Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਕੈਨੇਡਾ

ਕਮਿਊਨਿਟੀ ਵਿੱਚ ਵੱਧ ਰਹੇ ਜੁਰਮ ਕਾਰਨ ਚਿੰਤਤ ਹਨ ਐਮਪੀ ਸਹੋਤਾ

June 13, 2019 09:26 AM

ਬਰੈਂਪਟਨ, 12 ਜੂਨ (ਪੋਸਟ ਬਿਊਰੋ) : ਬਰੈਂਪਟਨ ਨੌਰਥ ਤੋਂ ਪਾਰਲੀਆਮੈਂਟ ਮੈਂਬਰ ਰੂਬੀ ਸਹੋਤਾ ਆਪਣੇ ਪਰਿਵਾਰ ਨਾਲ ਬਰੈਂਪਟਨ ਵਿੱਚ ਰਹਿ ਰਹੇ ਹਨ। ਹੋਰਨਾਂ ਮਾਂਵਾਂ ਵਾਂਗ ਉਹ ਵੀ ਜੁਰਮ ਵਿੱਚ ਹੋ ਰਹੇ ਵਾਧੇ ਨੂੰ ਲੈ ਕੇ ਕਾਫੀ ਚਿੰਤਤ ਹਨ।
ਖਾਸ ਤੌਰ ਉੱਤੇ ਗਰਮੀ ਦੇ ਮੌਸਮ ਵਿੱਚ ਗੰਨ ਤੇ ਗੈਂਗ ਹਿੰਸਾ ਵਿੱਚ ਹੋਏ ਵਾਧੇ ਨੂੰ ਲੈ ਕੇ ਉਹ ਕਾਫੀ ਚਿੰਤਤ ਹਨ। ਪਿਛਲੇ ਹਫਤੇ ਐਮਪੀ ਸਹੋਤਾ, ਜੋ ਕਿ ਪਬਲਿਕ ਸੇਫਟੀ ਤੇ ਨੈਸ਼ਨਲ ਸਕਿਊਰਿਟੀ ਬਾਰੇ ਹਾਊਸ ਆਫ ਕਾਮਨਜ਼ ਦੀ ਸਥਾਈ ਕਮੇਟੀ ਦੀ ਮੈਂਬਰ ਹੈ, ਨੇ ਬਾਰਡਰ ਸਕਿਊਰਿਟੀ ਐਂਡ ਆਰਗੇਨਾਈਜ਼ਡ ਕ੍ਰਾਈਮ ਰਿਡਕਸ਼ਨ ਮੰਤਰੀ ਬਿੱਲ ਬਲੇਅਰ ਨੂੰ ਸਵਾਲ ਕੀਤਾ ਕਿ ਫੈਡਰਲ ਲਿਬਰਲ ਸਰਕਾਰ ਵੱਲੋਂ ਓਨਟਾਰੀਓ ਵਿੱਚ ਗੈਰਕਾਨੂੰਨੀ ਗੰਨਜ਼ ਤੇ ਗੈਂਗਜ਼ ਨਾਲ ਸਿੱਝਣ ਲਈ 65 ਮਿਲੀਅਨ ਡਾਲਰ ਦੇ ਕੀਤੇ ਜਾ ਰਹੇ ਨਿਵੇਸ਼ ਤੱਕ ਪੀਲ ਰੀਜਨਲ ਪੁਲਿਸ ਕਿਸ ਤਰ੍ਹਾਂ ਪਹੁੰਚ ਕਰ ਸਕਦੀ ਹੈ।
ਬਿੱਲ ਬਲੇਅਰ, ਜੋ ਕਿ ਟੋਰਾਂਟੋ ਦੇ ਸਾਬਕਾ ਪੁਲਿਸ ਮੁਖੀ ਵੀ ਰਹੇ ਹਨ, ਨੇ ਸਪਸ਼ਟ ਕੀਤਾ ਕਿ ਭਾਵੇਂ ਗੈਰਕਾਨੂੰਨੀ ਗੰਨਜ਼ ਤੇ ਗੈਂਗਜ਼ ਨਾਲ ਲੜਨ ਲਈ ਫੰਡ ਫੈਡਰਲ ਸਰਕਾਰ ਵੱਲੋਂ ਆ ਰਹੇ ਹਨ ਪਰ ਇਹ ਓਨਟਾਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਉੱਤੇ ਹੀ ਨਿਰਭਰ ਕਰਦਾ ਹੈ ਕਿ ਇਸ ਪੈਸੇ ਨੂੰ ਕਿੱਥੇ ਤੇ ਕਦੋਂ ਨਿਵੇਸ਼ ਕੀਤਾ ਜਾਵੇ। ਐਮਪੀ ਸਹੋਤਾ ਨੇ ਆਖਿਆ ਕਿ ਇਹ ਬੜੀ ਦਿਲਚਸਪ ਗੱਲ ਹੈ ਕਿ ਕੰਜ਼ਰਵੇਟਿਵ ਇਹ ਦਿਖਾਵਾ ਕਰਨ ਵਿੱਚ ਮਾਹਿਰ ਹਨ ਕਿ ਉਹ ਜੁਰਮ ਖਿਲਾਫ ਸਖ਼ਤੀ ਨਾਲ ਪੇਸ਼ ਆਉਂਦੇ ਹਨ ਪਰ ਹਕੀਕਤ ਤੋਂ ਇਹ ਕੋਹਾਂ ਦੂਰ ਹੈ।
ਫੈਡਰਲ ਲਿਬਰਲ ਸਰਕਾਰ ਵੱਲੋਂ ਉਪਲਬਧ ਕਰਵਾਏ ਗਏ 65 ਮਿਲੀਅਨ ਡਾਲਰ ਵਿੱਚੋਂ ਪ੍ਰੋਵਿੰਸ਼ੀਅਲ ਕੰਜ਼ਰਵੇਟਿਵਾਂ ਨੇ ਸਿਰਫ 11 ਮਿਲੀਅਨ ਡਾਲਰ ਹੀ ਖਰਚ ਕੀਤੇ ਹਨ। ਸਹੋਤਾ ਨੇ ਆਖਿਆ ਕਿ ਸਾਲ ਦਰ ਸਾਲ ਜੁਰਮ ਵਿੱਚ ਹੋ ਰਹੇ ਵਾਧੇ ਦੇ ਬਾਵਜੂਦ ਬਰੈਂਪਟਨ ਵਰਗੀਆਂ ਕਮਿਊਨਿਟੀਜ਼ ਨੂੰ ਜੁਰਮ ਰੋਕਣ ਲਈ ਫੰਡਾਂ ਦੀ ਲੋੜ ਹੋਣ ਦੇ ਬਾਵਜੂਦ ਪ੍ਰੋਵਿੰਸ਼ੀਅਲ ਸਰਕਾਰ ਦਾ ਇਹ ਹਾਲ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