Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਮਨੋਰੰਜਨ

ਜੋ ਉਹ ਕਹੇਗੀ, ਉਹੀ ਕਰਾਂਗਾ : ਸੁਸ਼ਾਂਤ ਸਿੰਘ ਰਾਜਪੂਤ

June 05, 2019 09:12 AM

ਏਕਤਾ ਕਪੂਰ ਦੇ ਟੀ ਵੀ ਸੀਰੀਅਲ ‘ਪਵਿੱਤਰ ਰਿਸ਼ਤਾ’ ਤੋਂ ਐਕਟਿੰਗ ਕਰੀਅਰ ਸ਼ੁਰੂ ਕਰਨ ਵਾਲੇ ਸੁਸ਼ਾਂਤ ਸਿੰਘ ਰਾਜਪੂਤ ਨੂੰ ਬਾਲੀਵੁੱਡ 'ਚ ਪਹਿਲਾ ਬ੍ਰੇਕ ਫਿਲਮ ‘ਕਾਈ ਪੋ ਚੇ’ ਤੋਂ ਮਿਲਿਆ। ਉਸ ਤੋਂ ਬਾਅਦ ਤੋਂ ਅੱਜ ਤੱਕ ਉਹ ਕਈ ਫਿਲਮਾਂ 'ਚ ਕੰਮ ਕਰ ਚੁੱਕਾ ਹੈ। ਅੱਜ ਵੀ ਉਸ ਕੋਲ ਕਈ ਚੰਗੀਆਂ ਫਿਲਮਾਂ ਹਨ, ਪਰ ਇਸ ਦੇ ਨਾਲ ਉਹ ਟੀ ਵੀ ਉੱਤੇ ਕੰਮ ਕਰਨ ਲਈ ਵੀ ਤਿਆਰ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਫਿਲਮਾਂ ਨਾਲ ਹੋਈ ਕਾਮਯਾਬੀ ਦੇ ਬਾਵਜੂਦ ਟੀ ਵੀ 'ਤੇ ਵਾਪਸ ਆਉਣ ਦਾ ਇਰਾਦਾ ਕਿਵੇਂ ਲਿਆ?
- ਟੀ ਵੀ ਉਤੇ ਵਾਪਸ ਆਉਣ ਦਾ ਇਰਾਦਾ ਨਹੀਂ ਕੀਤਾ, ਸਗੋਂ ਮੈਂ ਇਹ ਕਿਹਾ ਸੀ ਕਿ ਏਕਤਾ ਕਪੂਰ ਨੂੰ ਕਿਸੇ ਵੀ ਸ਼ੋਅ ਵਿੱਚ ਮੇਰੀ ਲੋੜ ਹੋਵੇਗੀ ਤਾਂ ਉਨ੍ਹਾਂ ਲਈ ਹਮੇਸ਼ਾ ਹਾਜ਼ਰ ਹੋਵਾਂਗਾ। ਸਿਰਫ ਟੀ ਵੀ ਨਹੀਂ, ਮੈਂ ਉਨ੍ਹਾਂ ਨਾਲ ਹਰ ਮੀਡੀਅਮ 'ਤੇ ਕੰਮ ਕਰਨ ਲਈ ਤਿਆਰ ਹਾਂ। ਮੇਰੇ ਪਰਵਾਰ ਤੋਂ ਇਲਾਵਾ ਸਿਰਫ ਏਕਤਾ ਮੈਡਮ ਨੇ ਮੇਰੇ ਕਰੀਅਰ 'ਚ ਮਦਦ ਕੀਤੀ ਹੈ। ਉਹ ਮੈਨੂੰ ਜੋ ਕਰਨ ਨੂੰ ਕਹਿਣਗੇ, ਮੈਂ ਉਹੀ ਕਰਾਂਗਾ।
* ਤੁਹਾਡੀਆਂ ਪਿਛਲੀਆਂ ਤਿੰਨ ਫਿਲਮਾਂ ਵਿੱਚੋਂ ‘ਕੇਦਾਰਨਾਥ’ ਹਿੱਟ ਰਹੀ, ਜਦੋਂ ਕਿ ‘ਸੋਨ ਚਿਰੱਈਆ’, ‘ਰਾਈਫਲਮੈਨ’ ਵਿੱਚ ਤੁਹਾਡੇ ਕੰਮ ਨੂੰ ਪ੍ਰਸ਼ੰਸਾ ਮਿਲੀ। ਕੀ ਕਹੋਗੇ?
- ਮੈਂ ਦਰਸ਼ਕਾਂ ਵੱਲੋਂ ਆਪਣੀਆਂ ਫਿਲਮਾਂ ਤੇ ਉਨ੍ਹਾਂ ਵਿੱਚ ਮੇਰੇ ਕੰਮ ਨੂੰ ਮਿਲੀ ਪ੍ਰਤੀਕਿਰਿਆ ਤੋਂ ਅਸਲ ਵਿੱਚ ਖੁਸ਼ ਹਾਂ। ਜਦੋਂ ਅਭਿਨੇਤਾ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਜਾਂਦੀ ਹੈ, ਉਦੋਂ ਅਸਲ ਵਿੱਚ ਚੰਗਾ ਮਹਿਸੂਸ ਹੁੰਦਾ ਹੈ ਤੇ ਇਸ ਨਾਲ ਉਤਸ਼ਾਹ ਮਿਲਦਾ ਹੈ। ਸੱਚਮੁੱਚ ਮੈਂ ਕਾਫੀ ਖੁਸ਼ ਹਾਂ ਕਿ ਦਰਸ਼ਕਾਂ ਨੂੰ ਮੇਰਾ ਕੰਮ ਪਸੰਦ ਆ ਰਿਹਾ ਹੈ।
* ਦੱਸਿਆ ਜਾਂਦਾ ਹੈ ਕਿ ‘ਕੇਦਾਰਨਾਥ’ ਦੀ ਸਫਲਤਾ ਪਿੱਛੋਂ ਤੁਹਾਨੂੰ ਇਕੱਠੀਆਂ 12 ਫਿਲਮਾਂ ਆਫਰ ਕੀਤੀਆਂ ਗਈਆਂ?
- ਹਾਂ, ‘ਕੇਦਾਰਨਾਥ' ਨੇ ਮੇਰੇ ਕਰੀਅਰ ਨੂੰ ਵੱਡੀ ਹਾਈਪ ਦਿੱਤੀ। ਇਸ ਫਿਲਮ ਦੇ ਹਿੱਟ ਹੁੰਦੇ ਹੀ ਫਿਲਮ ਮੇਕਰਸ ਨੇ ਮੈਨੂੰ 12 ਫਿਲਮਾਂ ਲਈ ਅਪਰੋਚ ਕੀਤਾ। ਮੇਰੇ ਕੋਲ ਪਹਿਲਾਂ ਤੋਂ ਕਈ ਫਿਲਮਾਂ ਹਨ ਜਿਨ੍ਹਾਂ ‘ਕਿਜੀ ਔਰ ਮੈਨੀ’, ‘ਛਿਛੋਰੇ’ ਆਦਿ ਪ੍ਰਮੁੱਖ ਹਨ। ਡੇਟ ਦੇ ਹਿਸਾਬ ਨਾਲ ਸਾਰੀਆਂ ਫਿਲਮਾਂ ਸਵੀਕਾਰ ਨਹੀਂ ਕਰ ਸਕਦਾ ਸੀ, ਇਸ ਲਈ ਕੁਝ ਚੁਣੀਆਂ ਫਿਲਮਾਂ ਹੀ ਸਾਈਨ ਕੀਤੀਆਂ ਹਨ।
* ‘ਕਿਜੀ ਔਰ ਮੈਨੀ’ ਕਿਸ ਤਰ੍ਹਾਂ ਦੀ ਫਿਲਮ ਹੈ? ਇਸ 'ਚ ਲੋਕਾਂ ਨੂੰ ਕੀ ਖਾਸ ਦੇਖਣ ਨੂੰ ਮਿਲੇਗਾ?
- ਮਸ਼ਹੂਰ ਨਾਵਲਿਸਟ ਜਾਨ ਗ੍ਰੀਨ ਦੀ ਕਿਤਾਬ ‘ਫਾਲਟ ਇਨ ਆਵਰ ਸਟਾਰਸ’ 'ਤੇ ਆਧਾਰਤ ਇਹ ਇੱਕ ਅਮਰੀਕਨ ਰੋਮਾਂਟਿਕ ਡਰਾਮਾ ਹੈ। ‘ਫਾਲਟ ਇਨ ਆਵਰ ਸਟਾਰਸ’ ਸਾਲ 2012 ਦਾ ਬੈਸਟ ਸੈਲਿੰਗ ਨਾਵਲ ਹੈ, ਜਿਸ 'ਚ ਦੋ ਕੈਂਸਰ ਪੇਸ਼ੈਂਟ ਦੀ ਪ੍ਰੇਮ ਕਹਾਣੀ ਕਹੀ ਗਈ ਹੈ। ਇਸ ਕਿਤਾਬ 'ਤੇ 2014 ਵਿੱਚ ਹਾਲੀਵੁੱਡ ਵਿੱਚ ਫਿਲਮ ਬਣ ਚੁੱਕੀ ਹੈ, ਜਿਸ ਨੂੰ ਜੋਬ ਬੂਨ ਨੇ ਨਿਰਦੇਸ਼ਿਤ ਕੀਤਾ ਸੀ। ਇਸ ਵਿੱਚ ਸ਼ੈਲੀਨ ਵੂਡਲੀ ਅਤੇ ਏਸੇਲ ਐਲਗੋਰਟ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ, ਕਿਉਂਕਿ ਇਹ ਸੁਪਰਹਿੱਟ ਹਾਲੀਵੁੱਡ ਫਿਲਮ ਦੀ ਰੀਮੇਕ ਹੈ, ਇਸ ਲਈ ਕੁਝ ਜ਼ਿਆਦਾ ਹੀ ਚਰਚਾ ਹੋ ਰਹੀ ਹੈ।
* ਹੋਰ ਕਿਹੜੀਆਂ ਫਿਲਮਾਂ ਵਿੱਚ ਨਜ਼ਰ ਆਓਗੇ?
- ਇਨ੍ਹਾਂ ਫਿਲਮਾਂ ਤੋਂ ਇਲਾਵਾ ਕਈ ਬਹੁਤ ਐਕਸਾਈਟਿਡ ਪ੍ਰੋਜੈਕਟ ਹਨ ਮੇਰੇ ਕੋਲ। ਇੱਕ ਫਿਲਮ 'ਚ ਮੈਂ ਪੈਰਾ ਓਲੰਪਿਕ ਮੈਡਲ ਜਿੱਤਣ ਵਾਲੇ ਪਹਿਲੇ ਐਥਲੀਟ ਦਾ ਰੋਲ ਕਰ ਰਿਹਾ ਹਾਂ ਤਾਂ ਉਥੇ ਇੱਕ ਹੋਰ ਫਿਲਮ ਵਿੱਚ ਅਜਿਹੇ ਜਾਸੂਸ ਦਾ ਰੋਲ ਕਰਨ ਵਾਲਾ ਹਾਂ, ਜਿਸ ਨੂੰ ਕੁਝ ਪਤਾ ਨਹੀਂ ਹੈ, ਪਰ ਉਸ ਨੂੰ ਜਾਸੂਸੀ ਵਿੱਚ ਲਗਾ ਦਿੱਤਾ ਜਾਂਦਾ ਹੈ।
* ਰੋਲ ਦੀ ਚੋਣ ਵਿੱਚ ਕੀ ਮਾਪਦੰਡ ਅਪਣਾਉਂਦੇ ਹੋ?
- ਮੈਂ ਜਾਣਬੁਝ ਕੇ ਅਜਿਹੇ ਰੋਲ ਚੁਣਦਾ ਹਾਂ, ਜਿਨ੍ਹਾਂ ਵਿੱਚ ਕੁਝ ਵੱਖਰਾ ਕਰਨਾ ਹੰੁਦਾ ਹੈ। ਇਸ ਨਾਲ ਹੁੰਦਾ ਇਹ ਹੈ ਕਿ ਸ਼ੁੱਕਰਵਾਰ ਨੂੰ ਫਿਲਮ ਰਿਲੀਜ਼ ਹੋਣ ਤੋਂ ਬਾਅਦ ਚੰਗੀ ਚਲੇ ਜਾਂ ਬੁਰੀ, ਪਰ ਤੁਸੀਂ ਸੋਮਵਾਰ ਤੱਕ ਠੀਕ ਹੋ ਜਾਂਦੇ ਹੋ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