Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਪਰਵਾਰ ਤੋਂ ਜੁਦਾ ਹੋਣ ਦਾ ਢੰਗ

June 10, 2019 10:14 AM

-ਪਿ੍ਰੰਸੀਪਲ ਵਿਜੈ ਕੁਮਾਰ
ਕੋਈ ਸਮਾਂ ਸੀ, ਜਦੋਂ ਪਰਵਾਰ ਦੀਆਂ ਤਿੰਨ ਚਾਰ ਪੀੜ੍ਹੀਆਂ ਦਾ ਇੱਕਠ ਪੁੱਗ ਜਾਂਦਾ ਸੀ। ਫਰਵਾਰ ਦੇ ਜੀਅ ਮਨੋਂ ਇਕ ਦੂਜੇ ਨਾਲ ਜੁੜੇ ਹੁੰਦੇ ਸਨ। ਕੋਈ ਐਵੇਂ ਪਰਵਾਰ ਤੋਂ ਅੱਡ ਹੋਣ ਬਾਰੇ ਸੋਚਦਾ ਨਹੀਂ ਸੀ। ਵੱਡੇ ਪਰਵਾਰਾਂ ਵਿੱਚ ਤੇਰੇ ਮੇਰੇ ਦੀ ਭਾਵਨਾ ਨਹੀਂ ਸੀ। ਪਰਵਾਰ ਦੇ ਵੱਡੇ-ਵਡੇਰਿਆਂ ਦੇ ਕਹਿਣੇ ਤੋਂ ਕੋਈ ਬਾਹਰ ਨਹੀਂ ਹੁੰਦਾ ਸੀ। ਪਰਵਾਰ ਦੀ ਵੰਡ ਤੋਂ ਬਾਅਦ ਰੋਟੀ ਪਾਣੀ ਹੀ ਅੱਡ ਹੁੰਦਾ ਸੀ। ਕੰਮ ਧੰਦੇ ਸਾਂਝੇ ਹੁੰਦੇ ਸਨ। ਅਜੋਕੇ ਯੁੱਗ ਵਿੱਚ ਸਾਡੇ ਪਰਵਾਰ ਮਕਾਨ ਬਣਦੇ ਜਾ ਰਹੇ ਹਨ। ਇਕੱਠੇ ਰਹਿੰਦਿਆਂ ਵੀ ਇਕ ਦੂਜੇ ਵੱਲ ਮੂੰਹ ਹੋਣ ਦੀ ਥਾਂ ਪਿੱਠਾਂ ਹੁੰਦੀਆਂ ਹਨ। ਪਰਵਾਰ ਵਿੱਚ ਬਜ਼ੁਰਗਾਂ ਦੀ ਜਿ਼ੰਦਗੀ ਨਰਕ ਬਣ ਜਾਂਦੀ ਹੈ। ਇਕ ਮੁੰਡੇ ਦੇ ਵਿਆਹੇ ਜਾਣ ਨਾਲ ਹੀ ਪਰਵਾਰ ਦੇ ਭਾਂਡੇ ਖੜਕਣੇ ਸ਼ੁਰੂ ਹੋ ਜਾਂਦੇ ਹਨ। ਪਰਵਾਰ ਵਿੱਚ ਗੁਆਂਢੀਆਂ ਦੀ ਦਖਲ ਅੰਦਾਜ਼ੀ ਸ਼ੁਰੂ ਹੋ ਜਾਂਦੀ ਹੈ। ਰਿਸ਼ਤੇਦਾਰਾਂ ਅਤੇ ਪੰਚਾਇਤਾਂ ਦੇ ਇਕੱਠ ਹੋਣੇ ਸ਼ੁਰੂ ਹੋ ਜਾਂਦੇ ਹਨ। ਸਮਾਜ ਵਿੱਚ ਅੱਜ ਵੀ ਬਹੁਤ ਸਾਰੇ ਅਜਿਹੇ ਪਰਵਾਰ ਹਨ, ਜੋ ਇਕੱਠ ਨਿਭਾਉਣਾ ਜਾਣਦੇ ਹਨ।
