Welcome to Canadian Punjabi Post
Follow us on

22

September 2019
ਟੋਰਾਂਟੋ/ਜੀਟੀਏ

16 ਜੂਨ ਨੂੰ ਹੋ ਰਹੇ ਅੰਤਰ-ਰਾਸ਼ਟਰੀ ਸੈਮੀਨਾਰ ਵਿਚ ਜਸਵੰਤ ਜ਼ਫ਼ਰ ਅਤੇ ਡਾ. ਵਾਲੀਆ ਕਰਨਗੇ ਸਿ਼ਰਕਤ

June 12, 2019 09:40 AM

ਬਰੈਂਪਟਨ, (ਡਾ. ਝੰਡ) -'ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਅਜੋਕੇ ਯੁੱਗ ਵਿਚ ਪ੍ਰਸੰਗਕਤਾ' ਵਿਸ਼ੇ ਉੱਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਹਿਯੋਗ ਨਾਲ ‘ਪੰਜਾਬੀ ਭਵਨ ਟੋਰਾਂਟੋ’ ਵੱਲੋਂ 16 ਜੂਨ ਦਿਨ ਐਤਵਾਰ ਨੂੰ 90 ਬਿਸਕੇਨ ਕਰੈੱਸ (ਬਰੈਂਪਟਨ) ਸਥਿਤ 'ਮੈਰੀਅਟ ਹੋਟਲ' ਵਿਚ ਸਵੇਰੇ 10.30 ਵਜੇ ਤੋਂ ਸ਼ਾਮ 5.00 ਵਜੇ ਤੀਕ ਅੰਤਰ-ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਭਾਰਤ ਤੋਂ ਪ੍ਰਮੁੱਖ ਪੰਜਾਬੀ ਲੇਖਕ ਤੇ ਚਿੰਤਕ ਜਸਵੰਤ ਜ਼ਫ਼ਰ ਅਤੇ ਡਾ. ਦਲਜੀਤ ਸਿੰਘ ਵਾਲੀਆ (ਪੰਜਾਬੀ ਯੁਨੀਵਰਸਿਟੀ ਪਟਿਆਲਾ) ਉਚੇਚੇ਼ ਤੌਰ 'ਤੇ ਭਾਗ ਲੈਣ ਲਈ ਆ ਰਹੇ ਹਨ। ਸੈਮੀਨਾਰ ਦੇ ਮੁੱਖ-ਆਯੋਜਕ 'ਮਰੋਕ ਲਾਅ ਆਫਿ਼ਸ' ਦੇ ਸੰਚਾਲਕ ਵਿਪਨਦੀਪ ਮਰੋਕ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸੈਮੀਨਾਰ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਜੋ ਕਿ 550 ਸਾਲ ਬਾਅਦ ਅੱਜ ਵੀ ਓਨੀਆਂ ਹੀ ਸਾਰਥਕ ਅਤੇ ਪ੍ਰਸੰਗਕ ਹਨ, ਬਾਰੇ ਵੱਖ-ਵੱਖ ਵਿਦਵਾਨਾਂ ਵੱਲੋਂ ਉਨ੍ਹਾਂ ਲਈ ਨਿਰਧਾਰਿਤ ਕੀਤੇ ਗਏ ਵਿਸਿ਼ਆਂ ਉੱਪਰ ਪੇਪਰ ਪੇਸ਼ ਕੀਤੇ ਜਾਣਗੇ ਉਪਰੰਤ, ਉਨ੍ਹਾਂ ਉੱਪਰ ਭਰਪੂਰ ਚਰਚਾ ਹੋਵੇਗੀ।
