Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਕੈਨੇਡਾ

ਇਸ ਸਾਲ ਪ੍ਰਾਈਡ ਪਰੇਡਜ਼ ਵਿੱਚ ਹਿੱਸਾ ਨਹੀਂ ਲੈ ਸਕਣਗੇ ਸ਼ੀਅਰ

June 07, 2019 09:34 AM

ਓਟਵਾ, 6 ਜੂਨ (ਪੋਸਟ ਬਿਊਰੋ) : ਇਸ ਸਾਲ ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਕਿਸੇ ਵੀ ਤਰ੍ਹਾਂ ਦੀਆਂ ਪ੍ਰਾਈਡ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈਣਗੇ।
ਇਸ ਮਹੀਨੇ ਤੋਂ ਸਮਰ ਪ੍ਰਾਈਡ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦੇ ਮੱਦੇਨਜ਼ਰ ਸ਼ੀਅਰ ਦੇ ਆਫਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਇਸ ਸਮੇਂ ਅਜਿਹੇ ਕਿਸੇ ਵੀ ਈਵੈਂਟ ਦੀ ਯੋਜਨਾ ਨਹੀਂ ਬਣਾਈ ਗਈ ਹੈ। ਪਰੇਡ ਵਿੱਚ ਸ਼ੀਅਰ ਵੱਲੋਂ ਹਿੱਸਾ ਨਾ ਲਏ ਜਾਣ ਦੇ ਫੈਸਲੇ ਦਾ ਪੱਖ ਪੂਰਦਿਆਂ ਬੁਲਾਰੇ ਡੈਨੀਅਲ ਸ਼ਕੋਅ ਨੇ ਕੰਜ਼ਰਵੇਟਿਵ ਪਾਰਟੀ ਦੇ ਸਾਰੇ ਕੈਨੇਡੀਅਨਾਂ, ਜਿਨ੍ਹਾਂ ਵਿੱਚ ਐਲਜੀਬੀਟੀਕਿਊ ਕਮਿਊਨਿਟੀ ਵੀ ਸ਼ਾਮਲ ਹੈ, ਦੇ ਅਧਿਕਾਰਾਂ ਦੀ ਰਾਖੀ ਲਈ ਕੈਨੇਡਾ ਤੇ ਵਿਦੇਸ਼ਾਂ ਵਿੱਚ ਸੰਘਰਸ਼ ਕਰਨ ਦੇ ਸ਼ਾਨਾਮੱਤੇ ਇਤਿਹਾਸ ਉੱਤੇ ਚਾਨਣਾ ਪਾਇਆ।
ਉਨ੍ਹਾਂ ਆਖਿਆ ਕਿ ਕੰਜ਼ਰਵੇਟਿਵ ਪਾਰਟੀ ਐਲਜੀਬੀਟੀਕਿਊ ਦੇ ਅਧਿਕਾਰਾਂ ਦੀ ਹੋਰਨਾਂ ਦੇਸ਼ਾਂ ਵਿੱਚ ਵੀ ਪੈਰਵੀ ਕਰਦੀ ਰਹੀ ਹੈ, ਇਸ ਦੇ ਨਾਲ ਹੀ ਕੈਨੇਡਾ ਵਿੱਚ ਐਲਜੀਬੀਟੀਕਿਊ ਰਫਿਊਜੀਆਂ ਦੀ ਗਿਣਤੀ ਵਿੱਚ ਵਾਧੇ ਦੀ ਪੈਰਵੀ ਵੀ ਪਾਰਟੀ ਵੱਲੋਂ ਕੀਤੀ ਜਾਂਦੀ ਰਹੀ ਹੈ। ਇਸ ਤੋਂ ਇਲਾਵਾ ਰੂਸ ਤੇ ਬਰੂਨੇਈ ਵਿੱਚ ਐਲਜੀਬੀਟੀਕਿਊ ਲੋਕਾਂ ਦੇ ਅਧਿਕਾਰਾਂ ਦੀ ਹੋ ਰਹੀ ਉਲੰਘਣਾਂ ਦੀ ਵੀ ਕੰਜ਼ਰਵੇਟਿਵਾਂ ਵੱਲੋਂ ਨਿਖੇਧੀ ਕੀਤੀ ਜਾਂਦੀ ਰਹੀ ਹੈ।
ਕੈਨੇਡਾ ਵਿੱਚ ਐਲਜੀਬੀਟੀਕਿਊ ਦੇ ਅਧਿਕਾਰਾਂ ਦੇ ਸਮਰਥਨ ਸਬੰਧੀ ਸ਼ੀਅਰ ਦਾ ਨਿਜੀ ਰਿਕਾਰਡ ਦੋਵਾਂ ਤਰ੍ਹਾਂ ਦਾ ਰਿਹਾ ਹੈ। ਇੱਕ ਪਾਸੇ ਜਿੱਥੇ ਉਨ੍ਹਾਂ 2005 ਵਿੱਚ ਸੇਮ ਸੈਕਸ ਮੈਰਿਜ ਨੂੰ ਕਾਨੂੰਨੀ ਮਾਨਤਾ ਦੇਣ ਖਿਲਾਫ ਵੋਟ ਕੀਤਾ ਉੱਥੇ ਹੀ ਬਾਅਦ ਵਿੱਚ 2016 ਵਿੱਚ ਇੱਕ ਪੁਰਸ਼ ਤੇ ਔਰਤ ਦਰਮਿਆਨ ਵਿਆਹ ਦੀ ਕੰਜ਼ਰਵੇਟਿਵ ਪਾਰਟੀ ਦੀ ਪਰੀਭਾਸ਼ਾ ਨੂੰ ਖ਼ਤਮ ਕੀਤਾ। ਪਿੱਛੇ ਜਿਹੇ ਦਿੱਤੇ ਗਏ ਨੀਤੀ ਸਬੰਧੀ ਭਾਸ਼ਣ ਵਿੱਚ ਸ਼ੀਅਰ ਨੇ ਆਖਿਆ ਸੀ ਕਿ ਕਿਸੇ ਦੀ ਨਸਲ, ਧਰਮ, ਲਿੰਗ ਜਾਂ ਜਿਨਸੀ ਝੁਕਾਅ ਕਿਸੇ ਨੂੰ ਕਿਸੇ ਵੀ ਰੂਪ ਵਿੱਚ ਦੂਜੇ ਨਾਲੋਂ ਸਰਬੋਤਮ ਨਹੀਂ ਬਣਾਉਂਦੇ ਜਾਂ ਉਸ ਦਾ ਦਰਜਾ ਨਹੀਂ ਘਟਾਉਂਦੇ। ਉਨ੍ਹਾਂ ਸਪਸ਼ਟ ਕੀਤਾ ਸੀ ਕਿ ਇਸ ਰਾਇ ਨਾਲ ਇਤਫਾਕ ਨਾ ਰੱਖਣ ਵਾਲਾ ਸ਼ਖ਼ਸ ਪਾਰਟੀ ਛੱਡ ਕੇ ਜਾ ਸਕਦਾ ਹੈ।
ਉਨ੍ਹਾਂ ਦੇ ਆਫਿਸ ਦਾ ਕਹਿਣਾ ਹੈ ਕਿ ਇਨ੍ਹਾਂ ਕਮਿਊਨਿਟੀਜ਼ ਦਾ ਸਮਰਥਨ ਕਰਨ ਦੇ ਕਈ ਰਾਹ ਹਨ ਤੇ ਸ਼ੀਅਰ ਕਿਸੇ ਵੀ ਤਰ੍ਹਾਂ ਦੀ ਨਫਰਤ ਤੇ ਪੱਖਪਾਤ ਖਿਲਾਫ ਸਟੈਂਡ ਲੈਂਦੇ ਰਹਿਣਗੇ। ਪਿਛਲੇ ਕੁੱਝ ਸਾਲਾਂ ਵਿੱਚ ਐਲਜੀਬੀਟੋਰੀ ਨਾਂ ਦਾ ਗਰੁੱਪ, ਜੋ ਕਿ ਐਲਜੀਬੀਟੀਕਿਊ ਕੰਜ਼ਰਵੇਟਿਵਾਂ ਦੀ ਨੁਮਾਇੰਦਗੀ ਕਰਦਾ ਹੈ, ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਪ੍ਰਾਈਡ ਈਵੈਂਟਸ ਵਿੱਚ ਹਿੱਸਾ ਲੈਂਦਾ ਰਿਹਾ ਹੈ। ਇਨ੍ਹਾਂ ਗਰਮੀਆਂ ਵਿੱਚ ਹੋਣ ਵਾਲੇ ਪ੍ਰਾਈਡ ਈਵੈਂਟਸ ਵਿੱਚੋਂ ਕੁੱਝ ਵਿੱਚ ਡਿਪਟੀ ਕੰਜ਼ਰਵੇਟਿਵ ਆਗੂ ਲੀਜ਼ਾ ਰਾਇਤ ਵੀ ਹਿੱਸਾ ਲਵੇਗੀ। ਉਹ ਪਹਿਲਾਂ ਵੀ ਇਨ੍ਹਾਂ ਈਵੈਂਟਸ ਵਿੱਚ ਹਿੱਸਾ ਲੈਂਦੀ ਰਹੀ ਹੈ। ਸ਼ੀਅਰ ਵੱਲੋਂ ਇਨ੍ਹਾਂ ਈਵੈਂਟਸ ਵਿੱਚ ਹਿੱਸਾ ਨਾ ਲੈਣ ਦੇ ਫੈਸਲੇ ਦਾ ਰਾਇਤ ਵੱਲੋਂ ਵੀ ਪੱਖ ਪੂਰਿਆ ਗਿਆ। ਰਾਇਤ ਨੇ ਆਖਿਆ ਕਿ ਭਾਵੇਂ ਸ਼ੀਅਰ ਇਨ੍ਹਾਂ ਈਵੈਂਟਸ ਵਿੱਚ ਹਿੱਸਾ ਨਹੀਂ ਲੈ ਪਾਉਣਗੇ ਪਰ ਇਸ ਨਾਲ ਸਾਰੇ ਮਨੁੱਖਾਂ ਦੇ ਅਧਿਕਾਰਾਂ ਲਈ ਲੜਨ ਦੇ ਉਨ੍ਹਾਂ ਦੇ ਸਟੈਂਡ ਵਿੱਚ ਕੋਈ ਫਰਕ ਨਹੀਂ ਆਵੇਗਾ।
ਇੱਥੇ ਦੱਸਣਾ ਬਣਦਾ ਹੈ ਕਿ ਟਰੂਡੋ, ਐਨਡੀਪੀ ਆਗੂ ਜਗਮੀਤ ਸਿੰਘ, ਗ੍ਰੀਨ ਪਾਰਟੀ ਆਗੂ ਐਲਿਜ਼ਾਬੈੱਥ ਮੇਅ ਤੇ ਪੀਪਲਜ਼ ਪਾਰਟੀ ਆਗੂ ਮੈਕਸਿਮ ਬਰਨੀਅਰ ਵੀ ਅਤੀਤ ਵਿੱਚ ਇਨ੍ਹਾਂ ਪ੍ਰਾਈਡ ਪਰੇਡਜ਼ ਵਿੱਚ ਹਿੱਸਾ ਲੈ ਚੁੱਕੇ ਹਨ। ਇਨ੍ਹਾਂ ਗਰਮੀਆਂ ਤੇ ਚੋਣਾਂ ਤੋਂ ਪਹਿਲਾਂ ਵਾਲੇ ਸੀਜ਼ਨ ਵਿੱਚ ਟਰੂਡੋ ਵੀ ਪ੍ਰਾਈਡ ਪਰੇਡਜ਼ ਵਿੱਚ ਹਿੱਸਾ ਲੈਂਦੇ ਰਹਿਣਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼ ਅੱਜ ਫੈਡਰਲ ਬਜਟ ਪੇਸ਼ ਕਰੇਗੀ ਫਰੀਲੈਂਡ