Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਐਨਬੀਏ ਦੇ ਫਾਈਨਲਜ਼ ਵਿੱਚ ਐਂਗੇਜ ਕੈਨੇਡਾ ਨਾਲ ਹੋਵੇਗਾ ਕੰਜ਼ਰਵੇਟਿਵਾਂ ਦਾ ਮੁਕਾਬਲਾ

June 10, 2019 10:24 AM

ਓਟਵਾ, 9 ਜੂਨ (ਪੋਸਟ ਬਿਊਰੋ) : ਐਨਬੀਏ ਦੇ ਫਾਈਨਲਜ਼ ਦੀ ਗੇਮ 5 ਦੌਰਾਨ ਸਿਰਫ ਦ ਟੋਰਾਂਟੋ ਰੈਪਟਰਜ਼ ਤੇ ਗੋਲਡਨ ਸਟੇਟ ਵਾਰੀਅਰਜ਼ ਹੀ ਨਹੀਂ ਹਨ ਜਿਹੜੇ ਸਕੋਰ ਬਣਾਉਣ ਦੀ ਕੋਸਿ਼ਸ਼ ਕਰਨਗੇ।
ਕੰਜ਼ਰਵੇਟਿਵ ਪਾਰਟੀ ਇਸ ਸਾਲ ਦੇ ਅੰਤ ਵਿੱਚ ਹੋਣ ਜਾ ਰਹੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਟੋਰੀ ਆਗੂ ਐਂਡਰਿਊ ਸ਼ੀਅਰ ਬਾਰੇ ਪ੍ਰਚਾਰ ਕਰਨ ਲਈ ਥਰਡ ਪਾਰਟੀ ਐਡਵੋਕੇਸੀ ਗਰੁੱਪ “ਐਂਗੇਜ ਕੈਨੇਡਾ” ਨਾਲ ਮੁਕਾਬਲਾ ਕਰੇਗੀ। ਬਾਸਕਿਟਬਾਲ ਦੇ ਮੈਚਾਂ ਦੌਰਾਨ ਕੰਜ਼ਰਵੇਟਿਵ ਪਾਰਟੀ ਵੱਲੋਂ ਟੀਵੀ ਉੱਤੇ ਜੰਮ ਕੇ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਰਹੀ ਹੈ। ਸ਼ੀਅਰ ਨੂੰ ਮੱਧਵਰਗ ਦੇ ਪਰਿਵਾਰ ਦੇ ਸਾਧਾਰਨ ਜਿਹੇ ਲੜਕੇ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਜੋ ਕਿ ਕਾਰਬਨ ਟੈਕਸ ਨੂੰ ਮਨਸੂਖ ਕਰੇਗਾ ਤੇ ਆਮ ਲੋਕਾਂ ਲਈ ਜਿੰ਼ਦਗੀ ਨੂੰ ਹੋਰ ਸੁਖਾਲਾ ਤੇ ਕਿਫਾਇਤੀ ਬਣਾਉਣ ਵਿੱਚ ਮਦਦ ਕਰੇਗਾ।
ਪਰ ਸੋਮਵਾਰ ਨੂੰ ਐਂਗੇਜ ਕੈਨੇਡਾ ਵੱਲੋਂ ਸ਼ੀਅਰ ਦੀ ਵੱਖਰੀ ਹੀ ਤਸਵੀਰ ਕੈਨੇਡੀਅਨਾਂ ਸਾਹਮਣੇ ਲਿਆਂਦੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸ਼ੀਅਰ ਨੂੰ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਆਗੂ ਵਜੋਂ ਪੇਸ਼ ਕੀਤਾ ਜਾਵੇਗਾ। ਐਂਗੇਜ ਕੈਨੇਡਾ ਖੁਦ ਨੂੰ ਪੱਖਪਾਤ ਰਹਿਤ ਤੀਜੀ ਧਿਰ ਦੱਸਦੀ ਹੈ। ਸਾਬਕਾ ਲਿਬਰਲ ਤੇ ਐਨਡੀਪੀ ਸਟਰੈਟੇਜਿਸਟਸ ਵੱਲੋਂ ਇਸ ਗਰੁੱਪ ਨੂੰ ਕਾਇਮ ਕੀਤਾ ਗਿਆ ਸੀ। ਇਸ ਵਿੱਚ ਅਜਿਹੇ ਵਿਅਕਤੀ, ਲੇਬਰ ਸੰਸਥਾਵਾਂ ਤੇ ਪ੍ਰੋਫੈਸ਼ਨਲ ਐਸੋਸਿਏਸ਼ਨਜ਼ ਸ਼ਾਮਲ ਹਲ ਜਿਨ੍ਹਾਂ ਦਾ ਇੱਕ ਸਾਂਝਾ ਟੀਚਾ ਇਹ ਤੈਅ ਕਰਨਾ ਹੈ ਕਿ ਸ਼ੀਅਰ ਕਦੇ ਪ੍ਰਧਾਨ ਮੰਤਰੀ ਨਾ ਬਣ ਸਕਣ। ਇਹ ਗਰੁੱਪ 2015 ਵਿੱਚ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਖਿਲਾਫ ਵੀ ਇਸੇ ਤਰ੍ਹਾਂ ਹੀ ਸਰਗਰਮ ਸੀ।
ਐਂਗੇਜ ਦੀ ਤਰਜ਼ਮਾਨ ਟੈਬੀਥਾ ਬਰਨਾਰਡ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਇਸ ਗਰੁੱਪ ਵੱਲੋਂ ਅਜਿਹੀ ਇਸ਼ਤਿਹਾਰਬਾਜ਼ੀ ਲਈ ਗੇਮ 5 ਦੀ ਐਡ ਕੈਂਪੇਨ ਵਾਸਤੇ ਕਿੰਨਾਂ ਪੈਸਾ ਲਾਇਆ ਜਾ ਰਿਹਾ ਹੈ। ਐਨਬੀਏ ਦੇ ਫਾਈਨਲਜ਼ ਵਿੱਚ ਚੱਲਣ ਵਾਲੇ ਇਸ਼ਤਿਹਾਰ ਸੱਭ ਤੋਂ ਮਹਿੰਗੇ ਮੰਨੇ ਜਾਂਦੇ ਹਨ। ਇਹ ਇਸ਼ਤਿਹਾਰ 10 ਮਿਲੀਅਨ ਜਾਂ ਇਸ ਤੋਂ ਵੀ ਵੱਧ ਕੈਨੇਡੀਅਨਾਂ ਤੱਕ ਪਹੁੰਚਦੇ ਹਨ। ਬਰਨਾਰਡ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਕਿ ਕੈਨੇਡਾ ਦੀ ਸੱਭ ਤੋਂ ਵੱਡੀ ਮੀਡੀਆ ਯੂਨੀਅਨ ਯੂਨੀਫੌਰ ਵੀ ਐਂਗੇਜ ਨਾਲ ਸ਼ਾਮਲ ਹੈ ਪਰ ਉਸ ਦੀ ਕਿੰਨੀ ਭੂਮਿਕਾ ਹੈ ਇਹ ਦੱਸਣ ਤੋਂ ਉਨ੍ਹਾਂ ਇਨਕਾਰ ਕਰ ਦਿੱਤਾ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