Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਪੰਜਾਬ

ਰੈਸਟੋਰੈਂਟ ਵਿੱਚ ਅੱਗ ਲੱਗੀ, ਰਾਤ ਕੱਟਣ ਲਈ ਆਏ ਕੁੜੀ-ਮੰੁਡੇ ਦੀ ਮੌਤ

October 09, 2018 07:44 AM

ਦੋਰਾਹਾ, 8 ਅਕਤੂਬਰ (ਪੋਸਟ ਬਿਊਰੋ)- ਜੀ ਟੀ ਰੋਡ ਉੱਤੇ ਇੱਕ ਰੈਸਟੋਰੈਂਟ ਅਤੇ ਬੀਅਰ ਬਾਰ ਵਿੱਚ ਬੀਤੀ ਰਾਤ ਅੱਗ ਲੱਗ ਗਈ ਅਤੇ ਇਮਾਰਤ ਦੀਆਂ ਤਿੰਨ ਮੰਜ਼ਿਲਾਂ ਤਾਈਂ ਫੈਲ ਗਈ। ਇਸ ਦੌਰਾਨ ਰੈਸਟੋਰੈਂਟ ਵਿੱਚ ਰਾਤ ਕੱਟਣ ਦੇ ਲਈ ਰੁਕੇ ਮੁੰਡੇ-ਕੁੜੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ।
ਪਤਾ ਲੱਗਾ ਹੈ ਕਿ ਦੋਰਾਹਾ ਜੀ ਟੀ ਰੋਡ ਉਤੇ ਰੈਸਟੋਰੈਂਟ ਤੇ ਬੀਅਰ ਬਾਰ ਵਿੱਚ ਕੱਲ੍ਹ ਰਾਤ ਕਰੀਬ ਦੋ ਵਾਰ ਸ਼ਾਰਟ ਸਰਕਟ ਹੋ ਜਾਣ ਨਾਲ ਅੱਗ ਲੱਗ ਗਈ ਸੀ। ਰੈਸਟੋਰੈਂਟ ਦਾ ਸ਼ਟਰ ਬੰਦ ਹੋਣ ਕਾਰਨ ਪਹਿਲਾਂ ਅੱਗ ਦਾ ਪਤਾ ਨਹੀਂ ਲੱਗਾ। ਜਦੋਂ ਅੱਗ ਦਾ ਧੂੰਆਂ ਬਾਹਰ ਨਿਕਲਿਆ ਤਾਂ ਚੌਕੀਦਾਰ ਨੇ ਮਾਲਕ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪੁੱਜੇ ਮਾਲਕ ਸੋਨੂੰ ਚੀਮਾ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ। ਬੀਅਰ ਬਾਰ ਤੋਂ ਲੈ ਕੇ ਤੀਜੀ ਮੰਜ਼ਿਲ ਤੱਕ ਅੱਗ ਨੇ ਰੈਸਟੋਰੈਂਟ ਨੂੰ ਰਾਖ ਬਣਾ ਦਿੱਤਾ। ਕੁਝ ਸਮੇਂ ਦੌਰਾਨ ਅੱਗ ਇੰਨੀ ਭੜਕ ਜਾਣ ਦਾ ਬੀਅਰ ਬਾਰ ਵਿੱਚ ਪਈ ਸ਼ਰਾਬ ਨੂੰ ਮੰਨਿਆ ਜਾ ਰਿਹਾ ਹੈ ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ। ਰੈਸਟੋਰੈਂਟ ਮੈਨੇਜਰ ਮੁਤਾਬਕ ਨੌਜਵਾਨ ਦਲਜਿੰਦਰ ਸਿੰਘ ਵਾਸੀ ਧਮੋਟ ਕਲਾਂ ਤਹਿਸੀਲ ਪਾਇਲ ਤੇ ਉਸ ਨਾਲ ਖੰਨਾ ਨੇੜਲੇ ਪਿੰਡ ਦੀ ਕੁੜੀ ਰੁਕੇ ਸਨ। ਇਨ੍ਹਾਂ ਖੁਦ ਨੂੰ ਪਤੀ-ਪਤਨੀ ਦੱਸਿਆ ਸੀ। ਅੱਗ ਲੱਗਣ ਕਾਰਨ ਦਮ ਘੁੱਟ ਜਾਣ ਨਾਲ ਮੌਕੇ 'ਤੇ ਇਨ੍ਹਾਂ ਦੀ ਮੌਤ ਹੋ ਗਈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਅੰਮ੍ਰਿਤਸਰ ਸ਼ਹਿਰ `ਚ ਵੱਡਾ ਰੇਲ ਹਾਦਸਾ, ਦੁਸਹਿਰਾ ਦੇਖਣ ਆਏ ਲੋਕਾਂ ਉੱਤੇ ਚੜ੍ਹੀ ਟ੍ਰੇਨ , ਕਰੀਬ 50 ਦੀ ਮੌਤ ਦਾ ਸ਼ੱਕ
ਪੰਜਾਬ ਸਰਕਾਰ ਵੱਲੋਂ ਨਵੀਂ ਮਾਈਨਿੰਗ ਨੀਤੀ ਨੂੰ ਪ੍ਰਵਾਨਗੀ
ਪੰਜਾਬ ਨੇ ਚੰਡੀਗੜ੍ਹ ਉੱਤੇ ਅਪਣੇ ਹੱਕ ਬਚਾਉਣ ਦੀ ਇੱਕ ਲੜਾਈ ਜਿੱਤੀ
ਏਅਰ ਇੰਡੀਆ ਨੂੰ ਦੁਨੀਆ ਭਰ ਦੀਆਂ ਸੇਵਾਵਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ: ਹਾਈ ਕੋਰਟ
‘ਆਪ’ ਪਾਰਟੀ ਨੇ ਰੁੱਸੇ ਲੋਕਾਂ ਨੂੰ ਮਨਾਉਣ ਲਈ ਤਾਲਮੇਲ ਕਮੇਟੀ ਬਣਾਈ
ਪੁਲਸ ਆਪਣੇ ਉੱਤੇ ਹਮਲੇ ਦੇ ਸਬੂਤ ਪੇਸ਼ ਨਹੀਂ ਕਰ ਸਕੀ, ਤਿੰਨ ਗੈਂਗਸਟਰ ਬਰੀ
ਬੇਅਦਬੀ ਤੇ ਗੋਲੀ-ਕਾਂਡ ਦੇ ਕੇਸ ਸੀ ਬੀ ਆਈ ਤੋਂ ਵਾਪਸ ਲੈਣ ਦੇ ਐਲਾਨ ਨਾਲ ਪੰਜਾਬ ਸਰਕਾਰ ਫਸੀ
ਲੁਧਿਆਣਾ ਤੋਂ ਸੰਨੀ ਦਿਓਲ ਨੇ ਅਕਾਲੀ ਟਿਕਟ ਠੁਕਰਾਈ, ਭਾਜਪਾ ਨੇ ਅੰਮ੍ਰਿਤਸਰ ਸੀਟ ਨਹੀਂ ਛੱਡੀ
ਕੈਪਟਨ ਅਮਰਿੰਦਰ ਸਿੰਘ 21 ਅਕਤੂਬਰ ਨੂੰ ਪੰਜ ਦਿਨਾਂ ਦੌਰੇ ਉੱਤੇ ਇਸਰਾਈਲ ਜਾਣਗੇ
ਆਰ ਟੀ ਆਈ ਤੋਂ ਖੁਲਾਸਾ : ਅੰਗਰੇਜ਼ਾਂ ਨੇ ਗਲਤ ਢੰਗ ਨਾਲ ਹਥਿਆਇਆ ਸੀ ਕੋਹਿਨੂਰ ਹੀਰਾ