Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਅਸਾਂਜੇ ਦੀ ਹਵਾਲਗੀ ਉੱਤੇ ਬ੍ਰਿਟੇਨ ਸਰਕਾਰ ਨੇ ਪ੍ਰਵਾਨਗੀ ਦਿੱਤੀ

June 14, 2019 10:27 AM

ਲੰਡਨ, 13 ਜੂਨ, (ਪੋਸਟ ਬਿਊਰੋ)- ਵਿਕੀਲੀਕਸ ਵੈੱਬਸਾਈਟ ਦੇ ਮੋਢੀ ਜੂਲੀਅਨ ਅਸਾਂਜੇ ਨੂੰ ਅਮਰੀਕਾ ਨੂੰ ਸੌਂਪਣ ਦੇ ਹੁਕਮਉੱਤੇਬ੍ਰਿਟੇਨ ਦੇ ਗ੍ਰਹਿ ਮੰਤਰੀ ਨੇ ਦਸਖ਼ਤ ਕਰ ਦਿੱਤੇ ਹਨ। ਅਮਰੀਕਾ ਵਿੱਚ ਅਸਾਂਜੇ ਖ਼ਿਲਾਫ਼ ਕੰਪਿਊਟਰ ਹੈਕ ਕਰ ਕੇ ਗੁਪਤ ਦਸਤਾਵੇਜ਼ ਚੋਰੀ ਕਰਨ ਤੇ ਉਨ੍ਹਾਂ ਨੂੰ ਜਨਤਕ ਕਰਨ ਦਾ ਇੱਕ ਕੇਸ ਦਰਜ ਹੈ। ਇਸ ਦੀ ਜਾਂਚ ਦੇ ਸੰਬੰਧ ਵਿੱਚ ਅਮਰੀਕਾ ਨੇ ਅਸਾਂਜੇ ਦੀ ਹਵਾਲਗੀ ਲਈ ਬ੍ਰਿਟਿਸ਼ ਅਦਾਲਤਨੂੰ ਅਰਜ਼ੀ ਦਿੱਤੀ ਸੀ। ਹਵਾਲਗੀ ਦੇ ਇਸ ਹੁਕਮ ਨੂੰ ਅਸਾਂਜੇ ਅੱਗੋਂ ਬ੍ਰਿਟਿਸ਼ ਅਦਾਲਤ ਵਿੱਚ ਚੁਣੌਤੀ ਦੇ ਸਕਦੇ ਹਨ। ਉਹ ਹਾਲ ਦੀ ਘੜੀ ਜ਼ਮਾਨਤ ਦੀਆਂ ਸ਼ਰਤਾਂ ਨੂੰ ਉਲੰਘਣ ਦੇ ਦੋਸ਼ ਹੇਠਬ੍ਰਿਟੇਨ ਵਿੱਚ 50 ਹਫ਼ਤੇ ਦੀ ਕੈਦ ਦੀ ਸਜ਼ਾ ਕੱਟ ਰਹੇ ਹਨ ਅਤੇ ਬਿਮਾਰ ਵੀ ਹਨ।
ਜੂਲੀਅਨ ਅਸਾਂਜੇ ਦੀ ਹਵਾਲਗੀ ਵਾਲੇ ਕੇਸ ਦੀ ਸੁਣਵਾਈ ਇਸ ਸ਼ੁੱਕਰਵਾਰ 14 ਜੂਨ ਨੂੰ ਹੋਣ ਤੋਂ ਪਹਿਲਾਂ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੇ ਹਵਾਲਗੀ ਦੇ ਹੁਕਮ ਉੱਤੇ ਬੀਤੇ ਬੁੱਧਵਾਰ ਦਸਖ਼ਤ ਕਰ ਦਿੱਤੇ ਸਨ। ਅਦਾਲਤ ਨੇ ਹਵਾਲਗੀ ਦੀ ਅਮਰੀਕੀ ਅਰਜ਼ੀ ਮਨਜ਼ੂਰ ਕੀਤੀ ਤਾਂ ਅਸਾਂਜੇ ਨੂੰ ਖੜੇ ਪੈਰ ਅਮਰੀਕਾ ਨੂੰ ਸੌਂਪਿਆ ਜਾ ਸਕਦਾ ਹੈ। ਸਾਜਿਦ ਜਾਵੇਦ ਨੇ ਕਿਹਾ ਹੈ ਕਿ ਸਾਡੇ ਕੋਲ ਅਮਰੀਕਾ ਵੱਲੋਂ ਹਵਾਲਗੀ ਦੀ ਜਾਇਜ਼ ਅਪੀਲ ਕੀਤੀ ਗਈ ਹੋਣ ਕਾਰਨ ਹਵਾਲਗੀ ਦੇ ਹੁਕਮ ਉੱਤੇ ਦਸਖ਼ਤ ਕਰਨਤੋਂਝਿਜਕਨਹੀਂ ਹੋਈ। ਇਸ ਦੌਰਾਨ ਸਵੀਡਨ ਵਿੱਚ ਦਰਜ ਹੋਏ ਬਲਾਤਕਾਰ ਦੇ ਕੇਸ ਵਿੱਚ ਮਿਲੀ ਜ਼ਮਾਨਤ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਦੇਬਦਲੇ ਅਸਾਂਜੇ ਲੰਡਨ ਜੇਲ੍ਹ ਵਿੱਚ ਹੈ ਤੇ ਬਿਮਾਰ ਵੀ ਹੈ। ਬਿਮਾਰੀ ਕਾਰਨ ਉਹ ਪਿਛਲੀ ਸੁਣਵਾਈਵੇਲੇ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