Welcome to Canadian Punjabi Post
Follow us on

22

September 2019
ਕੈਨੇਡਾ

ਨਵੀਂ ਨਾਫਟਾ ਡੀਲ ਦੀ ਪੁਸ਼ਟੀ ਸਬੰਧੀ ਬਿੱਲ ਉੱਤੇ ਬਹਿਸ ਸ਼ੁਰੂ

June 12, 2019 08:26 AM

ਓਟਵਾ, 11 ਜੂਨ (ਪੋਸਟ ਬਿਊਰੋ) : ਹਾਊਸ ਆਫ ਕਾਮਨਜ਼ ਵਿੱਚ ਮੰਗਲਵਾਰ ਨੂੰ ਪਾਰਲੀਆਮੈਂਟ ਮੈਂਬਰਾਂ ਵੱਲੋਂ ਨਾਫਟਾ ਨੂੰ ਲਾਗੂ ਕਰਵਾਉਣ ਲਈ ਨਵੇਂ ਬਿੱਲ ਉੱਤੇ ਬਹਿਸ ਸ਼ੁਰੂ ਕੀਤੀ ਗਈ। ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਇਸ ਡੀਲ ਦੇ ਫਾਇਦੇ ਗਿਣਾਉਂਦਿਆਂ ਹੋਇਆਂ ਬਹਿਸ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਆਖਿਆ ਕਿ ਜਿੰਨੀ ਜਲਦੀ ਅਮਰੀਕਾ ਤੇ ਮੈਕਸਿਕੋ ਇਸ ਤਿਪੱਖੀ ਟਰੇਡ ਡੀਲ ਦੀ ਪੁਸ਼ਟੀ ਕਰਨੀ ਚਾਹੁੰਦੇ ਹਨ ਓਨੀ ਜਲਦੀ ਹੀ ਕੈਨੇਡਾ ਵੀ ਅਜਿਹਾ ਕਰਨਾ ਚਾਹੁੰਦਾ ਹੈ।
ਫਰੀਲੈਂਡ ਨੇ ਆਖਿਆ ਕਿ ਇਹ ਸਾਡੇ ਕਾਰੋਬਾਰਾਂ, ਸਾਡੇ ਐਂਟਰਪ੍ਰਿਨਿਓਰਜ਼, ਸਾਡੇ ਕਿਸਾਨਾਂ ਤੇ ਕਈ ਮਿਲੀਅਨ ਹੋਰਨਾਂ ਜੌਬਜ਼ ਤੇ ਕੈਨੇਡਾ ਭਰ ਦੇ ਮੱਧ ਵਰਗੀ ਪਰਿਵਾਰਾਂ ਲਈ ਬਹੁਤ ਜ਼ਰੂਰੀ ਹੈ। ਜਿ਼ਕਰਯੋਗ ਹੈ ਕਿ ਬਿੱਲ ਸੀ-100, ਜਿਸ ਨੂੰ ਕੈਨੇਡਾ ਯੂਨਾਈਟਿਡ ਸਟੇਟਜ਼ ਮੈਕਸਿਕੋ ਅਗਰੀਮੈਂਟ ਇੰਪਲੀਮੈਨਟੇਸ਼ਨ ਐਕਟ ਦਾ ਨਾਂ ਦਿੱਤਾ ਗਿਆ ਹੈ, 29 ਮਈ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪੇਸ਼ ਕੀਤਾ ਗਿਆ ਸੀ।
ਲਗਾਤਾਰ 14 ਮਹੀਨਿਆਂ ਲਈ ਕੀਤੀ ਗਈ ਗੱਲਬਾਤ ਤੋਂ ਬਾਅਦ ਇਸ ਡੀਲ ਨੂੰ ਸਿਰੇ ਚੜ੍ਹਾਉਣ ਦਾ ਸਿਹਰਾ ਟਰੂਡੋ ਫਰੀਲੈਂਡ ਸਿਰ ਬੰਨ੍ਹਦੇ ਹਨ। ਫਰੀਲੈਂਡ ਨੇ ਇਸ ਮੌਕੇ ਆਖਿਆ ਕਿ ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਅਸੀਂ ਆਪਣੇ ਭਾਈਵਾਲਾਂ ਦੇ ਕਦਮ ਨਾਲ ਕਦਮ ਮਿਲਾ ਕੇ ਚੱਲੀਏ। ਉਨ੍ਹਾਂ ਦੱਸਿਆ ਕਿ ਦੋਵਾਂ ਦੇਸ਼ਾਂ ਦੇ ਹਮਰੁਤਬਾ ਅਧਿਕਾਰੀਆਂ ਨਾਲ ਉਹ ਪੂਰਾ ਰਾਬਤਾ ਕਾਇਮ ਕਰ ਕੇ ਚੱਲ ਰਹੀ ਹੈ ਤੇ ਅਸੀਂ ਇਸ ਡੀਲ ਦੀ ਪੁਸ਼ਟੀ ਦੀ ਪ੍ਰਕਿਰਿਆ ਜਲਦ ਹੀ ਪੂਰੀ ਕਰ ਲਵਾਂਗੇ। ਫਰੀਲੈਂਡ ਨੇ ਆਖਿਆ ਕਿ ਇਹ ਅਜਿਹੀ ਡੀਲ ਹੈ ਜਿਸ ਉੱਤੇ ਸਾਰੇ ਕੈਨੇਡੀਅਨਾਂ ਨੂੰ ਮਾਣ ਹੋਵੇਗਾ। ਇਸ ਬਿੱਲ ਨੂੰ ਪੇਸ਼ ਕੀਤੇ ਜਾਣ ਤੋਂ ਬਾਅਦ ਮੰਗਲਵਾਰ ਨੂੰ ਪਹਿਲੀ ਵਾਰੀ ਇਸ ਉੱਤੇ ਬਹਿਸ ਹੋਈ। ਪਰ ਮਹੀਨੇ ਦੇ ਅੰਤ ਤੱਕ ਪਾਰਲੀਆਮੈਂਟ ਦਾ ਸੈਸ਼ਨ ਮੁਲਤਵੀ ਹੋਣ ਤੋਂ ਪਹਿਲਾਂ ਇਸ ਬਿੱਲ ਦੇ ਹਾਊਸ ਤੇ ਸੈਨੇਟ ਦੋਵਾਂ ਵਿੱਚੋਂ ਪਾਸ ਹੋਣ ਦੀ ਸੰਭਾਵਨਾਂ ਉੱਤੇ ਸਵਾਲ ਉੱਠ ਰਹੇ ਹਨ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਚੈਰੀ ਬੀਚ ਉੱਤੇ ਦੋ ਮਹਿਲਾਵਾਂ ਉੱਤੇ ਹੋਇਆ ਜਿਨਸੀ ਹਮਲਾ
ਸਕਾਰਬੌਰੋ ਵਿੱਚ ਚੱਲੀ ਗੋਲੀ ਵਿੱਚ ਇੱਕ ਹਲਾਕ
ਬਲੈਕਫੇਸ ਤੇ ਬ੍ਰਾਊਨਫੇਸ ਵਾਲੀਆਂ ਮੇਰੀਆਂ ਤਸਵੀਰਾਂ ਸਵੀਕਾਰਯੋਗ ਨਹੀਂ : ਟਰੂਡੋ
ਟੋਰਾਂਟੋ ਸਿਟੀ ਕਾਉਂਸਲ ਦਾ ਆਕਾਰ ਘਟਾਉਣ ਦਾ ਮਾਮਲਾ: ਅਪੀਲ ਕੋਰਟ ਨੇ ਫੋਰਡ ਸਰਕਾਰ ਦੇ ਹੱਕ ਵਿੱਚ ਸੁਣਾਇਆ ਫੈਸਲਾ
ਮੁੜ ਚੁਣੇ ਜਾਣ ਉੱਤੇ ਬਜ਼ੁਰਗਾਂ ਲਈ ਹੋਰ ਕੰਮ ਕਰਾਂਗੇ : ਟਰੂਡੋ
ਪੱਗ ਬੰਨ੍ਹਣ ਵਾਲੇ ਸ਼ਖ਼ਸ ਨੂੰ ਕੈਨੇਡਾ ਦਾ ਪ੍ਰਧਾਨ ਮੰਤਰੀ ਚੁਣਨ ਲਈ ਤਿਆਰ ਨਹੀਂ ਹਨ ਕੁੱਝ ਕੈਨੇਡੀਅਨਜ਼!
ਤਾਜ਼ਾ ਅੰਕੜਿਆਂ ਮੁਤਾਬਕ ਅੱਗੇ ਚੱਲ ਰਹੇ ਹਨ ਕੰਜ਼ਰਵੇਟਿਵ
ਮਾਰਖਮ ਵਿੱਚ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਇੱਕ ਹਲਾਕ, ਕਈ ਜ਼ਖ਼ਮੀ
ਘੱਟ ਆਮਦਨ ਵਾਲੇ ਕੈਨੇਡੀਅਨਾਂ ਲਈ ਐਨਡੀਪੀ ਵੱਲੋਂ ਡੈਂਟਲ ਕੇਅਰ ਪ੍ਰੋਗਰਾਮ ਦਾ ਐਲਾਨ
ਓਸ਼ਵਾ ਸਥਿਤ ਜੀਐਮ ਪਲਾਂਟ ਦੇ 1200 ਕਾਮਿਆਂ ਦੀ ਆਰਜ਼ੀ ਤੌਰ ਉੱਤੇ ਕੀਤੀ ਗਈ ਛਾਂਗੀ