Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਅੰਤਰਰਾਸ਼ਟਰੀ

ਰੋਹਿੰਗਿਆ ਕੇਸ ਵਿੱਚ ਯੂ ਐਨ ਮਨੁੱਖੀ ਅਧਿਕਾਰ ਕਮਿਸ਼ਨ ਭਾਰਤ ਉੱਤੇ ਵਰ੍ਹ ਪਿਆ

October 07, 2018 01:14 AM

ਜਨੇਵਾ, 6 ਅਕਤੂਬਰ (ਪੋਸਟ ਬਿਊਰੋ)- ਯੂ ਐਨ ਦੀ ਮਨੁੱਖੀ ਅਧਿਕਾਰ ਸੰਸਥਾ ਯੂ ਐਨ ਐਚ ਆਰ ਸੀ ਨੇ ਭਾਰਤ 'ਚ ਨਾਜਾਇਜ਼ ਦਾਖਲ ਹੋਏ ਸੱਤ ਰੋਹਿੰਗਿਆ ਲੋਕਾਂ ਨੂੰ ਵਾਪਸ ਮਿਆਂਮਾਰ ਭੇਜਣ 'ਤੇ ਭਾਰਤ ਨੂੰ ਝਾੜ ਪਾਈ ਹੈ।
ਮਿਲੀ ਜਾਣਕਾਰੀ ਅਨੁਸਾਰ ਯੂ ਐਨ ਦੀ ਇਸ ਸ਼ਰਨਾਰਥੀਆਂ ਦੀ ਪੈਰੋਕਾਰ ਸੰਸਥਾ ਨੇ ਡਰ ਪ੍ਰਗਟਾਇਆ ਹੈ ਕਿ ਮਿਆਂਮਾਰ 'ਚ ਇਨ੍ਹਾਂ ਰੋਹਿੰਗਿਆ ਮੁਸਲਮਾਨਾਂ ਨੂੰ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਉਸ ਦੇਸ਼ ਦੀ ਫੌਜ ਉੱਤੇ ਪਹਿਲਾਂ ਹੀ ਮੁਸਲਿਮ ਘੱਟ ਗਿਣਤੀਆਂ ਦੇ ਕਤਲੇਆਮ ਦੇ ਦੋਸ਼ ਲੱਗ ਰਹੇ ਹਨ। ਯੂ ਐਨ ਐਚ ਆਰ ਸੀ ਦਾ ਦੋਸ਼ ਹੈ ਕਿ ਭਾਰਤ ਨੇ ਪਹਿਲਾਂ ਖਬਰਦਾਰ ਕੀਤੇ ਜਾਣ ਦੇ ਬਾਵਜੂਦ ਇਹ ਕਦਮ ਚੁੱਕਿਆ ਹੈ। ਇਹ ਉਨ੍ਹਾਂ ਸੱਤ ਲੋਕਾਂ ਦੀ ਸੁਰੱਖਿਆ ਬਾਰੇ ਵੱਡਾ ਸਵਾਲ ਹੈ। ਯੂ ਐਨ ਐਚ ਆਰ ਸੀ ਦੇ ਬੁਲਾਰੇ ਅੰਦਰੇਜ਼ ਮੋਹੇਸਿਕ ਨੇ ਜਨੇਵਾ 'ਚ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਵਿੱਚ ਨਾਜਾਇਜ਼ ਤੌਰ 'ਤੇ ਘੁਸਪੈਠ ਕਰਨ ਦੇ ਦੋਸ਼ ਵਿੱਚ 2012 ਵਿੱਚ ਜੇਲ੍ਹ ਭੇਜੇ ਗਏ ਇਨ੍ਹਾਂ ਸੱਤ ਰੋਹਿੰਗਿਆ ਮੁਸਲਮਾਨਾਂ ਦੀ ਹਵਾਲਗੀ ਤੋਂ ਪਹਿਲਾਂ ਯੂ ਐਨ ਨੇ ਇਨ੍ਹਾਂ ਸੱਤਾਂ ਦੇ ਮਿਆਂਮਾਰ ਪਹੁੰਚਣ 'ਤੇ ਇਨ੍ਹਾਂ ਦੀ ਸੁਰੱਖਿਆ ਬਾਰੇ ਚਿੰਤਾ ਪ੍ਰਗਟਾ ਕੀਤੀ ਸੀ। ਯੂ ਐਨ ਐਚ ਆਰ ਸੀ ਨੇ ਇਸ ਗੱਲ 'ਤੇ ਵੀ ਚਿੰਤਾ ਪ੍ਰਗਟਾਈ ਕਿ ਉਨ੍ਹਾਂ ਦੀ ਅਪੀਲ ਭਾਰਤੀ ਪ੍ਰਸ਼ਾਸਨ ਨੇ ਨਜ਼ਰ ਅੰਦਾਜ਼ ਕਰ ਦਿੱਤੀ ਹੈ ਅਤੇ ਭਾਰਤ 'ਤੇ ਇਹ ਦੋਸ਼ ਵੀ ਲਾਇਆ ਕਿ ਉਨ੍ਹਾਂ ਨੂੰ ਕਾਨੂੰਨ ਤਹਿਤ ਸਰਕਾਰੀ ਵਕੀਲ ਵੀ ਉਨ੍ਹਾਂ ਨੂੰ ਹਾਸਲ ਨਹੀਂ ਕਰਵਾਇਆ। ਉਨ੍ਹਾਂ ਕਿਹਾ ਕਿ ਯੂ ਐਨ ਸੰਸਥਾ ਦਾ ਮੰਨਣਾ ਹੈ ਕਿ ਸੱਤ ਰੋਹਿੰਗਿਆ ਨੂੰ ਨਾ ਸਿਰਫ ਵਕੀਲ ਨਹੀਂ ਦਿੱਤਾ ਗਿਆ, ਉਨ੍ਹਾਂ ਨੂੰ ਜੇਲ੍ਹ ਭੇਜਣ ਦੀ ਪ੍ਰਕਿਰਿਆ ਦਾ ਹਿੱਸਾ ਵੀ ਨਹੀਂ ਬਣਾਇਆ ਗਿਆ ਤੇ ਭਾਰਤ 'ਚ ਰਹਿਣ ਦੀਆਂ ਉਨ੍ਹਾਂ ਦੀਆਂ ਦਲੀਲਾਂ ਨੂੰ ਵੀ ਨਹੀਂ ਸੁਣਿਆ ਗਿਆ।
ਇਸ ਤੋਂ ਪਹਿਲਾਂ ਬੀਤੇ ਦਿਨੀਂ ਨਸਲੀ ਵਿਤਕਰੇ 'ਤੇ ਯੂ ਐਨ ਦੀ ਵਿਸ਼ੇਸ਼ ਦੂਤ ਤੇਂਦਾਈ ਐਚਿਊਮ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਸੀ ਕਿ ਭਾਰਤ ਜ਼ੁਲਮ ਦੇ ਕੌਮਾਂਤਰੀ ਕਾਨੂੰਨ ਤੋੜਨ ਦਾ ਖਤਰਾ ਉਠਾ ਰਿਹਾ ਹੈ। ਉਨ੍ਹਾਂ ਮੁਤਾਬਕ ਕਿਸੇ ਸ਼ਰਨਾਰਥੀ ਜਾਂ ਜੇਲ੍ਹ 'ਚ ਬੰਦ ਕੈਦੀ ਨੂੰ ਕਿਸੇ ਅਜਿਹੇ ਦੇਸ਼ 'ਚ ਭੇਜਣ ਨਾਲ ਜਿਥੇ ਉਸ ਨੂੰ ਨੁਕਸਾਨ ਹੋ ਸਕਦਾ ਹੈ, ਇਹ ਕੌਮਾਂਤਰੀ ਕਾਨੂੰਨ ਦੇ ਵੀ ਖਿਲਾਫ ਹੈ।