ਸਾਡੇ ਸ਼ਹਿਰ ਵਿੱਚ ਇਕ ਪਰਵਾਰ ਦੋ ਤਿੰਨ ਪੀੜ੍ਹੀਆਂ ਤੋਂ ਇਕੱਠਾ ਰਹਿ ਰਿਹਾ ਸੀ। ਪਰਵਾਰ ਦੇ ਬਜ਼ੁਰਗਾਂ ਨੇ ਨਵੀਂ ਪੀੜ੍ਹੀ ਦੇ ਚਾਲੇ ਵੇਖ ਕੇ ਉਨ੍ਹਾਂ ਨੂੰ ਬਿਠਾ ਕੇ ਕਿਹਾ ਕਿ ਤੁਹਾਡੇ ਰਸਤੇ ਅੱਡ ਹੁੰਦੇ ਜਾਪ ਰਹੇ ਹਨ। ਸਾਡਾ ਭਰਾਵਾਂ ਦਾ ਬੁਢਾਪਾ ਖਰਾਬ ਨਾ ਕਰਿਓ। ਆਪੋ ਆਪਣਾ ਕੰਮ ਵੰਡ ਲਓ। ਮੁੰਡਿਆਂ ਨੇ ਆਪਸੀ ਸਹਿਮਤੀ ਨਾਲ ਆਪੋ ਆਪਣਾ ਕੰਮ ਵੰਡ ਲਿਆ। ਸ਼ਹਿਰ ਦੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਉਨ੍ਹਾਂ ਦੇ ਪਰਵਾਰ ਵਿੱਚ ਅੱਡ ਹੋਣ ਦੀ ਨੌਬਤ ਆ ਗਈ ਹੈ। ਕੰਮ ਅੱਡ-ਅੱਡ ਹੋਣ ਬਾਰੇ ਉਨ੍ਹਾਂ ਨੇ ਲੋਕਾਂ ਨੂੰ ਜਵਾਬ ਦਿੱਤਾ ਕਿ ਸਾਡਾ ਕੰਮ-ਕਾਰ ਵੱਡਾ ਸੀ। ਉਸ ਦੀ ਚੰਗੀ ਤਰ੍ਹਾਂ ਸੰਭਾਲ ਲਈ ਅਸੀਂ ਕੰਮ ਵੰਡ ਲਿਆ ਹੈ। ਬਜ਼ੁਰਗਾਂ ਨੇ ਆਪਣੀ ਸਿਆਣਪ ਅਤੇ ਸੂ਼ਝਬੂਝ ਨਾਲ ਇੱਕ-ਦੂਜੇ ਨੂੰ ਜੋੜੀ ਰੱਖਿਆ।
ਇਕ ਦਿਨ ਉਨ੍ਹਾਂ ਨੇ ਆਪੋ ਆਪਣੇ ਮੁੰਡਿਆਂ ਨੂੰ ਬਿਠਾ ਕੇ ਕਿਹਾ; ਆਪੋ ਆਪਣਾ ਰੋਟੀ ਪਾਣੀ ਵੀ ਵੰਡ ਲਓ। ਸਾਡੇ ਬੈਠਿਆਂ-ਬੈਠਿਆਂ ਤੁਹਾਡੀਆਂ ਰਸੋਈਆਂ ਅੱਡ ਹੋ ਜਾਣੀਆਂ ਬਣਦੀਆਂ ਹਨ ਤਾਂ ਕਿ ਅਸੀਂ ਤੁਹਾਨੂੰ ਇਕ ਦੂਜੇ ਨਾਲ ਮਿਲਦੇ ਵਰਤਦੇ ਦੇਖੀਏ। ਰਸੋਈਆਂ ਅੱਡ ਕਰਨ ਤੋਂ ਪਹਿਲਾਂ ਉਨ੍ਹਾਂ ਬਜ਼ੁਰਗਾਂ ਨੇ ਸਾਰੇ ਮੁੰਡਿਆਂ ਨੂੰ ਇਕੋ ਜਿਹੇ ਮਕਾਨ ਬਣਾਏ। ਸਭ ਨੂੰ ਇਕੋ ਜਿਹੀਆਂ ਸਹੂਲਤਾਂ ਹਾਸਲ ਕਰਾਈਆਂ। ਬਜ਼ੁਰਗ ਆਪੋ ਆਪਣੀ ਮਰਜ਼ੀ ਨਾਲ ਇਕ ਦੂਜੇ ਦੇ ਘਰ ਰੋਟੀ ਖਾਂਦੇ ਤੇ ਰਹਿੰਦੇ ਹਨ। ਉਸ ਪਰਵਾਰ ਦੇ ਅੱਡ ਹੋਣ ਦੀ ਚਰਚਾ ਅੱਜ ਪੂਰੇ ਸ਼ਹਿਰ ਵਿੱਚ ਹੈ। ਉਨ੍ਹਾਂ ਦੇ ਪਿਆਰ ਅਤੇ ਮਿਲਵਰਤਨ ਵਿੱਚ ਕੋਈ ਫਰਕ ਨਹੀਂ ਆਇਆ। ਕਿਸੇ ਸੂਝਵਾਨ ਦਾ ਕਹਿਣਾ ਹੈ ਕਿ ਸਾਡੀ ਸੋਚ ਭੌਤਿਕਵਾਦੀ ਤੇ ਪਦਾਰਥਵਾਦੀ ਬਣਦੀ ਜਾਂਦੀ ਹੈ। ਸਾਨੂੰ ਇਨਸਾਨੀ ਰਿਸ਼ਤਿਆਂ ਨਾਲੋਂ ਜ਼ਮੀਨਾਂ, ਪਲਾਟ, ਕੋਠੀਆਂ ਤੇ ਹੋਰ ਸੁੱਖ ਸਹੂਲਤਾਂ ਜਿ਼ਆਦਾ ਮਹੱਤਵ ਪੂਰਨ ਲੱਗਣ ਲੱਗੀਆਂ ਹਨ। ਅਸੀਂ ਮਨੋਂ ਅੱਡ ਹੁੰਦੇ ਜਾਂਦੇ ਹਾਂ। ਧੀਆਂ ਦੇ ਮਾਪੇ ਉਨ੍ਹਾਂ ਨੂੰ ਪੇਕਿਆਂ ਤੋਂ ਹੀ ਸਹੁਰੇ ਘਰ ਤੋਂ ਅੱਡ ਹੋ ਕੇ ਜ਼ਿੰਦਗੀ ਜਿਊਣ ਦਾ ਪਾਠ ਪੜ੍ਹਾ ਕੇ ਭੇਜਦੇ ਹਨ। ਉਨ੍ਹਾਂ ਦੇ ਮਨ ਵਿੱਚ ਪਰਵਾਰ ਦਾ ਹਿੱਸਾ ਹੋਣ ਦੀ ਭਾਵਨਾ ਨਹੀਂ ਹੁੰਦੀ।
ਇਕ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਕੋਈ ਵਿਅਕਤੀ ਅਜਿਹੇ ਪਰਵਾਰ ਵਿੱਚ ਕਰਵਾ ਰਿਹਾ ਸੀ, ਜਿਸ ਦਾ ਸਮਾਜ ਵਿੱਚ ਕਾਫੀ ਉਚਾ ਰੁਤਬਾ ਸੀ। ਪਰਵਾਰ ਵਿੱਚ ਸਾਰੀਆਂ ਸੁੱਖ ਸਹੂਲਤਾਂ ਸਨ। ਮੁੰਡਾ ਕਲਾਸ ਵੰਨ ਅਫਸਰ ਸੀ। ਕੁੜੀ ਵਾਲੇ ਫਿਰ ਵੀ ਉਸ ਪਰਵਾਰ ਵਿੱਚ ਰਿਸ਼ਤਾ ਕਰਨ ਨੂੰ ਤਿਆਰ ਨਹੀਂ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਮੁੰਡਾ ਸਾਂਝੇ ਪਰਵਾਰ ਵਿੱਚ ਰਹਿੰਦਾ ਹੈ। ਪਰਵਾਰ ਵੱਡਾ ਹੈ। ਉਨ੍ਹਾਂ ਦੀ ਕੁੜੀ ਕੰਮ ਕਰਦੀ ਮਰ ਜਾਊ। ਜੇ ਮੁੰਡਾ ਕੁੜੀ ਲੈ ਕੇ ਪਰਵਾਰ ਤੋਂ ਅੱਡ ਹੋ ਕੇ ਰਹਿਣ ਲਈ ਮੰਨਦਾ ਹੋਵੇ ਤਾਂ ਉਹ ਰਿਸ਼ਤਾ ਕਰਨ ਲਈ ਤਿਆਰ ਹਨ।
ਸਾਡੀ ਪਦਾਰਥਵਾਦੀ ਤੇ ਭੌਤਿਕਵਾਦੀ ਸੋਚ ਕਾਰਨ ਪਰਵਾਰ ਟੁੱਟ ਰਹੇ ਹਨ। ਅਦਾਲਤਾਂ ਵਿੱਚ ਜ਼ਮੀਨਾਂ ਜਾਇਦਾਦਾਂ ਦੇ ਝਗੜਿਆਂ ਦੇ ਕੇਸ ਵਧ ਰਹੇ ਹਨ। ਪਰਵਾਰਾਂ ਵਿੱਚ ਪੰਚਾਇਤਾਂ ਦੀ ਦਖਲ ਅੰਦਾਜ਼ੀ ਵਧ ਰਹੀ ਹੈ। ਸਾਡੇ ਪਰਵਾਰਾਂ ਵਿੱਚੋਂ ਸਬਰ, ਸੰਤੋਖ ਤੇ ਬਰਦਾਸ਼ਤ ਕਰਨ ਦਾ ਮਾਦਾ ਮਨਫੀ ਹੋ ਰਹੇ ਹਨ। ਅਸੀਂ ਸਵਾਰਥ, ਲੋਭ ਅਤੇ ਨਿੱਜੀ ਹਿੱਤਾਂ ਦਾ ਸ਼ਿਕਾਰ ਹੁੰਦੇ ਜਾ ਰਹੇ ਹਾਂ। ਸਾਡੀਆਂ ਲੋੜਾਂ ਵਧਦੀਆਂ ਜਾਂਦੀਆਂ ਹਨ। ਕੋਈ ਸਮਾਂ ਸੀ ਕਿ ਇਕ ਕਮਾਉਂਦਾ ਅਤੇ ਸਾਰਾ ਟੱਬਰ ਖਾਂਦਾ ਸੀ, ਪਰ ਅੱਜ ਸਾਰੇ ਜੀਆਂ ਵੱਲੋਂ ਕਮਾਉਣ ਦੇ ਬਾਵਜੂਦ ਸਾਡੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਪਰਵਾਰਾਂ ਵਿੱਚ ਤਣਾਅ, ਅਸ਼ਾਂਤੀ, ਆਪਸੀ ਦੂਸ਼ਣਬਾਜ਼ੀ ਵਧਦੇ ਜਾਂਦੇ ਹਨ। ਅਸੀਂ ਇਕੱਠੇ ਰਹਿੰਦਿਆਂ ਵੀ ਮਨਾਂ ਤੋਂ ਜੁਦਾ ਹਾਂ। ਆਪਣਿਆਂ ਨਾਲੋਂ ਆਪਣੇ ਗੁਆਂਢੀਆਂ ਨੂੰ ਵੱਧ ਨੇੜੇ ਸਮਝਦੇ ਹਾਂ। ਇਕੱਠੇ ਰਹਿੰਦਿਆਂ ਵੀ ਸਾਡੇ ਆਪਸੀ ਸਬੰਧ ਟੁੱਟ ਜਾਂਦੇ ਹਨ। ਘਰ ਦੇ ਭੇਤ ਅਸੀਂ ਬਾਹਰਲਿਆਂ ਤੱਕ ਪਹੁੰਚਾਉਂਦੇ ਹਾਂ।
