Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਲੋਕਤੰਤਰ ਦੀ ਮਜ਼ਬੂਤੀ ਲਈ ਵੋਟਿੰਗ ਦਰ ਵਧਾਉਣੀ ਜ਼ਰੂਰੀ

June 13, 2019 09:15 AM

-ਅਵਿਨਾਸ਼ ਰਾਏ ਖੰਨਾ
17ਵੀਂ ਲੋਕ ਸਭਾ ਲਈ ਸੱਤ ਪੜਾਵਾਂ ਵਿੱਚ ਚੋਣਾਂ ਕਰਵਾਈਆਂ ਗਈਆਂ। ਇਸ ਵਾਰ ਲਗਭਗ ਨੱਬੇ ਕਰੋੜ ਵੋਟਰ ਰਜਿਸਟਰਡ ਸਨ, ਜਦ ਕਿ ਸਮੁੱਚੀ ਚੋਣ ਪ੍ਰਕਿਰਿਆ ਵਿੱਚ ਲਗਭਗ 67 ਫੀਸਦੀ ਵੋਟਾਂ ਨੇ ਹੀ ਆਪਣੀ ਵੋਟ ਦਾ ਅਧਿਕਾਰ ਇਸਤੇਮਾਲ ਕੀਤਾ। ਇਸ ਦਾ ਸਿੱਧਾ ਅਰਥ ਹੈ ਕਿ ਦੇਸ਼ ਦੇ 33 ਫੀਸਦੀ ਵੋਟਰਾਂ ਨੇ ਭਾਰਤੀ ਲੋਕਤੰਤਰ ਦੇ ਮਹਾਪੁਰਬ ਵਿੱਚ ਹਿੱਸਾ ਨਹੀਂ ਲਿਆ। ਅਸੀਂ ਇਸ ਗੱਲ ਦੀ ਕਲਪਨਾ ਵੀ ਨਹੀਂ ਸਕਦੇ ਕਿ ਵੋਟਿੰਗ ਤੋਂ ਦੂਰ ਰਹਿਣ ਵਾਲੇ ਇਹ ਸਾਰੇ ਲੋਕ ਕੀ ਸੱਚਮੁੱਚ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਵਿੱਚ ਇੰਨੇ ਜ਼ਿਆਦਾ ਫਸੇ ਹਨ ਕਿ ਉਨ੍ਹਾਂ ਲਈ ਵੋਟਿੰਗ ਕਰਨਾ ਸੰਭਵ ਨਹੀਂ ਸੀ? ਅਸਲ ਵਿੱਚ ਵੋਟਿੰਗ ਨਾ ਕਰਨ ਵਾਲੇ ਲੋਕ ਦੇਸ਼ ਵਿੱਚ ਇੱਕ ਚੰਗੀ ਸਥਿਰ ਸਰਕਾਰ ਚੁਣਨ ਦੇ ਇਸ ਮੌਕੇ ਪ੍ਰਤੀ ਉਦਾਸੀਨ ਕਹੇ ਜਾ ਸਕਦੇ ਹਨ। ਵੋਟਿੰਗ ਦੀ ਘਟਦੀ ਦਰ ਨੂੰ ਦੇਖ ਕੇ ਖੋਜਕਾਰਾਂ ਨੇ ਇੱਕ ਹੋਰ ਤੱਥ ਪੇਸ਼ ਕੀਤਾ ਹੈ ਕਿ ਪੰਚਾਇਤੀ ਚੋਣਾਂ ਵਿੱਚ ਵੋਟ ਦਰ ਸਭ ਤੋਂ ਵੱਧ ਹੁੰਦੀ ਹੈ, ਵਿਧਾਨ ਸਭਾ ਚੋਣਾਂ ਵਿੱਚ ਘੱਟ ਜਾਂਦੀ ਤੇ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਘੱਟ ਹੁੰਦੀ ਹੈ। ਪੰਚਾਇਤੀ ਚੋਣਾਂ ਵਿੱਚ ਉਮੀਦਵਾਰਾਂ ਤੇ ਵੋਟਰਾਂ ਦੀ ਦੂਰੀ ਨਹੀਂ ਹੁੰਦੀ, ਜਦ ਕਿ ਲੋਕ ਸਭਾ ਪੱਧਰ ਦੀਆਂ ਚੋਣਾਂ ਵਿੱਚ ਉਮੀਦਵਾਰ ਅਤੇ ਵੋਟਰਾਂ ਵਿਚਾਲੇ ਨਿੱਜੀ ਸੰਪਰਕ ਦੀ ਦੂਰੀ ਘੱਟ ਵੋਟਿੰਗ ਦੀ ਵਜ੍ਹਾ ਬਣਦੀ ਹੈ।
ਇਸ ਲਈ ਸਫਲਤਾ ਦੀਆਂ ਉਚਾਈਆਂ ਛੂਹਣ ਵਾਲੇ ਹਰ ਉਮੀਦਵਾਰ ਨੂੰ ਆਪਣੇ ਸਿਆਸੀ ਕੰਮਾਂ ਕਾਰਨ ਵੋਟਰਾਂ ਨਾਲ ਵੱਧ ਤੋਂ ਵੱਧ ਨਿੱਜੀ ਸੰਬੰਧ ਬਣਾਉਣੇ ਚਾਹੀਦੇ ਹਨ। ਜਿਸ ਉਮੀਦਵਾਰ ਦਾ ਸੰਬੰਧ ਬੂਥ ਪੱਧਰ ਦੇ ਵੋਟਰ ਦੇ ਨਾਲ ਹੋਵੇਗਾ, ਉਸ ਉਮੀਦਵਾਰ ਨੂੰ ਆਸਾਨੀ ਨਾਲ ਸਫਲਤਾ ਮਿਲੇਗੀ ਕਿਉਂਕਿ ਉਸ ਲਈ ਵੋਟ ਦਰ ਵੱਧ ਹੋਵੇਗੀ। ਸਮੇਂ ਸਮੇਂ 'ਤੇ ਕਈ ਅਜਿਹੀਆਂ ਘਟਨਾਵਾਂ ਪਤਾ ਲੱਗਦੀਆਂ ਹਨ, ਜਦੋਂ ਪਰਵਾਰ ਦੇ ਵੱਖ-ਵੱਖ ਤਰ੍ਹਾਂ ਦੇ ਸੁੱਖ-ਦੁੱਖ ਦੇ ਰੁਝੇਵਿਆਂ ਦੇ ਬਾਵਜੂਦ ਜਾਗਰੂਕ ਵੋਟਰ ਖੁਦ ਨੂੰ ਵੋਟਿੰਗ ਤੋਂ ਦੂਰ ਨਹੀਂ ਰੱਖਦੇ। ਕਈ ਵਾਰ ਇਹ ਵੀ ਸੁਣਨ ਵਿੱਚ ਆਇਆ ਕਿ ਵੋਟਾਂ ਵਾਲੇ ਦਿਨ ਵਿਆਹ ਦੇ ਬਾਵਜੂਦ ਲਾੜੇ-ਲਾੜੀ ਨੇ ਵੋਟ ਪਾਈ।
ਇੱਕ ਘਟਨਾ ਵਿੱਚ ਰਾਤ ਨੂੰ ਵਿਆਹ ਹੋਣ ਤੋਂ ਬਾਅਦ ਸਵੇਰੇ ਜਦੋਂ ਡੋਲੀ ਤੁਰਨ ਦਾ ਸਮਾਂ ਆਇਆ ਤਾਂ ਲਾੜੇ ਨੇ ਵਿਦਾਈ ਕੁਝ ਘੰਟੇ ਦੇਰੀ ਨਾਲ ਕਰਨ ਲਈ ਕਿਹਾ ਤਾਂ ਕਿ ਲਾੜੀ ਆਪਣੇ ਹਲਕੇ 'ਚ ਵੋਟ ਪਾਉਣ ਤੋਂ ਬਾਅਦ ਸਹੁਰੇ ਘਰ ਲਈ ਰਵਾਨਾ ਹੋਵੇ। ਇਸ ਵਾਰ 19 ਮਈ ਨੂੰ ਜਦੋਂ ਪੰਜਾਬ ਵਿੱਚ ਵੋਟਾਂ ਪੈਣੀਆਂ ਸਨ ਤਾਂ ਇੱਕ ਦਿਨ ਪਹਿਲਾਂ, 18 ਮਈ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮਹਿੰਗਰੋਵਾਲ ਵਿੱਚ ਇੱਕ ਬੱਚੇ ਦੀ ਕਿਸੇ ਹਾਦਸੇ ਵਿੱਚ ਮੌਤ ਹੋ ਗਈ। ਅਗਲੇ ਦਿਨ ਉਸ ਦਾ ਸਸਕਾਰ ਕੀਤਾ ਜਾਣਾ ਸੀ। ਇੰਨੀ ਆਫਤ ਦੀ ਘੜੀ ਵਿੱਚ ਵੀ ਪਰਵਾਰ ਆਪਣੇ ਵੋਟ ਪਾਉਣ ਦੇ ਅਧਿਕਾਰ ਅਤੇ ਫਰਜ਼ ਨੂੰ ਵਿਅਰਥ ਗੁਆਉਣਾ ਠੀਕ ਨਹੀਂ ਸਮਝਿਆ। ਪਰਵਾਰ ਦੇ ਮੈਂਬਰਾਂ ਨੇ ਬੱਚੇ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਬੂਥ 'ਤੇ ਜਾ ਕੇ ਵੋਟਾਂ ਪਾਈਆਂ। ਜਦੋਂ ਮੈਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਮੈਂ ਅਫਸੋਸ ਪ੍ਰਗਟਾਉਣ ਲਈ ਪਰਵਾਰ ਕੋਲ ਗਿਆ। ਅਸਲ 'ਚ ਇਸ ਪਰਵਾਰ ਵੱਲੋਂ ਵੋਟ ਪਾਉਣ ਲਈ ਕੀਤਾ ਕੰਮ ਲੋਕਤੰਤਰ ਦੇ ਸੱਚੇ ਪਹਿਰੇਦਾਰ ਵਾਲਾ ਹੈ। ਜੋ ਲੋਕ ਬੇਵਜ੍ਹਾ ਹੀ ਚੋਣ ਪ੍ਰਕਿਰਿਆ ਵਰਗੇ ਕੌਮੀ ਕਾਰਜਾਂ ਪ੍ਰਤੀ ਉਦਾਸੀਨ ਰਹਿੰਦੇ ਹਨ, ਉਨ੍ਹਾਂ ਲਈ ਇਹ ਬੜੀ ਵੱਡੀ ਪ੍ਰੇਰਨਾ ਹੈ। ਅਜਿਹੇ ਜਾਗਰੂਕ ਵੋਟਰਾਂ ਨੂੰ ਸਨਮਾਨ ਦੇ ਕੇ ਅਸੀਂ ਉਨ੍ਹਾਂ ਉਦਾਸੀਨ ਵੋਟਰਾਂ ਲਈ ਇੱਕ ਬਹੁਤ ਵੱਡੀ ਪ੍ਰੇਰਨਾ ਪੈਦਾ ਕਰ ਸਕਦੇ ਹਾਂ, ਜੋ ਆਪਣੇ ਜੀਵਨ ਦੇ ਛੋਟੇ-ਛੋਟੇ ਰੁਝੇਵਿਆਂ, ਇਥੋਂ ਤੱਕ ਕਿ ਆਲਸ ਕਾਰਨ ਵੋਟ ਪਾਉਣ ਨਹੀਂ ਜਾਂਦੇ।
ਭਾਰਤ ਦੇ ਚੋਣ ਕਮਿਸ਼ਨ ਨੇ ਭਾਰਤੀ ਵੋਟਰਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਵਾਸਤੇ ਕਈ ਤਰ੍ਹਾਂ ਦੇ ਵਿਸ਼ੇਸ਼ ਪ੍ਰੋਗਰਾਮ ਚਲਾਏ ਹੋਏ ਹਨ। ਸਾਰੇ ਸਰਕਾਰੀ, ਗੈਰ ਸਰਕਾਰੀ ਅਦਾਰਿਆਂ ਅਤੇ ਉਦਯੋਗਿਕ ਇਕਾਈਆਂ ਵੱਲੋਂ ਆਪਣੇ ਸਟਾਫ ਵਿਚਾਲੇ ਚੋਣਾਂ ਵਿੱਚ ਹਿੱਸਾ ਲੈਣ ਦੀ ਚਰਚਾ ਕੀਤੀ ਜਾਂਦੀ ਹੈ। ਦਿੱਲੀ ਤੋਂ ਸੰਚਾਲਿਤ ‘ਭਾਰਤੀ ਵੋਟਰ ਸੰਗਠਨ’ ਤਾਂ ਖਾਸ ਤੌਰ 'ਤੇ ਵੋਟਰ ਜਾਗਰੂਕਤਾ ਦੇ ਕਈ ਕੰਮ ਕਰ ਰਿਹਾ ਹੈ। ਇਸ ਗੈਰ ਸਰਕਾਰੀ ਸੰਸਥਾ ਵੱਲੋਂ ਦਿੱਲੀ ਹੀ ਨਹੀਂ, ਸਗੋਂ ਦੇਸ਼ ਦੇ ਕਈ ਹੋਰ ਹਿੱਸਿਆਂ ਵਿੱਚ ਵੀ ‘ਮਤਦਾਤਾ ਮਿੱਤਰ’ ਦੇ ਨਾਂਅ ਨਾਲ ਸਵੈਮ ਸੇਵਕ ਰਜਿਸਟਰ ਕੀਤੇ ਗਏ ਹਨ, ਜੋ ਆਪੋ-ਆਪਣੇ ਹਲਕਿਆਂ ਵਿੱਚ ਲੋਕਾਂ ਨੂੰ ਵੋਟਿੰਗ ਲਈ ਪ੍ਰੇਰਿਤ ਕਰਦੇ ਹਨ।
ਭਾਰਤ ਦੇ ਹਰ ਨਾਗਰਿਕ ਨੂੰ ਆਪੋ-ਆਪਣੇ ਘੇਰੇ ਤੋਂ ਵੋਟਰ ਜਾਗਰੂਕਤਾ ਦੀ ਚਰਚਾ ਕਰਨੀ ਚਾਹੀਦੀ ਹੈ। ਪਿਛਲੇ ਸਾਲ ਗੁਜਰਾਤ ਦੇ ਇੱਕ ਅਜਿਹੇ ਵਿਅਕਤੀ ਦਾ ਨਾਂਅ ਸਾਹਮਣੇ ਆਇਆ ਸੀ, ਜੋ ਹਲਵਾਈ ਸੀ ਤੇ ਜਿਸ ਨੇ ਖੋਏ ਦੇ ਪੇੜੇ ਬਣਾਉਂਦੇ ਸਮੇਂ ਉਨ੍ਹਾਂ 'ਤੇ ‘ਵੋਟਿੰਗ ਕਰੋ’ ਦਰਜ ਕੀਤਾ। ਵੋਟਰ ਜਾਗਰੂਕਤਾ ਲਈ ਕਈ ਸਕੂਲ ਆਪਣੇ ਵਿਦਿਆਰਥੀਆਂ ਨੂੰ ਜਲੂਸ ਦੀ ਸ਼ਕਲ ਵਿੱਚ ਨੇੜਲੇ ਇਲਾਕਿਆਂ 'ਚ ਘੁਮਾਉਂਦੇ ਹਨ। ਚੋਣ ਕਮਿਸ਼ਨ ਨੂੰ ਸਰਕਾਰੀ ਤੇ ਗੈਰ ਸਰਕਾਰੀ ਸਾਰੇ ਸਕੂਲਾਂ ਅਤੇ ਕਾਲਜਾਂ ਦੇ ਪ੍ਰਬੰਧਕਾਂ ਨੂੰ ਇਸ ਕੰਮ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਵਿਦਿਆਰਥੀਆਂ ਦੇ ਜ਼ਰੀਏੇ ਅਜਿਹੀਆਂ ਜਾਗਰੂਕਤਾ ਮੁਹਿੰਮਾਂ ਜ਼ਰੂਰ ਚਲਾਉਣ। ਜੇ ਵੋਟਿੰਗ ਨੱਬੇ ਫੀਸਦੀ ਤੋਂ ਵੱਧ ਹੋਣ ਲੱਗੇ ਤਾਂ ਇਸ ਲੋਕਤੰਤਰਿਕ ਪ੍ਰਕਿਰਿਆ ਵਿੱਚ ਕਈ ਸੁਧਾਰ ਦੇਖਣ ਨੂੰ ਮਿਲਣਗੇ। ਜਦੋਂ ਜ਼ਿਆਦਾ ਲੋਕ ਵੋਟਿੰਗ ਕਰਨਗੇ ਤਾਂ ਸੁਭਾਵਿਕ ਹੈ ਕਿ ਜਾਗਰੂਕ ਵੋਟਰ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਦੇ ਪ੍ਰਚਾਰ ਤੋਂ ਪ੍ਰਭਾਵਤ ਨਾ ਹੋ ਖੁਦ ਆਪਣੀ ਸਮਝ ਮੁਤਾਬਕ ਵੋਟ ਪਾਉਣਗੇ। ਇਸ ਤਰ੍ਹਾਂ ਕੀਤੀ ਗਈ ਵੋਟਿੰਗੇ ਇਹ ਸਿੱਧ ਕਰੇਗੀ ਕਿ ਚੋਣ ਨਤੀਜੇ ਭਾਰਤ ਦੇ ਜਾਗਰੂਕ ਵੋਟਰਾਂ ਦੀ ਅੰਤਰ-ਚੇਤਨਾ ਨਾਲ ਕੀਤੀ ਗਈ ਚੋਣ ਦੀ ਆਵਾਜ਼ ਹਨ। ਜਦੋਂ ਵੋਟਿੰਗ ਨੱਬੇ ਫੀਸਦੀ ਤੋਂ ਜ਼ਿਆਦਾ ਹੋਣ ਲੱਗੀ ਤਾਂ ਇਸ ਦਾ ਅਸਲੀ ਲਾਭ ਲੋਕਤੰਤਰ ਦੀਆਂ ਮੁੱਢਲੀਆਂ ਪੀੜ੍ਹੀਆਂ, ਭਾਵ ਪੰਚਾਇਤਾਂ, ਨਗਰ ਨਿਗਮਾਂ ਅਤੇ ਵਿਧਾਨ ਸਭਾਵਾਂ ਤੱਕ ਦਿਖਾਈ ਦੇਵੇਗਾ ਕਿਉਂਕਿ ਇਨ੍ਹਾਂ ਪੱਧਰਾਂ 'ਤੇ ਸਥਾਨਕ ਮੁੱਦੇ ਅਤੇ ਰਾਜਨੇਤਾਵਾਂ ਦਾ ਨਿੱਜੀ ਸੰਪਰਕ ਜ਼ਿਆਦਾ ਅਹਿਮ ਹੁੰਦਾ ਹੈ।
ਵੋਟਿੰਗ ਦੀ ਦਰ ਵਧਣ ਨਾਲ ਰਾਜਨੇਤਾਵਾਂ ਦੇ ਦਿਮਾਗ ਵਿੱਚ ਵੀ ਇੱਕ ਹਲਚਲ ਪੈਦਾ ਹੋਵੇਗੀ ਕਿਉਂਕਿ ਇੰਨੀ ਵੱਡੀ ਗਿਣਤੀ ਵਿੱਚ ਜਾਗਰੂਕ ਵੋਟਰ ਉਨ੍ਹਾਂ ਦੇ ਕੰਮਾਂ ਅਤੇ ਵਿਚਾਰਾਂ ਨੂੰ ਭਲੀਭਾਂਤ ਪਰਖਣ ਦੀ ਸਮਰੱਥਾ ਰੱਖਦੇ ਹਨ। ਵੱਡੀ ਗਿਣਤੀ ਵਿੱਚ ਵੋਟਿੰਗ ਚੋਣ ਪ੍ਰਕਿਰਿਆ ਦੇ ਦੌਰ ਵਿੱਚ ਸ਼ਰਾਬ, ਨਕਦੀ ਜਾਂ ਹੋਰ ਚੀਜ਼ਾਂ ਵੰਡੇ ਜਾਣ ਵਰਗੀਆਂ ਬੁਰਾਈਆਂ ਨੂੰ ਵੀ ਖਤਮ ਕਰ ਸਕੇਗੀ, ਇਸ ਲਈ ਲੋਕਤੰਤਰ ਦੀ ਮਜ਼ਬੂਤੀ ਵਾਸਤੇ ਵੋਟਰਾਂ ਦਾ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