Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਕੈਨੇਡਾ

ਫੋਰਡ ਸਰਕਾਰ ਨੇ 141 ਮਿਲੀਅਨ ਡਾਲਰ ਟੋਰੀਜ਼ ਦੀ ਨੁਮਾਇੰਦਗੀ ਵਾਲੀਆਂ ਪੇਂਡੂ ਕਮਿਊਨਿਟੀਜ਼ ਨੂੰ ਦਿੱਤੇ

June 14, 2019 10:24 AM

ਓਨਟਾਰੀਓ, 13 ਜੂਨ (ਪੋਸਟ ਬਿਊਰੋ) : ਓਨਟਾਰੀਓ ਦੀ ਪ੍ਰੋਗਰੈਸਿਵ ਕੰਜ਼ਰਵੇਟਿਵ ਸਰਕਾਰ ਵੱਲੋਂ ਪ੍ਰੋਵਿੰਸ ਭਰ ਵਿੱਚ ਮਿਉਂਸਪਲ ਬਜਟ ਵਿੱਚ ਕਟੌਤੀਆਂ ਲਈ ਯੋਜਨਾ ਬਣਾਈ ਗਈ ਹੈ ਪਰ ਪ੍ਰੋਵਿੰਸੀਅਲ ਸਰਕਾਰ ਵੱਲੋਂ 200 ਮਿਲੀਅਨ ਡਾਲਰ ਪੇਂਡੂ ਕਮਿਊਨਿਟੀਜ਼ ਨੂੰ ਵੀ ਮੁਹੱਈਆ ਕਰਵਾਇਆ ਗਿਆ। ਇਸ ਰਕਮ ਵਿੱਚੋਂ ਵੀ 71 ਫੀ ਸਦੀ ਰਕਮ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਐਮਪੀਪੀਜ਼ ਦੀ ਨੁਮਾਇੰਦਗੀ ਵਾਲੇ ਹਲਕਿਆਂ ਨੂੰ ਦਿੱਤਾ ਗਿਆ ਹੈ।
ਓਨਟਾਰੀਓ ਦੀਆਂ 444 ਮਿਊਂਸਪੈਲਿਟੀਜ਼ ਨੂੰ ਮੁਹੱਈਆ ਕਰਵਾਏ ਗਏ ਫੰਡ ਬਜਟ ਤੋਂ ਦੋ ਹਫਤੇ ਪਹਿਲਾਂ ਦਿੱਤੇ ਗਏ। ਪਬਲਿਕ ਹੈਲਥ ਯੂਨਿਟਸ ਤੇ ਹੋਰਨਾਂ ਪ੍ਰੋਗਰਾਮਾਂ ਲਈ ਬਜਟ ਵਿੱਚ ਕਟੌਤੀਆਂ ਤੋਂ ਬਾਅਦ ਇਹ ਰਕਮ ਮਿਉਂਸਪੈਲਿਟੀਜ਼ ਨੂੰ ਮਿਲੀ। ਇਸ ਦੌਰਾਨ ਪ੍ਰੀਮੀਅਰ ਡੱਗ ਫੋਰਡ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਪ੍ਰੋਵਿੰਸ ਦੇ ਘਾਟੇ ਨੂੰ ਖ਼ਤਮ ਕਰਨ ਲਈ ਸਾਰੀਆਂ ਮਿਉਂਸਪੈਲਿਟੀਜ਼ ਨੂੰ 4 ਫੀ ਸਦੀ ਦੀ ਬਚਤ ਕਰਨੀ ਚਾਹੀਦੀ ਹੈ।