ਇਸ ਸੈਮੀਨਾਰ ਵਿਚ 'ਕੀ-ਨੋਟ ਐੱਡਰੈੱਸ' ਪੰਜਾਬੀ ਦੇ ਪ੍ਰਮੁੱਖ ਲੇਖਕ ਡਾ. ਵਰਿਆਮ ਸਿੰਘ ਸੰਧੂ ਵੱਲੋਂ ਹੋਵੇਗਾ ਅਤੇ ਉਸ ਤੋਂ ਬਾਅਦ ਡਾ. ਦਲਜੀਤ ਸਿੰਘ ਵਾਲੀਆ, ਡਾ. ਗੁਰਨਾਮ ਕੌਰ, ਡਾ. ਡੀ.ਪੀ. ਸਿੰਘ ਅਤੇ ਡਾ. ਕੰਵਲਜੀਤ ਕੌਰ ਢਿੱਲੋਂ ਆਪਣੇ ਵਿਦਵਤਾ ਭਰਪੂਰ ਪੇਪਰਂ ਪੇਸ਼ ਕੀਤੇ ਜਾਣਗੇ। ਇਸ ਦੌਰਾਨ ਪੱਛਮੀ ਪੰਜਾਬ (ਪਾਕਿਸਤਾਨ) ਤੋਂ ਮਸ਼ਹੂਰ ਪੰਜਾਬੀ ਲੇਖਕ ਮੁਖ਼ਤਾਰ ਅਹਿਮਦ ਚੀਮਾ ਇਸ ਸੈਮੀਨਾਰ ਵਿਚ ਮੁਸਲਿਮ ਭਰਾਵਾਂ ਦੀਆਂ ਬਾਬਾ ਨਾਨਕ ਬਾਰੇ ਭਾਵਨਾਵਾਂ ਸਾਂਝੀਆਂ ਕਰਨਗੇ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਬੀਤੇ ਮਹੀਨੇ ਪ੍ਰਕਾਸਿ਼ਤ ਕੀਤੀ ਗਈ ਪੁਸਤਕ "ਗੁਰੂ ਨਾਨਕ ਦੇਵ (1469-1539 ਈ.)" ਜਿਸ ਦੇ ਸੰਪਾਦਕ ਡਾ. ਦਲਜੀਤ ਸਿੰਘ ਵਾਲੀਆ, ਇੰਚਾਰਜ ਸ੍ਰੀ ਗੁਰੂ ਤੇਗ਼ ਬਹਾਦਰ ਰਾਸ਼ਟਰੀ-ਏਕਤਾ ਚੇਅਰ ਹਨ, ਵੀ ਲੋਕ-ਅਰਪਿਤ ਕੀਤੀ ਜਾਏਗੀ।
ਬਾਅਦ ਦੁਪਹਿਰ ਢਾਈ ਵਜੇ ਲੰਚ-ਬਰੇਕ ਤੋਂ ਬਾਅਦ ਚਾਰ ਵਜੇ ਸ਼ੁਰੂ ਹੋਣ ਵਾਲੇ ਕਵੀ-ਦਰਬਾਰ ਜਿਸ ਦਾ ਮੁੱਖ-ਆਕਰਸ਼ਣ ਭਾਰਤ ਤੋਂ ਆਏ ਉੱਘੇ ਕਵੀ ਜਸਵੰਤ ਜ਼ਫ਼ਰ ਹੋਣਗੇ, ਵਿਚ ਕਵੀਆਂ/ਕਵਿੱਤਰੀਆਂ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜੀਵਨ, ਰਚਨਾ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਜਾਣਗੀਆਂ। ਪੰਜਾਬੀ ਬੋਲੀ, ਗੁਰਬਾਣੀ, ਸਾਹਿਤ ਤੇ ਸੱਭਿਆਚਾਰ ਨੂੰ ਪਿਆਰ ਕਰਨ ਵਾਲਿਆਂ ਨੂੰ ਸੈਮੀਨਾਰ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ। ਸੈਮੀਨਾਰ ਹਾਲ ਵਿਚ ਸੀਟਾਂ ਦੀ ਗਿਣਤੀ ਸੀਮਤ ਹੋਣ ਕਾਰਨ ਇਸ ਸੈਮੀਨਾਰ ਵਿਚ ਸ਼ਾਮਲ ਹੋਣ ਵਾਲਿਆਂ ਦੀ ਗਿਣਤੀ ਨੂੰ ਸੀਮਤ ਰੱਖਣ ਲਈ ਪ੍ਰਬੰਧਕਾਂ ਵੱਲੋਂ ਕੇਵਲ 15 ਡਾਲਰ ਦੀ ਐਂਟਰੀ-ਟਿਕਟ ਰੱਖੀ ਗਈ ਹੈ ਜਿਸ ਵਿਚ ਚਾਹ, ਸਨੈਕਸ, ਲੰਚ ਅਤੇ ਸ਼ਾਮ ਦੀ ਚਾਹ ਸ਼ਾਮਲ ਹੈ। ਇਹ ਟਿਕਟਾਂ ਏਅਰਪੋਰਟ ਰੋਡ ਤੇ ਮੈਰੀਟਾਈਮ ਰੋਡ ਇੰਟਰਸੈੱਕਸ਼ਨ ਨੇੜਲੇ ਪਲਾਜ਼ੇ ਵਿਚ 80 ਮੈਰੀਟਾੲੌਮ ਬੁਲੇਵਾਰਡ ਸਥਿਤ ‘ਮਰੋਕ ਲਾਅ ਆਫਿ਼ਸ ਵਿਚ ਉਪਲੱਭਧ ਹਨ ਜਿੱਥੇ 905-790-8100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਸੈਮੀਨਾਰ ਸਬੰਧੀ ਵਧੇਰੇ ਜਾਣਕਾਰੀ ਅਤੇ ਐਂਟਰੀ ਟਿਕਟਾਂ ਲਈ ਵਿਪਨਦੀਪ ਮਰੋਕ (416-648-5125), ਡਾ. ਸੁਖਦੇਵ ਸਿੰਘ ਝੰਡ (647-567-9128), ਪ੍ਰੋ. ਜਗੀਰ ਸਿੰਘ ਕਾਹਲੋਂ (647-533-8297) ਅਤੇ ਸੁਰਜੀਤ ਕੌਰ (416-605-3784) ਨੂੰ ਕਾਲ ਕੀਤਾ ਜਾ ਸਕਦਾ ਹੈ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪਾਕਿਸਤਾਨੀ ਪੰਜਾਬੀ ਸ਼ਾਇਰ ਅਫ਼ਜ਼ਲ ਰਾਜ਼ ਨੂੰ ਦਿੱਤੀ ਨਿੱਘੀ ਵਿਦਾਇਗੀ
ਬਰੈਂਪਟਨ `ਚ ਹੋਈ ਟਾਊਨਹਾਲ ਮੀਟਿੰਗ ਦੇ ਨਿਕਲਣਗੇ ਸਾਰਥਕ ਹੱਲ
ਨਾਟਕ ‘ਰਿਸ਼ਤੇ’ ਦਾ ਮੰਚਣ 6 ਅਕਤੂਬਰ ਨੂੰ
ਪੀ.ਏ.ਯੂ. ਦੇ ਸਾਬਕਾ ਉਪ-ਕੁਲਪਤੀ ਡਾ. ਖੇਮ ਸਿੰਘ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਪ੍ਰਗਟਾਵਾ
27 ਅਕਤੂਬਰ ਤੋਂ ਸ਼ੁਰੂ ਹੋਵੇਗੀ ਟੋਰਾਂਟੋ ਤੋਂ ਦਿੱਲੀ ਏਅਰ ਇੰਡੀਆ ਦੀ ਸਿੱਧੀ ਫਲਾਈਟ
ਲਿਬਰਲਾਂ ਦੀ ਅਗਵਾਈ ਵਿੱਚ ਬਰੈਂਪਟਨ ਵਾਸੀਆਂ ਦਾ ਘਰ ਖਰੀਦਣ ਦਾ ਸੁਪਨਾ ਹੋਵੇਗਾ ਸਾਕਾਰ : ਰੂਬੀ ਸਹੋਤਾ
ਤਰਕਸ਼ੀਲ ਸੁਸਾਇਟੀ ਵਲੋਂ ਵਾਅਕ ਐਂਡ ਰਨ ਫਾਰ ਐਜੂਕੇਸ਼ਨ ਪ੍ਰੋਗਰਾਮ 29 ਸਤੰਬਰ ਨੂੰ
ਪੰਜਾਬ ਦੇ ਹੜ੍ਹ-ਪੀੜਤਾਂ ਦੀ ਮੱਦਦ ਲਈ ਡਬਲਯੂ.ਐੱਫ਼.ਜੀ. ਵੱਲੋਂ 'ਖਾਲਸਾ ਏਡ' ਨੂੰ 1,85,000 ਡਾਲਰ ਦੀ ਰਾਸ਼ੀ ਭੇਂਂਟ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋ. ਤਲਵਿੰਦਰ ਮੰਡ ਅਤੇ ਡਾ. ਜਗਮੋਹਨ ਸੰਘਾ ਨਾਲ ਰੂ-ਬ-ਰੂ
ਪੁਸਤਕ ਮੇਲੇ ਵਿੱਚ ਪਾਠਕਾਂ ਨੇ ਵਹੀਰਾਂ ਘੱਤੀਆਂ