Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਰੇਡੀਓ ਐਕਟਿਵ ਪ੍ਰਦੂਸ਼ਣ ਨਾਲ ਪੇਂਟਿੰਗਜ਼ ਦੀ ਠੱਗੀ ਪਤਾ ਲੱਗੇਗੀ

June 14, 2019 02:25 PM

ਵਾਸ਼ਿੰਗਟਨ, 13 ਜੂਨ (ਪੋਸਟ ਬਿਊਰੋ)- ਵਿਗਿਆਨੀਆਂ ਨੇ ਪਿਛਲੇ ਸਦੀ 'ਚ ਸਤਹਿ ਉਤੇ ਹੋਏ ਕਈ ਐਟਮੀ ਟੈੱਸਟਾਂ ਦੇ ਕਾਰਨ ਪਰੇਸ਼ਾਨੀ ਦਾ ਸਬੱਬ ਬਣੇ ਰੇਡੀਓ ਐਕਟਿਵ ਪ੍ਰਦੂਸ਼ਣ ਨਾਲ ਪੇਂਟਿੰਗਜ਼ ਦੀ ਦੁਨੀਆ 'ਚ ਚੱਲ ਰਹੀ ਜਾਅਲਸਾਜ਼ੀ ਦਾ ਪਤਾ ਲਾਉਣ ਦਾ ਇੱਕ ਨਵਾਂ ਤਰੀਕਾ ਖੋਜ ਕਰ ਲਿਆ ਹੈ।
ਵਰਨਣ ਯੋਗ ਹੈ ਕਿ 1963 ਵਿੱਚ ਐਟਮੀ ਟੈੱਸਟਾਂ ਉੱਤੇ ਅੰਸ਼ਿਕ ਪਾਬੰਦੀ ਬਾਰੇ ਹੋਏ ਵਿਸ਼ਵ ਸਮਝੌਤੇ ਤੋਂ ਪਹਿਲਾ ਦੇ ਦਹਾਕੇ 'ਚ ਦੁਨੀਆ 'ਚ ਬਹੁਤ ਵੱਡੇ ਪੱਧਰ 'ਤੇ ਐਟਮੀ ਟੈੱਸਟ ਹੋਏ ਸਨ। ਇਨ੍ਹਾਂ ਦੇ ਕਾਰਨ ਵਾਤਾਵਰਨ 'ਚ ਰੇਡੀਓ ਐਕਟਿਵ ਪ੍ਰਦੂਸ਼ਣ ਵਧ ਗਿਆ ਸੀ। ਉਸ ਦੌਰ 'ਚ ਵਧੇ ਹੋਏ ਪ੍ਰਦੂਸ਼ਣ ਨੂੰ ਅੱਜ ਕੱਲ੍ਹ ਦੇ ਵਿਗਿਆਨੀਆਂ ਨੇ ਅਸਲੀ ਨਕਲੀ ਪੇਂਟਿੰਗਜ਼ ਦਾ ਪਤਾ ਲਾਉਣ ਦਾ ਜ਼ਰੀਆ ਬਣਾ ਲਿਆ ਹੈ। ਪਿਛਲੀ ਸਦੀ 'ਚ ਹੋਏ ਐਟਮੀ ਟੈੱਸਟਾਂ ਦੇ ਕਾਰਨ ਵਾਤਾਵਰਨ 'ਚ ਕਾਰਬਨ ਦਾ ਪੱਧਰ ਵਧਣ ਲੱਗਾ ਸੀ। ਸਾਲ 1963 ਵਿੱਚ ਐਟਮੀ ਟੈੱਸਟਾਂ ਉੱਤੇ ਅੰਸ਼ਿਕ ਰੋਕ ਦਾ ਸਮਝੌਤਾ ਹੋਣ ਤੱਕ ਵਾਤਾਵਰਨ 'ਚ ਇਸ ਦਾ ਪੱਧਰ ਲਗਭਗ ਦੁੱਗਣਾ ਹੋ ਗਿਆ ਸੀ। ਫਿਰ 1963 ਦੇ ਬਾਅਦ ਪੈਦਾ ਹੋਏ ਜਾਂ ਮਰੇ ਹਰ ਜੀਵ ਵਿੱਚ ਇਸ ਵਧੇ ਹੋਏ ਪੱਧਰ ਨੂੰ ਦੇਖਿਆ ਜਾ ਸਕਦਾ ਹੈ। ਇਥੋਂ ਤੱਕ ਕਿ ਕੈਨਵਸ ਬਣਾਉਣ 'ਚ ਵਰਤੀ ਜਾਂਦੀ ਲੱਕੜ ਅਤੇ ਫਾਈਬਰ 'ਚ ਵੀ ਇਹ ਫਰਕ ਸਪੱਸ਼ਟ ਹੈ। ਖੋਜਕਰਤਾ ਲੌਰਾ ਹੈਂਡਰਿਕ ਨੇ ਕਿਹਾ ਕਿ ਇਸ ਸਰਬ ਉਚ ਪੱਧਰ ਨੂੰ ਅਨੋਖੇ ਸਟੈਡਰਡ ਵਾਂਗ ਅਪਣਾਇਆ ਜਾ ਸਕਦਾ ਹੈ। ਇਹ ਚੰਗੀ ਚੀਜ਼ ਨਹੀਂ ਹੈ, ਪਰ ਫਿਲਹਾਲ ਕੁਝ ਚੰਗੇ ਕੰਮਾਂ 'ਚ ਇਸ ਦਾ ਇਸਤੇਮਾਲ ਸੰਭਵ ਹੈ ਅਤੇ ਇਸ ਦੇ ਕਈ ਫਾਇਦੇ ਵੀ ਲਏ ਜਾ ਸਕਦੇ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