Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਹਾਰ ਦੇ ਸਦਮੇ ਤੋਂ ਕਿਵੇਂ ਉਭਰਨ ਵਿਰੋਧ ਪਾਰਟੀਆਂ

June 06, 2019 09:40 AM

-ਆਕਾਰ ਪਟੇਲ
ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਹੋਈ ਭਿਆਨਕ ਹਾਰ ਤੋਂ ਵਿਰੋਧੀ ਧਿਰ ਕਿਵੇਂ ਉਭਰ ਸਕੇਗੀ? ਸਾਡੇ ਵਰਗੇ ਬਾਕੀ ਲੋਕ, ਜੋ ਸਿਆਸਤ ਵਿੱਚ ਨਹੀਂ ਹਨ, ਕਦੇ ਵੀ ਇੰਨੇ ਵੱਡੇ ਪੱਧਰ ਉਤੇ ਹੋਏ ਨੁਕਸਾਨ ਦਾ ਮਤਲਬ ਨਹੀਂ ਸਮਝ ਸਕਣਗੇ। ਹਾਰ ਦੀ ਸਮੱਸਿਆ ਨਿੱਜੀ ਤੌਰ 'ਤੇ ਸ਼ੁਰੂ ਹੁੰਦੀ ਹੈ। ਆਤਮ ਵਿਸ਼ਵਾਸ ਦਾ ਗੁਆਚ ਜਾਣਾ ਅਤੇ ਇਸ ਗੱਲ ਦੀ ਸ਼ਰਮ ਕਿ ਬਾਕੀ ਲੋਕ ਸਾਡੇ ਵੱਲ ਵੱਖਰੀ ਤਰ੍ਹਾਂ ਦੇਖ ਰਹੇ ਹੋਣਗੇ, ਉਹ ਗੱਲਾਂ ਹਨ, ਜਿਨ੍ਹਾਂ ਦਾ ਸਾਡੇ ਵਿੱਚੋਂ ਜ਼ਿਆਦਾਤਰ ਨੂੰ ਇੰਨੇ ਵੱਡੇ ਪੱਧਰ 'ਤੇ ਸਾਹਮਣਾ ਨਹੀਂ ਕਰਨਾ ਪੈਂਦਾ। ਸਾਡੀ ਹਾਰ ਅਤੇ ਨੁਕਸਾਨ ਜ਼ਿਆਦਾਤਰ ਨਿੱਜੀ ਹੁੰਦੀ ਹੈ ਅਤੇ ਦੂਜੇ ਲੋਕ ਇਨ੍ਹਾਂ ਬਾਰੇ ਉਦੋਂ ਜਾਣਦੇ ਹਨ, ਜਦੋਂ ਅਸੀਂ ਉਨ੍ਹਾਂ ਨੂੰ ਦੱਸਦੇ ਹਾਂ। ਵਿਰੋਧੀ ਨੇਤਾਵਾਂ ਦੇ ਮਾਮਲੇ ਵਿੱਚ ਇਹ ਗੱਲ ਜਨਤਕ ਹੁੰਦੀਆਂ ਹਨ। ਇਸ ਤੋਂ ਇਲਾਵਾ ਇੱਕ ਸਵਾਲ ਇਹ ਹੁੰਦਾ ਹੈ ਕਿ ਤੁਹਾਨੂੰ ਉਸ ਵਿਰੋਧੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਨੇ ਤੁਹਾਨੂੰ ਹਰਾਇਆ ਹੈ। ਜੰਗ ਵਿੱਚ ਹਾਰਨ ਵਾਲੇ ਦੀ ਜਾਂ ਮੌਤ ਹੋ ਜਾਂਦੀ ਹੈ ਜਾਂ ਆਤਮ ਸਮਰਪਣ। ਸਿਆਸਤ ਵਿੱਚ ਹਾਰ ਇਤਿਹਾਸ ਬਣ ਚੁੱਕੀ ਹੈ। ਤੁਹਾਨੂੰ ਮੌਜੂਦਾ ਸਮੇਂ ਵਿੱਚ ਉਨ੍ਹਾਂ ਲੋਕਾਂ ਨਾਲ ਕੰਮ ਕਰਨਾ ਪੈਂਦਾ ਹੈ, ਜਿਨ੍ਹਾਂ ਨੂੰ ਕੱਲ੍ਹ ਤੱਕ ਤੁਸੀਂ ਗਾਲ੍ਹਾਂ ਕੱਢ ਰਹੇ ਸੀ ਜਾਂ ਉਹ ਤੁਹਾਡੀ ਆਲੋਚਨਾ ਕਰ ਰਹੇ ਸਨ, ਪਰ ਅੱਜ ਤਰਕ ਖਤਮ ਹੋ ਚੁੱਕੇ ਹੁੰਦੇ ਹਨ ਅਤੇ ਤੁਸੀਂ ਅਪਮਾਨਿਤ ਹੋ ਚੁੱਕੇ ਹੋ। ਫਿਰ ਕੀ ਕੀਤਾ ਜਾਣਾ ਚਾਹੀਦਾ ਹੈ?
ਹਾਰੇ ਹੋਏ ਨੇਤਾਵਾਂ ਲਈ ਸਲਾਹ ਦੀ ਕਮੀ ਨਹੀਂ ਹੋਵੇਗੀ, ਵਿਸ਼ੇਸ਼ ਤੌਰ ਉਤੇ ਮੀਡੀਆ ਵੱਲੋਂ, ਜੋ ਉਨ੍ਹਾਂ ਨੂੰ ਦੱਸੇਗਾ ਕਿ ਕਿੱਥੇ ਗਲਤੀ ਹੋਈ ਅਤੇ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ। ਇਨ੍ਹਾਂ 'ਚੋਂ ਕੁਝ ਸਲਾਹਾਂ ਮਹੱਤਵ ਪੂਰਨ ਹੋਣਗੀਆਂ, ਪਰ ਮੇਰਾ ਅਨੁਮਾਨ ਹੈ ਕਿ ਜ਼ਿਆਦਾਤਰ ਬੇਕਾਰ ਹੀ ਹੋਣਗੀਆਂ। ਇੱਕ ਟੀ ਵੀ ਪ੍ਰੋਗਰਾਮ ਵਿੱਚ, ਜਿੱਥੇ ਮੈਂ ਮਹਿਮਾਨ ਦੇ ਤੌਰ 'ਤੇ ਗਿਆ ਸੀ, ਅਸੀਂ ਲੋਕ ਸੀਨੀਅਰ ਪੱਤਰਕਾਰੀ ਅਹੁਦੇ ਬਾਰੇ ਦੱਸ ਰਹੇ ਸੀ। ਅਸਲ ਵਿੱਚ ਲੇਖਣੀ ਦੇ ਤੀਹ ਜਾਂ ਚਾਲੀ ਸਾਲ ਦੇ ਤਜਰਬੇ ਦੀ ਤੁਲਨਾ ਤੁਸੀਂ ਕਿਸੇ ਰੈਲੀ ਦੇ 35 ਮਿੰਟ ਦੇ ਸੰਬੋਧਨ ਨਾਲ ਨਹੀਂ ਕਰ ਸਕਦੇ। ਹਾਰ ਤੇ ਜਿੱਤ ਦੇ ਕਾਰਨਾਂ ਨੂੰ ਕਿਸੇ ਹਾਰੇ ਹੋਏ ਵਿਅਕਤੀ ਤੋਂ ਬਿਹਤਰ ਕੋਈ ਨਹੀਂ ਸਮਝ ਸਕਦਾ। ਉਨ੍ਹਾਂ ਕੋਲ ਉਹ ਜਾਣਕਾਰੀ ਹੁੰਦੀ ਹੈ, ਜੋ ਅਸਲੀਅਤ ਅਤੇ ਤਜਰਬੇ 'ਤੇ ਆਧਾਰਤ ਹੰੁਦੀ ਹੈ। ਇਸ ਲਈ ਇਸ ਗੱਲ ਨੂੰ ਸਮਝ ਕੇ ਤੇ ਸਲਾਹ ਦੇਣ ਦੀ ਇੱਛਾ ਕੀਤੇ ਬਿਨਾਂ ਆਓ, ਦੇਖਦੇ ਹਾਂ ਕਿ ਉਹ ਲੋਕ ਕੀ ਕਦਮ ਚੁੱਕ ਸਕਦੇ ਹਨ।
ਜਦੋਂ ਪਾਕਿਸਤਾਨੀ ਜਨਰਲ ਅਯੂਬ ਖਾਨ 1950 ਵਿੱਚ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸਭ ਤੋਂ ਪਹਿਲਾਂ ਇੱਕ ‘ਐਪਰੀਸੀਏਸ਼ਨ' ਲਿਖਿਆ। ਇਹ ਇੱਕ ਫੌਜੀ ਟਰਮ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਕੋਈ ਵਿਅਕਤੀ ਕਿਸ ਸਥਿਤੀ ਵਿੱਚ ਹੈ। ਮੇਰੇ ਖਿਆਲ ਨਾਲ ਇਹ ਪਹਿਲਾ ਚੰਗਾ ਕਦਮ ਹੋਵੇਗਾ। ਜਿੱਤ ਦਾ ਮੁਲਾਂਕਣ ਕਰਨਾ ਆਸਾਨ ਹੁੰਦਾ ਹੈ। ਹਾਰ ਦੀ ਸਥਿਤੀ ਦਾ ਮੁਲਾਂਕਣ ਕਰਨਾ ਸ਼ਾਇਦ ਦੁਖਦਾਈ ਹੈ, ਪਰ ਫਿਰ ਵੀ ਇਹ ਕਰਨਾ ਚਾਹੀਦਾ ਹੈ। ਸੂਬਾ ਦਰ ਸੂਬਾ ਅਤੇ ਉਮੀਦਵਾਰ ਦਰ ਉਮੀਦਵਾਰ ਮੌਜੂਦਾ ਹਾਲਾਤ ਦਾ ਮੁਲਾਂਕਣ ਕੀਤਾ ਜਾਣਾ ਚਾਹੀਦਾ ਹੈ। ਇਸ ਵਿੱਚ ਵਿਰੋਧੀ ਬਾਰੇ ਇੱਕ ਗੈਰ ਭਾਵਨਾਤਮਕ ਅਤੇ ਈਮਾਨਦਾਰ ਮੁਲਾਂਕਣ ਹੋਣਾ ਚਾਹੀਦਾ ਹੈ।
ਕਿਸੇ ਨੇਤਾ ਜਾਂ ਪ੍ਰਬੰਧਕ ਦੇ ਕੋਲ ਸਭ ਤੋਂ ਤੇਜ਼ ਜੰਤਰ ਸ਼ਾਇਦ ਪਾਰਦਰਸ਼ਿਤਾ ਹੈ। ਕਿਹਾ ਜਾਂਦਾ ਹੈ ਕਿ ਸੂਰਜ ਦੀ ਰੋਸ਼ਨੀ ਸਭ ਤੋਂ ਚੰਗੀ ਹੁੰਦੀ ਹੈ। ਜਿੱਤਣ ਵਾਲਿਆਂ ਦੀ ਤਾੜਨਾ ਤੋਂ ਨਿਰਾਸ਼ ਹੋ ਚੁੱਕੇ ਵਰਕਰਾਂ ਅਤੇ ਸਮਰਥਕਾਂ ਦੇ ਲਈ ਖੁੱਲ੍ਹਾਪਣ ਪ੍ਰੇਰਨਾ ਸਰੋਤ ਹੋ ਸਕਦਾ ਹੈ। ਜੇ ਹਾਰੇ ਹੋਏ ਲੋਕ ਇਸ ਸੱਚਾਈ ਦਾ ਸਾਹਮਣਾ ਕਰ ਲੈਣ ਕਿ ਉਹ ਕਿਉਂ ਹਾਰੇ ਤੇ ਅੱਜ ਉਨ੍ਹਾਂ ਦੀ ਸਥਿਤੀ ਕੀ ਹੈ ਤਾਂ ਇਸ ਨਾਲ ਉਨ੍ਹਾਂ ਦਾ ਹੌਸਲਾ ਵਧੇਗਾ। ਇਸ ਤੋਂ ਇਲਾਵਾ ਜ਼ਿੰਮੇਵਾਰੀ ਦਾ ਸਵਾਲ ਹੈ।
ਮੈਂ ਕਿਸੇ ਉੱਤੇ ਦੋਸ਼ ਮੜ੍ਹਨਾ ਨਹੀਂ ਚਾਹੁੰਦਾ। ਮੇਰਾ ਖਿਆਲ ਹੈ ਕਿ ਕਿਸੇ ਨੇਤਾ ਲਈ ਅਹੁਦਾ ਛੱਡ ਕੇ ਚਲੇ ਜਾਣਾ ਆਸਾਨ ਹੋਵੇਗਾ ਤੇ ਸ਼ਾਇਦ ਇਹ ਸਹੀ ਕਦਮ ਵੀ ਹੋਵੇਗਾ, ਪਰ ਇਸ ਸਿਲਸਿਲੇ ਵਿੱਚ ਪਾਰਦਰਸ਼ਿਤਾ ਪਹਿਲੇ ਨੰਬਰ ਉਤੇ ਆਵੇਗੀ। ਕਿਸੇ ਹਾਰੀ ਹੋਈ ਪਾਰਟੀ ਦੇ ਨੇਤਾ ਨੂੰ ਅਸਤੀਫਾ ਦੇਣ ਤੋਂ ਪਹਿਲਾਂ ਆਪਣੇ ਵਰਕਰਾਂ 'ਚ ਦੁਬਾਰਾ ਜੋਸ਼ ਭਰਨਾ ਪਵੇਗਾ। ਜੇ ਉਹ ਅਜਿਹਾ ਨਹੀਂ ਕਰਦਾ ਤਾਂ ਇਹੋ ਮੰਨਿਆ ਜਾਵੇਗਾ ਕਿ ਉਹ ਗੁੱਸੇ ਵਿੱਚ ਅਹੁਦਾ ਛੱਡ ਰਿਹਾ ਹੈ। ਅਜਿਹੀ ਸਥਿਤੀ ਵਿੱਚ ਉਸ ਨੂੰ ਨਿਰਸੁਆਰਥ ਭਾਵਨਾ ਨਾਲ ਕੰਮ ਕਰਨਾ ਪਵੇਗਾ।
ਮੇਰੇ ਵਿਚਾਰ ਨਾਲ ਵਿਰੋਧੀ ਧਿਰ ਚੋਣਾਂ ਵਿੱਚ ਇਸ ਤੋਂ ਬਿਹਤਰ ਕੰਮ ਨਹੀਂ ਕਰ ਸਕਦੀ ਸੀ। ਇਥੇ ਉਥੇ ਗਠਜੋੜ ਦੀ ਕਮੀ ਤੇ ਕੁਝ ਲੋਕ ਸਭਾ ਖੇਤਰਾਂ ਵਿੱਚ ਗਲਤ ਉਮੀਦਵਾਰ ਦੀ ਚੋਣ ਨੂੰ ਮੌਜੂਦਾ ਸਥਿਤੀ ਲਈ ਜ਼ਿੰਮੇਵਾਰ ਨਹੀਂ ਕਿਹਾ ਜਾ ਸਕਦਾ। ਇੰਨੀ ਵੱਡੀ ਹਾਰ ਤੋਂ ਕਿਸੇ ਤਕਨੀਕ ਜਾਂ ਰਣਨੀਤੀ ਰਾਹੀਂ ਨਹੀਂ ਬਚਿਆ ਜਾ ਸਕਦਾ ਸੀ।
ਕੁਝ ਡੂੰਘੀਆਂ ਗੱਲਾਂ ਹਨ, ਜਿਨ੍ਹਾਂ 'ਤੇ ਕੰਮ ਹੋਣਾ ਚਾਹੀਦਾ ਹੈ। ਅਜਿਹਾ ਮੰਨਿਆ ਗਿਆ ਹੈ ਕਿ ਵਿਰੋਧੀ ਧਿਰ ਵੱਲੋਂ ਕੁਝ ਗਲਤੀਆਂ ਹੋਈਆਂ ਹਨ; ਮਿਸਾਲ ਲਈ ਹਮਲਾਵਰ ਨਾ ਹੋਣਾ, ਚੀਜ਼ਾਂ ਨੂੰ ਸਹਿਜਤਾ ਨਾਲ ਲੈਣਾ, ਛੁੱਟੀ ਚਲੇ ਜਾਣਾ, ਗਠਜੋੜ ਲਈ ਯਤਨ ਨਾ ਕਰਨਾ, ਇਹ ਸਾਰੇ ਕੰਮ ਕੀਤੇ ਗਏ। ਇਸ ਦੇ ਬਾਵਜੂਦ ਜੇ ਹਾਰ ਹੋਈ ਤਾਂ ਇਸ ਲਈ ਚੌਕਸੀ ਜਾਂ ਯਤਨਾਂ ਵਿੱਚ ਕਮੀ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਕੁਝ ਵੱਡੀਆਂ ਤਾਕਤਾਂ ਸਰਗਰਮ ਰਹੀਆਂ ਹਨ।
ਇੱਕ ਹੋਰ ਕਦਮ ਦੇ ਤੌਰ ਉੱਤੇ ਸਹਿਯੋਗੀਆਂ ਤੇ ਦੋਸਤਾਂ ਨੂੰ ਇਕੱਠੇ ਕਰਨਾ ਹੋਵੇਗਾ। ਸਿਵਲ ਸੁਸਾਇਟੀ, ਭਾਵ ਗੈਰ ਸਰਕਾਰੀ ਸੰਗਠਨਾਂ ਵਰਗੇ ਗਰੁੱਪਾਂ ਨੂੰ ਵਿਰੋਧੀ ਧਿਰ ਨਾਲ ਹਮਦਰਦੀ ਹੈ। ਇਹ ਸੰਗਠਨ ਕੁਝ ਅਜਿਹੇ ਮੁੱਦਿਆਂ ਲਈ ਕੰਮ ਕਰਦੇ ਹਨ, ਜਿਨ੍ਹਾਂ ਲਈ ਕੁਝ ਸਿਆਸੀ ਪਾਰਟੀਆਂ ਕਰਦੀਆਂ ਹਨ। ਇਨ੍ਹਾਂ 'ਚੋਂ ਬਹੁਤ ਸਾਰੇ ਸੰਗਠਨ ਦਹਾਕਿਆਂ ਤੋਂ ਸੰਘਰਸ਼ ਕਰ ਰਹੇ ਹਨ। ਇਹ ਵੀ ਕਿਸੇ ਪਾਰਟੀ ਦੀ ਹਾਰ ਦੇ ਮੁਲਾਂਕਣ ਅਤੇ ਪੁਨਰਗਠਨ ਵਿੱਚ ਯੋਗਦਾਨ ਪਾ ਸਕਦੇ ਹਨ।
ਤੀਜੀ ਤੇ ਆਖਰੀ ਗੱਲ ਇਹ ਕਿ ਹਾਰੀਆਂ ਹੋਈਆਂ, ਖਾਸ ਤੌਰ ਉੱਤੇ ਪੁਰਾਣੀਆਂ ਪਾਰਟੀਆਂ ਨੂੰ ਆਪਣੇ ਮੋਢੀ ਸਿਧਾਂਤਾਂ ਵੱਲ ਵਾਪਸ ਜਾਣਾ ਚਾਹੀਦਾ ਅਤੇ ਇਸ ਗੱਲ ਦਾ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਉਹ ਉਨ੍ਹਾਂ ਸਿਧਾਂਤਾਂ ਤੋਂ ਕਿੰਨੀ ਦੂਰ ਜਾਂ ਕਿੰਨਾ ਨੇੜੇ ਹਨ। ਪਾਰਟੀ ਅੰਦਰ ਕੁਝ ਅਜਿਹੀਆਂ ਗੱਲਾਂ ਸਨ, ਜੋ ਭਾਰਤੀਆਂ ਨੂੰ ਆਕਰਸ਼ਿਤ ਕਰਦੀਆਂ ਸਨ। ਇਹ ਗੱਲ ਜਾਂ ਉਸ ਦਾ ਕੋਈ ਪਹਿਲੂ ਕਿਵੇਂ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ ਹੈ? ਇਹ ਇੱਕ ਚੰਗਾ ਸਵਾਲ ਹੈ, ਜਿਸ 'ਤੇ ਵਿਚਾਰ ਹੋਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਹੌਸਲਾ ਕਾਇਮ ਰਹਿਣਾ ਚਾਹੀਦਾ ਹੈ। ਸਿਵਲ ਸੁਸਾਇਟੀ ਅਤੇ ਐੱਨ ਜੀ ਓਜ਼ ਹਾਰਨ 'ਤੇ ਗੀਤ ਰਾਹੀਂ ਅਜਿਹਾ ਕਰਦੀਆਂ ਹਨ। ਸਵੈਮ-ਸੇਵਕ ਦੀ ਭਾਵਨਾ ਕਿਸੇ ਮਕਸਦ ਦੀ ਭਾਵਨਾ ਤੋਂ ਆਉਂਦੀ ਹੈ, ਪਰ ਕੰਮ ਕਰਨ ਵਿੱਚ ਆਨੰਦ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਇਸ ਤੋਂ ਊਰਜਾ ਮਿਲਣੀ ਚਾਹੀਦੀ ਹੈ।
ਇਸ ਸੰਵਾਦ ਦੀ ਆਖਰੀ ਗੱਲ ਇਹ ਹੈ ਕਿ ਨਵੇਂ ਦਿਨ ਦੀ ਸ਼ੁਰੂਆਤ ਕੀਤੀ ਜਾਵੇ। ਸ਼ੁਰੂਆਤ ਬਹੁਤ ਚੰਗੀ ਚੀਜ਼ ਹੈ। ਸਮੇਂ ਸਿਰ ਉਠਣਾ ਅਤੇ ਕਿਸੇ ਵਿਸ਼ੇਸ਼ ਸਮੇਂ ਤੇ ਕੰਮ ਵਿੱਚ ਜੁਟ ਜਾਣ ਨਾਲ ਕਾਫੀ ਚੰਗੇ ਨਤੀਜੇ ਸਾਹਮਣੇ ਆ ਸਕਦੇ ਹਨ। ਦਿਨ ਦੇ ਕੰਮਾਂ ਰਾਹੀਂ ਅਸੀਂ ਛੋਟੇ ਛੋਟੇ ਕਦਮ ਚੁੱਕਣੇ ਸ਼ੁਰੂ ਕਰਦੇ ਹਾਂ, ਜਿਸ ਦੇ ਨਾਲ ਸਾਡੇ ਅੰਦਰ ਇਹ ਆਤਮ ਵਿਸ਼ਵਾਸ ਆਉਂਦਾ ਹੈ ਕਿ ਅਸੀਂ ਅੱਗੇ ਵਧ ਰਹੇ ਹਾਂ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”