Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਮਨਚਲਿਆਂ ਦੇ ਪਿੰਨ ਚੋਭ ਦਿੰਦੀ ਸੀ ਟਿਸਕਾ

June 06, 2019 09:42 AM

ਦਮਦਾਰ ਅਭਿਨੈ ਲਈ ਜਾਣੀ ਜਾਂਦੀ ਟਿਸਕਾ ਚੋਪੜਾ ਨੇ ਪਿੱਛੇ ਜਿਹੇ ਖੁਲਾਸਾ ਕੀਤਾ ਹੈ ਕਿ ਕਾਲਜ ਦੇ ਦਿਨਾਂ ਵਿੱਚ ਉਹ ਮਨਚਲਿਆਂ ਨਾਲ ਕਿਵੇਂ ਨਿਪਟਦੀ ਸੀ। ਟਿਸਕਾ ਦੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਉਹ ਨਿੱਜੀ ਜ਼ਿੰਦਗੀ ਵਿੱਚ ਵੀ ਨਿਡਰ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਅਭਿਨੇਤਰੀ ਨਹੀਂ ਬਣੀ ਸੀ ਤਾਂ ਦਿੱਲੀ ਦੀਆਂ ਬਸਾਂ ਵਿੱਚ ਸਫਰ ਦੌਰਾਨ ਉਹ ਮਨਚਲਿਆਂ ਨਾਲ ਕਿਵੇਂ ਨਿਪਟਦੀ ਸੀ। ਜਦੋਂ ਇੱਕ ਇੰਟਰਵਿਊ ਵਿੱਚ ਉਸ ਤੋਂ ਪੁੱਛਿਆ ਗਿਆ ਕਿ ਕੀ ਉਹ ਦਿੱਲੀ ਨੂੰ ਮਿਸ ਕਰਦੀ ਹੈ ਤਾਂ ਉਸ ਨੇ ਕਿਹਾ, ‘ਦਿੱਲੀ ਦੀਆਂ ਸੜਕਾਂ, ਗੋਲ ਚੱਕਰ, ਖਾਣਾ-ਪੀਣਾ, ਹਰਿਆਲੀ ਤੇ ਸਰਦੀ ਮੈਨੂੰ ਬਹੁਤ ਪਸੰਦ ਹੈ। ਮੁੰਬਈ ਵਿੱਚ ਇਹ ਸਭ ਮਿਸ ਕਰਦੀ ਹਾਂ। ਠੰਢ 'ਚ ਸਵੇਰੇ ਸਵੇਰੇ ਸਾਢੇ ਸੱਤ ਵਜੇ ਬਸਾਂ 'ਚ ਲਟਕਦੇ ਹੋਏ ਦਿੱਲੀ ਯੂਨੀਵਰਸਿਟੀ ਪਹੁੰਚਦੇ ਸੀ। ਨੋਇਡਾ ਤੋਂ 363 ਨੰਬਰ ਬਸ ਜਾਂਦੀ ਸੀ। ਯੂਨੀਵਰਸਿਟੀ ਤੱਕ ਖਚਾਖਚਾ ਭਰੀ ਬਸ ਵਿੱਚ ਸਫਰ ਕਰਨਾ ਪੈਂਦਾ ਸੀ।’ ਉਸ ਨੇ ਇਹ ਵੀ ਦੱਸਿਆ ਕਿ ਦਿੱਲੀ ਦੀਆਂ ਇਨ੍ਹਾਂ ਬਸਾਂ ਵਿੱਚ ਬਹੁਤ ਛੇੜਛਾੜ ਹੁੰਦੀ ਸੀ, ‘ਮੈਂ ਸੇਫਟੀ ਪਿੰਨ ਆਪਣੇ ਨਾਲ ਰੱਖਦੀ ਸੀ ਤੇ ਛੇੜਛਾੜ ਕਰਨ ਵਾਲਿਆਂ ਨੂੰ ਚੋਭ ਦਿੰਦੀ ਸੀ।’ ਟਿਸਕਾ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਕੁੜੀਆਂ ਲਈ ਇਹੋ ਸਲਾਹ ਹੈ ਕਿ ਸਿੱਧਾ ਥੱਪੜ ਮਾਰੋ।
ਲਗਭਗ 45 ਫਿਲਮਾਂ ਵਿੱਚ ਕੰਮ ਕਰ ਚੁੱਕੀ ਟਿਸਕਾ ਲੇਖਿਕਾ ਅਤੇ ਪ੍ਰੋਡਿਊਸਰ ਤਾਂ ਹੈ ਹੀ, ਫਿਲਮ ਡਾਇਰੈਕਟਰ ਵੀ ਬਣਨ ਵਾਲੀ ਹੈ। ਉਹ ਛੋਟੇ ਪਰਦੇ ਦੇ ਸ਼ੋਅ ‘ਸਾਵਧਾਨ ਇੰਡੀਆ’ ਦੀ ਹੋਸਟ ਹੈ ਅਤੇ ਕਈ ਵੈਬ ਸੀਰੀਜ਼ ਵਿੱਚ ਵੀ ਕੰਮ ਕਰ ਚੁੱਕੀ ਹੈ। ਟਿਸਕਾ ਨੇ ਇਹ ਵੀ ਦੱਸਿਆ ਕਿ ਉਸ ਨੇ ਸਕੂਲ ਵਿੱਚ ਇੱਕ ਛੋਟੇ ਜਿਹੇ ਪਲੇਅ ਵਿੱਚ ਰੋਲ ਕੀਤਾ ਸੀ, ਜਿਸ ਤੋਂ ਬਾਅਦ ਉਸ ਦਾ ਮਨ ਇਸੇ ਵਿੱਚ ਅਟਕ ਗਿਆ। ਉਸ ਨੂੰ ਪਤਾ ਲੱਗ ਗਿਆ ਕਿ ਉਸ ਨੇ ਇਥੇ ਆਉਣਾ ਹੈ। ਉਸ ਨੇ ਸਕੂਲ ਅਤੇ ਕਾਲਜ ਸਾਰੀਆਂ ਥਾਵਾਂ ਦੇ ਪਲੇਅ 'ਚ ਹਿੱਸਾ ਲਿਆ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