Welcome to Canadian Punjabi Post
Follow us on

18

October 2019
ਭਾਰਤ

ਅਮਰਨਾਥ ਯਾਤਰਾ ਤੋਂ ਪਹਿਲਾਂ ਵੱਡਾ ਹਮਲਾ, ਸੀ ਆਰ ਪੀ ਐੱਫ ਦੇ ਪੰਜ ਜਵਾਨ ਮਾਰੇ ਗਏ

June 13, 2019 09:20 AM

ਸ੍ਰੀਨਗਰ, 12 ਜੂਨ, (ਪੋਸਟ ਬਿਊਰੋ)- ਅਗਲੇ ਮਹੀਨੇ ਜੁਲਾਈ ਦੇ ਪਹਿਲੇ ਦਿਨ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਤੋਂ ਪਹਿਲਾਂ ਅੱਜ ਬੁੱਧਵਾਰ ਨੂੰ ਅੱਤਵਾਦੀਆਂ ਨੇ ਦੱਖਣੀ ਕਸ਼ਮੀਰ ਦੇ ਅਨੰਤਨਾਗ ਵਿੱਚ ਸੁਰੱਖਿਆ ਫੋਰਸਾਂ ਉੱਤੇ ਘਾਤ ਲਾ ਕੇ ਹਮਲਾ ਕੀਤਾ, ਜਿਸ ਵਿਚ ਸੀ ਆਰ ਪੀ ਐੱਫ ਦੇ ਦੋ ਏ ਐੱਸਆਈ ਅਤੇ ਤਿੰਨ ਸਿਪਾਹੀ ਮਾਰੇ ਗਏ। ਜਵਾਬੀ ਕਾਰਵਾਈ ਵਿੱਚ ਇਕ ਅੱਤਵਾਦੀ ਵੀ ਮਾਰਿਆ ਗਿਆ। ਇਸ ਹਮਲੇਦੌਰਾਨ ਇੱਕ ਲੜਕੀ ਸਮੇਤ ਦੋ ਨਾਗਰਿਕ ਤੇ ਅੱਤਵਾਦੀਆਂ ਦੀ ਗੋਲ਼ੀਬਾਰੀ ਦਾ ਜਵਾਬ ਦਿੰਦੇ ਅਨੰਤਨਾਗ ਦੇ ਥਾਣਾ ਮੁਖੀ ਸਮੇਤ ਤਿੰਨ ਜਣੇ ਜ਼ਖ਼ਮੀ ਹੋ ਗਏ।
ਪਤਾ ਲੱਗਾ ਹੈ ਕਿ ਇਹ ਅੱਤਵਾਦੀ ਸੜਕ ਕੰਢੇ ਆਮ ਲੋਕਾਂ ਵਿੱਚ ਲੁਕੇ ਹੋਏ ਸਨ ਤੇ ਹਮਲੇ ਦੇ ਬਾਅਦ ਭੱਜ ਗਏ ਉਨ੍ਹਾਂ ਦੀ ਭਾਲ ਵਿੱਚ ਸੁਰੱਖਿਆ ਫੋਰਸਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਹਿਲਗਾਮ-ਅਨੰਤਨਾਗ ਮਾਰਗ ਉੱਤੇਹਮਲਾ ਉਸ ਥਾਂਹੋਇਆ, ਜਿੱਥੋਂਅਮਰਨਾਥ ਯਾਤਰਾ ਲੰਘਣੀ ਹੈ। ਇਸ ਹਮਲੇ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਉੱਤੇ ਵੀ ਸਵਾਲ ਖੜਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਸੇ ਸਾਲ 14 ਫਰਵਰੀ ਨੂੰ ਪੁਲਵਾਮਾ ਵਿੱਚਸੀ ਆਰ ਪੀ ਐੱਫ ਦੇ ਕਾਫ਼ਲੇ ਉੱਤੇ ਅੱਤਵਾਦੀ ਹਮਲੇ ਵਿੱਚ 40 ਜਵਾਨ ਮਾਰੇ ਗਏ ਸਨ।
