Welcome to Canadian Punjabi Post
Follow us on

18

October 2019
ਕੈਨੇਡਾ

ਭਾਰਤੀ ਨਾਗਰਿਕਾਂ ਲਈ ਗਲੋਬਲ ਪਾਸਪੋਰਟ ਸੇਵਾ ਪ੍ਰੋਗਰਾਮ ਸ਼ੁਰੂ

June 13, 2019 09:30 AM

ਟੋਰਾਂਟੋ, 12 ਜੂਨ (ਪੋਸਟ ਬਿਊਰੋ) : ਕਾਊਂਸਲੇਟ ਜਨਰਲ ਆਫ ਇੰਡੀਆ (ਸੀਜੀਆਈ) ਵੱਲੋਂ ਅੱਜ ਭਾਰਤ ਸਰਕਾਰ ਦੇ ਪਾਸਪੋਰਟ ਸੇਵਾ ਪ੍ਰੋਗਰਾਮ (ਪੀਐਸਪੀ) ਦੀ ਸ਼ੁਰੂਆਤ ਕੀਤੀ ਗਈ। ਇਹ ਪਾਸਪੋਰਟ ਸੇਵਾ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਰਹਿਣ ਵਾਲੇ ਭਾਰਤੀ ਨਾਗਰਿਕਾਂ ਲਈ ਸ਼ੁਰੂ ਕੀਤੀ ਗਈ ਹੈ।


ਇਸ ਨਵੇਂ ਸਿਸਟਮ ਰਾਹੀਂ ਪ੍ਰਿੰਟ ਕੀਤੇ ਗਏ ਕੁੱਝ ਪਾਸਪੋਰਟਸ ਕਾਉਂਸਲਰ ਜਨਰਲ ਸ੍ਰੀ ਦਿਨੇਸ਼ ਭਾਟੀਆ ਵੱਲੋਂ ਕਾਉਂਸਲੇਟ ਉੱਤੇ ਆਯੋਜਿਤ ਫੰਕਸ਼ਨ ਵਿੱਚ ਕਮਿਊਨਿਟੀ ਮੈਂਬਰਾਂ ਤੇ ਮੀਡੀਆ ਦੀ ਹਾਜ਼ਰੀ ਵਿੱਚ ਬਿਨੈਕਾਰਾਂ ਨੂੰ ਦਿੱਤੇ ਗਏ। ਇਸ ਨਵੇਂ ਸਿਸਟਮ ਤਹਿਤ ਪਾਸਪੋਰਟ ਸੇਵਾ ਨੂੰ ਹੋਰ ਮਿਆਰੀ ਬਣਾਉਣ ਲਈ ਬਿਹਤਰ ਆਟੋਮੇਸ਼ਨ ਤੇ ਯੂਜ਼ਰ ਫਰੈਂਡਲੀ ਇੰਟਰਫੇਸ ਮੁਹੱਈਆ ਕਰਵਾਇਆ ਜਾਵੇਗਾ ਜਿਸ ਰਾਹੀਂ ਡਾਟਾ ਇੱਕਠਾ ਕਰਨ ਤੇ ਇਨਫਰਮੇਸ਼ਨ ਸਕਿਊਰਿਟੀ ਯਕੀਨੀ ਬਣਾਈ ਜਾ ਸਕੇਗੀ। ਇਸ ਰਾਹੀਂ 13 ਜੂਨ, 2019 ਤੋਂ ਕਾਉਂਸਲੇਟ ਵੱਲੋਂ ਪਾਸਪੋਰਟ ਸਰਵਿਸਿਜ਼ ਦੀ ਕੁਸ਼ਲ ਡਲਿਵਰੀ ਯਕੀਨੀ ਬਣਾਈ ਜਾ ਸਕੇਗੀ।


