Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਪਹਿਲੀ ਬਗਾਵਤ..

June 06, 2019 09:40 AM

-ਸਰੂਪ ਸਿੰਘ ਸਹਾਰਨ ਮਾਜਰਾ
ਗੱਲ 1956 ਦੀ ਹੈ। ਅਸੀਂ ਅੱਠਵੀਂ ਪਾਸ ਕਰਕੇ ਨੌਵੀਂ ਵਿੱਚ ਹੋਏ। ਖਾਲਸਾ ਹਾਈ ਸਕੂਲ, ਲਸੋਈ ਦੀ ਸੱਤਵੀਂ ਜਮਾਤ ਦਾ ਦੁੱਗਰੀ ਦਾ ਲੜਕਾ ਮੇਰਾ ਦੋਸਤ ਬਣ ਗਿਆ। ਉਸ ਦੀ ਇਕ ਭੈਣ ਸਾਡੇ ਪਿੰਡ ਸਹਾਰਨ ਮਾਜਰੇ ਅਤੇ ਦੂਸਰੀ ਸਾਡੇ ਲਾਗਲੇ ਪਿੰਡ ਜੋਗੀ ਮਾਜਰੇ ਵਿਆਹੀ ਹੋਈ ਸੀ। ਇਸ ਕਰਕੇ ਸਾਡੀ ਦੋਸਤੀ ਹੋ ਗਈ ਸੀ। ਜਦੋਂ ਮੈਂ ਆਪਣੇ ਪਿੰਡ ਮਹੀਨੇ ਵੀਹ ਦਿਨ ਪਿੱਛੋਂ ਆਉਣਾ, ਕਈ ਵਾਰੀ ਉਹ ਮੇਰੇ ਨਾਲ ਆ ਜਾਂਦਾ। ਕਦੇ ਉਹ ਆਪਣਾ ਸਾਈਕਲ ਲੈ ਆਉਂਦਾ, ਕਦੀ ਮੈਂ ਆਪਣੇ ਮਾਮਾ ਜੀ ਕੋਲੋਂ ਪੁੱਛ ਕੇ ਸਾਈਕਲ ਲੈ ਜਾਂਦਾ। ਉਸ ਪਾਸ ਪੁਰਾਣਾ ਸਾਈਕਲ ਸੀ ਤੇ ਸਾਡਾ ਪਾਸ ਨਵਾਂ ਤੇ ਸਾਰਿਆਂ ਨਾਲੋਂ ਚੰਗਾ ਰੈਲੇ ਸਾਈਕਲ ਸੀ, ਜਿਸ ਕਰਕੇ ਜ਼ਿਆਦਾਤਰ ਅਸੀਂ ਸਾਡੇ ਵਾਲਾ ਸਾਈਕਲ ਹੀ ਲੈ ਕੇ ਜਾਂਦੇ।
ਇਕ ਵਾਰੀ ਗੱਲਾਂ-ਗੱਲਾਂ ਵਿੱਚ ਮੈਂ ਕਿਹਾ, ‘ਮੇਰੇ ਭੂਆ ਜੀ ਜੋਗੀ ਮਾਜਰੇ ਹਨ, ਅੱਜ ਉਨ੍ਹਾਂ ਨੂੰ ਮਿਲਣ ਜਾਵਾਂਗਾ।' ਉਸ ਨੇ ਕਿਹਾ ਕਿ, ‘ਮੈਂ ਵੀ ਚੱਲਾਂਗਾ, ਉਥੇ ਮੇਰੇ ਵੱਡੇ ਭੈਣ ਜੀ ਹਨ।' ਖੈਰ ਅਸੀਂ ਦੋਨੋਂ ਜੋਗੀ ਮਾਜਰੇ ਪਹੁੰਚ ਗਏ। ਪਹਿਲਾਂ ਅਸੀਂ ਮੇਰੇ ਭੂਆ ਜੀ ਦੇ ਘਰ ਪਹੁੰਚੇ। ਦੁਪਹਿਰ ਦੀ ਰੋਟੀ ਦਾ ਸਮਾਂ ਹੋ ਚੁੱਕਾ ਸੀ। ਅਸੀਂ ਦੋਵਾਂ ਨੇ ਭੂਆ ਜੀ ਦੇ ਪੈਰੀਂ ਹੱਥ ਲਾਏ ਅਤੇ ਬੈਠਕ ਵਿੱਚ ਜਾ ਕੇ ਮੰਜੇ 'ਤੇ ਬੈਠ ਗਏ। ਕੁਝ ਦੇਰ ਪਿੱਛੋਂ ਭੂਆ ਜੀ ਸਾਡੇ ਦੋਵਾਂ ਲਈ ਰੋਟੀ ਪਾ ਕੇ ਲੈ ਆਏ। ਅਸੀਂ ਦੋਵਾਂ ਨੇ ਰੋਟੀ ਖਾਧੀ। ਉਸ ਪਿੱਛੋਂ ਭੂਆ ਜੀ ਸਾਡੇ ਘਰ ਦੇ ਬਾਕੀ ਜੀਆਂ ਦਾ ਹਾਲ ਪੁੱਛਣ ਬੈਠਕ 'ਚ ਆ ਗਏ। ਉਨ੍ਹਾਂ ਪੁੱਛਿਆ ਕਿ ਮੇਰੇ ਨਾਲ ਵਾਲਾ ਲੜਕਾ ਕੌਣ ਹੈ? ਮੈਂ ਉਸ ਬਾਰੇ ਦੱਸ ਦਿੱਤਾ, ‘ਇਹ ਮੇਰਾ ਦੋਸਤ ਦੁੱਗਰੀ ਪਿੰਡ ਤੋਂ ਹੈ। ਮੇਰੇ ਸਕੂਲ ਵਿੱਚ ਪੜ੍ਹਦਾ ਹੈ। ਇਸ ਦੀ ਇਕ ਭੈਣ ਸਹਾਰਨ ਮਾਜਰੇ ਤੇ ਇਕ ਇਥੇ ਹੈ।'
ਭੂਆ ਜੀ ਨੇ ਮੇਰੇ ਦੋਸਤ ਨੂੰ ਪੁੱਛਿਆ, ‘ਕਿਹੜਾ ਲਾਣਾ ਐ ਉਨ੍ਹਾਂ ਦਾ ਭਾਈ?' ਦੋਸਤ ਨੇ ਆਪਣੇ ਭਣੋਈਏ ਤੇ ਉਸ ਦੇ ਬਾਪੂ ਜੀ ਦਾ ਨਾਂ ਲੈ ਦਿੱਤਾ। ਇਸ 'ਤੇ ਭੂਆ ਜੀ ਉਪਰ ਜੋ ਅਸਰ ਹੋਇਆ, ਉਸ ਨਾਲ ਅਸੀਂ ਦੋਨੋਂ ਹੀ ਡਰ ਗਏ, ਜਿਵੇਂ ਅਸੀਂ ਕੋਈ ਬਹੁਤ ਵੱਡਾ, ਨਾ-ਮੁਆਫੀਯੋਗ ਜੁਰਮ ਕਰ ਦਿੱਤਾ ਹੋਵੇ। ਕਹਿਣ ਲੱਗੇ, ‘ਵੇ ਤੁਸੀਂ ਪਹਿਲਾ ਨਹੀਂ ਦੱਸਿਆ, ਸਾਡੇ ਖਾਨਦਾਨ ਦਾ ਸੱਤਿਆਨਾਸ ਕਰ ਦਿੱਤਾ। ਜੇ ਲੋਕਾਂ ਨੂੰ ਪਤਾ ਲੱਗ ਗਿਆ ਤਾਂ ਸ਼ਰੀਕੇ ਵਾਲਿਆਂ ਨੇ ਸਾਡਾ ਹੁੱਕਾ ਪਾਣੀ ਬੰਦ ਕਰ ਦੇਣਾ ਹੈ (ਭਾਵ ਬਾਈਕਾਟ)। ਤੁਸੀਂ ਤਾਂ ਸਾਨੂੰ ਭਾਈਚਾਰੇ 'ਚ ਰਹਿਣ ਜੋਗੇ ਨਹੀਂ ਛੱਡਿਆ।'
ਭੂਆ ਜੀ ਦਾ ਮੂੰਹ ਗੁੱਸੇ ਵਿੱਚ ਲਾਲ ਸੁਰਖ ਹੋ ਗਿਆ ਸੀ। ਜਦੋਂ ਉਹ ਬੋਲਣ ਤੋਂ ਹਟੇ ਤਾਂ ਮੈਂ ਉਨ੍ਹਾਂ ਕੋਲੋਂ ਪੁੱਛਿਆ, ‘ਭੂਆ ਜੀ, ਆਖਰ ਮਾਮਲਾ ਕੀ ਹੈ?' ਉਨ੍ਹਾਂ ਦੱਸਿਆ, ‘ਤੈਂ ਰਾਮਦਾਸੀਆਂ ਦੇ ਮੁੰਡੇ ਨਾਲ ਬੈਠ ਕੇ ਇਕੋ ਥਾਲੀ ਵਿੱਚ ਰੋਟੀ ਖਾ ਲਈ ਹੈ, ਸਾਡੇ ਖਾਨਦਾਨ ਨੂੰ ਭਿ੍ਰਸ਼ਟ ਕਰ ਦਿੱਤਾ, ਇਹ ਭਿੱਟ ਗੰਗਾ ਜਾ ਕੇ ਵੀ ਨਹੀਂ ਉਤਰਨੀ।
