Welcome to Canadian Punjabi Post
Follow us on

17

July 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਕੈਨੇਡਾ

ਬਰੈਂਪਟਨ ਨੂੰ ਭਵਿੱਖ ਦੇ ਸ਼ਹਿਰਾਂ ਵਿੱਚੋਂ ਇੱਕ ਵਜੋਂ ਦਿੱਤੀ ਗਈ ਮਾਨਤਾ

June 14, 2019 10:23 AM

ਬਰੈਂਪਟਨ, 13 ਜੂਨ (ਪੋਸਟ ਬਿਊਰੋ) : ਯੂਨਾਈਟਿਡ ਕਿੰਗਡਮ ਦੀ ਫਾਇਨਾਂਸ਼ੀਅਲ ਟਾਈਮਜ਼ ਡਵੀਜ਼ਨ ਐਫਡੀਆਈ ਇੰਟੈਲੀਜੈਂਸ ਵੱਲੋਂ ਕੀਤੀ ਗਈ ਦਰਜੇਬੰਦੀ ਮੁਤਾਬਕ ਕੱਲ੍ਹ ਬਰੈਂਪਟਨ ਨੂੰ ਭਵਿੱਖ 2019/20 ਦੇ ਸਿਖਰਲੇ 10 ਦਰਮਿਆਨੇ ਆਕਾਰ ਦੇ ਅਮਰੀਕੀ ਸ਼ਹਿਰਾਂ ਵਜੋਂ ਮਾਨਤਾ ਦਿੱਤੀ ਗਈ।
ਬਰੈਂਪਟਨ ਨੂੰ ਕੋਨੈਕਟੀਵਿਟੀ ਕੈਟੇਗਰੀ ਲਈ ਕੀਤੀ ਗਈ ਦਰਜੇਬੰਦੀ ਵਿੱਚ ਪਹਿਲਾ ਤੇ ਬਿਜ਼ਨਸ ਫਰੈਂਡਲੀਨੈੱਸ ਲਈ ਉੱਘੇ 10 ਵਿੱਚੋਂ ਅੱਠਵਾਂ ਸਥਾਨ ਹਾਸਲ ਹੋਇਆ। 29 ਮਈ ਨੂੰ ਬਰੈਂਪਟਨ ਦੇ ਇਕਨਾਮਿਕ ਡਿਵੈਲਪਮੈਂਟ ਐਂਡ ਕਲਚਰ ਆਫਿਸ ਵੱਲੋਂ ਕੌਮਾਂਤਰੀ ਪੱਧਰ ਉੱਤੇ ਮਜ਼ਬੂਤ ਆਰਥਿਕ ਸਬੰਧ ਕਾਇਮ ਕਰਨ ਤੇ ਬਰੈਂਪਟਨ ਵਿੱਚ ਵਿਕਾਸ ਦੇ ਨਾਲ ਨਾਲ ਰੋਜ਼ਗਾਰ ਦੇ ਮੌਕਿਆਂ ਵਿੱਚ ਵਾਧਾ ਕਰਨ ਲਈ ਕਦਮ ਦਰ ਕਦਮ ਯੋਜਨਾ ਦਾ ਖੁਲਾਸਾ ਕੀਤਾ ਗਿਆ। ਇਸ ਦਾ ਅਸਲ ਮਕਸਦ ਦੁਨੀਆ ਨੂੰ ਇਹ ਦਿਖਾਉਣਾ ਹੈ ਕਿ ਬਰੈਂਪਟਨ ਮੌਕਿਆਂ ਦਾ ਸ਼ਹਿਰ ਹੈ।
