Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਮਹਿੰਗਾਈ ਕਾਰਨ ਬੇਹਾਲ ਪਾਕਿ ਵਿੱਚ ਕੀਮਤਾਂ ਹੋਰ ਵਧਣਗੀਆਂ

June 14, 2019 02:23 PM

ਇਸਲਾਮਾਬਾਦ, 13 ਜੂਨ (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਇਮਰਾਨ ਖਾਨ ਦੀ ਸਰਕਾਰ ਦੇ ਪਹਿਲੇ ਬਜਟ ਵਿੱਚ ਟੈਕਸਾਂ ਦੇ ਵਾਧੇ ਦੀ ਤਜਵੀਜ਼ ਨਾਲ ਖਾਣ ਵਾਲੇ ਤੇਲ, ਘਿਓ, ਖੰਡ, ਸੀਮੈਂਟ, ਕਾਰਾਂ, ਸੋਨਾ ਅਤੇ ਚਾਂਦੀ ਮਹਿੰਗੇ ਹੋ ਜਾਣਗੇ। ਪਿਛਲੇ ਸਾਲ ਸੱਤਾ ਵਿੱਚ ਆਈ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ ਏ ਇਨਸਾਫ ਪਾਰਟੀ ਨੇ 2019-20 ਲਈ ਆਪਣਾ ਪਹਿਲਾ ਬਜਟ ਪੇਸ਼ ਕੀਤਾ ਹੈ, ਜਿਹੜਾ ਇੱਕ ਜੁਲਾਈ ਤੋਂ ਲਾਗੂ ਹੋਵੇਗਾ।
ਦੇਸ਼ ਦੇ ਮਾਲ ਮੰਤਰੀ ਹਮਾਦ ਨੇ 7022 ਅਰਬ ਰੁਪਏ ਦਾ ਬਜਟ ਪੇਸ਼ ਕਰਦੇ ਹੋਏ ਕਈ ਜਿਣਸਾਂ ਅਤੇ ਸਾਮਾਨ ਦੇ ਨਾਲ ਸੀ ਐੱਨ ਜੀ ਗੈਸ ਉੱਤੇ ਟੈਕਸ ਵਧਾਉਣ ਦੀ ਤਜਵੀਜ਼ ਰੱਖੀ ਹੈ। ਪਾਕਿਸਤਾਨ ਪਹਿਲਾਂ ਹੀ ਆਰਥਿਕ ਤੰਗੀ ਦੇ ਨਾਲ ਜੂਝ ਰਿਹਾ ਹੈ ਤੇ ਲੋਕ ਮਹਿੰਗਾਈ ਤੋਂ ਬੜੇ ਪ੍ਰੇਸ਼ਾਨ ਹਨ। ਬਜਟ ਪ੍ਰਸਤਾਵਾਂ ਵਿੱਚ ਖੰਡ 'ਤੇ ਟੈਕਸ ਵਧਾਏ ਜਾਣ ਨਾਲ ਇਸ ਦੀ ਕੀਮਤ ਸਾਢੇ ਤਿੰਨ ਰੁਪਏ ਪ੍ਰਤੀ ਕਿਲੋ ਤੱਕ ਹੋਰ ਵਧ ਸਕਦੀ ਹੈ। ਖੰਡ ਉੱਤੇ ਵਿਕਰੀ ਟੈਕਸ ਅੱਠ ਤੋਂ ਵਧਾ ਕੇ 17 ਫੀਸਦੀ ਕਰਨ ਦੀ ਵੀ ਤਜਵੀਜ਼ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਭਿ੍ਰਸ਼ਟਾਚਾਰ ਦੇ ਕੇਸਾਂ ਵਿੱਚ ਸਿਆਸੀ ਆਗੂਆਂ ਦੀਆਂ ਗ੍ਰਿਫਤਾਰੀਆਂ ਨੂੰ ਸਹੀ ਦੱਸਦਿਆਂ ਕਿਹਾ ਕਿ ਉਹ ਦੇਸ਼ ਨੂੰ ਬੁਰੀ ਤਰ੍ਹਾਂ ਕਰਜ਼ੇ ਵਿੱਚ ਡੋਬਣ ਵਾਲੇ ਚੋਰਾਂ ਬਖਸ਼ਣਗੇ ਨਹੀਂ। ਪਿਛਲੇ 10 ਸਾਲਾਂ ਵਿੱਚ ਪਾਕਿਸਤਾਨ ਦੇ ਸਿਰ ਵਧੇ ਭਾਰੀ ਕਰਜ਼ਿਆਂ ਦੀ ਜਾਂਚ ਲਈ ਇਮਰਾਨ ਖਾਨ ਸਰਕਾਕਰ ਨੇ ਇੱਕ ਉੱਚ ਅਧਿਕਾਰ ਪ੍ਰਾਪਤ ਕਮਿਸ਼ਨ ਬਣਾਉਣ ਦਾ ਵੀ ਐਲਾਨ ਕੀਤਾ ਹੈ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