Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਚੰਨ ਹੋ ਗਿਆ ਥਾਣੇਦਾਰ

June 05, 2019 09:11 AM

-ਬਹਾਦਰ ਸਿੰਘ ਗੋਸਲ
ਆਪਣੇ-ਆਪਣੇ ਰੁਜ਼ਗਾਰ ਲਈ ਲੋਕ ਬਹੁਤ ਪ੍ਰਕਾਰ ਦੀਆਂ ਨੌਕਰੀਆਂ ਕਰਦੇ ਹਨ, ਪਰ ਸਰਕਾਰੀ ਨੌਕਰੀ ਦੀ ਆਪਣੀ ਮਹੱਤਤਾ ਹੁੰਦੀ ਹੈ ਕਿਉਂਕਿ ਸਰਕਾਰੀ ਨੌਕਰੀ ਰਨ ਵਾਲੇ ਦਾ ਜ਼ਿਆਦਾਤਰ ਵਾਸਤਾ ਆਮ ਲੋਕਾਂ ਨਾਲ ਪੈਂਦਾ ਹੈ, ਜਿਵੇਂ ਪਟਵਾਰੀ, ਸਰਕਾਰੀ ਅਧਿਆਪਕ, ਬਸ ਕੰਡਕਟਰ ਜਾਂ ਕਿਸੇ ਮਹਿਕਮੇ ਦਾ ਬਾਬੂ। ਲੋਕ ਅਜਿਹੇ ਸਰਕਾਰੀ ਕਾਰਿੰਦੇ ਨਾਲ ਆਪਣੀ ਨੇੜਤਾ ਰੱਖਣ ਵਿੱਚ ਮਾਣ ਮਹਿਸੂਸ ਕਰਦੇ ਹਨ। ਅਜਿਹਾ ਹੀ ਮਹਿਕਮਾ ਪੁਲਸ ਦਾ ਹੁੰਦਾ ਹੈ। ਇੱਕ ਪੁਲਸ ਮੁਲਾਜ਼ਮ ਦੀ ਆਪਣੀ ਹੀ ਠਾਠ ਹੁੰਦੀ ਹੈ। ਇੱਕ ਤਾਂ ਉਨ੍ਹਾਂ ਨੇ ਸਰਕਾਰੀ ਵਰਦੀ ਪਾ ਕੇ ਲੋਕਾਂ ਵਿੱਚ ਵਿਚਰਨਾ ਹੁੰਦਾ ਹੈ ਅਤੇ ਦੂਜੇ ਹੱਥ ਵਿੱਚ ਕਾਨੂੰਨੀ ਡੰਡਾ। ਇਸ ਤਰ੍ਹਾਂ ਪੁਲਸ ਵਾਲਿਆਂ ਦਾ ਲੋਕਾਂ ਵਿੱਚ ਉਂਝ ਦਬਦਬਾ ਬਣਿਆ ਰਹਿੰਦਾ ਹੈ। ਜੇ ਅਸੀਂ ਅੰਗਰੇਜ਼ਾਂ ਦੇ ਸਮੇਂ ਦੀ ਪੁਲਸ ਨੌਕਰੀ ਦੀ ਗੱਲ ਕਰੀਏ ਤਾਂ ਉਸ ਸਮੇਂ ਪੁਲਸ ਵਾਲਿਆਂ ਦਾ ਲੋਕਾਂ ਵਿੱਚ ਬੜਾ ਰੋਹਬ ਤੇਡਰ ਹੁੰਦਾ ਸੀ। ਗੱਲ ਵੀ ਠੀਕ ਹੈ ਉਸ ਸਮੇਂ ਲੋਕਾਂ ਵਿੱਚ ਉਸ ਦਾ ਸਹਿਮ ਹੋਣਾ ਸੁਭਾਵਿਕ ਹੀ ਸੀ। ਉਨ੍ਹਾਂ ਦਿਨਾਂ ਵਿੱਚ ਅੰਗਰੇਜ਼ੀ ਹਕੂਮਤ ਹੋਣ ਕਾਰਨ ਪੁਲਸ ਕੁਝ ਵਧੀਕੀਆਂ ਵੀ ਕਰ ਜਾਂਦੀ ਸੀ ਜਿਸ ਕਾਰਨ ਪੁਲਸ ਤੋਂ ਸਭ ਲੋਕ ਡਰਦੇ ਸਨ। ਵੈਸੇ ਵੀ ਪੁਲਸ ਦਾ ਡਰ ਹੋਣਾ ਲਾਜ਼ਮੀ ਹੈ ਤਾਂ ਕਿ ਸਮਾਜ ਵਿੱਚ ਹੋਣ ਵਾਲੀਆਂ, ਚੋਰੀਆਂ, ਡਕੈਤੀਆਂ ਤੇ ਕਤਲਾਂ ਨੂੰ ਰੋਕਿਆ ਜਾ ਸਕੇ। ਇੱਕ ਸਭਿਅਕ ਸਮਾਜ ਲਈ ਸਮਾਜ ਵਿੱਚ ਅਨੁਸ਼ਾਸਨ ਦੀ ਲੋੜ ਹੁੰਦੀ ਹੀ ਹੈ ਜਿਸ ਕਾਰਨ ਹਰ ਪੁਲਸ ਕਰਮਚਾਰੀ ਦਾ ਰੁਤਬਾ ਅਹਿਮ ਬਣ ਜਾਂਦਾ ਹੈ।
