Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਕੈਨੇਡਾ

ਅੰਤਰਰਾਸ਼ਟਰੀ ਵਿੱਦਿਆਰਥੀ ਅਰਸ਼ ਵੋਹਰਾ ਨੇ ਵਿੰਡਸਰ ਯੂਨੀਵਰਸਿਟੀ ਦੀ ਐਮ ਟੈਕ ਪ੍ਰੀਖਿਆ ਵਿੱਚ ਨਾਮਣਾ ਖੱਟਿਆ

June 10, 2019 10:33 AM

ਟੋਰਾਂਟੋ ਪੋਸਟ ਬਿਉਰੋ: ਬੀਤੇ ਵਿੱਚ ਭਾਰਤ ਖਾਸ ਕਰਕੇ ਪੰਜਾਬ ਤੋਂ ਆਏ ਅੰਤਰਰਾਸ਼ਟਰੀ ਵਿੱਦਿਆਰਥੀਆਂ ਨੂੰ ਲੈ ਕੇ ਲੜਾਈ ਝਗੜਿਆਂ ਦੀਆਂ ਖਬ਼ਰਾਂ ਕੈਨੇਡਾ ਵਿੱਚ ਅਕਸਰ ਵੱਡੇ ਪੱਧਰ ਉੱਤੇ ਚਰਚਾ ਦਾ ਵਿਸ਼ਾ ਬਣਦੀਆਂ ਰਹੀਆਂ ਹਨ। ਇਸ ਰੁਝਾਨ ਤੋਂ ਉਲਟ ਜਾਂਦਿਆਂ ਪੰਜਾਬ ਤੋਂ ਕੈਨੇਡਾ ਪੜਨ ਆਏ ਅਰਸ਼ ਵੋਹਰਾ ਨੇ ਵਿੱਦਿਆ ਵਿੱਚ ਚੰਗੀ ਪ੍ਰਾਪਤੀ ਕਰਕੇ ਅੰਤਰਰਾਸ਼ਟਰੀ ਵਿੱਦਿਆਰਥੀਆਂ ਦੇ ਅਕਸ ਨੂੰ ਵੱਖਰੀ ਰੰਗਤ ਦਿੱਤੀ ਹੈ।

ਪੰਜਾਬ ਦੇ ਫਿਰੋਜ਼ਪੁਰ ਜਿ਼ਲੇ ਵਿੱਚ ਪੈਂਦੇ ਇਤਿਹਾਸਕ ਕਸਬੇ ਗੁਰੂ ਹਰਸਹਾਏ ਨਾਲ ਸਬੰਧਿਤ ਅਰਸ਼ ਵੋਹਰਾ ਨੇ ਵਿੰਡਸਰ ਯੂਨੀਵਰਸਿਟੀ ਵਿੱਚ ਇੰਲੈਕਟ੍ਰੀਕਲ ਅਤੇ ਕੰਪਿਊਟਰ ਇੰਜੀਨੀਅਰਿੰਗ ਦੇ ਮਾਸਟਰ ਆਫ ਤਕਨਾਲੋਜੀ ਕੋਰਸ ਦੇ ਹਰ ਸੈਸ਼ਨ ਵਿੱਚ ਪ੍ਰੀਖਿਆਵਾਂ ਅਵੱਲ ਦਰਜ਼ੇ ਵਿੱਚ ਪਾਸ ਕੀਤੀਆਂ ਹਨ। ਅਜਿਹਾ ਕਰਨ ਨਾਲ ਉਹ ਯੂਨੀਵਰਸਿਟੀ ਵਿੱਚੋਂ ਕੋਰਸ ਨੂੰ ਉੱਚ ਅੰਕ ਪ੍ਰਾਪਤ ਕਰਨ ਵਾਲੇ ਚੋਟੀ ਦੇ 10 ਵਿੱਦਿਆਰਥੀਆਂ ਵਿੱਚ ਸ਼ਾਮਲ ਹੋਇਆ ਹੈ। ਇਸ ਪ੍ਰਾਪਤੀ ਲਈ ਅਰਸ਼ ਨੂੰ ਯੂਨੀਵਰਸਿਟੀ ਵਿੱਚ ਵਿਸ਼ੇਸ਼ ਰੂਪ ਵਿੱਚ ਸਨਮਾਨਤ ਕੀਤਾ ਗਿਆ।

ਅਰਸ਼ ਵੋਹਰਾ ਦੀ ਕਨਵੋਕੇਸ਼ਨ ਵਿੱਚ ਹਿੱਸਾ ਲੈਣ ਪੁੱਜੇ ਉਸਨੇ ਪਿਤਾ ਇੰਜੀਨੀਅਰ ਪਿੰਕਾ ਵੋਹਰਾ ਅਤੇ ਮਾਤਾ ਰਵਨੀਤ ਵੋਹਰਾ ਨੇ ਦੱਸਿਆ ਕਿ ਅਰਸ਼ ਮੁੱਢ ਤੋਂ ਹੀ ਇੱਕ ਸੰਜੀਦਾ ਸਖ਼ਸਿ਼ਅਤ ਵਾਲਾ ਬੱਚਾ ਰਿਹਾ ਹੈ ਜੋ ਆਪਣੇ ਕੰਮ ਅਤੇ ਪੜਾਈ ਨੂੰ ਖੁਦ ਕਰਨ ਵਿੱਚ ਯਕੀਨ ਰੱਖਦਾ ਹੈ। ਕੈਨੇਡਾ ਵਿੱਚ ਅਰਸ਼ ਦਾ ਮਾਰਗ ਦਰਸ਼ਨ ਕਰਨ ਵਾਲੇ ਗੁਰਪ੍ਰੀਤ ਸੋਢੀ ਨੇ ਕਿਹਾ ਕਿ ਅਰਸ਼ ਦੀ ਸਫ਼ਲਤਾ ਉਹਨਾਂ ਪੰਜਾਬੀ ਵਿੱਦਿਆਰਥੀਆਂ ਲਈ ਕੁੱਝ ਚੰਗਾ ਕਰਨ ਦਾ ਕਾਰਣ ਬਣ ਸਕਦੀ ਹੈ ਜੋ ਆਪਣੇ ਮਾਪਿਆਂ ਦੀ ਸਖ਼ਤ ਮਿਹਨਤ ਦੀ ਕਮਾਈ ਦੇ ਖਰਚੇ ਉੱਤੇ ਵਿਦੇਸ਼ਾਂ ਵਿੱਚ ਪੜਨ ਆਉਂਦੇ ਹਨ।

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ ਕੁੱਝ ਕੈਨੇਡੀਅਨਜ਼ ਨੂੰ ਅੱਜ ਮਿਲ ਜਾਵੇਗੀ ਕੈਨੇਡਾ ਕਾਰਬਨ ਰਿਬੇਟ ਜਂੀ-7 ਮੁਲਕਾਂ ਨੇ ਦਿੱਤੀ ਚੇਤਾਵਨੀ-ਇਰਾਨ ਵੱਲੋਂ ਇਜ਼ਰਾਈਲ ਉੱਤੇ ਕੀਤੇ ਹਮਲੇ ਨਾਲ ਸਥਿਤੀ ਹੋ ਜਾਵੇਗੀ ਤਣਾਅਪੂਰਣ ਖੁਫੀਆ ਜਾਣਕਾਰੀ ਦਾ ਸਨਸਨੀਕਰਨ ਕੀਤੇ ਜਾਣ ਉੱਤੇ ਟਰੂਡੋ ਨੇ ਪ੍ਰਗਟਾਈ ਚਿੰਤਾ ਕਾਰਬਨ ਟੈਕਸ ਬਾਰੇ ਕੰਜ਼ਰਵੇਟਿਵਾਂ ਵੱਲੋਂ ਲਿਆਂਦਾ ਮਤਾ ਐਨਡੀਪੀ ਤੇ ਬਲਾਕ ਦੀ ਹਮਾਇਤ ਨਾਲ ਪਾਸ ਚੋਣਾਂ ਵਿੱਚ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਮਾਮਲੇ ਵਿੱਚ ਅੱਜ ਗਵਾਹੀ ਦੇ ਸਕਦੇ ਹਨ ਟਰੂਡੋ