ਮੇਰੇ, ਕਾਮਰੇਡਾਂ (ਜੋ ਛੂਤ ਛਾਤ ਦੇ ਇਸ ਕੋਹੜ ਤੋਂ ਕੋਹਾਂ ਦੂਰ ਸਨ) ਦੇ ਭਾਣਜੇ ਦੇ ਇਹ ਗੱਲ ਕਿਵੇਂ ਹਜ਼ਮ ਹੋਵੇ? ਮੈਂ ਬਹੁਤ ਹੱਸਿਆ ਤੇ ਆਖਣ ਲੱਗਾ, ‘ਭੂਆ ਜੀ, ਤੁਸੀਂ ਅਜੇ ਪਿਛਲੀ ਸਦੀ ਵਿੱਚ ਬੈਠੇ ਹੋ, ਇਨ੍ਹਾਂ ਗੱਲਾਂ ਦਾ ਅੱਜ ਕੋਈ ਮਤਲਬ ਨਹੀਂ। ਬਾਕੀ ਮੇਰੇ ਦੋਸਤ ਨੂੰ ਦੇਖੋ, ਸਾਫ ਸੁਥਰਾ, ਸੋਹਣਾ ਸੁਨੱਖਾ, ਮੇਰੇ ਨਾਲੋਂ ਇਸ ਦੇ ਕਿਹੜੇ ਅੰਗ ਵਿੱਚ ਕੋਈ ਨੁਕਸ, ਕੋਈ ਘਾਟ ਜਾਂ ਕਮਜ਼ੋਰੀ ਹੈ?' ਭੂਆ ਜੀ ਨੇ ਇਕੋ ਰਟ ਲਾਈ ਹੋਈ ਸੀ, ‘ਵੇ ਤੈਂ ਨਾਲ ਬੈਠ ਕੇ ਇਕੋ ਭਾਂਡੇ ਵਿੱਚ ਰੋਟੀ ਖਾ ਲਈ। ਸੱਤਿਆਨਾਸ ਕਰ ਦਿੱਤਾ ਸਾਡੇ ਖਾਨਦਾਨ ਦਾ।'
ਮੈਥੋਂ ਰਹਿ ਨਾ ਹੋਇਆ, ‘ਭੂਆ ਜੀ, ਤੁਹਾਡੇ ਵੇਲੇ ਦੀਆਂ ਗੱਲਾਂ ਨਹੀਂ ਰਹੀਆਂ। ਬਹੁਤ ਦੇਰ ਹੋ ਗਈ ਇਹ ਸੰਤਾਪ ਭੋਗਦਿਆਂ ਨੂੰ ਅਤੇ ਦੁਰ-ਦੁਰ ਕਰਵਾਉਂਦਿਆਂ ਨੂੰ, ਅੱਗੋਂ ਨਹੀਂ ਇਹ ਕੰਮ ਚੱਲਣਾ। ਬਾਕੀ ਰਹੀ ਗੱਲ ਹੁੱਕਾ ਪਾਣੀ ਬੰਦ ਕਰਨ ਦੀ, ਹੁੱਕਾ ਅਸੀਂ ਪੀਂਦੇ ਨਹੀਂ ਤੇ ਪਾਣੀ ਦਾ ਨਲਕਾ ਆਪਣੇ ਘਰ ਲੱਗਾ ਹੋਇਆ ਹੈ, ਸਾਨੂੰ ਕੋਈ ਪ੍ਰਵਾਹ ਨਹੀਂ।'
ਇਸ ਤਰ੍ਹਾਂ ਉਸ ਸਮੇਂ ਦੇ ਇਸ ਸੌੜੇ ਸਮਾਜ ਖਿਲਾਫ ਇਹ ਮੇਰੀ ਪਹਿਲੀ ਬਗਾਵਤ ਸੀ। ਉਸ ਸਮੇਂ ਪਿੰਡਾਂ ਵਿੱਚ ਇਸ ਬਿਮਾਰੀ ਦਾ ਕਹਿਰ ਮੌਜੂਦ ਸੀ। ਬਹੁਤ ਘੱਟ ਲੋਕ ਇਸ ਤੋਂ ਕਿਨਾਰਾ ਕਰਨ ਲੱਗੇ ਸਨ। ਹੁਣ ਤਾਂ ਇਹ ਸਮੱਸਿਆ ਇਤਿਹਾਸ ਦੇ ਬਕਸੇ ਵਿੱਚ ਬੰਦ ਹੋ ਗਈ ਹੈ, ਪਰ ਉਸ ਸਮੇਂ ਅਜਿਹੀ ਹਰਕਤ ਸਮਾਜ ਦਾ ਵਿਰੋਧ ਸਹੇੜਨ ਤੋਂ ਘੱਟ ਨਹੀਂ ਸੀ। ਉਸ ਵਕਤ ਮੈਂ ਸੋਚ ਰਿਹਾ ਸਾਂ ਕਿ ਪਿਛਲੀ ਉਮਰ ਵਿੱਚ ਜਦ ਛੂਤ ਛਾਤ ਦਾ ਭੂਤ ਇਹ ਹਾਲਤ ਕਰਦਾ ਸੀ, ਜਵਾਨੀ ਵੇਲੇ ਕੀ ਕਰਦਾ ਹੋਵੇਗਾ? ਬੱਸ ਇਹੀ ਸੋਚ ਕੇ ਹੀ ਦਿਲ ਨੂੰ ਝਰਨਾਹਟ ਜਿਹੀ ਚੜ੍ਹਦੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