ਸੀਜੀਆਈ ਟੋਰਾਂਟੋ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਭਾਰਤੀ ਨਾਗਰਿਕਾਂ ਨੂੰ ਪਾਸਪੋਰਟ ਸੇਵਾਵਾਂ ਜਿਨ੍ਹਾਂ ਵਿੱਚ ਨਵੇਂ ਪਾਸਪੋਰਟ, ਪਾਸਪੋਰਟ ਰਿਨੀਊ ਕਰਵਾਉਣਾ, ਮੁੜ ਜਾਰੀ ਕਰਵਾਉਣਾ, ਪੁਲਿਸ ਕਲੀਅਰੈਂਸ ਸਰਟੀਫਿਕੇਟ (ਪੀਸੀਸੀ) ਤੇ ਸਰੈਂਡਰ ਸਰਟੀਫਿਕੇਟ ਹਾਸਲ ਕਰਨ ਲਈ ਨਵੇਂ ਪੋਰਟਲ https://embassy.passportindia.gov.in ਦੀ ਵਰਤੋਂ ਦੀ ਸਲਾਹ ਦਿੱਤੀ ਜਾ ਰਹੀ ਹੈ। ਨਵੇਂ ਪੋਰਟਲ ਲਈ ਲਿੰਕ ਕਾਉਂਸਲੇਟ ਦੀ ਵੈੱਬਸਾਈਟ https://www.cgitoronto.gov.in/ ਤੇ ਕਾਉਂਸਲੇਟ ਦੀ ਆਊਟਸੋਰਸ ਏਜੰਸੀ ਦੀ ਵੈੱਬਸਾਈਟ http://www.blsindia-canada.com ਉੱਤੇ ਉਪਲਬਧ ਹੈ। ਸਾਰੀਆਂ ਅਰਜੀਆਂ ਆਨਲਾਈਨ ਮੁਕੰਮਲ ਕੀਤੀਆਂ ਜਾਣੀਆਂ ਜ਼ਰੂਰੀ ਹਨ।
ਪੀਐਸਪੀ ਨੂੰ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐਸ) ਦੀ ਭਾਈਵਾਲੀ ਵਿੱਚ ਵਿਦੇਸ਼ ਮੰਤਰਾਲੇ ਵੱਲੋਂ ਲਾਂਚ ਕੀਤਾ ਗਿਆ ਸੀ। ਭਾਰਤ ਵਿੱਚ ਇਸ ਨੇ ਸੱਤ ਸਾਲ ਪੂਰੇ ਕਰ ਲਏ ਹਨ ਤੇ ਅੱਠਵੇਂ ਸਾਲ ਵਿੱਚ ਦਾਖਲ ਹੋ ਗਿਆ ਹੈ। ਸੀਜੀਆਈ ਟੋਰਾਂਟੋ ਦੇ ਅਧਿਕਾਰ ਖੇਤਰ ਵਿੱਚ ਓਨਟਾਰੀਓ (ਕੇ ਅੱਖਰ ਤੋਂ ਸ਼ੁਰੂ ਹੋਣ ਵਾਲੇ ਪੋਸਟਲ ਕੋਡ ਦੇ ਦਾਇਰੇ ਵਿੱਚ ਰਹਿਣ ਵਾਲੇ ਬਿਨੈਕਾਰਾਂ ਤੋਂ ਇਲਾਵਾ), ਕਿਊਬਿਕ (ਜੇ, ਐਚ, ਕੇ ਅੱਖਰਾਂ ਤੋਂ ਸੁ਼ਰੂ ਹੋਣ ਵਾਲੇ ਪੋਸਟਲ ਕੋਡ ਦੇ ਦਾਇਰੇ ਵਿੱਚ ਰਹਿਣ ਵਾਲੇ ਬਿਨੈਕਾਰਾਂ ਤੋਂ ਇਲਾਵਾ), ਮੈਨੀਟੋਬਾ, ਨਿਊ ਬਰੰਜ਼ਵਿੱਕ, ਨੋਵਾ ਸਕੋਸ਼ੀਆ, ਪ੍ਰਿੰਸ ਐਡਵਰਡ ਆਈਲੈਂਡ ਤੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਸ਼ਾਮਲ ਹਨ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਗਮੀਤ ਨੇ ਕੀਤੀ ਬਰੈਂਪਟਨ `ਚ ਵੱਡੀ ਰੈਲੀ
ਵਿਸ਼ਲੇਸ਼ਣ ਅਨੁਸਾਰ ਤਿੰਨਾਂ ਮੁੱਖ ਪਾਰਟੀਆਂ ਦੇ ਆਗੂਆਂ ਨੇ ਓਨਟਾਰੀਓ, ਕਿਊਬਿਕ ਤੇ ਬੀਸੀ ਵਿੱਚ ਲਾਇਆ ਵਧੇਰੇ ਜ਼ੋਰ
ਨਿੱਕੇ ਤੇ ਦਰਮਿਆਨੇ ਹਸਪਤਾਲਾਂ ਨੂੰ ਓਨਟਾਰੀਓ ਸਰਕਾਰ ਦੇਵੇਗੀ ਹੋਰ ਫੰਡ
ਮਿਸੀਸਾਗਾ ਦੀ ਰਿਹਾਇਸ਼ੀ ਅਪਾਰਟਮੈਂਟ ਦੇ ਬਾਹਰ ਚੱਲੀ ਗੋਲੀ ਦੇ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਕੀਤਾ ਗਿਆ ਚਾਰਜ
ਟੋਰਾਂਟੋ ਦੇ ਐਲੀਮੈਂਟਰੀ ਸਕੂਲ ਦੇ ਬਾਹਰੋਂ ਮਿਲੀ ਲਾਸ਼
ਮਿਸੀਸਾਗਾ ਵਿੱਚ ਗੱਡੀ ਤੇ ਟਰੱਕ ਵਿਚਾਲੇ ਹੋਈ ਟੱਕਰ ਵਿੱਚ ਦੋ ਹਲਾਕ
ਓਨਟਾਰੀਓ ਪਬਲਿਕ ਹਾਈ ਸਕੂਲ ਅਧਿਆਪਕ ਜਾ ਸਕਦੇ ਹਨ ਹੜਤਾਲ ਉੱਤੇ
4.7 ਮਿਲੀਅਨ ਕੈਨੇਡੀਅਨਾਂ ਨੇ ਐਡਵਾਂਸ ਪੋਲਿੰਗ ਵਿੱਚ ਲਿਆ ਹਿੱਸਾ
ਫਿਊਲ ਟਰੱਕ ਤੇ ਬੱਸ ਨਾਲ ਟਕਰਾਈ ਤੇਜ਼ ਰਫਤਾਰ ਐਸਯੂਵੀ
ਜਗਮੀਤ ਸਿੰਘ ਦੀ ਚੜ੍ਹਤ ਨੇ ਸੱਭ ਨੂੰ ਕੀਤਾ ਹੈਰਾਨ, ਗੱਠਜੋੜ ਸਰਕਾਰ ਬਨਣ ਦੀ ਸੰਭਾਵਨਾ