Welcome to Canadian Punjabi Post
Follow us on

20

June 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਭਾਰਤ

ਈ ਡੀ ਨੇ ਚੌਟਾਲਾ ਪਰਵਾਰ ਦੀਆਂ ਦਸ ਜਾਇਦਾਦਾਂ ਦੇ ਵੇਰਵੇ ਮੰਗੇ

June 12, 2019 09:14 AM

ਡੱਬਵਾਲੀ, 11 ਜੂਨ (ਪੋਸਟ ਬਿਊਰੋ)- ਮਨੀ ਲਾਂਡਰਿੰਗ ਕੇਸ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੀ ਸਖਤੀ ਚੌਟਾਲਾ ਪਰਵਾਰ ਲਈ ਮੁਸ਼ਕਿਲਾਂ ਪੈਦਾ ਕਰਨ ਲੱਗੀ ਹੈ। ਈ ਡੀ ਨੇ ਮਾਲ ਵਿਭਾਗ ਤੋਂ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਉਨ੍ਹਾਂ ਦੇ ਦੋਵਾਂ ਪੁੱਤਰਾਂ ਅਜੈ ਸਿੰਘ ਚੌਟਾਲਾ ਤੇ ਅਭੈ ਸਿੰਘ ਚੌਟਾਲਾ, ਪਤਨੀ ਸਨੇਹ ਲਤਾ ਅਤੇ ਨੂੰਹ ਕਾਂਤਾ ਚੌਟਾਲਾ ਦੀਆਂ ਜਾਇਦਾਦਾਂ ਦੇ ਵੇਰਵੇ ਮੰਗੇ ਹਨ। ਉਂਜ ਈ ਡੀ ਵੱਲੋਂ ਪਹਿਲਾਂ ਹੀ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਉਨ੍ਹਾਂ ਦੇ ਦੋਵੇਂ ਪੁੱਤਰਾਂ ਖਿਲਾਫ ਪੜਤਾਲ ਕੀਤੀ ਜਾ ਰਹੀ ਹੈ।
ਇਸ ਸੰਬੰਧ ਵਿੱਚ ਈ ਡੀ ਦੇ ਸਹਾਇਕ ਡਾਇਰੈਕਟਰ ਨਰੇਸ਼ ਗੁਪਤਾ ਨੇ ਡੱਬਵਾਲੀ ਦੇ ਮਾਲ ਵਿਭਾਗ ਨੂੰ ਪੱਤਰ ਲਿਖ ਕੇ ਲਗਭਗ ਦਸ ਜਾਇਦਾਦਾਂ ਦੇ ਵੇਰਵੇ ਮੰਗੇ ਹਨ, ਜਿਸ ਤਹਿਤ 2004-05 ਵਿੱਚ ਉਕਤ ਜਾਇਦਾਦਾਂ ਦੀ ਖਰੀਦ ਵੇਚ ਦਾ ਰਿਕਾਰਡ ਅਤੇ ਮੌਜੂਦਾ ਕੁਲੈਕਟਰ ਰੇਟ ਵੀ ਸ਼ਾਮਲ ਹਨ। ਇਸ ਪੱਤਰ ਦੇ ਆਧਾਰ ਉਤੇ ਤਹਿਸੀਲਦਾਰ ਡੱਬਵਾਲੀ ਨੇ ਪਟਵਾਰੀਆਂ ਤੋਂ ਰਿਪੋਰਟ ਮੰਗ ਲਈ ਹੈ। ਈ ਡੀ ਵਲੋਂ ਚੌਟਾਲਾ ਪਰਵਾਰ ਦੀਆਂ ਮੰਗੀਆਂ ਜਾਇਦਾਦਾਂ ਦੇ ਵੇਰਵਿਆਂ 'ਚ ਡੱਬਵਾਲੀ ਵਿੱਚ ਚੌਟਾਲਾ ਰੋਡ ਉੱਤੇ 14 ਕਨਾਲ ਜ਼ਮੀਨ ਉੱਤੇ ਸੇਲਜ਼ ਟੈਕਸ ਵਿਭਾਗ ਦਾ ਦਫਤਰ ਹੈ। ਇਸ ਤੋਂ ਇਲਾਵਾ ਸਿਰਸਾ ਵਿੱਚ ਸੂਰਜ ਸਿਨੇਮਾ ਦੇ ਸਾਹਮਣੇ ਡੱਬਵਾਲੀ ਰੋਡ 'ਤੇ ਸ਼ਿਵਾਜੀ ਕਲੋਨੀ 'ਚ 590 ਵਰਗ ਫੁੱਟ ਦੀ ਕਮਰਸ਼ੀਅਲ ਬਿਲਡਿੰਗ, ਡੱਬਵਾਲੀ 'ਚ ਕਰਨ ਆਟੋ ਮੋਬਾਈਲ ਦੇ ਨਾਂ ਉਤੇ ਮੋਟਰ ਸਾਈਕਲ ਏਜੰਸੀ, ਸ਼ੇਰਗੜ੍ਹ ਵਿੱਚ ਛੇ ਕਨਾਲ ਚਾਰ ਮਰਲਾ ਜ਼ਮੀਨ, ਡੱਬਵਾਲੀ ਵਿੱਚ ਡੀ ਪੀ ਏ ਆਰ ਡੀ ਬੈਂਕ ਦੀ ਇਮਾਰਤ, ਤੇਜਾਖੇੜਾ ਵਿੱਚ ਤੇਜਾਖੇੜ ਫਾਰਮ ਹਾਊਸ ਅਤੇ ਪਿੰਡ ਚੌਟਾਲਾ ਵਿੱਚ ਜ਼ਮੀਨ ਤੇ ਹੋਰ ਕਈ ਥਾਵਾਂ ਦਾ ਰਿਕਾਰਡ ਮੰਗਿਆ ਗਿਆ ਹੈ। ਡੱਬਵਾਲੀ ਦੇ ਤਹਿਸੀਲਦਾਰ ਰਾਜਿੰਦਰ ਪ੍ਰਸਾਦ ਦੇ ਮੁਤਾਬਕ ਈ ਡੀ ਦੇ ਤਿੰਨ ਵੱਖ-ਵੱਖ ਪੱਤਰਾਂ ਰਾਹੀਂ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ, ਅਜੈ ਸਿੰਘ, ਅਭੈ ਸਿੰਘ, ਸਨੇਹ ਲਤਾ ਅਤੇ ਕਾਂਤਾ ਸਿੰਘ ਦੀਆਂ ਜਾਇਦਾਦਾਂ ਦਾ ਰਿਕਾਰਡ ਮੰਗਿਆ ਹੈ।

Have something to say? Post your comment
ਹੋਰ ਭਾਰਤ ਖ਼ਬਰਾਂ
ਓਮ ਬਿਰਲਾ ਸਰਬ ਸੰਮਤੀ ਨਾਲ ਲੋਕ ਸਭਾ ਦੇ ਸਪੀਕਰ ਬਣੇ
ਸਿੱਖ ਪਿਓ-ਪੁੱਤਰ ਦੀ ਕੁੱਟਮਾਰ ਦੇ ਕੇਸ ਵਿੱਚ ਦਿੱਲੀ ਹਾਈ ਕੋਰਟ ਨੇ ਪੁਲਿਸ ਨੂੰ ਝਾੜਿਆ
ਦੂਜਿਆਂ ਮੁਕਾਬਲੇ ਵੱਧ ਖੁਸ਼ ਤੇ ਸਫਲ ਹੁੰਦੇ ਹਨ ‘ਮਾਂ ਦੇ ਲਾਡਲੇ’
ਸਵਾ ਕਰੋੜ ਟਨ ਪੁਰਾਣੀ ਕਣਕ ਨੂੰ ਸਰਕਾਰ ਮਹਿੰਗੀ ਵੇਚਣ ਲੱਗੀ
ਡਰਾਈਵਿੰਗ ਲਾਇਸੈਂਸ ਨਿਯਮਾਂ ਵਿੱਚ ਵੱਡਾ ਬਦਲਾਅ, ਸਰਕਾਰ ਨੇ 8ਵੀਂ ਪਾਸ ਦੀ ਸ਼ਰਤ ਹਟਾਈ
ਅਕਾਲੀ ਦਲ ਵੱਲੋਂ ਸਿੱਕਮ ਦੇ ਮੁੱਖ ਮੰਤਰੀ ਤੋਂ ਗੁਰਦੁਆਰਾ ਗੁਰੂ ਡਾਂਗਮਾਰ ਸਿੱਖਾਂ ਨੂੰ ਸੌਂਪਣ ਦੀ ਮੰਗ
ਜ਼ਾਕਿਰ ਨਾਈਕ ਨੂੰ 31 ਜੁਲਾਈ ਤੱਕ ਕੋਰਟ ਪੇਸ਼ੀ ਦਾ ਆਦੇਸ਼
ਸ਼ਿਲਾਂਗ ਦੇ ਸਿੱਖਾਂ ਨੂੰ ਰਾਹਤ: ਮੇਘਾਲਿਆ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਐਫੀਡੇਵਿਟ ਦਾਇਰ ਕਰਨ ਨੂੰ ਕਿਹਾ
ਅਦਾਲਤ ਨੇ ਕਿਹਾ: ‘ਜੇਹਾਦ` ਸ਼ਬਦ ਦੀ ਵਰਤੋਂ ਕਰਨ ਉੱਤੇ ਕਿਸੇ ਨੂੰ ਅੱਤਵਾਦੀ ਨਹੀਂ ਕਿਹਾ ਜਾ ਸਕਦਾ
ਭਾਰਤ ਦੇ ਚੀਫ ਜੱਜ ਨੇ ਨਿਆਂ ਪਾਲਿਕਾ ਨੂੰ ਲੋਕ-ਲੁਭਾਊ ਤਾਕਤਾਂ ਦੇ ਖ਼ਿਲਾਫ਼ ਖੜੇ ਹੋਣ ਨੂੰ ਕਿਹਾ