ਇਹ ਪਹਿਲੀ ਵਾਰੀ ਨਹੀਂ ਹੈ ਕਿ ਬਰੈਂਪਟਨ ਨੂੰ ਐਫਡੀਆਈ ਇੰਟੈਲੀਜੈਂਸ ਤੋਂ ਮਾਨਤਾ ਹਾਸਲ ਹੋਈ ਹੋਵੇ। ਇਹ ਦਰਜੇਬੰਦੀ ਹਰ ਦੋ ਸਾਲ ਬਾਅਦ ਨੰਵਿਆਈ ਜਾਂਦੀ ਹੈ। ਪਿਛਲੇ ਅੱਠ ਸਾਲਾਂ ਤੋਂ ਬਰੈਂਪਟਨ ਲਗਾਤਾਰ ਇਸ ਵਿੱਚ ਜਿੱਤਦਾ ਆ ਰਿਹਾ ਹੈ ਜਾਂ ਫਿਰ ਬਿਜ਼ਨਸ ਫਰੈਂਡਲੀਨੈੱਸ, ਸਿਟੀ ਆਫ ਦ ਫਿਊਚਰ, ਇਨਫਰਾਸਟ੍ਰਕਚਰ ਤੇ ਕੋਨੈਕਟੀਵਿਟੀ ਦੀਆਂ ਵੰਨਗੀਆਂ ਵਿੱਚ ਸਿਖਰ ਦੇ ਨੇੜੇ ਰਹਿੰਦਾ ਆਇਆ ਹੈ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਚਾਈਲਡ ਕੇਅਰ ਸਪੇਸਿਜ਼ ਲਈ ਫੰਡ ਤਲਾਸ਼ਣ ਵਾਸਤੇ ਸਿਟੀ ਉੱਤੇ ਦਬਾਅ ਪਾ ਰਹੀ ਹੈ ਪ੍ਰਵਿੰਸ : ਟੋਰੀ
ਜਗਮੀਤ ਸਿੰਘ ਨੂੰ ਕਿਊਬਿਕ ਵਿੱਚ ਐਨਡੀਪੀ ਦਾ ਆਧਾਰ ਮਜ਼ਬੂਤ ਹੋਣ ਦੀ ਉਮੀਦ
ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਜਹਾਜ਼ ਹਾਦਸਾਗ੍ਰਸਤ, 3 ਮਰੇ, 4 ਲਾਪਤਾ
ਸਬਸਿਡੀ ਬੰਦ ਹੋਣ ਨਾਲ ਡੇਅਕੇਅਰ ਫੀਸਾਂ ਵੱਟ ਸਕਦੀਆਂ ਹਨ ਹੋਰ ਸ਼ੂਟ
ਕਾਫੀ ਖਰਾਬ ਫਲੂ ਸੀਜ਼ਨ ਲਈ ਤਿਆਰੀ ਬਹੁਤ ਜ਼ਰੂਰੀ : ਕ੍ਰਿਸਟੀਨ ਐਲੀਅਟ
ਚੀਨ ਤੋਂ ਇੰਪੋਰਟ ਕੀਤੇ ਜਾਣ ਵਾਲੇ 900 ਫੂਡ ਪ੍ਰੋਡਕਟਸ ਮਿਆਰੀ ਨਹੀਂ ਨਿਕਲੇ : ਸੀਐਫਆਈਏ
ਏਅਰ ਕੈਨੇਡਾ ਦੇ ਜਹਾਜ਼ ਨੂੰ ਕਰਨੀ ਪਈ ਐਮਰਜੰਸੀ ਲੈਂਡਿੰਗ, 37 ਜ਼ਖ਼ਮੀ
ਸ਼ੀਅਰ ਦੀ ਕਲਾਈਮੇਟ ਯੋਜਨਾ ਲਿਬਰਲਾਂ ਦੀਆਂ ਮੌਜੂਦਾ ਨੀਤੀਆਂ ਤੋਂ ਪਵੇਗੀ ਮਹਿੰਗੀ: ਰਿਪੋਰਟ
ਲਿਬਰਲ ਸਰਕਾਰ ਦੇ ਬੁਲਾਰੇ ਨਹੀਂ ਹਨ ਮੈਕੈਲਮ : ਫਰੀਲੈਂਡ
ਦੋ ਬੱਚਿਆਂ ਤੇ ਬਜ਼ੁਰਗ ਦੇ ਲੱਭ ਜਾਣ ਤੋਂ ਬਾਅਦ ਐਂਬਰ ਐਲਰਟ ਕੀਤਾ ਗਿਆ ਰੱਦ