ਚੰਡੀਗੜ੍ਹ ਦੇ ਇਕ ਵਪਾਰੀ ਵਰਗ ਦੇ ਬਜ਼ੁਰਗ ਨੇ ਮਰਨ ਲੱਗਿਆਂ ਆਪਣੇ ਪੁੱਤਰਾਂ ਦਾ ਹੱਥ ਆਪਣੇ ਛੋਟੇ ਭਰਾ ਦੇ ਹੱਥ ਵਿੱਚ ਫੜਾਉਂਦਿਆਂ ਕਿਹਾ, ‘ਭਰਾਵਾ! ਜਿਵੇਂ ਆਪਾਂ ਦੋਵੇਂ ਭਰਾਵਾਂ ਨੇ ਪਿਆਰ ਨਾਲ ਜ਼ਿੰਦਗੀ ਬਸਰ ਕੀਤੀ ਹੈ, ਉਵੇਂ ਹੀ ਮੇਰੀ ਮੌਤ ਤੋਂ ਬਾਅਦ ਮੇਰੇ ਪੁੱਤਰਾਂ ਦਾ ਧਿਆਨ ਰੱਖੀਂ। ਇਨ੍ਹਾਂ ਨੂੰ ਮੈਂ ਤੇਰੇ ਭਰੋਸੇ ਛੱਡ ਚੱਲਿਆ ਹਾਂ।' ਉਸ ਬਜ਼ੁਰਗ ਨੇ ਆਪਣੇ ਭਰਾ ਦੇ ਕਹਿਣ ਨੂੰ ਅਜਿਹਾ ਮਨ ਵਿੱਚ ਬਿਠਾਇਆ ਕਿ ਉਹ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਭਰਾ ਦੇ ਪੁੱਤਰਾਂ ਕੋਲ ਰਹਿੰਦਾ ਹੈ। ਉਸ ਦੇ ਭਤੀਜੇ ਵੀ ਉਸ ਨੂੰ ਪਿਉ ਦਾ ਦਰਜਾ ਦਿੰਦੇ ਹਨ। ਉਹ ਆਪਣੀ ਸਾਰੀ ਕਮਾਈ ਉਸ ਦੇ ਹਵਾਲੇ ਕਰਦੇ ਹਨ। ਆਪਣੇ ਬਚਪਨ ਨੂੰ ਯਾਦ ਕਰਦਿਆਂ ਮੈਨੂੰ ਯਾਦ ਹੈ ਕਿ ਸਾਡੀ ਭੈਣ ਭਰਾਵਾਂ ਦੀ ਮਾਂ ਤੋਂ ਵੱਧ ਸਾਂਝ ਦਾਦੀ ਨਾਲ ਹੁੰਦੀ ਸੀ। ਸਾਨੂੰ ਨਾਨਕਿਆਂ ਤੋਂ ਦਾਦਕੇ ਘਰ ਰਹਿਣਾ ਵੱਧ ਚੰਗਾ ਲੱਗਦਾ ਸੀ। ਸਾਨੂੰ ਆਪਣੇ ਤਾਏ-ਚਾਚਿਆਂ ਦੇ ਬੱਚਿਆਂ ਨਾਲ ਵੱਧ ਮੋਹ ਹੁੰਦਾ ਸੀ। ਤੇਰ ਮੇਰ ਦਾ ਸਾਨੂੰ ਪਤਾ ਹੀ ਨਹੀਂ ਸੀ। ਸਾਡੀ ਮਾਂ ਨੇ ਸਾਡੇ ਸਾਹਮਣੇ ਸਾਡੀ ਦਾਦੀ ਦੀ ਸਿਫਤ ਹੀ ਕੀਤੀ ਹੋਵੇਗੀ, ਚੁਗਲੀ ਨਹੀਂ। ਅਜੋਕੀ ਪੀੜ੍ਹੀ ਦੇ ਬੱਚੇ ਛੋਟੇ ਹੁੰਦਿਆਂ ਆਪਣੀ ਮਾਪਿਆਂ ਤੋਂ ਤੇਰ ਮੇਰ ਤੇ ਪਰਵਾਰ ਤੋਂ ਅੱਡ ਹੋਣ ਦਾ ਸਬਕ ਸਿੱਖ ਲੈਂਦੇ ਹਨ, ਕਿਉਂਕਿ ਮਾਪੇ ਉਨ੍ਹਾਂ ਸਾਹਮਣੇ ਪਰਵਾਰਾਂ ਦੀਆਂ ਚੁਗਲੀਆਂ ਕਰਨ ਲੱਗ ਜਾਂਦੇ ਹਨ।
ਇਕ ਸੱਜਣ ਸਮੇਤ ਪਰਵਾਰ ਮੇਰੇ ਘਰ ਆਏ। ਉਨ੍ਹਾਂ ਦੀ ਪੰਜ ਛੇ ਸਾਲ ਦੀ ਬੇਟੀ ਬਾਰੇ ਮੈਂ ਉਨ੍ਹਾਂ ਨੂੰ ਪੁੱਛਿਆ, ‘ਕਿਹੜੀ ਜਮਾਤ ਵਿੱਚ ਪੜ੍ਹਦੀ ਹੈ ਤੁਹਾਡੀ ਬੇਟੀ?' ਉਸ ਦੀ ਜਮਾਤ ਬਾਰੇ ਦੱਸ ਕੇ ਉਸ ਦੀ ਮਾਂ ਨੇ ਆਪਣੀ ਬੇਟੀ ਦੀਆਂ ਖੂਬੀਆਂ ਬਾਰੇ ਦੱਸਦਿਆਂ ਕਿਹਾ, ‘ਭਰਾ ਜੀ! ਇਹ ਆਪਣੇ ਦਾਦਾ-ਦਾਦੀ ਦੀਆਂ ਨਕਲਾਂ ਬਹੁਤ ਸੋਹਣੀਆਂ ਲਾਉਂਦੀ ਹੈ।' ਮੈਂ ਉਸ ਦੀ ਗੱਲ ਸੁਣ ਕੇ ਸੋਚਿਆ ਕਿ ਕੱਲ੍ਹ ਨੂੰ ਆਪਣੇ ਸਹੁਰੇ ਘਰ ਜਾ ਕੇ ਸੱਸ ਸਹੁਰੇ ਦੀਆਂ ਨਕਲਾਂ ਵੀ ਲਾਏਗੀ। ਕਿੱਦਾਂ ਦੇ ਹਾਲਾਤ ਹੋਣਗੇ ਉਸ ਪਰਵਾਰ ਦੇ? ਇਹ ਹਕੀਕਤ ਹੈ ਕਿ ਜਿਹੋ ਜਿਹੇ ਸੰਸਕਾਰ ਅਸੀਂ ਬੱਚਿਆਂ ਨੂੰ ਦੇਵਾਂਗੇ, ਉਹ ਵੱਡੇ ਹੋ ਕੇ ਉਨ੍ਹਾਂ 'ਤੇ ਹੀ ਚੱਲਣਗੇ। ਜੇ ਉਨ੍ਹਾਂ ਨੂੰ ਚੰਗੀਆਂ ਗੱਲਾਂ ਸਿਖਾਈਆਂ ਜਾਣਗੀਆਂ ਤਾਂ ਉਹ ਵੱਡੇ ਹੋ ਕੇ ਸੁਚੱਜੇ ਢੰਗ ਨਾਲ ਜ਼ਿੰਦਗੀ ਜਿਊਣਗੇ। ਮਾੜੇ ਸੰਸਕਾਰ ਦੇਵਾਂਗੇ ਤਾਂ ਉਹ ਥਾਂ-ਥਾਂ ਬਦਖੋਈ ਹੀ ਕਰਵਾਉਣਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”