ਅੰਗਰੇਜ਼ਾਂ ਦੇ ਸਮੇਂ ਤੇ ਆਜ਼ਾਦੀ ਦੇ ਮੁੱਢਲੇ ਦਹਾਕਿਆਂ ਵਿੱਚ ਪੁਲਸ ਦਾ ਡਰ ਏਨਾ ਸੀ ਕਿ ਜੇ ਕਿਤੇ ਪਿੰਡ ਵਿੱਚ ਪੁਲਸ ਦੇ ਦੋ-ਤਿੰਨ ਸਿਪਾਹੀ ਆ ਜਾਂਦੇ ਤਾਂ ਲੋਕ ਆਪਣੇ ਘਰਾਂ ਨੂੰ ਅੰਦਰੋਂ ਕੁੰਡੀਆਂ ਲਾ ਲੈਂਦੇ। ਏਦਾਂ ਦਾ ਰੋਹਬ ਵੀ ਉਨ੍ਹਾਂ ਦੇ ਰੁਤਬੇ ਮੁਤਾਬਕ ਖਾਸ ਹੁੰਦਾ ਸੀ। ਹੌਲਦਾਰ ਦੀ ਟੌਹਰ ਦੇ ਕੀ ਕਹਿਣੇ। ਇਹ ਕਾਰਨ ਸੀ ਕਿ ਪਿੰਡ ਵਿੱਚ ਜੇ ਕਿਸੇ ਸੋਹਣੀ ਸੁਨੱਖੀ ਮੁਟਿਆਰ ਦੀ ਦੂਜੀਆਂ ਕੁੜੀਆਂ ਨਾਲ ਤੁਲਨਾ ਕਰਨੀ ਹੁੰਦੀ ਸੀ ਤਾਂ ਉਸ ਨੂੰ ‘ਕੁੜੀਆਂ ਵਿੱਚ ਹੌਲਦਾਰਨੀ’ ਕਹਿ ਕੇ ਨਿਵਾਜਿਆ ਜਾਂਦਾ ਸੀ। ਭਾਵੇਂ ਅੱਜਕੱਲ੍ਹ ਕੁੜੀਆਂ ਵੀ ਪੁਲਸ ਵਿੱਚ ਨੌਕਰੀ ਕਰਦੀਆਂ ਹਨ ਤੇ ਉਨ੍ਹਾਂ ਨੂੰ ਵੱਖ-ਵੱਖੇ ਅਹੁਦੇ ਵੀ ਪ੍ਰਾਪਤ ਹਨ। ਅੱਜ ਤਾਂ ਅਸੀਂ ਕੁੜੀਆਂ ਨੂੰ ਪੁਲਸ ਵਿੱਚ ਕਪਤਾਨ ਤੱਕ ਵੀ ਦੇਖਦੇ ਹਾਂ। ਇਹੀ ਕਾਰਨ ਹੈ ਕਿ ਫਿਲਮਾਂ ਬਣਾਉਣ ਵਾਲੇ ਵੀ ਆਪਣੀਆਂ ਫਿਲਮੀ ਕਹਾਣੀਆਂ ਵਿੱਚ ਕੁੜੀਆਂ ਨੂੰ ਜ਼ਿਆਦਾਤਰ ਪੁਲਸ ਅਫਸਰ ਦਰਸਾਉਂਦੇ ਹਨ।
ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ਅੱਜ ਤੋਂ 50-60 ਸਾਲ ਪਹਿਲਾਂ ਸਾਡੇ ਪਿੰਡ ਵਿੱਚ ਪਿੰਡ ਦੇ ਮੁੰਡੇ ਹਰ ਸਾਲ ਡਰਾਮੇ ਕਰਦੇ ਸਨ ਅਤੇ ਉਨ੍ਹਾਂ ਵਿੱਚ ਡਾਂਸਰ ਬਾਹਰੋਂ ਮੰਗਵਾਏ ਜਾਂਦੇ ਸਨ। ਇੱਕ ਵਾਰ ਅਜਿਹੇ ਹੀ ਇੱਕ ਡਰਾਮੇ ਵਿੱਚ ਸਾਡੇ ਪਿੰਡ ਪੰਜਾਬ ਦੇ ਮਸ਼ਹੂਰ ਡਾਂਸਰ ਮੁੰਦਰੀ ਤੇ ਪ੍ਰੇਮ ਦੀ ਜੋੜੀ ਨੇ ਇਹ ਗੀਤ ਗਾਇਆ ਸੀ :
