Welcome to Canadian Punjabi Post
Follow us on

18

October 2019
ਅੰਤਰਰਾਸ਼ਟਰੀ

ਐੱਸ ਸੀ ਓ ਸੰਮੇਲਨ: ਇੱਕੋ ਸਮਾਗਮ ਹਾਲ ਵਿੱਚ ਨਰਿੰਦਰ ਮੋਦੀ ਤੇ ਇਮਰਾਨ ਖਾਨ, ਨਾ ਮਿਲੇ ਹੱਥ, ਨਾ ਅੱਖ ਮਿਲੀ

June 14, 2019 10:25 AM

ਬਿਸ਼ਕੇਕ (ਕਿਰਗਿਜ਼ਸਤਾਨ), 13 ਜੂਨ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐੱਸ ਸੀ ਓ ਸੰਮੇਲਨ ਵਿੱਚਸ਼ਾਮਲ ਹੋਣ ਲਈ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਪਹੁੰਚੇ ਤਾਂ ਓਥੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਓਸੇ ਸਮਾਗਮ ਵਿੱਚ ਸ਼ਾਮਲ ਹੋਣ ਲਈਆਏ ਹੋਏ ਹਨ, ਪਰ ਓਥੇ ਵੀਪ੍ਰਧਾਨ ਮੰਤਰੀਨਰਿੰਦਰ ਮੋਦੀ ਅਤੇ ਇਮਰਾਨ ਖਾਨ ਵਿਚਾਲੇ ਕਿਸੇ ਤਰ੍ਹਾਂ ਦੇ ਸੰਪਰਕ ਵਰਗੀ ਕੋਈ ਗੱਲਨਹੀਂ ਹੋਈ। ਸਾਂਝੇ ਡਿਨਰ ਦੌਰਾਨ ਵੀ ਦੋਵਾਂ ਨੇਤਾਵਾਂ ਨੇ ਲਗਭਗ ਇੱਕੋ ਵੇਲੇ ਐਂਟਰੀ ਕੀਤੀ, ਪਰ ਨਰਿੰਦਰ ਮੋਦੀ ਅਤੇ ਇਮਰਾਨ ਖਾਨ ਨੇ ਨਾ ਹੱਥ ਮਿਲਾਇਆ ਅਤੇ ਨਾ ਅੱਖਾਂ। ਪਤਾ ਲੱਗਾ ਹੈ ਕਿ ਇਸ ਸੰਮੇਲਨ ਤੋਂ ਬਾਅਦ ਵੀ ਦੋਵਾਂ ਵਿਚਾਲੇ ਕੋਈ ਗੱਲਬਾਤ ਨਹੀਂ ਹੋਵੇਗੀ।
ਵਰਨਣ ਯੋਗ ਹੈ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਥੇ ਆਏ ਸਾਰੇ ਦੇਸ਼ਾਂ ਦੇ ਮੁਖੀਆਂਂ ਨਾਲ ਬੈਠਕਾਂਦਾ ਦੌਰ ਸ਼ੁਰੂ ਕੀਤਾ, ਪਰ ਇਮਰਾਨ ਖਾਨ ਨੂੰ ਨਹੀਂ ਮਿਲੇ। ਆਪੋ ਵਿੱਚ ਗਵਾਂਢੀ ਦੇਸ਼ਾਂ ਦੇ ਇਹ ਦੋਵੇਂ ਨੇਤਾ ਲੱਗਭਗ ਇਕੋ ਵੇਲੇ ਹਾਲ ਵਿੱਚ ਦਾਖਲ ਹੋਏ ਤਾਂਪ੍ਰਧਾਨ ਮੰਤਰੀ ਮੋਦੀ ਕੁਝ ਕਦਮ ਇਮਰਾਨ ਖਾਨ ਦੇ ਅੱਗੇ-ਅੱਗੇ ਜਾਂਦੇ ਸਨ, ਪਰ ਦੋਵਾਂਦੀ ਨਾ ਕੋਈ ਗੱਲ ਹੋਈ, ਨਾ ਹੱਥ ਮਿਲੇ ਤੇ ਨਾਅੱਖਾਂਮਿਲੀਆਂ। ਫਿਰ ਹਾਲ ਵਿੱਚਵੀ ਪ੍ਰਧਾਨ ਮੰਤਰੀ ਮੋਦੀ ਤੇ ਇਮਰਾਨ ਖਾਨ ਆਪੋ ਵਿੱਚ ਸਿਰਫ 4 ਸੀਟਾਂ ਦੂਰ ਸਨ। ਗਾਲਾ ਕਲਚਰਲ ਨਾਈਟ ਪ੍ਰੋਗਰਾਮ ਵਿੱਚ ਵੀ ਦੋਵੇਂ ਇਕ-ਦੂਜੇ ਦੇ ਨੇੜੇ-ਤੇੜੇ ਹੀ ਰਹੇ, ਪਰ ਦੋਹਾਂਦੀ ਆਪਸ ਵਿੱਚ ਕੋਈ ਗੱਲਨਹੀਂ ਹੋਈ।
