Welcome to Canadian Punjabi Post
Follow us on

28

March 2024
 
ਪੰਜਾਬ

ਜਥੇਦਾਰ ਵੇਦਾਂਤੀ ਦਾ ਦਾਅਵਾ : ਆਪਰੇਸ਼ਨ ਬਲਿਊ ਸਟਾਰ ਵੇਲੇ ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਅੱਗ ਲੱਗੀ ਹੀ ਨਹੀਂ ਸੀ

June 14, 2019 02:26 PM

ਅੰਮ੍ਰਿਤਸਰ, 13 ਜੂਨ (ਪੋਸਟ ਬਿਊਰੋ)- ਸਿੱਖ ਰੈਫਰੈਂਸ ਲਾਇਬਰੇਰੀ ਦਾ ਕੀਮਤੀ ਸਾਮਾਨ ਗਾਇਬ ਹੋਣ ਦੇ ਵਿਵਾਦ ਦੇ ਦੌਰਾਨ ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕੱਲ੍ਹ ਕਿਹਾ ਕਿ ਆਪਰੇਸ਼ਨ ਬਲਿਊ ਸਟਾਰ ਵੇਲੇ ਲਾਇਬਰੇਰੀ ਵਿੱਚ ਅੱਗ ਹੀ ਨਹੀਂ ਸੀ ਲੱਗੀ, ਲਾਇਬਰੇਰੀ ਵਿੱਚ ਅੱਗ ਲੱਗਣ ਦੇ ਕੋਈ ਨਿਸ਼ਾਨ ਨਹੀਂ ਸਨ। ਵੇਦਾਂਤੀ ਦਾ ਦਾਅਵਾ ਇਸ ਲਈ ਅਹਿਮ ਹੈ ਕਿ ਬਲਿਊ ਸਟਾਰ ਪਿੱਛੋਂ ਲਾਇਬਰੇਰੀ ਵਿੱਚ ਜਾਣ ਵਾਲੇ ਪਹਿਲੇ ਵਿਅਕਤੀ ਵੇਦਾਂਤੀ ਹੀ ਸਨ। ਉਹ 19 ਜੂਨ 1984 ਨੂੰ ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਗਏ ਸਨ।
ਇਸ ਸੰਬੰਧ ਵਿੱਚ ਜਥੇਦਾਰ ਵੇਦਾਂਤੀ ਨੇ ਕਿਹਾ ਕਿ ਫੌਜ ਵੱਲੋਂ ਵਾਪਸ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 205 ਸਰੂਪਾਂ ਵਿੱਚੋਂ ਉਨ੍ਹਾਂ ਨੂੰ ਇੱਕ ਵੀ ਨਹੀਂ ਮਿਲਿਆ। ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਫਿਰ ਇਹ ਸਰੂਪ ਕਿੱਥੇ ਗਏ ਤਾਂ ਵੇਦਾਂਤੀ ਨੇ ਕਿਹਾ: ਇਸ ਦਾ ਜਵਾਬ ਉਹੀ ਦੇ ਸਕਦੇ ਹਨ, ਜਿਨ੍ਹਾਂ ਨੇ ਦਸਤਖਤ ਕਰ ਕੇ ਫੌਜ ਤੋਂ ਸਾਮਾਨ ਵਾਪਸ ਲਿਆ ਸੀ, ਇਸ ਦੀ ਸਿੱਧੀ ਜਵਾਬਦੇਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਦੀ ਬਣਦੀ ਹੈ। ਵੇਦਾਂਤੀ ਨੇ ਕਿਹਾ ਕਿ ਬਲਿਊ ਸਟਾਰ ਤੋਂ ਪਹਿਲਾਂ ਸਿੱਖ ਰੈਫਰੈਂਸ ਲਾਇਬਰੇਰੀ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਕਰੀਬ 500 ਹੱਥ ਲਿਖਤ ਸਰੂਪ ਸਨ। ਫੌਜ ਵੱਲੋਂ ਮੋੜੇ ਗਏ ਕਿਸੇ ਵੀ ਸਰੂਪ ਉੱਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਸਖਤ ਨਹੀਂ ਸਨ। ਉਨ੍ਹਾਂ ਕਿਹਾ ਕਿ ਫੌਜ ਵੱਲੋਂ ਮੋੜੇ ਗਏ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਗਾਇਬ ਹੋਣ ਦੀ ਨਿਰਪੱਖ ਜਾਂਚ ਜ਼ਰੂਰੀ ਹੈ। ਆਪਣੀ ਰਿਸਰਚ ਦੇ ਲਈ ਲਾਇਬਰੇਰੀ ਵਿੱਚ ਕਾਫੀ ਸਮਾਂ ਬਿਤਾਉਣ ਵਾਲੇ ਵੇਦਾਂਤੀ ਨੇ ਕਿਹਾ ਕਿ ਉਹ ਇੱਕ-ਇੱਕ ਸਰੂਪ ਦੇਖ ਕੇ ਦੱਸ ਸਕਦੇ ਹਨ ਕਿ ਇਹ ਪਹਿਲਾਂ ਦਾ ਹੈ ਜਾਂ ਨਹੀਂ?
