Welcome to Canadian Punjabi Post
Follow us on

22

September 2019
ਟੋਰਾਂਟੋ/ਜੀਟੀਏ

'ਸਕਾਈ ਇਮੀਗ੍ਰੇਸ਼ਨ' ਦੇ ਅਮਰਦੀਪ ਸਿੰਘ ਉਰਫ਼ ਸੈਮ ਤੇ ਰਵੀ ਗੇਂਜਰ ਵੱਲੋਂ ਟੀ.ਪੀ.ਏ.ਆਰ. ਕਲੱਬ ਦੀ 500 ਡਾਲਰ ਨਾਲ ਹੌਸਲਾ-ਅਫ਼ਜ਼ਾਈ

June 12, 2019 09:43 AM

ਬਰੈਂਪਟਨ, (ਡਾ. ਝੰਡ) -ਟੀ.ਪੀ.ਏ.ਆਰ. ਕਲੱਬ ਨੇ ਪਿਛਲੇ ਕੁਝ ਸਾਲਾਂ ਤੋਂ ਆਪਣੀਆਂ ਵੱਖ-ਵੱਖ ਸਰਗ਼ਰਮੀਆਂ ਨਾਲ ਬਰੈਂਪਟਨ, ਮਿਸੀਸਾਗਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਵਿਚਰ ਰਹੀਆਂ ਕਮਿਊਨਿਟੀਆਂ ਵਿਚ ਆਪਣਾ ਕਾਫ਼ੀ ਨਾਂ ਬਣਾ ਲਿਆ ਹੈ। ਬਹੁਤ ਸਾਰੇ ਨਵੇਂ ਮੈਂਬਰ ਇਸ ਵਿਚ ਸ਼ਾਮਲ ਹੋ ਰਹੇ ਹਨ ਅਤੇ ਇਸ ਦੇ ਮੈਂਬਰਾਂ ਦੀ ਗਿਣਤੀ ਹੁਣ 200 ਤੋਂ ਵਧੀਕ ਹੋ ਗਈ ਹੈ।
ਜਿੱਥੇ ਇਸ ਦੇ ਮੈਂਬਰ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਂਊਡੇਸ਼ਨ ਵੱਲੋਂ ਹਰ ਸਾਲ ਕਰਵਾਏ ਜਾਂਦੇ ਈਵੈਂਟ 'ਇੰਸਪੀਰੇਸ਼ਨਲ ਸਟੈੱਪਸ', ਡਾਊਨਟਾਊਨ ਟੋਰਾਂਟੋ ਵਿਚ ਹਰ ਸਾਲ ਕਰਵਾਈ ਜਾਂਦੀ 'ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ', ਟੋਰਾਂਟੋ ਪੀਅਰਸਨ ਏਅਰਪੋਰਟ ਸਰਵਿਸਿਜ਼ ਕਲੱਬ ਵੱਲੋਂ ਕਰਵਾਈ ਜਾਂਦੀ 'ਰੱਨਵੇਅ ਰੱਨ', ਟੋਰਾਂਟੋ ਪੀਅਰਸਨ ਏਅਰਪੋਰਟ ਟੈਕਸੀ ਐਂਡ ਲਿਮੋਜ਼ੀਨ ਡਰਾਈਵਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਜਾਂਦੇ ਸਪੋਰਟਸ ਟੂਰਨਾਮੈਂਟਾਂ ਅਤੇ 'ਐੱਨਲਾਈਟ ਕਿੱਡਜ਼ ਕਲੱਬ' ਤੇ 'ਨੌਰਥ ਅਮੈਰੇਕਨ ਤਰਕਸ਼ੀਲ ਸੋਸਾਇਟੀ' ਵੱਲੋਂ ਆਯੋਜਿਤ ਕੀਤੀ ਜਾਂਦੀਆਂ 5 ਕਿਲੋਮੀਟਰ ਤੇ 10 ਕਿਲੋਮੀਟਰ ਦੌੜਾਂ ਵਿਚ ਭਾਗ ਲੈਂਦੇ ਹਨ, ਉੱਥੇ ਉਹ ਹਰ ਸਾਲ ਸੀ.ਐੱਨ.ਟਾਵਰ ਦੀਆਂ 1776 ਪੌੜੀਆਂ ਚੜ੍ਹਨ ਵਾਲੇ ਈਵੈਂਟ ਵਿਚ ਵੀ ਬੜੇ ਉਤਸ਼ਾਹ ਨਾਲ ਆਪਣਾ ਭਰਪੂਰ ਯੋਗਦਾਨ ਪਾਉਂਦੇ ਹਨ। ਕਲੱਬ ਦੇ ਮੈਂਬਰਾਂ ਪ੍ਰਸਿੱਧ ਮੈਰਾਥਨ ਦੌੜਾਕਾਂ ਸੂਰਤ ਸਿੰਘ ਚਾਹਲ, ਧਿਆਨ ਸਿੰਘ ਸੋਹਲ, ਆਦਿ ਵਿਚ ਇਸ ਸਾਲ ਨਵਾਂ ਨਾਮ 51-ਸਾਲਾ ਸੰਜੂ ਗੁਪਤਾ ਦਾ ਜੁੜਿਆ ਹੈ ਜੋ ਹੁਣ ਤੀਕ 16 ਫੁੱਲ-ਮੈਰਾਥਨਾਂ, 126 ਹਾਫ਼-ਮੈਰਾਥਨਾਂ ਅਤੇ 110 ਦੇ ਕਰੀਬ 10 ਕਿਲੋਮੀਟਰ ਦੌੜਾਂ ਵਿਚ ਭਾਗ ਲੈ ਚੁੱਕਾ ਹੈ ਅਤੇ ਲੱਗਭੱਗ ਹਰੇਕ ਹਫ਼ਤੇ ਹੀ ਕਿਸੇ ਨਾ ਕਿਸੇ ਲੰਮੀ ਦੌੜ ਵਿਚ ਸ਼ਾਮਲ ਹੁੰਦਾ ਹੈ।
ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਦੀ ਇਸ ਵਧੀਆ ਕਾਰਗ਼ੁਜ਼ਾਰੀ ਨੂੰ ਵੇਖਦਿਆਂ ਹੋਇਆਂ ਕਈ ਸਮਾਜ-ਸੇਵੀ ਸੰਸਥਾਵਾਂ ਅਤੇ ਬਿਜ਼ਨੈੱਸ-ਅਦਾਰੇ ਉਨ੍ਹਾਂ ਦੇ ਇਸ ਉੱਦਮ ਦੀ ਲਗਾਤਾਰ ਸ਼ਲਾਘਾ ਕਰ ਰਹੇ ਹਨ ਅਤੇ ਮਾਇਕ-ਸਹਾਇਤਾ ਦੇ ਕੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰ ਰਹੇ ਹਨ। ਇਨ੍ਹਾਂ ਵਿਚ 'ਗਰੇਟਰ ਟੋਰਾਂਟੋ ਮੌਰਟਗੇਜਜ਼' ਦੇ ਬਲਜਿੰਦਰ ਲੇਲਣਾ, ਜਸਪਾਲ ਗਰੇਵਾਲ। ਸੁਭਾਸ਼ ਸ਼ਰਮਾ ਤੇ ਸੁਰਿੰਦਰ ਧਾਲੀਵਾਲ, 'ਜੀ.ਐੱਮ. ਮੋਟਰਜ਼', ਰੀਅਲ ਅਸਟੇਟ ਦੇ ਜੱਸੀ ਬਜਾੜ, 'ਹਾਈਲੈਂਡ ਆਟੋ' ਦੇ ਗੈਰੀ ਗਰੇਵਾਲ, 'ਬਰੈਂਪਟਨ ਪਂੇਟਿੰਗ' ਦੇ ਜਪਨਾਮ ਬਰਾੜ, 'ਸਬਵੇਅ ਰੈਸਟੋਰੈਂਟ' ਦੇ ਕੁਲਵੰਤ ਧਾਲੀਵਾਲ ਅਤੇ 'ਕੇ.ਐੱਨ.ਕੇ.਼ਫੋਮ' ਦੇ ਕੁਲਵੰਤ ਬਰਾੜ ਆਦਿ ਦੇ ਨਾਂ ਵਿਸ਼ੇਸ਼ ਤੌਰ 'ਤੇ ਵਰਨਣਯੋਗ ਹਨ। ਇਸ ਦੇ ਨਾਲ਼ ਹੀ ਇਨ੍ਹਾਂ ਦਿਨਾਂ ਵਿਚ ਹੀ ਹਰਮਿੰਦਰ ਸਿੰਘ ਅੜੈਚ ਅਤੇ ਧਰਮ ਸਿੰਘ ਰੰਧਾਵਾ ਵਰਗੇ ਕਈ ਨਵੇਂ ਉਤਸ਼ਾਹੀ ਮੈਂਬਰ ਇਸ ਕਲੱਬ ਵਿਚ ਸ਼ਾਮਲ ਹੋਏ ਹਨ।
ਏਸੇ ਸਿਲਸਿਲੇ ਵਿਚ ਹੀ ਬੀਤੇ ਹਫ਼ਤੇ 'ਸਕਾਈ ਇਮੀਗ੍ਰੇਸ਼ਨ' ਦੇ ਅਮਰਦੀਪ ਸਿੰਘ ਉਰਫ਼ 'ਸੈਮ' ਅਤੇ ਰਵੀ ਗੇਂਜਰ ਵੱਲੋਂ ਟੀ.ਪੀ.ਏ.ਆਰ. ਕਲੱਬ ਦੇ ਕੁਝ ਮੈਂਬਰਾਂ ਨੂੰ ਆਪਣੇ ਦਫ਼ਤਰ ਵਿਚ ਵਿਸ਼ੇਸ਼ ਤੌਰ 'ਤੇ ਬੁਲਾ ਕੇ ਕਲੱਬ ਦੇ ਪ੍ਰਧਾਨ ਹਰਭਜਨ ਸਿੰਘ ਗਿੱਲ ਅਤੇ ਸੀਨੀਅਰ-ਮੋਸਟ ਮੈਂਬਰ ਈਸ਼ਰ ਸਿੰਘ ਚਾਹਲ ਨੂੰ 500 ਡਾਲਰ ਦਾ ਚੈੱਕ ਭੇਂਟ ਕਰਕੇ ਇਸ ਕਲੱਬ ਦੇ ਕੰਮ ਦੀ ਹੋਰ ਹੌਸਲਾ-ਅਫ਼ਜ਼ਾਈ ਕੀਤੀ ਗਈ। ਉਨ੍ਹਾਂ ਦੋਹਾਂ ਵੱਲੋਂ ਂ ਹਰ ਸਾਲ ਕਲੱਬ ਨੂੰ 500 ਡਾਲਰ ਦੇਣ ਅਤੇ ਜੇਕਰ ਜ਼ਰੂਰਤ ਪਵੇ ਤਾਂ ਇਸ ਤੋਂ ਵਧੇਰੇ ਦੀ ਵੀ ਸਹਾਇਤਾ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ। ਇਸ ਮੌਕੇ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ, ਕਲੱਬ ਦੇ ਮੈਂਬਰ ਗੁਰਮੇਜ ਰਾਏ, ਸੁਖਦੇਵ ਸਿੰਘ ਸੰਧਵਾਂ, ਧਰਮ ਸਿੰਘ ਰੰਧਾਵਾ ਅਤੇ ਹਰਮਿੰਦਰ ਸਿੰਘ ਅੜੈਚ ਵੀ ਹਾਜ਼ਰ ਸਨ। ਇਸ ਦੌਰਾਨ ਅਮਰਦੀਪ ਸਿੰਘ ਅਤੇ ਰਵੀ ਗੇਂਜਰ ਵੱਲੋਂ ਚਾਹ-ਪਾਣੀ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ।

