Welcome to Canadian Punjabi Post
Follow us on

20

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਟੋਰਾਂਟੋ/ਜੀਟੀਏ

ਮੈਰਾਥਨ ਦੌੜਾਕ ਸੰਜੂ ਗੁਪਤਾ ਨੇ ਗੁਅੱਲਫ਼ ਵਿਚ 10 ਕਿਲੋਮੀਟਰ ਦੌੜ ਵਿਚ ਲਿਆ ਹਿੱਸਾ

June 12, 2019 09:43 AM

ਬਰੈਂਪਟਨ, (ਡਾ. ਝੰਡ) -ਮੈਰਾਥਨ ਦੌੜਾਕ ਸੰਜੂ ਗੁਪਤਾ ਹਰ ਹਫ਼ਤੇ ਕਿਸੇ ਨਾ ਕਿਸੇ ਲੰਮੀ ਦੌੜ ਵਿਚ ਭਾਗ ਲੈਂਦਾ ਹੈ ਅਤੇ ਕਈ ਵਾਰ ਇਨ੍ਹਾਂ ਦੀ ਗਿਣਤੀ ਦੋ ਜਾਂ ਤਿੰਨ ਵੀ ਹੋ ਜਾਂਦੀ ਹੈ ਹਨ, ਜਿਵੇਂ ਕਿ ਪਿਛਲੇ ਹਫ਼ਤੇ ਉਹ 1 ਤੇ 2 ਜੂਨ ਨੂੰ ਹੈਮਿਲਟਨ ਵਿਚ ਦੋ ਦੌੜਾਂ 10 ਕਿਲੋਮੀਟਰ ਤੇ ਹਾਫ਼ ਮੈਰਾਥਨ ਦੌੜਿਆ ਅਤੇ ਉਸ ਤੋਂ ਪਿਛਲੇ ਹਫ਼ਤੇ ਔਟਵਾ ਵਿਚ 25 ਮਈ ਸ਼ਨੀਵਾਰ ਨੂੰ ਉਸ ਨੇ 5 ਕਿਲੋਮੀਟਰ ਤੇ 10 ਕਿਲੋਮੀਟਰ ਦੀਆਂ ਦੋ ਦੌੜਾਂ ਲਗਾਈਆਂ ਅਤੇ ਉਸ ਤੋਂ ਅਗਲੇ ਦਿਨ ਐਤਵਾਰ 26 ਮਈ ਨੂੰ ਹਾਫ਼-ਮੈਰਾਥਨ ਵਿਚ ਹਿੱਸਾ ਲਿਆ। ਉਸ ਤੋਂ ਪਿਛਲੇ ਹਫ਼ਤੇ ਦੀ ਗੱਲ ਕਰੀਏ ਤਾਂ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਂਡੇਸ਼ਨ ਵੱਲੋਂ 19 ਮਈ ਕਰਵਾਈ ਗਈ 'ਇੰਸਪੀਰੇਸ਼ਨਲ ਸਟੈੱਪਸ' ਵਿਚ ਉਹ ਫੁੱਲ-ਮੈਰਾਥਨ ਲਈ ਸਕਾਰਬਰੋ ਤੋਂ ਡਿਕਸੀ ਗੁਰੂਘਰ ਤੱਕ 42 ਕਿਲੋਮੀਟਰ ਦੌੜਿਆ ਸੀ।
