Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਟੋਰਾਂਟੋ/ਜੀਟੀਏ

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਰਾਮਗੜ੍ਹੀਆ ਭਵਨ ਵਿਖੇ ਮਨਾਇਆ

June 12, 2019 09:38 AM

ਬਰੈਂਪਟਨ (ਜਰਨੈਲ ਸਿੰਘ ਮਠਾੜੂ): ਰਾਮਗੜ੍ਹੀਆ ਸਿੱਖ ਫਾੳੂਡੇਸ਼ਨ ਆਫ਼ ਉਨਟਾਰੀਓ ਵੱਲੋਂ ਬੀਤੇ ਐਤਵਾਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਰਾਮਗੜ੍ਹੀਆ ਭਵਨ ਵਿਖੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਗਿਆ , ਜਿਸ ਵਿੱਚ ਸਵੇਰ ਤੋਂ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕੀਤੇ ਗਏ ! ਇਸ ਮੌਕੇ ਵੱਡੀ ਗਿਣਤੀ ਵਿੱਚ ਰਾਮਗੜ੍ਹੀਆ ਪਰਿਵਾਰ ਅਤੇ ਹੋਰ ਪਰਿਵਾਰਾਂ ਨੇ ਸ਼ਮੂਲੀਅਤ ਕੀਤੀ। ਭਾਈ ਗੁਰਪ੍ਰੀਤ ਸਿੰਘ ਗੰਗਾ ਨਗਰ ਵਾਲੇ ਅਤੇ ਭਾਈ ਸੁਖਵਿੰਦਰ ਸਿੰਘ ਮੋਗੇ ਵਾਲਿਆਂ ਨੇ ਕੀਰਤਨ ਅਤੇ ਗੁਰਬਾਣੀ ਵਿਚਾਰਾਂ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਚਾਹ ਪਾਣੀ ਅਤੇ ਪਕੌੜਿਆਂ ਦਾ ਲੰਗਰ ਚੱਲਦਾ ਰਿਹਾ ! ਉਸ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਰਾਮਗੜ੍ਹੀਆ ਬੋਰਡ ਦਿੱਲੀ ਦੇ ਅਹੁਦੇਦਾਰ ਵੀ ਹਾਜ਼ਰ ਸਨ। ਉਨ੍ਹਾਂ ਨੂੰ ਰਾਮਗੜ੍ਹੀਆ ਸਿੱਖ ਫਾਊਾਡੇਸ਼ਨ ਓਨਟਾਰੀਓ ਵੱਲੋਂ ਮੋਮੈਂਟੋ ਅਤੇ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ । ਜਿਨ੍ਹਾਂ ਵਿੱਚ ਰਾਮਗੜ੍ਹੀਆ ਬੋਰਡ ਦੇ ਵਾਈਸ ਚੇਅਰਮੈਨ ਕੇਵਲ ਸਿੰਘ ਗੱਲਸ਼ੀ , ਅਵਤਾਰ ਸਿੰਘ ਭੁਰਜੀ , ਬਲਵੀਰ ਸਿੰਘ ਵਿਰਦੀ , ਗੁਰਪ੍ਰੀਤ ਸਿੰਘ ਗੱਲਸ਼ੀ :ਅਤੇ ਸੁਰਿੰਦਰ ਸਿੰਘ ਦਿੱਲੀ ਵਾਲੇ ਸ਼ਾਮਲ ਸਨ। ਰਾਮਗੜ੍ਹੀਆ ਪਰਿਵਾਰਾਂ ਵਿੱਚੋਂ ਹਰਦਿਆਲ ਸਿੰਘ ਝੀਤਾ, ਮਹਿੰਦਰ ਸਿੰਘ ਕੁੰਦੀ , ਜਸਵਿੰਦਰ ਸਿੰਘ ਭੱਚੂ , ਹਰਪਾਲ ਸਿੰਘ ਮਠਾੜੂ , ਮਹਿੰਦਰ ਸਿੰਘ , ਬੀਬੀ ਹਰਿੰਦਰ ਕੌਰ ਚੀਮਾ , ਬੀਬੀ ਜਸਦੀਪ ਕੌਰ ਪਨੇਸਰ , ਜਲੌਰ ਸਿੰਘ ਖੁਰਲ, ਬੀਬੀ ਸੱਤਪਾਲ ਕੌਰ ਝੀਤਾ , ਕੁਲਵੰਤ ਕੌਰ ਗੈਦੂ , ਜੋਗਿੰਦਰ ਸਿੰਘ ਅਰੋੜਾ , ਜਤਿੰਦਰ ਸਿੰਘ ਸੈਂਬੀ , ਜਰਨੈਲ ਸਿੰਘ ਮਠਾੜੂ ਹਾਜ਼ਰ ਸਨ । ਇਸ ਵਿਸ਼ੇਸ਼ ਮੌਕੇ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਟੌਰਬ੍ਰਹਮ ਰੋਡ ਤੇ ਰਾਮਗੜ੍ਹੀਆ ਭਵਨ ਦੇ ਮੇਨ ਐਂਟਰੈਂਸ ਤੇ ਠੰਢੇ ਪਾਣੀ ਦੀ ਕੋਲਡ ਡ੍ਰਿੰਕਸ ਅਤੇ ਦੁੱਧ ਸੋਡੇ ਦੀ ਸ਼ਬੀਲ਼ ਲਾਈ ਗਈ , ਜਿਸ ਨੂੰ ਆਉਂਦੇ ਜਾਂਦੇ ਵਿਅਕਤੀਆਂ ਨੇ ਠੰਢੇ ਪਾਣੀ ਦੁੱਧ ਸੋਡਾ ਅਤੇ ਕੋਲਡ ਡਰਿੰਕਸ ਦਾ ਆਨੰਦ ਮਾਣਿਆ ਅਤੇ ਫਾਊਂਡੇਸ਼ਨ ਦੇ ਨਿਵੇਕਲੇ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ । ਛਬੀਲ ਸਵੇਰੇ ਗਿਆਰਾਂ ਵਜੇ ਤੋਂ ਸ਼ੁਰੂ ਹੋ ਕੇ ਸ਼ਾਮ ਦੇ ਚਾਰ ਵਜੇ ਤੱਕ ਚੱਲਦੀ ਰਹੀ ਜਿਸ ਦੀ ਅਣਥੱਕ ਸੇਵਾ ਫਾਊਂਡੇਸ਼ਨ ਦੇ ਮੈਂਬਰ ਬਲਵਿੰਦਰ ਸਿੰਘ ਮਠਾੜੂ , ਹਰਿਮੰਦਰ ਸਿੰਘ ਗੈਦੂ , ਨਵਦੀਪ ਸਿੰਘ ਬਮਰਾਹ , ਮਨਦੀਪ ਸਿੰਘ ਗੈਦੂ , ਨੇ ਬਾਖੂਬੀ ਨਿਭਾਈ। ਫਾਊਂਡੇਸ਼ਨ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਵੱਲੋਂ ਆਏ ਸਾਰੇ ਮਹਿਮਾਨਾਂ ਦਾ ਭਵਨ ਵਿਖੇ ਪਹੁੰਚਣ ਤੇ ਜੀ ਆਇਆਂ ਕਹਿੰਦੇ ਹੋਏ , ਉਨ੍ਹਾਂ ਨੂੰ ਰਾਮਗੜ੍ਹੀਆ ਫਾਊਂਡੇਸ਼ਨ ਦੀਆਂ ਗਤੀ ਵਿਧੀਆਂ ਬਾਰੇ ਅਤੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਅਤੇ ਉਨ੍ਹਾਂ ਦਾ ਭਵਨ ਵਿਖੇ ਆਉਣ ਤੇ ਬਹੁਤ ਬਹੁਤ ਧੰਨਵਾਦ ਕੀਤਾ ਗਿਆ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਓਨਟਾਰੀਓ ਦੇ 65,000 ਹਸਪਤਾਲ ਵਰਕਰਾਂ ਦੇ ਭੱਤਿਆਂ ਵਿੱਚ ਹੋਵੇਗਾ 6 ਫੀ ਸਦੀ ਵਾਧਾ ! ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਛੁਰੇਬਾਜ਼ੀ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ, ਮਸ਼ਕੂਕ ਹਿਰਾਸਤ ਵਿੱਚ ਟੋਰਾਂਟੋ ਵਿੱਚ ਸੀਐਸਆਈਐਸ ਦੀ ਮੌਜੂਦਗੀ ਵਧਾਉਣ ਲਈ ਫੈਡਰਲ ਸਰਕਾਰ ਮੁਹੱਈਆ ਕਰਾਵੇਗੀ ਸੈਂਕੜੇ ਮਿਲੀਅਨ ਡਾਲਰ ਜੀਟੀਏ ਵਿੱਚ ਅੱਜ 14 ਸੈਂਟ ਤੱਕ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ 20 ਮਿਲੀਅਨ ਡਾਲਰ ਦਾ ਸੋਨਾ ਪੀਅਰਸਨ ਏਅਰਪੋਰਟ ਤੋਂ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ ਸਪੀਕਰ ਵੱਲੋਂ ਕੈਫੀਯੇਹ ਉੱਤੇ ਲਾਈ ਪਾਬੰਦੀ ਵਾਲਾ ਫੈਸਲਾ ਬਦਲਣ ਦੀ ਫੋਰਡ ਨੇ ਕੀਤੀ ਮੰਗ ਓਨਟਾਰੀਓ ਵਿੱਚ ਇਸ ਹਫਤੇ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਫਲਸਤੀਨ ਪੱਖੀ ਮੁਜ਼ਾਹਰੇ ਦੌਰਾਨ 4 ਵਿਅਕਤੀਆਂ ਨੂੰ ਕੀਤਾ ਗਿਆ ਗ੍ਰਿਫਤਾਰ ਪੀਅਰਸਨ ਤੋਂ ਚੋਰੀ ਹੋਏ 20 ਮਿਲੀਅਨ ਡਾਲਰ ਸੋਨੇ ਦੇ ਸਬੰਧ ਵਿੱਚ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