Welcome to Canadian Punjabi Post
Follow us on

22

September 2019
ਪੰਜਾਬ

ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਆਮਦਨ ਟੈਕਸ ਅਫਸਰ ਦੀ ਗਵਾਹੀ ਪੂਰੀ

June 12, 2019 09:08 AM

ਲੁਧਿਆਣਾ, 11 ਜੂਨ (ਪੋਸਟ ਬਿਊਰੋ)- ਆਮਦਨ ਟੈਕਸ ਵਿਭਾਗ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਦੇ ਖਿਲਾਫ ਦਾਇਰ ਕੀਤੀਆਂ ਸ਼ਿਕਾਇਤਾਂ ਵਿੱਚ ਵਿਭਾਗ ਨੇ ਸਾਰੇ ਕੇਸਾਂ ਵਿੱਚ ਦਸਤਾਵੇਜ਼ਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਲਈ ਅਰਜ਼ੀਆਂ ਲਾਈਆਂ ਹਨ। ਵਿਭਾਗ ਦੇ ਵਕੀਲ ਰਾਕੇਸ਼ ਗੁਪਤਾ ਨੇ ਅਰਜ਼ੀਆਂ ਵਿੱਚ ਦਾਅਵਾ ਕੀਤਾ ਕਿ ਕੇਸਾਂ ਦੇ ਕੁਝ ਮਹੱਤਵ ਪੂਰਨ ਦਸਤਾਵੇਜ਼ ਉਨ੍ਹਾਂ ਨੂੰ ਲੇਟ ਮਿਲੇ, ਜਿਨ੍ਹਾਂ ਨੂੰ ਉਹ ਲਾਉਣਾ ਚਾਹੁੰਦੇ ਸਨ। ਕੈਪਟਨ ਅਮਰਿੰਦਰ ਸਿੰਘ ਖਿਲਾਫ ਵਿਭਾਗ ਅਧਿਕਾਰੀ ਅਮਿਤ ਦੁਆ ਦੀ ਗਵਾਹੀ ਪੂਰੀ ਹੋ ਗਈ ਹੈ।
ਵਰਨਣ ਯੋਗ ਹੈ ਕਿ ਪਿਛਲੀ ਪੇਸ਼ੀ ਵੇਲੇ ਵਿਭਾਗ ਨੇ ਚੀਫ ਜੁਡੀਸ਼ਲ ਮੈਜਿਸਟਰੇਟ ਪੀ ਐੱਸ ਕਾਲੇਕਾ ਦੀ ਅਦਾਲਤ ਵਿੱਚ ਇਨਕਮ ਟੈਕਸ ਅਫਸਰ ਅਮਨਪ੍ਰੀਤ ਕੌਰ ਦੀ ਗਵਾਹੀ ਸ਼ੁਰੂ ਕਰਾਈ ਸੀ, ਜੋ ਪੂਰੀ ਨਹੀਂ ਸੀ ਹੋਈ। ਅਮਨਪ੍ਰੀਤ ਕੌਰ ਫਿਰ ਆਪਣੇ ਵਕੀਲ ਰਾਕੇਸ਼ ਗੁਪਤਾ ਨਾਲ ਅਦਾਲਤ ਵਿੱਚ ਪੇਸ਼ ਹੋਈ, ਪਰ ਗਵਾਹੀ ਨਹੀਂ ਕਰਾਈ। ਜੱਜ ਪੀ ਐੱਸ ਕਾਲੇਕਾ ਨੇ ਇਨ੍ਹਾਂ ਕੇਸਾਂ ਨੂੰ ਸੁਣਵਾਈ ਲਈ 14 ਜੂਨ ਤੱਕ ਅੱਗੇ ਪਾ ਦਿੱਤਾ ਹੈ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੇ ਖਿਲਾਫ ਆਮਦਨ ਟੈਕਸ ਵਿਭਾਗ ਦੇ ਦੂਜੇ ਕੇਸ ਵਿੱਚ ਚੱਲਦੀ ਗਵਾਹੀ ਪੂਰੀ ਨਹੀਂ ਹੋ ਸਕੀ। ਆਮਦਨ ਟੈਕਸ ਵਿਭਾਗ ਨੇ ਰਣਇੰਦਰ ਸਿੰਘ ਦੇ ਖਿਲਾਫ ਇਕ ਹੋਰ ਕੇਸ ਵਿੱਚ ਇਨਕਮ ਟੈਕਸ ਅਫਸਰ ਅਮਿਤ ਦੁਆ ਦੀ ਗਵਾਹੀ ਪੂਰੀ ਕਰਵਾ ਦਿੱਤੀ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੇ ਖਿਲਾਫ ਹੋਰ ਕੇਸਾਂ ਵਿੱਚ ਗਵਾਹੀ ਮੁਕੰਮਲ ਨਹੀਂ ਹੋ ਸਕੀ

Have something to say? Post your comment
ਹੋਰ ਪੰਜਾਬ ਖ਼ਬਰਾਂ