Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਅਖੇ ਨੱਕ ਵੀ ਰਹਿਣਾ..

June 11, 2019 11:31 AM

-ਕੁਲਵਿੰਦਰ ਸਿੰਘ
ਗੱਲ ਕਿਸੇ ਪਿੰਡ ਦੇ ਜ਼ਿਮੀਦਾਰ ਦੀ ਹੈ, ਜਿਸ ਕੋਲ 20 ਏਕੜ ਜ਼ਮੀਨ ਹੈ। ਉਸ ਨੇ ਆਪਣੀ ਧੀ ਨੂੰ ਪੁੱਤਾਂ ਵਾਂਗ ਪੜ੍ਹਾਇਆ। ਲੜਕੀ ਦੀ ਪੜ੍ਹਾਈ ਪੂਰੀ ਹੋਈ ਤਾਂ ਉਸ ਦਾ ਰਿਸ਼ਤਾ ਬਹੁਤ ਪੜ੍ਹੇ ਲਿਖੇ ਮੁੰਡੇ ਨਾਲ ਕਰ ਦਿੱਤਾ। ਜਿਵੇਂ ਅੱਜ ਕੱਲ੍ਹ ਹੁੰਦਾ ਹੈ, ਰਿਸ਼ਤੇ ਮਗਰੋਂ ਲੜਕਾ-ਲੜਕੀ ਆਪਸ ਵਿੱਚ ਫੋਨ ਉਤੇ ਇਕ ਦੂਜੇ ਨਾਲ ਗੱਲਬਾਤ ਕਰਨਾ ਸ਼ੁਰੂ ਕਰ ਦਿੰਦੇ ਹਨ, ਇਨ੍ਹਾਂ ਵਿਚਕਾਰ ਵੀ ਇਸੇ ਤਰ੍ਹਾਂ ਹੋਇਆ। ਲੜਕੀ ਖੁਸ਼ ਸੀ ਕਿ ਉਸ ਨੂੰ ਪੜ੍ਹਿਆ ਲਿਖਿਆ, ਸੂਝਵਾਨ, ਨਸ਼ਿਆਂ ਤੋਂ ਰਹਿਤ, ਚੰਗੇ ਸੁਭਾਅ ਦਾ ਲੜਕਾ ਮਿਲ ਗਿਆ। ਉਸ ਦੇ ਸਾਰੇ ਡਰ ਦੂਰ ਹੋ ਗਏ ਸਨ।
ਵਿਆਹ ਦਾ ਸਮਾਂ ਨੇੜੇ ਆ ਰਿਹਾ ਸੀ ਤਾਂ ਲੜਕੀ ਦੇ ਪਿਓ ਨੇ ਮੁੰਡੇ ਨੂੰ ਪੁੱਛਿਆ, ਕਾਕਾ ਜੀ, ਦਾਜ ਵਿੱਚ ਕਿਹੜੀ ਗੱਡੀ ਲੈਣੀ ਹੈ? ਮੁੰਡੇ ਨੇ ਕੋਰਾ ਜਵਾਬ ਦੇ ਦਿੱਤਾ। ਲੜਕੀ ਦੇ ਪਿਓ ਨੇ ਦੁਬਾਰਾ ਕਿਹਾ, ਨਹੀਂ ਗੱਡੀ ਜ਼ਰੂਰ ਦੇਣੀ ਹੈ, ਇਸ ਕਰ ਕੇ ਉਹ ਦੱਸ ਦੇਵੇ, ਉਸ ਨੂੰ ਕਿਹੜੀ ਗੱਡੀ ਪਸੰਦ ਹੈ?
