Welcome to Canadian Punjabi Post
Follow us on

22

September 2019
ਕੈਨੇਡਾ

ਕੰਜ਼ਰਵੇਟਿਵ ਪ੍ਰੀਮੀਅਰਜ਼ ਵੱਲੋਂ ਬਿੱਲ ਸੀ-69 ਸਬੰਧੀ ਬਣਾਏ ਜਾ ਰਹੇ ਦਬਾਅ ਨੂੰ ਟਰੂਡੋ ਨੇ ਦੱਸਿਆ ਗਲਤ

June 12, 2019 08:27 AM

ਓਟਵਾ, 11 ਜੂਨ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਨਵੇਂ ਐਨਵਾਇਰਮੈਂਟ ਅਸੈੱਸਮੈਂਟ ਬਿੱਲ ਵਿੱਚ ਸੈਨੇਟ ਵੱਲੋਂ ਕੀਤੀਆਂ ਗਈਆਂ ਸਾਰੀਆਂ ਸੋਧਾਂ ਨੂੰ ਸਵੀਕਾਰ ਨਾ ਕਰਨ ਦੀ ਸੂਰਤ ਵਿੱਚ ਕੰਜ਼ਰਵੇਟਿਵ ਪ੍ਰੀਮੀਅਰਜ਼ ਵੱਲੋਂ ਕੈਨੇਡਾ ਨੂੰ ਪਾਟੋਧਾੜ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਬਹੁਤ ਹੀ ਗੈਰਜਿ਼ੰਮੇਵਰਾਨਾ ਹਨ।
ਪਿਛਲੇ ਹਫਤੇ ਸੈਨੇਟ ਵੱਲੋਂ ਬਿੱਲ ਸੀ-69 ਵਿੱਚ ਕੀਤੀਆਂ ਗਈਆਂ 187 ਸੋਧਾਂ ਬਾਰੇ ਲਿਬਰਲ ਅਗਲਾ ਕਦਮ ਕੀ ਚੁੱਕਦੇ ਹਨ ਇਸ ਦਾ ਪਤਾ ਬੁੱਧਵਾਰ ਤੱਕ ਲੱਗ ਸਕਦਾ ਹੈ। ਇਸ ਬਿੱਲ ਨਾਲ ਫੈਡਰਲ ਸਰਕਾਰ ਵੱਲੋਂ ਪਾਈਪਲਾਈਨਜ਼ ਤੋਂ ਲੈ ਕੇ ਇੰਟਰਪ੍ਰੋਵਿੰਸ਼ੀਅਲ ਹਾਈਵੇਅਜ਼ ਤੱਕ ਵੱਡੇ ਇਨਫਰਾਸਟ੍ਰਕਚਰ ਪ੍ਰੋਜੈਕਟਸ ਦੇ ਕੀਤੇ ਜਾਣ ਵਾਲੇ ਮੁਲਾਂਕਣ ਵਿੱਚ ਸੁਧਾਰ ਆ ਜਾਵੇਗਾ। ਅਲਬਰਟਾ, ਸਸਕੈਚਵਨ, ਮੈਨੀਟੋਬਾ, ਓਨਟਾਰੀਓ ਤੇ ਨਿਊ ਬਰੰਜ਼ਵਿੱਕ ਵਿਚਲੇ ਕੰਜ਼ਰਵੇਟਿਵ ਪ੍ਰੀਮੀਅਰਜ਼ ਤੇ ਨੌਰਥਵੈਸਟ ਟੈਰੇਟਰੀਜ਼ ਦੇ ਪ੍ਰੀਮੀਅਰ ਨੇ ਸੋਮਵਾਰ ਨੂੰ ਟਰੂਡੋ ਨੂੰ ਇੱਕ ਚਿੱਠੀ ਲਿਖ ਕੇ ਇਹ ਆਖਿਆ ਸੀ ਕਿ ਇਸ ਬਿੱਲ ਵਿੱਚ ਸੈਨੇਟ ਵੱਲੋਂ ਕੀਤੀਆਂ ਗਈਆਂ ਸਾਰੀਆਂ ਸੋਧਾਂ ਨੂੰ ਉਹ ਸਵੀਕਾਰ ਕਰ ਲੈਣ ਨਹੀਂ ਤਾਂ ਉਹ ਕੌਮੀ ਏਕਤਾ ਨੂੰ ਖਤਰੇ ਵਿੱਚ ਪਾ ਲੈਣਗੇ।
