Welcome to Canadian Punjabi Post
Follow us on

28

March 2024
 
ਕੈਨੇਡਾ

ਮੂਲਵਾਸੀ ਮਹਿਲਾਵਾਂ ਨਾਲ ਕੈਨੇਡਾ ਦਾ ਵਿਵਹਾਰ ਨਸਲਕੁਸ਼ੀ ਨਹੀਂ : ਐਂਡਰੀਊ ਸ਼ੀਅਰ

June 11, 2019 09:44 AM

ਓਟਵਾ, 10 ਜੂਨ (ਪੋਸਟ ਬਿਊਰੋ) : ਸੋਮਵਾਰ ਨੂੰ ਕੰਜ਼ਰਵੇਟਿਵ ਆਗੂ ਐਂਡਰੀਊ ਸ਼ੀਅਰ ਨੇ ਆਖਿਆ ਕਿ ਕੈਨੇਡਾ ਵਿੱਚ ਮੂਲਵਾਸੀ ਔਰਤਾਂ ਤੇ ਲੜਕੀਆਂ ਦੀਆਂ ਪੀੜ੍ਹੀਆਂ ਨਾਲ ਜੋ ਕੁੱਝ ਵੀ ਹੁੰਦਾ ਰਿਹਾ ਹੈ ਉਸ ਨੂੰ ਪਰੀਭਾਸ਼ਤ ਕਰਨ ਲਈ ਨਸਲਕੁਸ਼ੀ ਸਹੀ ਸ਼ਬਦ ਨਹੀਂ ਹੈ। 

ਪਿਛਲੇ ਹਫਤੇ, ਲਾਪਤਾ ਤੇ ਕਤਲ ਕੀਤੀਆਂ ਗਈਆਂ ਮੂਲਵਾਸੀ ਮਹਿਲਾਵਾਂ ਤੇ ਲੜਕੀਆਂ ਦੇ ਸਬੰਧ ਵਿੱਚ ਫੈਡਰਲ ਇਨਕੁਆਇਰੀ ਵੱਲੋਂ ਆਪਣੀ ਫਾਈਨਲ ਰਿਪੋਰਟ ਜਾਰੀ ਕੀਤੀ ਗਈ। ਇਸ ਰਿਪੋਰਟ ਵਿੱਚ ਦਰਜ ਤਰਕਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਕੈਨੇਡਾ ਦੇ ਐਕਸ਼ਨਜ਼ ਤੇ ਭੁੱਲਾਂ ਕਾਰਨ ਮੂਲਵਾਸੀ ਔਰਤਾਂ ਤੇ ਕੁੜੀਆਂ ਨਿਸ਼ਾਨਾਂ ਬਣਦੀਆਂ ਰਹੀਆਂ ਤੇ ਕਿਵੇਂ ਉਨ੍ਹਾਂ ਦੀ ਨਸਲਕੁਸ਼ੀ ਹੁੰਦੀ ਰਹੀ। ਜਾਂਚ ਵਿੱਚ ਆਖਿਆ ਗਿਆ ਕਿ ਕੌਮਾਂਤਰੀ ਕਾਨੂੰਨ ਤਹਿਤ ਨਸਲਕੁਸ਼ੀ ਲਈ ਕਿਸੇ ਨਿਰਦੇਸ਼ ਦੇਣ ਵਾਲੇ ਵਿਅਕਤੀ ਜਾਂ ਹਿੰਸਾ ਦੀ ਸੰਗਠਿਤ ਮੁਹਿੰਮ ਦੀ ਲੋੜ ਨਹੀਂ ਹੁੰਦੀ। 

ਸ਼ੀਅਰ ਨੇ ਇਸ ਦੌਰਾਨ ਹੋਈ ਹਰ ਮੌਤ ਨੂੰ ਤ੍ਰਾਸਦੀ ਦੱਸਿਆ, ਜਿਸ ਦਾ ਪਰਿਵਾਰਾਂ ਤੇ ਰਿਸ਼ਤੇਦਾਰਾਂ ਉੱਤੇ ਡੂੰਘਾ ਅਸਰ ਪੈਂਦਾ ਹੈ। ਪਾਰਲੀਆਮੈਂਟ ਹਿੱਲ ਉੱਤੇ ਗੱਲ ਕਰਦਿਆਂ ਸ਼ੀਅਰ ਨੇ ਆਖਿਆ ਕਿ ਕਮਜ਼ੋਰ ਆਬਾਦੀ, ਖਾਸਤੌਰ ਉੱਤੇ ਮੂਲਵਾਸੀ ਔਰਤਾਂ ਤੇ ਕੁੜੀਆਂ ਦੀ ਹਿਫਾਜ਼ਤ ਲਈ ਸਰਕਾਰਾਂ ਠੋਸ ਕਦਮ ਚੁੱਕ ਸਕਦੀਆਂ ਹਨ। ਉਨ੍ਹਾਂ ਆਖਿਆ ਕਿ ਨਸਲਕੁਸ਼ੀ ਸ਼ਬਦ ਦਾ ਅਸਰ ਬਹੁਤ ਡੂੰਘਾ ਹੈ। ਇਸ ਲਫਜ਼ ਤੇ ਇਸ ਟਰਮ ਦੇ ਡੂੰਘੇ ਮਾਇਨੇ ਹਨ। ਉਨ੍ਹਾਂ ਆਖਿਆ ਕਿ ਮੂਲਵਾਸੀ ਔਰਤਾਂ ਦੇ ਲਾਪਤਾ ਤੇ ਕਤਲ ਹੋਣ ਦੀ ਆਪਣੀ ਤ੍ਰਾਸਦੀ ਹੈ ਤੇ ਇਹ ਨਸਲਕੁਸ਼ੀ ਨਹੀਂ ਹੋ ਸਕਦੀ। 

ਇੱਥੇ ਦੱਸਣਾ ਬਣਦਾ ਹੈ ਕਿ ਰਿਪੋਰਟ ਵਿੱਚ ਨਸਲਕੁਸ਼ੀ ਸ਼ਬਦ ਕਾਰਨ ਵੱਖਰੀ ਬਹਿਸ ਹੀ ਛਿੜ ਚੁੱਕੀ ਹੈ। ਇਸ ਮੁੱਦੇ ਨੂੰ ਲੈ ਕੇ ਚਰਚਾ ਚੱਲ ਰਹੀ ਹੈ ਕਿ ਇਨਕੁਆਇਰੀ ਕਮਿਸ਼ਨਰ ਵੱਲੋਂ ਲਾਇਆ ਗਿਆ ਇਹ ਲੇਬਲ ਸਹੀ ਹੈ ਜਾਂ ਨਹੀਂ। 

 

 

  

Canada's treatment of Indigenous women not a 'genocide'(News from chd)

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼ ਓਟਵਾ ਵਿੱਚ ਕਤਲ ਕੀਤੇ ਗਏ 6 ਵਿਅਕਤੀਆਂ ਦੀ ਪੁਲਿਸ ਨੇ ਕੀਤੀ ਸ਼ਨਾਖ਼ਤ, 19 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