ਜਿ਼ਕਰਯੋਗ ਹੈ ਕਿ ਬੀਤੇ ਐਤਵਾਰ 9 ਜੂਨ ਨੂੰ ਸੰਜੂ ਗੁਪਤਾ ਨੇ ਗੁਅੱਲਫ਼ ਲੇਕ 10 ਕਿਲੋਮੀਟਰ ਰੱਨ ਵਿਚ ਹਿੱਸਾ ਲਿਆ ਅਤੇ ਉਸ ਨੇ ਇਹ ਇਕ ਘੰਟਾ 6 ਮਿੰਟ ਤੇ 40 ਸਕਿੰਟ ਵਿਚ ਸਮਾਪਤ ਕੀਤੀ। ਇਸ ਦੌੜ ਵਿਚ 118 ਵਿਅੱਕਤੀਆਂ ਨੇ ਹਿੱਸਾ ਲਿਆ ਅਤੇ 51 ਸਾਲਾ ਸੰਜੂ ਗੁਪਤਾ ਦੀ ਆਪਣੀ 50-59 ਸਾਲ ਦੀ ਕੈਟਾਗਰੀ ਵਿਚ ਛੇਵੀਂ ਪੋਜ਼ੀਸ਼ਨ ਸੀ। ਇਸ ਤਰ੍ਹਾਂ ਜਨਵਰੀ 2019 ਤੋਂ ਹੁਣ ਤੀਕ 9 ਜੂਨ ਵਾਲੀ ਗੁਅੱਲਫ਼ ਲੇਕ ਰੱਨ ਉਸ ਦੀ ਇਹ 24'ਵੀਂ ਦੌੜ ਬਣਦੀ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਲਾਇਨਜ਼ ਫ਼ੀਲਡ ਹਾਕੀ ਕਲੱਬ ਨੇ ਸੋਨੇ ਦਾ ਮੈਡਲ ਜਿੱਤਿਆ
ਸੀਨੀਅਰਜ਼ ਐਸੋਸੀਏਸ਼ਨ ਦੀ ਟੀਮ ਦੀ ਸਰਬਸੰਮਤੀ ਨਾਲ ਚੋਣ
ਟੋਰਾਂਟੋ ਵਿੱਚ ਮਿਊਜਿ਼ਕ ਤੇ ਡਾਂਸ ਪਾਰਟੀ ਲਾਵਾ ਲਾਊਂਜ-ਬੌਲੀਪੌਪ 21 ਜੂਨ ਨੂੰ
ਪੈਰਿਸ ਸਮਝੌਤੇ ਦੇ ਟੀਚਿਆਂ ਨੂੰ ਪੂਰਾ ਕਰੇਗਾ ਸਾਡਾ ਕਲਾਈਮੇਟ ਪਲੈਨ : ਸ਼ੀਅਰ
ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਸਾਰਥਿਕਤਾ ਸਬੰਧੀ ਅੰਤਰਰਾਸ਼ਟਰੀ ਸੈਮੀਨਾਰ ਸਫ਼ਲ ਰਿਹਾ
ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਸਾਲਾਨਾ ਬਰਸੀ 7 ਜੁਲਾਈ ਨੂੰ
ਸੰਜੂ ਗੁਪਤਾ ਨੇ ਸਾਲ 2019 ਦੀ '10 ਕਿਲੋਮੀਟਰ ਵਾਟਰਲੂ ਕਲਾਸਿਕ' 64 ਮਿੰਟ 5 ਸਕਿੰਟ ਵਿਚ ਪੂਰੀ ਕੀਤੀ
ਵਿਸ਼ਵ ਪੰਜਾਬੀ ਕਾਨਫ਼ਰੰਸ ਲਈ ਤਿਆਰੀਆਂ ਮੁਕੰਮਲ
ਫ਼ਾਦਰ ਟੌਬਿਨ ਸੀਨੀਅਰਜ਼ ਕਲੱਬ ਨੇ 'ਮਦਰਜ਼ ਡੇਅ ਅਤੇ 'ਫ਼ਾਦਰਜ਼ ਡੇਅ' ਮਨਾਇਆ
ਬਰੈਂਪਟਨ `ਚ ਨਵੇਂ ਸਾਈਬਰ ਸਕਿਓਰਿਟੀ ਹੱਬ ਲਈ 10 ਮਿਲੀਅਨ ਡਾਲਰ ਦੇ ਸਹਿਯੋਗ ਦਾ ਐਲਾਨ