ਉਨ੍ਹਾਂ ਆਖਿਆ ਸੀ ਕਿ ਬਿੱਲ ਸੀ-69 ਕੈਨੇਡਾ ਵਿੱਚ ਕੋਈ ਹੋਰ ਵੱਡੀ ਪਾਈਪਲਾਈਨ ਦੇ ਨਿਰਮਾਣ ਦਾ ਕੰਮ ਅਸੰਭਵ ਕਰ ਦੇਵੇਗਾ, ਜਿਸ ਨਾਲ ਰੋਜ਼ਗਾਰ ਦੇ ਮੌਕੇ ਖੁੱਸ ਜਾਣਗੇ ਤੇ ਊਰਜਾ ਖੇਤਰ ਵਿੱਚ ਨਿਵੇਸ਼ ਰੁਕ ਜਾਵੇਗਾ। ਪ੍ਰੀਮੀਅਰਜ਼ ਇਹ ਵੀ ਚਾਹੁੰਦੇ ਹਨ ਕਿ ਟਰੂਡੋ ਬਿੱਲ ਸੀ-48 ਨੂੰ ਖ਼ਤਮ ਕਰ ਦੇਣ ਕਿਉਂਕਿ ਉਸ ਕਾਰਨ ਵੈਨਕੂਵਰ ਆਈਲੈਂਡ ਦੇ ਉੱਤਰ ਵੱਲ ਬ੍ਰਿਟਿਸ਼ ਕੋਲੰਬੀਆ ਦੀਆਂ ਬੰਦਰਗਾਹਾਂ ਤੋਂ ਲੋਡ ਹੋਣ ਵਾਲੇ ਤੇਲ ਦੇ ਟੈਂਕਰਾਂ ਉੱਤੇ ਹਮੇਸ਼ਾਂ ਲਈ ਪਾਬੰਦੀ ਲੱਗ ਜਾਵੇਗੀ।
ਇਸ ਚਿੱਠੀ ਦਾ ਮੁੱਦਾ ਜਦੋਂ ਪ੍ਰਸ਼ਨ ਕਾਲ ਦੌਰਾਨ ਡਿਪਟੀ ਕੰਜ਼ਰਵੇਟਿਵ ਮੰਤਰੀ ਲੀਜ਼ਾ ਰਾਇਤ ਵੱਲੋਂ ਉਠਾਇਆ ਗਿਆ ਤਾਂ ਟਰੂਡੋ ਉਨ੍ਹਾਂ ਉੱਤੇ ਵਰ੍ਹ ਪਏ। ਟਰੂਡੋ ਨੇ ਆਖਿਆ ਕਿ ਇਸ ਬਿੱਲ ਨੂੰ ਬਿਹਤਰ ਬਣਾਉਣ ਅਤੇ ਦੇਸ਼ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਸੈਨੇਟ ਵੱਲੋਂ ਕੀਤੀਆਂ ਗਈਆਂ ਸੋਧਾਂ ਨੂੰ ਸਵੀਕਾਰ ਕਰਦਿਆਂ ਹੋਇਆਂ ਉਨ੍ਹਾਂ ਨੂੰ ਖੁਸ਼ੀ ਹੋਵੇਗੀ। ਪਰ ਟਰੂਡੋ ਨੇ ਅੱਗੇ ਆਖਿਆ ਕਿ ਅਸੀਂ ਜਿਹੜੀ ਗੱਲ ਸਵੀਕਾਰ ਨਹੀਂ ਕਰਾਂਗੇ ਉਹ ਇਹ ਹੈ ਕਿ ਪ੍ਰੀਮੀਅਰਜ਼ ਇਨ੍ਹਾਂ ਸੋਧਾਂ ਨੂੰ ਲਾਗੂ ਨਾ ਕੀਤੇ ਜਾਣ ਨੂੰ ਦੇਸ਼ ਦੀ ਏਕਤਾ ਲਈ ਖਤਰਾ ਦੱਸ ਰਹੇ ਹਨ ਜੋ ਸੱਚ ਨਹੀਂ ਹੈ। ਦੇਸ਼ ਨੂੰ ਇੱਕਜੁੱਟ ਰੱਖਣ ਦਾ ਇਹ ਰਾਹ ਨਹੀਂ ਹੈ।