 

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਤਿੰਨ ਭਾਰਤੀ ਵਿਦਿਆਰਥੀ ਬ੍ਰੇਕ ਥਰੂ ਜੂਨੀਅਰ ਚੈਲਿੰਜ ਦੇ ਅੰਤਲੇ ਗੇੜ ਵਿੱਚ
ਟਰੰਪ ਦੇ ਮੁਰੀਦਾਂ ਲਈ ਬਣੇ ਡੇਟਿੰਗ ਐਪ ਵਿੱਚੋਂ ਪਹਿਲੇ ਦਿਨ ਹੀ ਡਾਟਾ ਲੀਕ
ਬ੍ਰਿਟੇਨ ਵਿੱਚ ਨਫਰਤੀ ਅਪਰਾਧਾਂ 'ਚ ਹੋਇਆ ਭਾਰੀ ਵਾਧਾ
ਵੋਟਰਾਂ ਨੂੰ ਭਰਮਾਉਣ ਵਾਲਿਆਂ ਖਿਲਾਫ ਫੇਸਬੁੱਕ ਸਖਤ ਹੋਈ
ਬਲਾਤਕਾਰ ਪੀੜਤ ਬੱਚੀ ਦੇ ਪਿਤਾ ਸਾਹਮਣੇ ਦੋਸ਼ੀ ਨੂੰ ਫਾਂਸੀ ਦਿੱਤੀ ਗਈ
ਬ੍ਰੈਗਜ਼ਿਟ ਮੁੱਦੇ ਉੱਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਤੇ ਯੂਰਪੀ ਯੂਨੀਅਨ ਵਿੱਚ ਅੜਿੱਕਾ ਕਾਇਮ
ਬ੍ਰਾਜ਼ੀਲ ਦੇ ਰਾਸ਼ਟਰਪਤੀ ਵਿਰੁੱਧ ਭ੍ਰਿਸ਼ਟਾਚਾਰ ਤੇ ਮਨੀ ਲਾਂਡਰਿੰਗ ਦੇ ਦੋਸ਼
ਟਰੰਪ ਦੇ ਖਿਲਾਫ ਪੋਰਨ ਸਟਾਰ ਦਾ ਮੁਕੱਦਮਾ ਫੈਡਰਲ ਕੋਰਟ ਵੱਲੋਂ ਰੱਦ
ਡੋਪ ਜਾਂਚ ਦਾ ਨੋਟਿਸ ਮਿਲਣ ਨਾਲ ਓਸੇਨ ਬੋਲਟ ਨਾਰਾਜ਼
ਪਾਕਿਸਤਾਨ ਉਪ ਚੋਣਾਂ : ਇਮਰਾਨ ਦੀ ਪਾਰਟੀ ਨੂੰ ਝਟਕਾ, ਨਵਾਜ਼ ਦੀ ਪਾਰਟੀ ਅੱਗੇ ਵਧੀ