‘ਚੰਨ ਹੋ ਗਿਆ ਥਾਣੇਦਾਰ ਕਿ ਹੁਣ ਮੈਂ ਨਹੀਂ ਡਰਦੀ।
ਚਾਰ ਸਿਪਾਹੀ ਲੈ ਕੇ ਨਾਲ, ਮੈਂ ਪਿੰਡ ਵਿੱਚ ਦੇਊਂਗੀ ਗੇੜਾ।
ਫਿਰ ਵੇਖੂੰਗੀ, ਰੋਕਣ ਵਾਲਾ, ਜੰਮਿਆ ਮੈਨੂੰ ਕਿਹੜਾ
ਕੋਈ ਸਕੇ ਨਾ ਖੰਗੂਰਾ ਮਾਰ, ਦੇਊਂਗੀ ਜੇਲ੍ਹਾਂ ਦੇ ਵਾੜ।’
ਇਹ ਗੀਤ ਏਨਾ ਪਿਆਰਾ ਤੇ ਮਿਠਾਸ ਭਰਿਆ ਸੀ ਕਿ ਸੁਣਨ ਵਾਲਾ ਹਰ ਕੋਈ ਮੰਤਰ ਮੁਗਧ ਹੋ ਗਿਆ ਸੀ। ਮੈਂ ਵੀ ਅੱਜ ਤੱਕ ਇਸ ਗੀਤ ਨੂੰ ਨਹੀਂ ਭੁੱਲਿਆ। ਇਥੋਂ ਤੱਕ ਕਿ ਅੱਜ ਵੀ ਜਦੋਂ ਮੈਂ ਕਿਸੇ ਪੁਲਸ ਵਾਲੇ ਨੂੰ ਵੇਖਦਾਂ ਹਾਂ ਤਾਂ ਮੇਰਾ ਮਨ ਆਪਣੇ ਆਪ ਇਹ ਗੁਣਗੁਣਾਉਣ ਲੱਗਦਾ ਹੈ। ਗੱਲ ਸੋਲਾਂ ਆਨੇ ਸਹੀ ਹੈ, ਜਿਸ ਮੁਟਿਆਰ ਦਾ ਪਤੀ ਥਾਣੇਦਾਰ ਹੁੰਦਾ ਹੈ ਉਹ ਥਾਣੇਦਾਰਨੀ ਅਖਵਾਉਂਦੀ ਹੈ ਤੇ ਉਸ ਦਾ ਰੋਹਬ ਨਿਰਾਲਾ ਹੀ ਬਣ ਜਾਂਦਾ ਹੈ। ਜਦੋਂ ਸਾਰਾ ਸਮਾਜ ਇੱਕ ਹੋਣਹਾਰ, ਇਮਾਨਦਾਰ ਤੇ ਬਹਾਦਰ ਥਾਣੇਦਾਰ ਉੱਤੇ ਮਾਣ ਕਰਦਾ ਹੈ ਤਾਂ ਉਸ ਦੀ ਘਰਵਾਲੀ ਦਾ ਮਾਣ ਕਰਨਾ ਕੁਦਰਤੀ ਬਣਦਾ ਹੈ।
ਆਜ਼ਾਦੀ ਦੇ ਕਈ ਦਹਾਕਿਆਂ ਤੋਂ ਬਾਅਦ ਸਾਡਾ ਸਮਾਜ ਬਹੁਤ ਬਦਲ ਗਿਆ ਹੈ। ਦਿਨ-ਬ-ਦਿਨ ਲੋਕਾਂ ਦੇ ਮਨਾਂ ਵਿੱਚੋਂ ਪੁਲਸ ਦਾ ਡਰ ਘਟਦਾ ਜਾਂਦਾ ਹੈ। ਲੋਕ ਆਪਣੇ ਆਪ ਨੂੰ ਜ਼ਿਆਦਾ ਕਾਨੂੰਨੀ ਸਮਝਣ ਲੱਗੇ ਹਨ, ਪਰ ਇਸ ਘਟਦੇ ਡਰ ਦੇ ਕਾਰਨ ਸਮਾਜ ਵਿੱਚ ਬੇ-ਨਿਯਮੀਆਂ ਹੁੰਦੀਆਂ ਰਹਿੰਦੀਆਂ ਹਨ। ਜੇ ਅਸੀਂ ਅੱਜ ਦੇ ਵੱਡੇ ਹੋ ਰਹੇ ਬੱਚਿਆਂ ਦੀ ਗੱਲ ਕਰੀਏ ਤਾਂ ਵੇਖਣ ਵਿੱਚ ਆਉਂਦਾ ਹੈ ਕਿ ਉਹ ਨਾ ਆਪਣੇ ਅਧਿਆਪਕਾਂ ਤੋਂ, ਨਾ ਮਾਪਿਆਂ ਤੋਂ ਤੇ ਨਾ ਹੀ ਪੁਲਸ ਤੋਂ ਡਰਦੇ ਹਨ, ਪਰ ਇਹ ਸਭ ਉਨ੍ਹਾਂ ਲਈ ਘਾਤਕ ਹੀ ਹੁੰਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