Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਜਗਮੀਤ ਸਿੰਘ ਦੀ ਚੀਫ ਆਫ ਸਟਾਫ ਦਾ ਅਸਤੀਫਾ ਵੱਡੀ ਹਲਚਲ ਦੀ ਦਸਤਕ : ਐਂਗਸ

October 05, 2018 06:57 PM

ਓਟਵਾ, 5 ਅਕਤੂਬਰ (ਪੋਸਟ ਬਿਊਰੋ) : ਸੀਨੀਅਰ ਐਨਡੀਪੀ ਐਮਪੀ ਚਾਰਲੀ ਐਂਗਸ ਦਾ ਕਹਿਣਾ ਹੈ ਕਿ ਪਾਰਟੀ ਆਗੂ ਜਗਮੀਤ ਸਿੰਘ ਦੀ ਚੀਫ ਆਫ ਸਟਾਫ ਵੱਲੋਂ ਦਿੱਤਾ ਗਿਆ ਅਸਤੀਫਾ ਵੱਡੀ ਹਲਚਲ ਦੀ ਦਸਤਕ ਹੈ।
ਵੀਰਵਾਰ ਨੂੰ ਪਾਰਟੀ ਨੇ ਐਲਾਨ ਕੀਤਾ ਕਿ ਵਿਲੀ ਬਲੋਮ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਹੈ। ਇਹ ਵੀ ਆਖਿਆ ਗਿਆ ਕਿ ਉਸ ਦਾ ਬਦਲ ਚੁਣ ਲਏ ਜਾਣ ਤੋਂ ਬਾਅਦ ਬਲੋਮ ਨੇ ਅਣਦੱਸੇ ਨਿਜੀ ਕਾਰਨਾਂ ਕਰਕੇ ਇਹ ਅਸਤੀਫਾ ਦਿੱਤਾ। ਟਿਮਿਨਜ਼-ਜੇਮਜ਼ ਬੇਅ ਤੋਂ ਲੰਮੇਂ ਸਮੇਂ ਤੋਂ ਐਨਡੀਪੀ ਐਮਪੀ ਐਂਗਸ ਨੇ ਆਖਿਆ ਕਿ ਬਲੋਮ ਲਈ ਉਨ੍ਹਾਂ ਦੇ ਦਿਲ ਵਿੱਚ ਬਹੁਤ ਸਨਮਾਨ ਹੈ। ਉਨ੍ਹਾਂ ਆਖਿਆ ਕਿ ਬਲੋਮ ਸਾਬਕਾ ਐਨਡੀਪੀ ਆਗੂ ਜੈਕ ਲੇਯਟਨ ਲਈ ਵੀ ਕੰਮ ਕਰ ਚੁੱਕੀ ਹੈ ਤੇ ਪਿਛਲੀ ਜਨਵਰੀ ਵਿੱਚ ਜਗਮੀਤ ਸਿੰਘ ਦਾ ਆਫਿਸ ਜੁਆਇਨ ਕਰਨ ਤੋਂ ਪਹਿਲਾਂ ਉਹ ਖੱਬੇ ਪੱਖੀ ਬਰੌਡਬੈਂਟ ਇੰਸਟੀਚਿਊਟ ਲਈ ਕੰਮ ਕਰ ਰਹੀ ਸੀ। ਐਂਗਸ ਨੇ ਆਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਬਲੋਮ ਦਾ ਅਸਤੀਫਾ ਪਾਰਟੀ ਵਿੱਚ ਚੱਲ ਰਹੀ ਹਲਚਲ ਦਾ ਸੰਕੇਤ ਹੈ ਤੇ ਉਨ੍ਹਾਂ ਦੀ ਟੀਮ 2019 ਦੀਆਂ ਜਨਰਲ ਚੋਣਾਂ ਉੱਤੇ ਧਿਆਨ ਕੇਂਦਰਿਤ ਕਰਨ ਦੀ ਕੋਸਿ਼ਸ਼ ਕਰ ਰਹੀ ਹੈ।
ਐਂਗਸ ਨੇ ਆਖਿਆ ਕਿ ਇਹ ਫੈਸਲਾ ਕਿਉਂ ਲਿਆ ਗਿਆ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਆਖਿਆ ਕਿ ਵਿਲੀ ਨੂੰ ਚੰਗੇ ਕੰਮ ਲਈ ਜਾਣਿਆਂ ਜਾਂਦਾ ਹੈ। ਪਰ ਹੁਣ ਅਸੀਂ ਅਜਿਹੇ ਨੁਕਤੇ ਉੱਤੇ ਹਾਂ ਜਿੱਥੇ ਸਾਨੂੰ ਆਪਣੇ ਪੱਤੇ ਚੰਗੀ ਤਰ੍ਹਾਂ ਖੇਡਣੇ ਹੋਣਗੇ ਤੇ ਸਾਨੂੰ ਆਪਣੀ ਚਾਲ ਵੀ ਸੋਚ ਸਮਝ ਕੇ ਚੱਲਣੀ ਹੋਵੇਗੀ। ਉਨ੍ਹਾਂ ਆਖਿਆ ਕਿ ਸਾਨੂੰ ਇਹ ਲੱਗਦਾ ਹੈ ਕਿ ਸਾਡੀ ਟੀਮ ਦਾ ਕੋਚ ਥੋੜ੍ਹਾ ਟੀਮ ਨੂੰ ਚੁਸਤ ਦਰੁਸਤ ਕਰਨੀ ਚਾਹੁੰਦੇ ਹਨ ਤੇ ਇਸੇ ਲਈ ਅਸੀਂ ਉਸ ਥਾਂ ਉੱਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਾਂ ਜਿੱਥੇ ਅਸੀਂ ਕਮਜੋ਼ਰ ਹਾਂ।
ਇਸ ਸਮੇਂ ਐਨਡੀਪੀ ਕਤਾਰ ਵਿੱਚ ਲਿਬਰਲਾਂ ਤੇ ਕੰਜ਼ਰਵੇਟਿਵਾਂ ਤੋਂ ਪਿੱਛੇ ਚੱਲ ਰਹੀ ਹੈ। ਪਿਛਲੇ ਸਾਲ ਐਂਗਸ, ਐਮਪੀ ਨਿੱਕੀ ਐਸ਼ਟਨ ਤੇ ਗਾਇ ਕੈਰਨ ਨੂੰ ਹਰਾਉਣ ਤੋਂ ਬਾਅਦ ਜਗਮੀਤ ਸਿੰਘ ਐਨਡੀਪੀ ਦੇ ਆਗੂ ਬਣੇ ਸਨ। ਆਪਣੇ ਲੀਡਰ ਬਣਨ ਦੇ ਪਹਿਲੇ ਸਾਲ ਹੀ ਜਗਮੀਤ ਸਿੰਘ ਦਾ ਸਾਹਮਣਾ ਕਈ ਚੁਣੌਤੀਆਂ ਨਾਲ ਹੋਇਆ। ਉਨ੍ਹਾਂ ਵੱਲੋਂ ਸਿੱਖ ਰਾਸ਼ਟਰਵਾਦੀ ਸਮਾਰੋਹਾਂ ਵਿੱਚ ਹਿੱਸਾ ਲੈਣ ਦਾ ਮੁੱਦਾ ਵੀ ਛਾਇਆ ਰਿਹਾ, ਉਨ੍ਹਾਂ ਦੇ ਦੋ ਐਮਪੀਜ਼ ਉੱਤੇ ਅਣਉਚਿਤ ਵਿਵਹਾਰ ਤੇ ਜਿਨਸੀ ਸੋ਼ਸ਼ਣ ਦੇ ਦੋਸ਼ ਲੱਗੇ ਤੇ ਜਿ਼ਮਨੀ ਚੋਣਾਂ ਦੇ ਨਤੀਜੇ ਵੀ ਬਹੁਤੇ ਸਾਜ਼ਗਾਰ ਨਹੀਂ ਰਹੇ।