ਅੱਜ ਵਾਲੇ ਹਮਲੇ ਵਿੱਚ ਸ਼ਾਮਲ ਅੱਤਵਾਦੀਆਂ ਬਾਰੇ ਕਿਸੇ ਜਾਣਕਾਰੀ ਤੋਂ ਇਨਕਾਰ ਕਰਦੇ ਹੋਏ ਪੁਲਿਸ ਨੇ ਕਿਹਾ ਕਿ ਉਨ੍ਹਾਂ ਦੀ ਪਛਾਣ ਦਾ ਪਤਾ ਲਾਇਆ ਜਾ ਰਿਹਾ ਹੈ। ਦੂਸਰੇ ਪਾਸੇ ਅਲ-ਉਮਰ ਮੁਜਾਹਦੀਨ ਨਾਂਅ ਦੇ ਅੱਤਵਾਦੀ ਸੰਗਠਨ ਦੇ ਬੁਲਾਰੇ ਨੇ ਹਮਲੇ ਦੇ ਕਰੀਬ ਅੱਧੇ ਘੰਟਾ ਬਾਅਦ ਸਥਾਨਕ ਪੱਤਰਕਾਰਾਂ ਨੂੰ ਫੋਨ ਕਰ ਕੇ ਹਮਲੇ ਦੀ ਜ਼ਿੰਮੇਵਾਰੀ ਲਈ ਤੇ ਭਵਿੱਖ ਵਿਚ ਸੁਰੱਖਿਆ ਫੋਰਸਾਂ ਉੱਤੇ ਹਮਲਿਆਂ ਵਿਚ ਹੋਰ ਤੇਜ਼ੀ ਲਿਆਉਣ ਦੀ ਧਮਕੀ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਸ਼ਾਮ ਵੇਲੇਸੀ ਆਰ ਪੀ ਐੱਫਅਤੇ ਰਾਜ ਦੀ ਪੁਲਿਸ ਦੇ ਜਵਾਨਾਂ ਦੇ ਸਾਂਝੇ ਵਰਕਿੰਗ ਗਰੁੱਪ ਨੇ ਅਨੰਤਨਾਗ ਵਿੱਚ ਕੇਪੀ ਰੋਡ ਉੱਤੇ ਆਕਸਫੋਰਡ ਸਕੂਲ ਨੇੜੇ ਨਾਕਾ ਲਾਇਆ ਸੀ ਤੇ ਇਸੇ ਦੌਰਾਨ ਅੱਤਵਾਦੀ ਸੜਕ ਕੰਢੇ ਖੜੇ ਲੋਕਾਂ ਵਿੱਚ ਲੁਕ ਕੇ ਬੈਠੇ ਸਨ। ਉਨ੍ਹਾਂ ਨੇ ਮੌਕਾ ਮਿਲਦੇ ਸਾਰ ਸੁਰੱਖਿਆ ਫੋਰਸਾਂ ਉੱਤੇ ਹਮਲਾ ਕਰ ਦਿੱਤਾ, ਜਿਸ ਵਿੱਚਸੀ ਆਰ ਪੀ ਐੱਫ ਦੇ ਪੰਜ ਮੁਲਾਜ਼ਮ ਅਤੇ ਓਥੋਂ ਲੰਘਦੀ ਇਕ ਲੜਕੀ ਸਣੇ ਦੋ ਨਾਗਰਿਕ ਜ਼ਖ਼ਮੀ ਹੋ ਗਏ। ਥਾਣਾ ਮੁਖੀ ਅਨੰਤਨਾਗ ਇਰਸ਼ਾਦ ਅਹਿਮਦ ਤੇ ਹੋਰ ਜਵਾਨਾਂ ਨੇ ਜਵਾਬੀ ਫਾਇਰ ਕੀਤਾ ਤਾਂ ਕਰੀਬ 20 ਮਿੰਟ ਤਕ ਚੱਲੇ ਮੁਕਾਬਲੇ ਵਿੱਚ ਇਕ ਅੱਤਵਾਦੀ ਮਾਰਿਆ ਗਿਆ, ਪਰ ਉਸ ਦੇ ਸਾਥੀ ਭੱਜ ਗਏ। ਅੱਤਵਾਦੀਆਂ ਨਾਲ ਏਦਾਂ ਟੱਕਰ ਵਿਚ ਥਾਣਾ ਮੁਖੀ ਇਰਸ਼ਾਦ ਅਹਿਮਦ ਦੇ ਛਾਤੀ ਵਿਚ ਗੋਲ਼ੀ ਲੱਗੀ ਹੈ।