ਮੁੰਡੇ ਨੇ ਲੜਕੀ ਨਾਲ ਗੱਲ ਕੀਤੀ ਕਿ ਉਹਦੇ ਬਾਪੂ ਜੀ ਐਵੇਂ ਜ਼ਬਰਦਸਤੀ ਕਰ ਰਹੇ ਨੇ, ਉਹ ਇਸ ਸਭ ਕਾਸੇ ਦੇ ਬਹੁਤ ਖਿਲਾਫ ਹੈ, ਉਹਨੇ ਕੋਈ ਦਾਜ ਨਹੀਂ ਲੈਣਾ। ਮੁੰਡੇ ਨੇ ਲੜਕੀ ਨੂੰ ਆਪਣੇ ਪਿਤਾ ਨੂੰ ਸਮਝਾਉਣ ਲਈ ਕਿਹਾ। ਲੜਕੀ ਵੀ ਦਾਜ ਤੇ ਏਦਾਂ ਦੀਆਂ ਹੋਰ ਰੀਤਾਂ ਦੇ ਖਿਲਾਫ ਸੀ। ਉਸ ਨੇ ਆਪਣੇ ਪਿਓ ਨਾਲ ਗੱਲ ਕਰ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਹ ਵੀ ਕਿਹਾ ਕਿ ਜੇ ਤੁਸੀਂ ਮੇਰਾ ਵਿਆਹ ਬਿਨਾ ਦਾਜ ਤੋਂ ਕਰੋ ਤਾਂ ਤੁਹਾਨੂੰ ਦੇਖ ਕੇ ਚਾਰ ਹੋਰ ਲੋਕਾਂ ਨੂੰ ਸਿੱਖਿਆ ਮਿਲੂ। ਅੱਗੋਂ ਪਿਓ ਬੋਲਦਾ, ਮੈਂ ਧੀ ਨੂੰ ਖਾਲੀ ਹੱਥ ਕਿਵੇਂ ਤੋਰ ਦਿਆਂ? ਜੇ ਮੈਂ ਬਿਨਾ ਦਾਜ ਤੋਰ ਦਿੱਤਾ ਤਾਂ ਸ਼ਰੀਕੇ ਵਿੱਚ ਕੀ ਨੱਕ ਰਹਿ ਜਾਉ? ਲੋਕ ਕੀ ਕਹਿਣਗੇ? ਲੜਕੀ ਨੇ ਬਥੇਰਾ ਜ਼ੋਰ ਲਾਇਆ, ਪਰ ਲੜਕੀ ਦਾ ਪਿਓ ਜ਼ਿੱਦ 'ਤੇ ਅੜਿਆ ਰਿਹਾ।
ਅਖੀਰ ਜਦੋਂ ਲੜਕੀ ਦਾ ਪਿਓ ਦਾਜ ਤੇ ਗੱਡੀ ਦੇਣ ਵਾਲੀ ਗੱਲ ਕਰਨ ਤੋਂ ਨਾ ਹੀ ਹਟਿਆ ਤਾਂ ਮੁੰਡੇ ਨੇ ਸੋਚਿਆ ਕਿ ਅਜਿਹੀ ਗੱਡੀ ਦਾ ਨਾਮ ਲੈ ਲਿਆ ਜਾਵੇ ਜੋ ਇਨ੍ਹਾਂ ਦੀ ਪਹੁੰਚ ਤੋਂ ਬਾਹਰ ਹੋਵੇ। ਮੁੰਡੇ ਨੇ ਫਿਰ ਜਿਸ ਗੱਡੀ ਦਾ ਨਾਮ ਲਿਆ, ਉਸ ਦੀ ਕੀਮਤ ਤਕਰੀਬਨ 60 ਲੱਖ ਰੁਪਏ ਸੀ। ਪਹਿਲਾਂ-ਪਹਿਲ ਲੜਕੀ ਦਾ ਪਿਓ ਸੁਣ ਕੇ ਘਬਰਾ ਗਿਆ, ਫਿਰ ਨੱਕ ਰੱਖਣ ਦਾ ਮਾਰਾ ਹਰ ਹੀਲੇ ਉਹ ਗੱਡੀ ਦੇਣ ਨੂੰ ਤਿਆਰ ਹੋ ਗਿਆ, ਭਾਵੇਂ ਇਹ ਉਸ ਦੀ ਪਹੁੰਚ ਤੋਂ ਬਹੁਤ ਦੂਰ ਸੀ। ਮੰੁਡੇ ਨੂੰ ਬੜੀ ਹੈਰਾਨੀ ਹੋਈ ਤੇ ਉਸ ਦਾ ਮਨ ਬੜਾ ਦੁਖੀ ਹੋਇਆ। ਮੁੰਡਾ ਵੀ ਆਪਣੇ ਦਾਜ ਨਾ ਲੈਣ ਦੇ ਅਸੂਲ ਤੇ ਅਡੋਲ ਸੀ। ਇਸੇ ਦੌਰਾਨ ਵਿਆਹ ਦੀ ਤਰੀਕ ਰੱਖ ਲਈ ਗਈ ਤੇ ਸਾਹੇ ਦੀ ਚਿੱਠੀ ਭੇਜੀ ਗਈ।
ਉਹੀ ਗੱਲ ਹੋਈ, ਮੁੰਡੇ ਨੇ ਸਾਹੇ ਦੀ ਚਿੱਠੀ ਆਪਣੀ ਝੋਲੀ ਪਵਾਉਣ ਤੋਂ ਮਨਾ ਕਰ ਕੇ ਇਹ ਕਹਿ ਕੇ ਰਿਸ਼ਤਾ ਤੋੜ ਦਿੱਤਾ ਕਿ ਉਹਨੇ ਕੋਈ ਨਾਜਾਇਜ਼ ਗੱਲ ਨਹੀਂ ਆਖੀ, ਜੇ ਉਹਦੀ ਜਾਇਜ਼ ਗੱਲ ਦਾ ਉਹ ਪਰਵਾਰ ਸਤਿਕਾਰ ਨਹੀਂ ਕਰਦਾ ਤਾਂ ਉਹ ਅਜਿਹੇ ਘਰ ਨਾਲ ਰਿਸ਼ਤਾ ਨਹੀਂ ਜੋੜ ਸਕਦਾ। ਉਹ ਹਮੇਸ਼ਾ ਦਾਜ ਦਾ ਵਿਰੋਧੀ ਰਿਹਾ ਹੈ ਤੇ ਜੇ ਉਹੀ ਇਸ ਅੱਗੇ ਝੁਕ ਗਿਆ ਤਾਂ ਉਸ ਦੀ ਜ਼ਮੀਰ ਨੇ ਉਸ ਨੂੰ ਸਾਰੀ ਜ਼ਿੰਦਗੀ ਕੋਸਦੇ ਰਹਿਣਾ ਹੈ। ਉਹ ਹੈਰਾਨ ਸੀ ਕਿ ਲੋਕ ਆਪ ਅੱਡੀਆਂ ਚੁੱਕ ਕੇ ਫਾਹਾ ਲੈਣ ਨੂੰ ਤਿਆਰ ਨੇ। ਵਿਆਹ ਦੀ ਤਰੀਕ ਪਹਿਲਾਂ ਰੱਖੇ ਜਾਣ ਕਾਰਨ ਕਾਰਡ ਵੰਡੇ ਜਾ ਚੁੱਕੇ ਸਨ, ਇਸ ਕਰ ਕੇ ਲੜਕੀ ਦੇ ਪਿਓ ਨੇ ਆਪਣਾ ਨੱਕ ਰੱਖਣ ਲਈ ਕਾਹਲੀ ਵਿੱਚ ਸਿਰਫ ਜ਼ਮੀਨ ਜਾਇਦਾਦ ਦੇਖ ਕੇ ਹੋਰ ਮੁੰਡਾ ਲੱਭਿਆ ਤੇ ਉਸ ਤਰੀਕ ਨੂੰ ਆਪਣੀ ਲੜਕੀ ਨੂੰ ਬੜੇ ਧੂਮ ਧਾਮ ਨਾਲ ਵਿਆਹ ਕੇ ਅਤੇ ਬਹੁਤ ਸਾਰਾ ਦਾਜ ਦੇ ਕੇ ਤੋਰ ਦਿੱਤਾ।
ਥੋੜ੍ਹੇ ਦਿਨਾਂ ਬਾਅਦ ਲੜਕੀ ਨੂੰ ਪਤਾ ਲੱਗਾ ਕਿ ਉਸ ਦਾ ਪਤੀ ਨਸ਼ੇੜੀ ਹੈ। ਉਸ ਨੇ ਕੁਝ ਚਿਰ ਇਹ ਗੱਲ ਆਪਣੇ ਘਰਦਿਆਂ ਤੋਂ ਲੁਕਾਈ ਰੱਖੀ ਤੇ ਘਰ ਵਾਲੇ ਨੂੰ ਨਸ਼ੇ ਛੱਡਣ ਲਈ ਪ੍ਰੇਰਦੀ ਰਹੀ, ਪਰ ਉਸ ਨੇ ਸਮਝਣਾ ਕੀ ਸੀ, ਕੁੱਟਮਾਰ ਸ਼ੁਰੂ ਕਰ ਦਿੱਤੀ। ਅਖੀਰ ਲੜਕੀ ਪੇਕੇ ਘਰ ਚਲੀ ਗਈ ਤੇ ਸਾਰੀ ਗੱਲ ਆਪਣੇ ਪਿਓ ਨੂੰ ਦੱਸਦਿਆਂ ਰੋਂਦੀ ਕੁਰਲਾਉਂਦੀ ਨੇ ਆਪਣੇ ਬਾਪੂ ਨੂੰ ਪੁੱਛਿਆ, ‘ਬਾਪੂ ਜੀ, ਆਪਣੀ ਧੀ ਨੂੰ ਦੁੱਖਾਂ ਦੀ ਭੱਠੀ 'ਚ ਝੋਕ ਕੇ ਤੁਹਾਡੇ ਨੱਕ ਦਾ ਕੀ ਹਾਲ ਹੈ?'

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’