ਦੂਸਰੇ ਪਾਸੇ ਸਿੱਖ ਰੈਫਰੈਂਸ ਲਾਇਬਰੇਰੀ ਦੇ ਡਾਇਰੈਕਟਰ ਰਹੇ ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਕਿ ਉਨ੍ਹਾਂ ਦੇ ਸਮੇਂ ਦੌਰਾਨ ਸਰਕਾਰ ਨੇ ਕੋਈ ਸਾਮਾਨ ਨਹੀਂ ਭੇਜਿਆ। ਇੰਗਲੈਂਡ ਵਿੱਚ ਰਹਿੰਦੇ ਦਿਲਗੀਰ ਨੇ ਲਿਖਤੀ ਦੱਸਿਆ ਕਿ ਉਹ ਜੂਨ 1998 ਤੋਂ 31 ਮਾਰਚ 1999 ਤੱਕ ਡਾਇਰੈਕਟਰ ਸਨ, ਉਨ੍ਹਾਂ ਦੇ ਮੁਤਾਬਕ ਫੌਜ ਨੇ 1985-86 ਵਿੱਚ ਕੁਝ ਸਾਮਾਨ ਦਿੱਤਾ ਸੀ। ਉਸ ਪਿੱਛੋਂ ਉਨ੍ਹਾਂ ਦੇ ਅਹੁਦੇ 'ਤੇ ਰਹਿਣ ਤੱਕ ਕੋਈ ਸਾਮਾਨ ਨਹੀਂ ਆਇਆ। ਉਨ੍ਹਾਂ ਨੇ ਲਾਇਬਰੇਰੀ ਵਿੱਚ ਕੰਮ ਕਰ ਚੁੱਕੇ ਅਨੁਰਾਗ ਸਿੰਘ 'ਤੇ ਦੋਸ਼ ਲਾਇਆ ਕਿ ਹੋ ਸਕਦਾ ਹੈ ਕਿ ਉਨ੍ਹਾਂ ਨੇ ਕੋਈ ਸਾਮਾਨ ਵੇਚ ਦਿੱਤਾ ਹੋਵੇ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲ ਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਪ੍ਰਸ਼ਾਸਨ, ਕਿਸਾਨਾਂ ਦੀ ਸਹੂਲਤ ਵਜੋਂ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ਲਈ ਵਚਨਬੱਧ : ਡਿਪਟੀ ਕਮਿਸ਼ਨਰ ਸਾਹਨੀ ਵਰਧਮਾਨ ਸਪੈਸ਼ਲ ਸਟੀਲਜ਼, ਅੰਤਰਰਾਸ਼ਟਰੀ ਪੈਰਾ-ਕਰਾਟੇ ਚੈਂਪੀਅਨ ਦੀ ਮਦਦ ਲਈ ਆਈ ਅੱਗੇ ਪੰਜਾਬ ਦੇ ਰਾਜਪਾਲ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੀਆਂ 17 ਮਹਿਲਾਵਾਂ ਸਨਮਾਨਿਤ ਅੰਮ੍ਰਿਤਸਰ ਦਾ ਸਰਵਪੱਖੀ ਵਿਕਾਸ ਹੀ ਮੇਰੀ ਪਹਿਲ : ਤਰਨਜੀਤ ਸਿੰਘ ਸੰਧੂ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਦੇ ਭਾਜਪਾ 'ਚ ਸ਼ਾਮਲ ਹੋਣ ’ਤੇ ਭਾਜਪਾ ਪ੍ਰਧਾਨ ਜੇਪੀ ਨੱਡਾ, ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੂੰ ਮਿਲੇ ਜ਼ਿਲ੍ਹਾ ਮੋਹਾਲੀ ਵਿੱਚ ਖੁਬਸੂਰਤ ਚਿੱਤਰਕਾਰੀ ਰਾਹੀ ਦਿੱਤਾ ਜਾ ਰਿਹਾ ਹੈ ਵੋਟਰ ਜਾਗਰੂਕਤਾ ਦਾ ਸੁਨੇਹਾ ਐਕਟਿੰਗ ਚੀਫ਼ ਜਸਟਿਸ ਗੁਰਮੀਤ ਸਿੰਘ ਸੰਧਵਾਲੀਆ ਨੇ ਵੀਡੀਓ ਕਾਨਫਰੰਸ ਰਾਹੀਂ ਕੀਤਾ ਨਵੇਂ ਕੋਰਟ ਕੰਪਲੈਕਸ ਦਾ ਉਦਘਾਟਨ 3 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