਨ। ਉਨ੍ਹਾਂ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫੇ ਦੀ ਸਥਿਤੀ ਬਾਰੇ ਪੁੱਛੇ ਜਾਣ 'ਤੇ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ, ਰਾਹੁਲ ਜੀ ਪ੍ਰਧਾਨ ਸਨ, ਹਨ ਅਤੇ ਰਹਿਣਗੇ। ਸਾਡੇ ਵਿੱਚੋਂ ਕਿਸੇ ਨੂੰ ਇਸ ਉਤੇ ਕੋਈ ਸ਼ੱਕ ਨਹੀਂ ਹੈ। ਇਹ ਪੁੱਛੇ ਜਾਣ ਉਤੇ ਕਿ ਗਾਂਧੀ ਦਾ ਬਦਲ ਲੱਭਿਆ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ, ਇਸ ਸਵਾਲ ਦਾ ਕੋਈ ਮਤਲਬ ਨਹੀਂ ਹੈ। ਵਰਨਣ ਯੋਗ ਹੈ ਕਿ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ 25 ਨੂੰ ਹੋਈ ਪਾਰਟੀ ਦੀ ਵਰਕਿੰਗ ਕਮੇਟੀ ਦੀ ਬੈਠਕ ਵਿੱਚ ਰਾਹੁਲ ਗਾਂਧੀ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਸੀ ਅਤੇ ਇਸ ਤੋਂ ਬਾਅਦ ਇਸ ਨੂੰ ਲੈ ਕੇ ਲਗਾਤਾਰ ਦੁਚਿੱਤੀ ਬਣੀ ਹੈ ਕਿ ਉਹ ਕਾਂਗਰਸ ਪ੍ਰਧਾਨ ਰਹਿਣਗੇ ਜਾਂ ਕੋਈ ਬਦਲਵੀਂ ਵਿਵਸਥਾ ਹੋਵੇਗੀ।
ਪਾਰਟੀ ਦੇ ਸੀਨੀਅਰ ਨੇਤਾ ਐਂਟੋਨੀ ਦੇ ਮਾਰਗਦਰਸ਼ਨ ਵਿੱਚ ਗੁਰਦੁਆਰਾ ਰਕਾਬਗੰਜ ਰੋਡ ਦੇ ਪਾਰਟੀ ਦੇ ਵਾਰ ਰੂਮ ਵਿੱਚ ਹੋਈ ਬੈਠਕ ਵਿੱਚ ਅਹਿਮਦ ਪਟੇਲ, ਪੀ ਚਿਦੰਬਰਮ, ਗੁਲਾਮ ਨਬੀ ਆਜ਼ਾਦ, ਮਹਿਲਕਾਰਜੁਨ ਖੜਗੇ, ਜੈਰਾਮ ਰਮੇਸ਼, ਕੇ ਸੀ ਵੇਣੂਗੋਪਾਲ, ਆਨੰਦ ਸ਼ਰਮਾ ਅਤੇ ਸੁਰਜੇਵਾਲਾ ਸ਼ਾਮਲ ਸਨ। ਇਹ ਨੇਤਾ ਲੋਕ ਸਭਾ ਚੋਣਾਂ ਲਈ ਪਾਰਟੀ ਦੇ ਕੋਰ ਗਰੁੱਪ ਵਿੱਚ ਸ਼ਾਮਲ ਸਨ। ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਸ ਬੈਠਕ ਵਿੱਚ ਮਹਾਰਾਸ਼ਟਰ, ਹਰਿਆਣਾ, ਝਾਰਖੰਡ ਅਤੇ ਜੰਮੂ-ਕਸ਼ਮੀਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਵੀ ਚਰਚਾ ਹੋਈ।

Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਵੱਲੋਂ ਸਵਿਸ ਕੰਪਨੀ ਪਿਲਾਟਸ ਏਅਰਕ੍ਰਾਫਟ ਨਾਲ ਡਿਫੈਂਸ ਕਾਰੋਬਾਰ ਉੱਤੇ ਰੋਕ
ਪਾਕਿ ਨੇ ਭਾਰਤ ਵੱਲ ਆਉਂਦੀਆਂ-ਜਾਂਦੀਆਂ ਉਡਾਣਾਂ ਲਈ ਹਵਾਈ ਖੇਤਰ ਖੋਲ੍ਹਿਆ
ਭਾਰਤ ਵਿੱਚ ਮੈਗਨੈਟਿਕ ਹਿੱਲ, ਜਿੱਥੇ ਆਪਣੇ-ਆਪ ਚਲਦੀਆਂ ਨੇ ਗੱਡੀਆਂ
ਬਿਹਾਰ ਤੇ ਆਸਾਮ ਵਿੱਚ ਹੜ੍ਹ ਦਾ ਕਹਿਰ, ਦੇਸ਼ ਵਿੱਚ 100 ਮੌਤਾਂ
ਕਰੂਅ ਮੈਂਬਰ ਬਿਨਾਂ ਡਿਊਟੀ ਜਹਾਜ਼ ਦੇ ਕਾਕਪਿਟ ਵਿੱਚ ਯਾਤਰਾ ਨਹੀਂ ਕਰ ਸਕਣਗੇ
ਜੱਜਾਂ ਦੀ ਚੋਣ ਵਾਲੀ ਕੋਲੇਜੀਅਮ ਪ੍ਰਣਾਲੀ ਉੱਤੇ ਪਾਰਲੀਮੈਂਟ ਵਿੱਚ ਸਵਾਲ ਉਠੇ
ਪਵਿੱਤਰ ਕੁਰਾਨ ਦੀਆਂ ਪੰਜ ਕਾਪੀਆਂ ਵੰਡਣ ਦੀ ਸ਼ਰਤ ਦੇ ਨਾਲ ਜ਼ਮਾਨਤ ਮਿਲੀ
ਕੰਮ ਦੇ ਢਿੱਲੜ ਤਰੀਕੇ ਅਤੇ ਬੇਅਦਬ ਵਕੀਲਾਂ ਤੋਂ ਸੁਪਰੀਮ ਕੋਰਟ ਨਾਰਾਜ਼
ਭਾਰਤ ਦੇ ਚੰਦਰਯਾਨ-2 ਦੀ ਲਾਂਚਿੰਗ ਤਕਨੀਕੀ ਖ਼ਰਾਬੀ ਦੇ ਕਾਰਨ ਆਖਰੀ ਵਕਤ ਰੋਕੀ ਗਈ
ਲੋਕ ਸਭਾ ਵੱਲੋਂ ਐੱਨ ਆਈ ਏ ਸੋਧ ਬਿੱਲ 278 ਵੋਟਾਂ ਨਾਲ ਪਾਸ