Welcome to Canadian Punjabi Post
Follow us on

25

May 2020
ਮਨੋਰੰਜਨ

ਪਿਆਰ ਲਈ ਸਮਾਂ ਕਿੱਥੇ ਹੈ : ਭੂਮੀ ਪੇਡਨੇਕਰ

June 12, 2019 09:20 AM

ਭੂਮੀ ਪੇਡਨੇਕਰ ਨੇ ਆਯੁਸ਼ਮਾਨ ਖੁਰਾਣਾ ਦੇ ਆਪੋਜ਼ਿਟ ਫਿਲਮ ‘ਦਮ ਲਗਾ ਕੇ ਹਈਸ਼ਾ’ ਨਾਲ ਆਪਣਾ ਅਭਿਨੈ ਕਰੀਅਰ ਸ਼ੁਰੂ ਕੀਤਾ ਸੀ। ਉਸ ਤੋਂ ਬਾਅਦ ‘ਟਾਇਲਟ-ਏਕ ਪ੍ਰੇਮ ਕਥਾ’, ‘ਸ਼ੁਭ ਮੰਗਲ ਸਾਵਧਾਨ’, ‘ਸੋਨ ਚਿਰੱਈਆ’ ਅਤੇ ਵੈੱਬ ਸੀਰੀਜ਼ ‘ਲਸਟ ਸਟੋਰੀਜ਼’ ਵਿੱਚ ਨਜ਼ਰ ਆਈ ਸੀ। ਇਨ੍ਹਾਂ ਸਾਰਿਆਂ 'ਚ ਉਸ ਦੇ ਕੰਮ ਦੀ ਕਾਫੀ ਤਾਰੀਫ ਹੋਈ ਸੀ। ਅੱਜ ਉਸ ਨੂੰ ਇੱਕ ਸਮਰੱਥ ਅਭਿਨੇਤਰੀ ਵਜੋਂ ਦੇਖਿਆ ਜਾਂਦਾ ਹੈ। ਮੌਜੂਦਾ ਸਮੇਂ ਵਿੱਚ ਉਸ ਕੋਲ ਕਈ ਫਿਲਮਾਂ ਹਨ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਤੁਸੀਂ ਆਯੁਸ਼ਮਾਨ ਖੁਰਾਣਾ ਨਾਲ ਤੀਜੀ ਫਿਲਮ ‘ਬਾਲਾ’ ਕਰ ਰਹੇ ਹੋ। ਕੀ ਕਹਿਣਾ ਹੈ ਤੁਹਾਡਾ?
- ਮੈਂ ਇਸ ਫਿਲਮ ਬਾਰੇ ਬਹੁਤ ਉਤਸ਼ਾਹਤ ਹਾਂ ਕਿਉਂਕਿ ਮੈਂ ਅਤੇ ਆਯੁਸ਼ਮਾਨ ਸਿਰਫ ਕੋ ਸਟਾਰ ਹੀ ਨਹੀਂ, ਸਗੋਂ ਚੰਗੇ ਦੋਸਤ ਵੀ ਹਾਂ। ਸਾਨੂੰ ਇੱਕ ਦੂਜੇ ਨਾਲ ਕੰਮ ਕਰਨਾ ਚੰਗਾ ਲੱਗਦਾ ਹੈ ਕਿਉਂਕਿ ਸਾਡਾ ਕੰਫਰਟ ਲੈਵਲ ਕਾਫੀ ਚੰਗਾ ਹੈ। ਮੈਨੂੰ ਉਸ ਦੇ ਮਾਤਾ-ਪਿਤਾ, ਉਸ ਦੀ ਪਤਨੀ ਤਾਹਿਰਾ ਕਸ਼ਯਪ ਅਤੇ ਉਸ ਦੇ ਬੱਚੇ ਬਹੁਤ ਚੰਗੇ ਲੱਗਦੇ ਹਨ। ਸਾਨੂੰ ਇਕੱਠੇ ਕੰਮ ਕਰਨ ਦੇ ਕਈ ਆਫਰ ਮਿਲੇ, ਪਰ ਅਸੀਂ ਚੰਗੀ ਸਕ੍ਰਿਪਟ ਦਾ ਇੰਤਜ਼ਾਰ ਕਰ ਰਹੇ ਸੀ, ਜੋ ਦਿਨੇਸ਼ ਵਿਜਾਨ ਦੀ ਫਿਲਮ ‘ਬਾਲਾ' ਦੇ ਰੂਪ ਵਿੱਚ ਸਾਡੇ ਸਾਹਮਣੇ ਆਈ।
* ਤੁਸੀਂ ਅਲੰਕ੍ਰਿਤਾ ਸ੍ਰੀਵਾਸਤਵ ਦੀ ਫਿਲਮ ‘ਡਾਲੀ ਕਿੱਟੀ ਔਰ ਵੋ ਚਮਕਤੇ ਸਿਤਾਰੇ’ ਵੀ ਪੂਰੀ ਕਰ ਚੁੱਕੇ ਹੋ। ਇਸ ਦਾ ਤਜਰਬਾ ਕਿਹੋ ਜਿਹਾ ਰਿਹਾ?
-ਇਸ ਵਿੱਚ ਬਹੁਤ ਸਾਰੀਆਂ ਔਰਤਾਂ ਸਨ, ਬਿਲਕੁਲ ‘ਸੋਨ ਚਿਰੱਈਆ’ ਦੇ ਉਲਟ, ਜਿਸ 'ਚ ਸਾਰੇ ਮਰਦਾਂ ਵਿਚਕਾਰ ਸਿਰਫ ਮੈਂ ਇੱਕੋ ਔਰਤ ਸੀ, ਹਾਲਾਂਕਿ ਇਸ ਨਾਲ ਕੋਈ ਫਰਕ ਨਹੀਂ ਪੈਣਾ ਸੀ, ਪਰ ਇਹ ਕਾਫੀ ਮਜ਼ੇਦਾਰ ਰਿਹਾ ਸੀ। ਮੈਂ ਅਲੰਕ੍ਰਿਤਾ ਨਾਲ ਉਦੋਂ ਦੀ ਕੰਮ ਕਰਨਾ ਚਾਹੁੰਦੀ ਸੀ, ਜਦੋਂ ਮੈਂ ਉਸ ਦੀ ਫਿਲਮ ‘ਲਿਪਸਟਿਕ ਅੰਡਰ ਮਾਈ ਬੁਰਕਾ’ ਦੇਖੀ ਸੀ। ਮੈਨੂੰ ਆਪਣੀ ਕੋ-ਸਟਾਰ ਕੋਂਕਣਾ ਸੇਨ ਸ਼ਰਮਾ ਬਹੁਤ ਪਸੰਦ ਹੈ, ਕਿਉਂਕਿ ਉਹ ਉਨ੍ਹਾਂ ਲੋਕਾਂ ਵਿੱਚੋਂ ਹੈ, ਜੋ ਬਹੁਤ ਖੂਬਸੂਰਤ ਹਨ, ਪਰ ਉਨ੍ਹਾਂ ਨੂੰ ਆਪਣੀ ਖੂਬਸੂਰਤੀ ਦਾ ਪਤਾ ਹੀ ਨਹੀਂ ਹੈ।
* ਵਰਕ ਫਰੰਟ ਉਤੇ ਤਾਂ ਤੁਹਾਡੇ ਕੋਲ ਕਾਫੀ ਕੁਝ ਹੈ। ਕੀ ਤੁਹਾਡੇ ਕੋਲ ਕਿਸੇ ਨੂੰ ਡੇਟ ਕਰਨ ਦਾ ਸਮਾਂ ਵੀ ਹੈ?
- ਜਿੱਥੋਂ ਤੱਕ ਮੇਰੇ ਹੱਥ 'ਚ ਆ ਚੁੱਕੀਆਂ ਫਿਲਮਾਂ ਅਤੇ ਉਸ ਦੀ ਤਿਆਰੀ ਦੀ ਗੱਲ ਹੈ ਤਾਂ ਮੇਰੇ ਕੋਲ ਲਵ ਲਾਈਫ ਲਈ ਸਮਾਂ ਕਿੱਥੋਂ ਹੋਵੇਗਾ? ਮੈਂ ਜਵਾਨ ਹਾਂ ਅਤੇ ਡੇਟਿੰਗ ਲਈ ਓਪਨ ਹਾਂ। ਜਿੱਥੋਂ ਤੱਕ ਕਿਸੇ ਨੂੰ ਡੇਟ ਕਰਨ ਦੀ ਗੱਲ ਹੈ ਤਾਂ ਮੇਰੇ ਕੋਲ ਇਸ ਲਈ ਸਮਾਂ ਨਹੀਂ ਹੈ।