ਹਮਲੇ ਦੀ ਸੂਚਨਾ ਮਿਲਦੇ ਸਾਰਸੀਨੀਅਰ ਅਫਸਰ ਵੀ ਮੌਕੇ ਉੱਤੇ ਪਹੁੰਚੇ ਅਤੇ ਇਲਾਕੇ ਦੀ ਘੇਰਾਬੰਦੀ ਕਰਦੇ ਹੋਏ ਮਾਰੇ ਗਏ ਅੱਤਵਾਦੀ ਦੇ ਸਾਥੀਆਂ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ ਜ਼ਖ਼ਮੀ ਸੁਰੱਖਿਆ ਮੁਲਾਜ਼ਮਾਂ ਤੇ ਹੋਰ ਲੋਕਾਂ ਨੂੰ ਹਸਪਤਾਲ ਪੁਚਾਇਆ, ਪਰ ਹਸਪਤਾਲ ਵਿੱਚਸੀ ਆਰ ਪੀ ਐੱਫ ਦੇ ਜ਼ਖ਼ਮੀ ਏ ਐੱਸ ਆਈ ਵਿਨੋਦ ਸ਼ਰਮਾ ਤੇ ਉਸ ਦੇ ਚਾਰ ਸਾਥੀਆਂ ਦੀ ਮੌਤ ਹੋ ਗਈ ਅਤੇ ਥਾਣਾ ਮੁਖੀ ਨੂੰ ਇਲਾਜ ਲਈ ਸ੍ਰੀਨਗਰ ਰੈਫਰ ਕਰ ਦਿੱਤਾ ਗਿਆ। ਜ਼ਖ਼ਮੀ ਔਰਤ ਦਾਇਲਾਜ ਜ਼ਿਲ੍ਹਾ ਹਸਪਤਾਲ ਵਿੱਚ ਹੀ ਚੱਲ ਰਿਹਾ ਹੈ। ਉਸ ਦੀ ਲੱਤ ਵਿਚ ਗੋਲ਼ੀ ਲੱਗੀ ਹੈ। ਇਸ ਦੇ ਇਲਾਵਾ ਇਕ ਨੌਜਵਾਨ ਵੀ ਜ਼ਖ਼ਮੀ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਫਲੈਗ ਮੀਟਿੰਗ ਮੌਕੇ ਬੰਗਲਾਦੇਸ਼ੀ ਬਾਰਡਰ ਗਾਰਡ ਨੇ ਗੋਲੀ ਚਲਾ ਦਿੱਤੀ
ਅਯੋਧਿਆ ਕੇਸ: ਸੁੰਨੀ ਵਕਫ਼ ਬੋਰਡ ਨੇ ਵਿਚੋਲਗੀ ਪੈਨਲ ਨੂੰ ਸਮਝੌਤੇ ਲਈ ਤਜਵੀਜ਼ ਦਿੱਤੀ ਮੰਨੀ
ਜਦੋਂ ਪਾਕਿਸਤਾਨ ਦੇ ਜੰਗੀ ਜਹਾਜ਼ਾਂ ਨੇ ਭਾਰਤ ਦਾ ਮੁਸਾਫਰ ਯਾਤਰੀ ਜਹਾਜ਼ ਘੇਰ ਲਿਆ
ਕਸ਼ਮੀਰੀ ਅੱਤਵਾਦੀਆਂ ਵੱਲੋਂ ਅਬੋਹਰ ਦੇ ਵਪਾਰੀ ਦੀ ਹੱਤਿਆ
ਜਸਟਿਸ ਮਿਸ਼ਰਾ ਨੂੰ ਭੂਮੀ ਅਕੁਆਇਰ ਕੇਸ ਤੋਂ ਵੱਖ ਕਰਨ ਬਾਰੇ ਸੁਣਵਾਈ 23 ਨੂੰ
ਬੱਚਿਆਂ ਨੂੰ ਰੱਜਵੀਂ ਰੋਟੀ ਦੇਣ ਪੱਖੋਂ ਪਾਕਿਸਤਾਨ ਤੋਂ ਵੀ ਪਛੜਿਆ ਭਾਰਤ
ਮਨਮੋਹਨ ਸਿੰਘ ਦਾ ਹਮਲਾ: ਮੋਦੀ ਸਰਕਾਰ ਦਾ ਵਿਕਾਸ ਦਾ ਡਬਲ ਇੰਜਣ ਮਾਡਲ ਫੇਲ੍ਹ ਹੋਇਐ
ਕੇਜਰੀਵਾਲ ਦਾ ਨਵਾਂ ਕਦਮ: ਕਰਤਾਰਪੁਰ ਜਾਣ ਵਾਲੇ ਸਿੱਖ ਸ਼ਰਧਾਲੂਆਂ ਦਾ ਪੂਰਾ ਖਰਚਾ ਦਿੱਲੀ ਸਰਕਾਰ ਚੁੱਕੇਗੀ
ਅਯੋਧਿਆ ਕੇਸ ਦੀ ਸੁਣਵਾਈ ਦੌਰਾਨ ਮੁਸਲਿਮ ਧਿਰ ਦੇ ਵਕੀਲ ਨੇ ਨਕਸ਼ਾ ਪਾੜ ਸੁੱਟਿਆ
ਸੁਣਵਾਈ ਤੋਂ ਜੱਜ ਦੇ ਹਟਣ ਬਾਰੇ ਸੋਸ਼ਲ ਮੀਡੀਆ ਉੱਤੇ ਮੁਹਿੰਮ ਤੋਂ ਸੁਪਰੀਮ ਕੋਰਟ ਨਾਰਾਜ਼