ਟਰੂਡੋ ਨੇ ਉਦਾਹਰਣ ਦਿੰਦਿਆਂ ਆਖਿਆ ਕਿ ਸੈਨੇਟ ਵੱਲੋਂ ਕੀਤੀ ਗਈ ਸੋਧ ਵਿੱਚ ਮੂਲਵਾਸੀਆਂ ਦੀ ਰਾਇ ਨੂੰ ਇੱਛਕ ਦੱਸਿਆ ਗਿਆ ਹੈ ਤੇ ਇਸ ਸੋਧ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਐਨਵਾਇਰਮੈਂਟ ਗਰੁੱਪਜ਼ ਵੱਲੋਂ ਟਰੂਡੋ ਉੱਤੇ ਸੈਨੇਟ ਵੱਲੋਂ ਇਸ ਬਿੱਲ ਵਿੱਚ ਕੀਤੀਆਂ ਗਈਆਂ ਸਾਰੀਆਂ ਸੋਧਾਂ ਨੂੰ ਰੱਦ ਕਰਨ ਲਈ ਅੰਤਾ ਦਾ ਦਬਾਅ ਪਾਇਆ ਜਾ ਰਿਹਾ ਹੈ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਚੈਰੀ ਬੀਚ ਉੱਤੇ ਦੋ ਮਹਿਲਾਵਾਂ ਉੱਤੇ ਹੋਇਆ ਜਿਨਸੀ ਹਮਲਾ
ਸਕਾਰਬੌਰੋ ਵਿੱਚ ਚੱਲੀ ਗੋਲੀ ਵਿੱਚ ਇੱਕ ਹਲਾਕ
ਬਲੈਕਫੇਸ ਤੇ ਬ੍ਰਾਊਨਫੇਸ ਵਾਲੀਆਂ ਮੇਰੀਆਂ ਤਸਵੀਰਾਂ ਸਵੀਕਾਰਯੋਗ ਨਹੀਂ : ਟਰੂਡੋ
ਟੋਰਾਂਟੋ ਸਿਟੀ ਕਾਉਂਸਲ ਦਾ ਆਕਾਰ ਘਟਾਉਣ ਦਾ ਮਾਮਲਾ: ਅਪੀਲ ਕੋਰਟ ਨੇ ਫੋਰਡ ਸਰਕਾਰ ਦੇ ਹੱਕ ਵਿੱਚ ਸੁਣਾਇਆ ਫੈਸਲਾ
ਮੁੜ ਚੁਣੇ ਜਾਣ ਉੱਤੇ ਬਜ਼ੁਰਗਾਂ ਲਈ ਹੋਰ ਕੰਮ ਕਰਾਂਗੇ : ਟਰੂਡੋ
ਪੱਗ ਬੰਨ੍ਹਣ ਵਾਲੇ ਸ਼ਖ਼ਸ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਚੁਣਨ ਲਈ ਤਿਆਰ ਨਹੀਂ ਹਨ ਕੁੱਝ ਕੈਨੇਡੀਅਨਜ਼!
ਤਾਜ਼ਾ ਅੰਕੜਿਆਂ ਮੁਤਾਬਕ ਅੱਗੇ ਚੱਲ ਰਹੇ ਹਨ ਕੰਜ਼ਰਵੇਟਿਵ
ਮਾਰਖਮ ਵਿੱਚ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਹਲਾਕ, ਕਈ ਜ਼ਖ਼ਮੀ
ਘੱਟ ਆਮਦਨ ਵਾਲੇ ਕੈਨੇਡੀਅਨਾਂ ਲਈ ਐਨਡੀਪੀ ਵੱਲੋਂ ਡੈਂਟਲ ਕੇਅਰ ਪ੍ਰੋਗਰਾਮ ਦਾ ਐਲਾਨ
ਓਸ਼ਵਾ ਸਥਿਤ ਜੀਐਮ ਪਲਾਂਟ ਦੇ 1200 ਕਾਮਿਆਂ ਦੀ ਆਰਜ਼ੀ ਤੌਰ ਉੱਤੇ ਕੀਤੀ ਗਈ ਛਾਂਗੀ