* ਤੁਹਾਨੂੰ ਅੱਜ ਤੱਕ ਛੋਟੇ ਸ਼ਹਿਰ ਦੀ ਲੜਕੀ ਦੇ ਕਿਰਦਾਰਾਂ 'ਚ ਦੇਖਿਆ ਗਿਆ ਹੈ। ਕੀ ਤੁਸੀਂ ਵੱਡੇ ਸ਼ਹਿਰ ਦੀ ਲੜਕੀ ਦੇ ਕਿਰਦਾਰ 'ਚ ਨਜ਼ਰ ਆਓਗੇ?
- ਹਰ ਵਾਰ ਜਦੋਂ ਕੋਈ ਮੈਨੂੰ ਇਸ ਬਾਰੇ ਦੱਸਦਾ ਹੈ ਤਾਂ ਮੈਂ ਹਮੇਸ਼ਾ ਇਹ ਗੱਲ ਕਹਿੰਦੀ ਹਾਂ ਕਿ ਮੈਂ ਕੋਈ ਕਿਰਦਾਰ ਨਹੀਂ ਸਗੋਂ ਇੱਕ ਕਹਾਣੀ ਚੁਣਦੀ ਹਾਂ। ਪਿਛਲੇ ਪੰਜ ਛੇ ਸਾਲਾਂ 'ਚ ਰਾਸ਼ਟਰਵਾਦ ਦੀ ਲਹਿਰ ਦਾ ਧੰਨਵਾਦ ਕਰਦੀ ਹਾਂ ਕਿਉਂਕਿ ਫਿਲਮ ਨਿਰਮਾਤਾ ਬਹੁਤ ਸੁੰਦਰ ਕਹਾਣੀਆਂ 'ਤੇ ਫਿਲਮਾਂ ਬਣਾ ਰਹੇ ਹਨ ਜਿਨ੍ਹਾਂ 'ਚ ਸਾਡੇ ਦੇਸ਼ ਦੇ ਮਸਲਿਆਂ ਬਾਰੇ ਗੱਲ ਕੀਤੀ ਜਾਂਦੀ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਫਿਲਮਾਂ ਵਿੱਚ ਪ੍ਰਫਾਰਮੈਂਸ ਦੀ ਲੋੜ ਹੁੰਦੀ ਹੈ। ਜਿੱਥੋਂ ਤੱਕ ਸ਼ਹਿਰ ਦੀ ਲੜਕੀ ਦੇ ਕਿਰਦਾਰ ਦਾ ਸਵਾਲ ਹੈ ਤਾਂ ਮੈਂ ਇਸ ਸਾਲ ਅਜਿਹਾ ਕੋਈ ਕਿਰਦਾਰ ਨਿਭਾਵਾਂਗੀ।
* ...ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਕੋਲ ਅਜਿਹਾ ਕੋਈ ਆਫਰ ਹੈ?
- ਮੈਂ ਇਸ ਬਾਰੇ ਗੱਲ ਨਹੀਂ ਕਰ ਸਕਦੀ। ਸਿਰਫ ਇੰਨਾ ਕਹਾਂਗੀ ਕਿ ਇੱਕ ਪ੍ਰੋਜੈਕਟ ਹੈ ਜਿਸ ਵਿੱਚ ਮੈਂ ਬਹੁਤ ਆਧੁਨਿਕ ਕੁੜੀ ਦੇ ਕਿਰਦਾਰ ਵਿੱਚ ਨਜ਼ਰ ਆਵਾਂਗੀ।

Have something to say? Post your comment