Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀ
 
ਟੋਰਾਂਟੋ/ਜੀਟੀਏ

ਕੈਨਸਿਖ ਕਲਚਰਲ ਸੈਂਟਰ ਵੱਲੋਂ ਸਲਾਨਾ ਟੂਰਨਾਮੈਂਟ 13-14 ਜੁਲਾਈ ਨੂੰ

June 14, 2019 10:32 AM

-ਮੇਲਾ ਬਾਬਿਆਂ ਦਾ ਹੋਵੇਗਾ ਖਿੱਚ ਦਾ ਕੇਂਦਰ

ਮਿਸੀਸਾਗਾ, 13 ਜੂਨ (ਪੋਸਟ ਬਿਊਰੋ)- ਕੈਨਸਿਖ ਕਲਚਰਲ ਸਂੈਟਰ ਵਲੋਂ ਅਪਾਣਾ ਸਲਾਨਾ ਟੂਰਨਾਮੈਂਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਾਈਲਡਵੁਡ ਪਾਰਕ ਵਿਖੇ ਜੁਲਾਈ ਮਹੀਨੇ ਦੇ ਦੂਜੇ ਵੀਕਂੈਡ 13 ਤੇ 14 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਫੁਟਬਾਲ, ਵਾਲੀਬਾਲ, ਬਾਸਕਿਟਬਾਲ, ਰੱਸਾਕਸੀ, ਅਥਲੈਟਿਕਸ ਤੇ ਭਾਰ ਚੁੱਕਣ ਦੇ ਮੁਕਾਬਲੇ ਹੋਣਗੇ। ਦੋ ਰੋਜ਼ਾ ਟੂਰਨਾਮੈਂਟ ਐਤਵਾਰ ਸ਼ਾਮ ਨੂੰ ਬਾਬਿਆਂ ਦੇ ਮੇਲੇ ਨਾਲ ਸਮਾਪਤ ਹੋਵੇਗਾ। ਬਾਬਿਆਂ ਦੇ ਇਸ ਮੇਲੇ ਵਿਚ ਵੱਖ-ਵੱਖ ਸੀਨੀਅਰ ਕਲੱਬਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਨੂੰ ਕਵਿਤਾ, ਗੀਤ, ਕਿੱਸਾ ਅਤੇ ਚੁਟਕਲੇ ਆਦਿ ਸੁਣਾਉਣ ਦਾ ਮੌਕਾ ਦਿੱਤਾ ਜਾਵੇਗਾ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਜਿੱਤਣ ਵਾਲਿਆਂ ਨੂੰ ਵਧੀਆ ਇਨਾਮ ਵੀ ਦਿੱਤੇ ਜਾਣਗੇ। ਇਹ ਸਭ ਕੁੱਝ ਇਕ ਤਰਤੀਬੱਧ ਢੰਗ ਨਾਲ ਕੀਤਾ ਜਾਵੇਗਾ। ਵਧੀਆ ਪੰਜਾਬੀ ਪਹਿਰਾਵੇ ਵਾਲਾ ਬਜੁਰਗ ਤੇ ਵਧੀਆ ਵੈਸਟਰਨ ਪਹਿਰਾਵੇ ਵਾਲੇ ਬਜੁਰਗ ਨੂੰ ਵੀ ਇਨਾਮ ਦਿੱਤੇ ਜਾਣਗੇ। ਇਸੇ ਤਰ੍ਹਾਂ ਹੀ ਇਕ ਸੀਨੀਅਰ ਕਲੱਬ ਆਫ ਦਾ ਈਅਰ ਕੱਢੀ ਜਾਵੇਗੀ। ਇਨ੍ਹਾਂ ਤੋ ਇਲਾਵਾ ਗੀਤ-ਸੰਗੀਤ ਦਾ ਵੀ ਪੂਰਾ ਪ੍ਰਬੰਧ ਹੋਵੇਗਾ। ਇਸ ਟੂਰਨਾਮੈਂਟ ਦੀ ਹੋਰ ਜਾਣਕਾਰੀ ਲਈ ਸ਼ੇਰਦਲਜੀਤ ਸਿੰਘ ਢਿੱਲੋਂ ਨੂੰ 416-716-2568 ਉਤੇ ਸੰਪਰਕ ਕੀਤਾ ਜਾ ਸਕਦਾ ਹੈ।

50 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਦੇ ਕਬੱਡੀ ਦਾ ਹੋਵੇਗਾ ਸ਼ੋਅ ਮੈਚ:

ਜਿਸ ਤਰ੍ਹਾਂ ਫੈਡਰੇਸ਼ਨ ਵਲੋਂ ਇਸ ਸਾਲ ਕਬੱਡੀ ਨੂੰ ਫਰੀਜ਼ ਕਰ ਦਿੱਤਾ ਗਿਆ ਹੈ। ਪਰ ਇਸ ਟੂਰਨਾਮੈਂਟ ਵਿਚ 50 ਸਾਲ ਤੋਂ ਵੱਧ ਉਮਰ ਦੇ ਨੌਜਵਾਨਾਂ ਦਾ ਇਕ ਸ਼ੋਅ ਮੈਚ ਕਰਵਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਇਸ ਵਿਚ ਪੁਰਾਣੇ ਖਿਡਾਰੀਆਂ ਨੂੰ ਭਾਗ ਲੈਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਸ਼ੋਅ ਮੈਚ ਲਈ ਦੋ ਟੀਮਾਂ ਬਣਾਈਆਂ ਜਾਣਗੀਆਂ। ਇਕ ਟੀਮ ਗੁਰਮੀਤ ਕਾਹਟੋ ਵਲੋਂ ਅਤੇ ਇਕ ਟੀਮ ਤੋਚੀ ਸੰਘਾ ਵਲੋਂ ਤਿਆਰ ਕੀਤੀ ਜਾਵੇਗੀ। ਇਸ ਸ਼ੋਅ ਮੈਚ ਵਿਚ ਦਿਲਚਸਪੀ ਰੱਖਣ ਵਾਲੇ ਖਿਡਾਰੀ ਗੁਰਮੀਤ ਕਾਹਟੋ ਨਾਲ 416-617-6390 ਅਤੇ ਤੋਚੀ ਸੰਘਾ ਨਾਲ 416-454-3031 ਨੰਬਰਾਂ ਉਤੇ ਸੰਪਰਕ ਕਰਕੇ ਟੀਮ ਦਾ ਹਿੱਸਾ ਬਣ ਸਕਦੇ ਹਨ।

 
Have something to say? Post your comment