ਵਿੱਤੀ ਸੰਕਟ ਦੌਰਾਨ ਮਿਲਣ ਵਾਲੇ ਫੰਡ ਕਈ ਮੇਅਰਜ਼ ਲਈ ਹੈਰਾਨੀ ਵਾਲੀ ਗੱਲ ਹੈ। ਇਨ੍ਹਾਂ ਵਿੱਚੋਂ ਕੁੱਝ ਮੇਅਰਜ਼ ਦਾ ਕਹਿਣਾ ਹੈ ਕਿ ਇਹ ਫੰਡ ਹਾਸਲ ਹੋਣ ਤੋਂ ਦੋ ਮਹੀਨੇ ਬਾਅਦ ਵੀ ਉਹ ਇਹ ਫੈਸਲਾ ਨਹੀਂ ਕਰ ਪਾ ਰਹੇ ਕਿ ਇਨ੍ਹਾਂ ਨੂੰ ਖਰਚ ਕਿਸ ਤਰ੍ਹਾਂ ਕੀਤਾ ਜਾਣਾ ਚਾਹੀਦਾ ਹੈ। ਇੱਕ ਵਿਸ਼ਲੇਸ਼ਣ ਅਨੁਸਾਰ ਵੰਡੇ ਗਏ 200 ਮਿਲੀਅਨ ਡਾਲਰ ਵਿੱਚ 70.8 ਫੀ ਸਦੀ (ਭਾਵ 141 ਮਿਲੀਅਨ ਡਾਲਰ) ਉਨ੍ਹਾਂ ਹਲਕਿਆਂ ਦੀਆਂ ਮਿਉਂਸਪੈਲਿਟੀਜ਼ ਨੂੰ ਦਿੱਤੇ ਗਏ ਜਿਨ੍ਹਾਂ ਦੀ ਨੁਮਾਇੰਦਗੀ ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਕਰਦੇ ਹਨ। ਐਨਡੀਪੀ ਦੀ ਅਗਵਾਈ ਵਾਲੇ ਹਲਕਿਆਂ ਨੂੰ 36.2 ਮਿਲੀਅਨ ਡਾਲਰ (ਭਾਵ 18.2 ਫੀ ਸਦੀ) ਦਿੱਤੇ ਗਏ ਜਦਕਿ ਲਿਬਰਲਾਂ, ਜਿਨ੍ਹਾਂ ਕੋਲ ਵਿਧਾਨਸਭਾ ਵਿੱਚ ਸਿਰਫ ਸੱਤ ਸੀਟਾਂ ਹੀ ਹਨ, ਦੇ ਹਿੱਸੇ 3.1 ਮਿਲੀਅਨ ਡਾਲਰ (ਭਾਵ 1.6 ਫੀ ਸਦੀ ) ਹੀ ਆਏ।
ਇੱਥੇ ਦੱਸਣਾ ਬਣਦਾ ਹੈ ਕਿ ਕੁਈਨਜ਼ ਪਾਰਕ ਵਿੱਚ ਪੀਸੀ ਪਾਰਟੀ ਕੋਲ 124 ਸੀਟਾਂ ਵਿੱਚੋਂ 73 ਸੀਟਾਂ ਹਨ। ਸਰਕਾਰ ਇਸ ਦੀ ਸਫਾਈ ਦਿੰਦੀ ਆਖਦੀ ਹੈ ਕਿ ਇਹ ਪੈਸਾ ਆਕਾਰ ਦੇ ਆਧਾਰ ਉੱਤੇ ਹੀ ਪੇਂਡੂ ਮਿਉਂਸਪੈਲਿਟੀਜ਼ ਨੂੰ ਵੰਡਿਆ ਗਿਆ। ਮਿਉਂਸਪਲ ਮਾਮਲਿਆਂ ਬਾਰੇ ਮੰਤਰੀ ਸਟੀਵ ਕਲਾਰਕ ਦਾ ਕਹਿਣਾ ਹੈ ਕਿ ਇਸ ਫੰਡ ਲਈ ਕਿਸੇ ਤਰ੍ਹਾਂ ਦੀ ਸ਼ਰਤ ਨਹੀਂ ਸੀ ਰੱਖੀ ਗਈ। ਅਸਲ ਵਿੱਚ ਇਹ ਫੰਡ ਨਿੱਕੀਆਂ ਮਿਉਂਸਪੈਲਿਟੀਜ਼ ਦੇ ਹੱਥ ਮਜ਼ਬੂਤ ਕਰਨ ਲਈ ਦਿੱਤੇ ਗਏ ਸਨ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