ਜੰਮੂ-ਕਸ਼ਮੀਰ ਰਾਜ ਦੇ ਪੁਲਵਾਮਾ ਵਿੱਚ ਹੋਏ ਵੱਡੇ ਅੱਤਵਾਦੀ ਹਮਲੇ ਤੇ ਬਾਲਾਕੋਟ ਏਅਰਸਟ੍ਰਾਈਕ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਬਹੁਤਖਰਾਬ ਹਨ। ਉਂਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਭਾਰਤ ਦੇਪ੍ਰਧਾਨ ਮੰਤਰੀ ਮੋਦੀ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕਈ ਵਾਰ ਹੋਈ ਹੈ, ਪਰ ਭਾਰਤ ਦਾ ਸਾਫ ਸਟੈਂਡ ਰਿਹਾ ਹੈ ਕਿ ਜਦੋਂ ਤੱਕ ਸਰਹੱਦ ਪਾਰੋਂ ਅੱਤਵਾਦ ਉੱਤੇ ਲਗਾਮ ਨਹੀਂ ਲਾਈ ਜਾਂਦੀ, ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ਨਹੀਂ ਹੋਵੇਗੀ।
ਇਹੋ ਗੱਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਰਗਿਜ਼ਸਤਾਨ ਦੀ ਰਾਜਧਾਨੀ ਬਿਸ਼ਕੇਕ ਵਿੱਚ ਸਾਫ ਸ਼ਬਦਾਂ ਵਿੱਚ ਕਹੀ ਹੈ। ਸ਼ੰਘਾਈ ਸਹਿਯੋਗ ਸੰਗਠਨ (ਐੱਸ ਸੀ ਓ) ਦੀ ਅੱਜ ਏਥੇ ਸ਼ੁਰੂ ਹੋਈ ਦੋ ਦਿਨਾ ਬੈਠਕ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਵਿੱਚ ਦੋ-ਟੁੱਕ ਕਿਹਾ ਹੈ ਕਿ ਪਾਕਿਸਤਾਨ ਜਦੋਂ ਤੱਕ ਅੱਤਵਾਦ ਤੋਂ ਮੁਕਤ ਵਾਤਾਵਰਣ ਪੇਸ਼ਨਹੀਂਕਰਦਾ, ਉਸ ਨਾਲ ਗੱਲਨਹੀਂ ਹੋਣੀ। ਭਾਰਤ ਦੇ ਵਿਦੇਸ਼ ਸੈਕਟਰੀ ਵਿਜੇ ਗੋਖਲੇ ਨੇ ਇਸ ਬਾਰੇ ਮੀਡੀਆ ਨੂੰੰ ਦੱਸਿਆ ਕਿ ਮੋਦੀ ਅਤੇ ਜਿਨਪਿੰਗ ਦੀ ਦੋਪਾਸੜ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ ਪਾਕਿਸਤਾਨ ਬਾਰੇ ਵੀ ਗੱਲ ਹੋਈ ਹੈ। ਮੋਦੀ ਨੇ ਜਿਨਪਿੰਗ ਨਾਲ ਚਰਚਾ ਵੇਲੇ ਕਿਹਾ ਕਿ ਪਾਕਿਸਤਾਨ ਨਾਲ ਕਈ ਵਾਰ ਗੱਲਬਾਤ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਸਾਡੇ ਯਤਨਾਂ ਦਾ ਕੋਈ ਲਾਭ ਨਹੀਂ ਹੋਇਆ। ਅਸੀਂਆਸ ਕਰਦੇ ਹਾਂ ਕਿ ਪਾਕਿਸਤਾਨ ਇਸ ਬਾਰੇ ਠੋਸ ਕਾਰਵਾਈ ਕਰੇਗਾ।
ਚੀਨ ਦੇ ਮੁਖੀ ਜਿਨਪਿੰਗ ਨਾਲ ਇਸ ਗੱਲਬਾਤ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਭਾਰਤ ਸਰਕਾਰ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਵੀ ਸਨ। ਚੀਨੀ ਰਾਸ਼ਟਰਪਤੀ ਨਾਲ ਵਫਦ ਪੱਧਰ ਦੀ ਗੱਲਬਾਤ ਦੇ ਬਾਅਦ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਨਾਲ ਬੜੀ ਲਾਹੇਵੰਦ ਬੈਠਕ ਹੋਈ ਹੈ, ਜਿਸਵਿੱਚ ਭਾਰਤ-ਚੀਨ ਸਬੰਧਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ। ਅਸੀਂ ਆਪਣੇ ਆਰਥਿਕ ਤੇ ਸੱਭਿਆਚਾਰਕ ਸਬੰਧਾਂ ਨੂੰ ਸੁਧਾਰਨ ਲਈ ਮਿਲ ਕੇ ਕੰਮ ਕਰਦੇ ਰਹਾਂਗੇ। ਬੈਠਕ ਦੇ ਸ਼ੁਰੂ ਹੋਣ ਸਮੇਂ ਚੀਨੀ ਰਾਸ਼ਟਰਪਤੀ ਜਿਨਪਿੰਗ ਨੇ ਨਰਿੰਦਰ ਮੋਦੀ ਨੂੰ ਫਿਰ ਪ੍ਰਧਾਨ ਮੰਤਰੀ ਬਣਨ ਦੀ ਵਧਾਈ ਦਿੱਤੀ। ਵਿਦੇਸ਼ ਸੈਕਟਰੀ ਗੋਖਲੇ ਨੇ ਦੱਸਿਆ ਕਿ ਨਰਿੰਦਰ ਮੋਦੀ ਨੇ ਇਸ ਸੰਮੇਲਨ ਤੋਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਵੀ ਬੈਠਕ ਕੀਤੀ ਅਤੇ ਦੋਵਾਂ ਆਗੂਆਂ ਨੇ ਦੋਪਾਸੜ ਰਣਨੀਤਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸਮੀਖਿਆ ਕੀਤੀ ਹੈ।
ਖਾਸ ਗੱਲ ਇਹ ਕਿ ਬਿਸ਼ਕੇਕ ਦੇ ਇਸ ਸੰਮੇਲ ਵਿੱਚ ਜਾਣ ਲੈਣ ਲਈ ਮੋਦੀ ਪਾਕਿਸਤਾਨ ਦੇ ਰਸਤੇ ਨਹੀਂ ਗਏ ਤੇ ਲੰਮਾ ਗੇੜਾ ਕੱਢ ਕੇ ਓਮਾਨ ਵਲੋਂ ਹੁੰਦੇ ਹੋਏ ਬਿਸ਼ਕੇਕ ਪਹੁੰਚੇ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