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪਾਕਿਸਤਾਨੀ ਪੰਜਾਬੀ ਸ਼ਾਇਰ ਅਫ਼ਜ਼ਲ ਰਾਜ਼ ਨੂੰ ਦਿੱਤੀ ਨਿੱਘੀ ਵਿਦਾਇਗੀ
ਬਰੈਂਪਟਨ `ਚ ਹੋਈ ਟਾਊਨਹਾਲ ਮੀਟਿੰਗ ਦੇ ਨਿਕਲਣਗੇ ਸਾਰਥਕ ਹੱਲ
ਨਾਟਕ ‘ਰਿਸ਼ਤੇ’ ਦਾ ਮੰਚਣ 6 ਅਕਤੂਬਰ ਨੂੰ
ਪੀ.ਏ.ਯੂ. ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
27 ਅਕਤੂਬਰ ਤੋਂ ਸ਼ੁਰੂ ਹੋਵੇਗੀ ਟੋਰਾਂਟੋ ਤੋਂ ਦਿੱਲੀ ਏਅਰ ਇੰਡੀਆ ਦੀ ਸਿੱਧੀ ਫਲਾਈਟ
ਲਿਬਰਲਾਂ ਦੀ ਅਗਵਾਈ ਵਿੱਚ ਬਰੈਂਪਟਨ ਵਾਸੀਆਂ ਦਾ ਘਰ ਖਰੀਦਣ ਦਾ ਸੁਪਨਾ ਹੋਵੇਗਾ ਸਾਕਾਰ : ਰੂਬੀ ਸਹੋਤਾ
ਤਰਕਸ਼ੀਲ ਸੁਸਾਇਟੀ ਵਲੋਂ ਵਾਅਕ ਐਂਡ ਰਨ ਫਾਰ ਐਜੂਕੇਸ਼ਨ ਪ੍ਰੋਗਰਾਮ 29 ਸਤੰਬਰ ਨੂੰ
ਪੰਜਾਬ ਦੇ ਹੜ੍ਹ-ਪੀੜਤਾਂ ਦੀ ਮੱਦਦ ਲਈ ਡਬਲਯੂ.ਐੱਫ਼.ਜੀ. ਵੱਲੋਂ 'ਖਾਲਸਾ ਏਡ' ਨੂੰ 1,85,000 ਡਾਲਰ ਦੀ ਰਾਸ਼ੀ ਭੇਂਂਟ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋ. ਤਲਵਿੰਦਰ ਮੰਡ ਅਤੇ ਡਾ. ਜਗਮੋਹਨ ਸੰਘਾ ਨਾਲ ਰੂ-ਬ-ਰੂ
ਪੁਸਤਕ ਮੇਲੇ ਵਿੱਚ ਪਾਠਕਾਂ ਨੇ ਵਹੀਰਾਂ ਘੱਤੀਆਂ