ਇਸ ਦੌਰਾਨ ਜਗਮੀਤ ਸਿੰਘ ਨੇ ਵੀਰਵਾਰ ਨੂੰ ਟਵਿੱਟਰ ਉੱਤੇ ਵਿਲੀ ਦੀ ਤਾਰੀਫ ਕਰਦਿਆਂ ਹੋਇਆਂ ਲਿਖਿਆ ਕਿ ਉਹ ਬਹੁਤ ਹੀ ਸੂਝਵਾਨ, ਨਿਸਵਾਰਥ ਤੇ ਲੋਕਾਂ ਦੀਆਂ ਜਿੰ਼ਦਗੀਆਂ ਵਿੱਚ ਸਕਾਰਾਤਮਕ ਬਦਲਾਵ ਲਿਆਉਣ ਲਈ ਤਿਆਰ ਰਹਿੰਦੀ ਸੀ। ਉਨ੍ਹਾਂ ਵਿਲੀ ਦਾ ਧੰਨਵਾਦ ਕਰਦਿਆਂ ਆਖਿਆ ਕਿ ਜੋ ਕੁੱਝ ਵੀ ਉਸ ਨੇ ਪਾਰਟੀ ਲਈ ਕੀਤਾ ਉਹ ਕਾਬਿਲੇ ਤਾਰੀਫ ਹੈ।

Have something to say? Post your comment
ਹੋਰ ਕੈਨੇਡਾ ਖ਼ਬਰਾਂ
ਗ੍ਰੈਂਡ ਰਿਵਰ ਵਿੱਚ ਰੁੜ੍ਹੇ ਤਿੰਨ ਸਾਲਾ ਬੱਚੇ ਦੀ ਮਾਂ ਨੂੰ ਪੁਲਿਸ ਨੇ ਕੀਤਾ ਚਾਰਜ
ਬੀਜਿੰਗ ਜਾ ਰਿਹਾ ਅਮਰੀਕੀ ਏਅਰਲਾਈਨ ਦਾ ਜਹਾਜ਼ ਕੈਲਗਰੀ ਉਤਰਿਆ
ਕਾਨੂੰਨ ਤਿਆਰ ਕਰਦੇ ਸਮੇਂ ਮੰਤਰੀਆਂ ਨੂੰ ਫਰਸਟ ਨੇਸ਼ਨਜ਼ ਨਾਲ ਸਲਾਹ ਮਸ਼ਵਰਾ ਕਰਨ ਦੀ ਕੋਈ ਲੋੜ ਨਹੀਂ : ਸੁਪਰੀਮ ਕੋਰਟ
ਕਾਨੂੰਨੀ ਮੈਰੀਜੁਆਨਾ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਕੈਨੇਡੀਅਨਾਂ ਨੂੰ ਅਮਰੀਕਾ ਵੱਲੋਂ ਰਾਹਤ
ਜਗਮੀਤ ਸਿੰਘ ਲਈ ਅਸਾਨ ਨਹੀਂ ਹੋਵੇਗੀ ਰਾਹ !
ਹੰਬੋਲਟ ਬੱਸ ਹਾਦਸੇ ਵਿੱਚ ਸ਼ਾਮਲ ਟਰੱਕਿੰਗ ਕੰਪਨੀ ਦੇ ਮਾਲਕ ਖਿਲਾਫ ਲੱਗੇ ਚਾਰਜ
ਮੈਕਸਿਮ ਬਰਨੀਅਰ ਨੇ ਆਪਣੀ ਨਵੀਂ ਪਾਰਟੀ ਨੂੰ ਰਜਿਸਟਰ ਕਰਵਾਉਣ ਲਈ ਦਿੱਤੀ ਅਰਜ਼ੀ
ਲਾਈਥਜ਼ਰ ਨੇ ਟੋਰਾਂਟੋ ਵਿੱਚ ਫਰੀਲੈਂਡ ਨਾਲ ਕੀਤੀ ਮੁਲਾਕਾਤ
ਬੀਸੀ ਵਿੱਚ ਪਾਈਪਲਾਈਨ ਵਿੱਚ ਹੋਏ ਧਮਾਕੇ ਤੋਂ ਬਾਅਦ ਸਥਿਤੀ ਕਾਬੂ ਹੇਠ
ਧਮਾਕੇ ਵਿੱਚ ਮਾਰੀ ਗਈ ਮਹਿਲਾ ਦਾ ਪਤੀ ਮਰਡਰ ਤੇ ਅਗਜ਼ਨੀ ਦੇ ਮਾਮਲੇ ਵਿੱਚ ਚਾਰਜ