Welcome to Canadian Punjabi Post
Follow us on

22

September 2019
ਭਾਰਤ

ਜ਼ੀਰੋ ਬੈਲੇਂਸ ਅਕਾਊਂਟਸ ਵਿੱਚ ਵੀ ਬਚਤ ਖਾਤੇ ਦੀਆਂ ਸਹੂਲਤਾਂ ਦੇ ਦੇਣ ਦਾ ਫੈਸਲਾ

June 12, 2019 09:12 AM

ਮੁੰਬਈ, 11 ਜੂਨ (ਪੋਸਟ ਬਿਊਰੋ)- ਆਰ ਬੀ ਆਈ (ਰਿਜ਼ਰਵ ਬੈਂਕ ਆਫ ਇੰਡੀਆ) ਨੇ ਜ਼ੀਰੋ ਬੈਂਲੇਸ ਅਕਾਊਂਟਸ ਦੇ ਨਿਯਮ ਕੱਲ੍ਹ ਕੁਝ ਢਿੱਲੇ ਕਰ ਦਿੱਤੇ ਹਨ। ਇਸ ਨਾਲ ਬੈਂਕ ਅਜਿਹੇ ਖਾਤਾਧਾਰਕਾਂ ਨੂੰ ਚੈੱਕ ਬੁੱਕ ਅਤੇ ਕੁਝ ਹੋਰ ਸਹੂਲਤਾਂ ਦੇ ਸਕਣਗੇ। ਇਨ੍ਹਾਂ ਸਹੂਲਤਾਂ ਦੇ ਬਦਲੇ ਬੈਂਕ ਉਨ੍ਹਾਂ ਖਾਤਾ ਧਾਰਕਾਂ ਨੂੰ ਖਾਤੇ ਵਿੱਚ ਕੋਈ ਹੇਠਲੀ ਰਾਸ਼ੀ ਰੱਖਣ ਲਈ ਨਹੀਂ ਕਹਿ ਸਕਦੇ। ਪਹਿਲਾਂ ਜ਼ੀਰੋ ਬੈਲੇਂਸ ਅਕਾਊਂਟਸ 'ਤੇ ਹੋਰ ਸਹੂਲਤਾਂ ਦੇਣ ਨਾਲ ਉਹ ਰੈਗੂਲਰ ਸੇਵਿੰਗਸ ਖਾਤੇ ਬਣ ਜਾਂਦੇ ਸਨ ਅਤੇ ਉਨ੍ਹਾਂ ਖਾਤਿਆਂ ਵਿੱਚ ਘੱਟੋ ਘੱਟ ਰਾਸ਼ੀ ਰੱਖਣਾ ਜ਼ਰੂਰੀ ਹੁੰਦਾ ਸੀ ਅਤੇ ਟੈਕਸ ਵੀ ਲਾਗੂ ਹੁੰਦੇ ਸਨ।
ਬੇਸਿਕ ਸੇਵਿੰਗਸ ਬੈਂਕ ਡਿਪਾਜ਼ਿਟ (ਬੀ ਐੱਸ ਬੀ ਡੀ) ਅਕਾਊਂਟਸ ਦੇ ਲਈ ਆਰ ਬੀ ਆਈ ਨੇ ਨਿਯਮਾਂ ਵਿੱਚ ਢਿੱਲ ਦਿੱਤੀ ਹੈ। ਇਨ੍ਹਾਂ ਅਕਾਊਂਟਸ ਨੂੰ ਆਮ ਤੌਰ ਉੱਤੇ ਜ਼ੀਰੋ ਬੈਲੇਂਸ ਅਕਾਊਂਟਸ ਜਾਂ ਨੋ-ਫ੍ਰਿਲਸ ਅਕਾਊਂਟਸ ਵੀ ਕਿਹਾ ਜਾਂਦਾ ਹੈ। ਮਾਇਕ ਤਾਲਮੇਲ ਦੀਆਂ ਕੋਸ਼ਿਸ਼ਾਂ ਹੇਠ ਆਰ ਬੀ ਆਈ ਨੇ ਬੈਂਕਾਂ ਨੂੰ ਕਿਹਾ ਸੀ ਕਿ ਉਹ ਬੀ ਐੱਸ ਬੀ ਡੀ ਏ (ਬੈਂਕ ਬੱਚਤ ਖਾਤੇ) ਨੂੰ ਵੀ ਉਸੇ ਤਰ੍ਹਾਂ ਨਾਲ ਕੁਝ ਸਹੂਲਤਾਂ ਮੁਫਤ ਦੇਣ, ਜਿੱਦਾਂ ਦੀਆਂ ਸਹੂਲਤਾਂ ਸੇਵਿੰਗਸ ਖਾਤੇ ਵਾਸਤੇ ਦਿੱਤੀਆਂ ਜਾਂਦੀਆਂ ਹਨ। ਆਰ ਬੀ ਆਈ ਨੇ ਆਪਣੇ ਨਿਰਦੇਸ਼ ਵਿੱਚ ਕਿਹਾ ਕਿ ਬੈਂਕ ਪਹਿਲਾਂ ਦੱਸੀ ਸਹੂਲਤਾਂ ਦੇ ਬਾਅਦ ਵਾਧੂ ਮੁੱਲ ਵਾਲੀਆਂ ਸਹੂਲਤਾਂ ਦੇਣ ਲਈ ਆਜ਼ਾਦ ਹਨ। ਇਨ੍ਹਾਂ ਸਹੂਲਤਾਂ ਵਿੱਚ ਚੈੱਕ ਬੁਕ ਜਾਰੀ ਕਰਨਾ ਸ਼ਾਮਲ ਹੈ। ਇਨ੍ਹਾਂ ਤੋਂ ਟੈਕਸ ਨਹੀਂ ਲਿਆ ਜਾ ਸਕਦਾ ਅਤੇ ਇਸ ਵਿੱਚ ਕੋਈ ਵਿਤਕਰਾ ਨਹੀਂ ਹੋਣਾ ਚਾਹੀਦਾ। ਏਦਾਂ ਦੀਆਂ ਵਾਧੂ ਸਹੂਲਤਾਂ ਜੇ ਮੁਫਤ ਦਿੱਤੀਆਂ ਜਾਂਦੀਆਂ ਹਨ ਤਾਂ ਇਨ੍ਹਾਂ ਸਹੂਲਤਾਂ ਨਾਲ ਇਹ ਅਕਾਊਂਟਸ ਨਾਨ-ਬੀ ਐੱਸ ਬੀ ਡੀ ਅਕਾਊਂਟ ਨਹੀਂ ਬਣ ਸਕਣਗੇ। ਨਿਰਦੇਸ਼ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਸਹੂਲਤਾਂ ਦੇ ਬਾਅਦ ਬੈਂਕ ਆਪਣੇ ਗ੍ਰਾਹਕਾਂ 'ਤੇ ਖਾਤੇ ਵਿੱਚ ਘੱਟੋ-ਘੱਟ ਰਕਮ ਰੱਖਣ ਵਰਗੀ ਸ਼ਰਤ ਨਹੀਂ ਲਾਉਣਗੇ।
ਬੀ ਐੱਸ ਬੀ ਡੀ ਅਕਾਊਂਟਸ ਨਾਲ ਜੁੜੇ ਪਹਿਲੇ ਨਿਯਮਾਂ ਨਾਲ ਖਾਤਾਧਾਰਕਾਂ 'ਤੇ ਖਾਤੇ ਵਿੱਚ ਘੱਟੋ ਘੱਟ ਰਾਸ਼ੀ ਰਾਖਣ ਦੀ ਕੋਈ ਸ਼ਰਤ ਨਹੀਂ ਸੀ ਅਤੇ ਉਨ੍ਹਾਂ ਨੂੰ ਕੁਝ ਸਹੂਲਤਾਂ ਮੁਫਤ ਮਿਲਦੀਆਂ ਹਨ। ਇਨ੍ਹਾਂ ਵਿੱਚ ਏ ਟੀ ਐੱਮ ਵਿੱਚੋਂ ਇੱਕ ਮਹੀਨੇ ਵਿੱਚ ਚਾਰ ਵਾਰ ਨਿਕਾਸੀ, ਬੈਂਕ ਬ੍ਰਾਂਚ ਵਿੱਚ ਜਾ ਕੇ ਖਾਤੇ ਵਿੱਚ ਪੈਸੇ ਜਮ੍ਹਾ ਕਰਨਾ ਅਤੇ ਏ ਟੀ ਐਮ ਕਾਰਡ ਜਾਂ ਏ ਟੀ ਐਮ-ਸਹਿ-ਡੇਬਿਟ ਕਾਰਡ ਸ਼ਾਮਲ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
ਐਨ ਆਰ ਆਈ ਨੂੰ ਬੰਦੀ ਬਣਾਉਣ ਉੱਤੇ ਜੰਮੂ ਕਸ਼ਮੀਰ ਸਰਕਾਰ ਤੋਂ ਜਵਾਬ ਮੰਗਿਆ ਗਿਆ
ਸ਼ਿਕਾਇਤ ਹੋਣ ਮਗਰੋਂ ਵੈਕਸ ਕੋਟੇਡ ਸੇਬ ਦੀ ਜਾਂਚ ਸ਼ੁਰੂ
ਈ-ਸਿਗਰਟ ਉੱਤੇ ਭਾਰਤ ਵਿਚ ਪਾਬੰਦੀ ਲਾਈ ਗਈ
ਦੇਸ਼ ਦੀ ਆਰਥਿਕ ਮੰਦਹਾਲੀ ਦਾ ਦੋਸ਼ ਸੁਪਰੀਮ ਕੋਰਟ ਸਿਰ ਮੜ੍ਹ ਦਿੱਤਾ ਗਿਆ
ਚੰਦਰਯਾਨ-2: ਨਾਸਾ ਨੂੰ ਅਹਿਮ ਤਸਵੀਰਾਂ ਮਿਲਣ ਨਾਲ ਲੈਂਡਰ ਵਿਕਰਮ ਦੀ ਫਿਰ ਆਸ ਜਾਗੀ!
ਮੋਦੀ ਨਾਲ ਮੁਲਾਕਾਤ ਦੌਰਾਨ ਮਮਤਾ ਬੈਨਰਜੀ ਨੇ ਪੱਛਮੀ ਬੰਗਾਲ ਦੇ ਨਵੇਂ ਨਾਂਅ ਦਾ ਮੁੱਦਾ ਚੁੱਕਿਆ
ਏਅਰ ਇੰਡੀਆ ਨੂੰ ਇੱਕ ਸਾਲ ਵਿੱਚ 8,400 ਕਰੋੜ ਦਾ ਘਾਟਾ
ਦਿਗਵਿਜੇ ਬੋਲਿਆ: ਭਗਵੇਂ ਕੱਪੜੇ ਪਾ ਕੇ ਮੰਦਰਾਂ ਵਿੱਚ ਬਲਾਤਕਾਰ ਹੋ ਰਹੇ ਨੇ
70 ਸਾਲਾ ਬੁੜ੍ਹਾ ਬੋਲਿਆ, ਪੀ ਵੀ ਸਿੰਧੂ ਨਾਲ ਵਿਆਹ ਕਰਨੈ, ਨਾ ਮੰਨੀ ਤਾਂ ਅਗਵਾ ਕਰਾਂਗਾ
ਪਤਨੀ ਨਾ ਫੋਨ ਚੁੱਕਿਆ ਤਾਂ ਸਹੁਰੇ ਪਹੁੰਚ ਕੇ ਲੋਹੇ ਦੇ ਪੱਟੇ ਨਾਲ ਪਤਨੀ ਤੇ ਸੱਸ ਨੂੰ ਮਾਰ ਦਿੱਤਾ