Welcome to Canadian Punjabi Post
Follow us on

29

March 2024
 
ਨਜਰਰੀਆ

ਭਿ੍ਰਸ਼ਟਾਚਾਰ ਦੇ ਖਾਤਮੇ ਬਿਨਾਂ ਕੇਂਦਰ ਦੀਆਂ ਯੋਜਨਾਵਾਂ ਕਾਗਜ਼ੀ ਹੀ ਰਹਿਣਗੀਆਂ

June 05, 2019 09:10 AM

-ਯੋਗੇਂਦਰ ਯੋਗੀ
ਨਵੀਂ ਬਣੀ ਭਾਜਪਾ ਗਠਜੋੜ ਸਰਕਾਰ ਨੇ ਦੇਸ਼ ਦੇ ਸਮੁੱਚੇ ਵਿਕਾਸ ਦੀ ਦਿਸ਼ਾ ਵਿੱਚ ਕਦਮ ਵਧਾਉਂਦੇ ਹੋਏ ਪਹਿਲੀ ਕੈਬਨਿਟ ਬੈਠਕ ਤੋਂ ਬਾਅਦ ਐਲਾਨਾਂ ਦਾ ਪਟਾਰਾ ਖੋਲ੍ਹ ਦਿੱਤਾ। ਇਸ ਨਾਲ ਕਿਸਾਨਾਂ ਤੇ ਕਾਰੋਬਾਰੀਆਂ ਨੂੰ ਸਾਧਣ ਦਾ ਯਤਨ ਕੀਤਾ ਗਿਆ ਹੈ। ਇਹ ਦੋਵੇਂ ਤਬਕੇ ਵੱਡਾ ਵੋਟ ਬੈਂਕ ਹਨ। ਇਨ੍ਹਾਂ ਦੇ ਜ਼ਰੀਏ ਭਾਜਪਾ ਦੀਆਂ ਨਜ਼ਰਾਂ ਕਈ ਸੂਬਿਆਂ ਵਿੱਚ ਹੋਣ ਵਾਲੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਨੂੰ ਸਾਧਣ ਵੱਲ ਹਨ। ਮੁੱਖ ਸਵਾਲ ਇਹ ਹੈ ਕਿ ਕੇਂਦਰ ਸਰਕਾਰ ਦੇ ਐਲਾਨਾਂ ਨੂੰ ਅਮਲੀ ਜਾਮਾ ਕਿਵੇਂ ਪਹਿਨਾਇਆ ਜਾਵੇਗਾ। ਕੈਬਨਿਟ ਮੀਟਿੰਗ ਵਿੱਚ ਇਹ ਐਲਾਨ ਕੀਤੇ ਗਏ ਹਨ, ਇਸ ਤੋਂ ਪਹਿਲਾਂ ਕੇਂਦਰ ਸਰਕਾਰ ਦੇ ਬਜਟਾਂ ਵਿੱਚ ਵੀ ਅਜਿਹੇ ਐਲਾਨ ਹੁੰਦੇ ਰਹੇ ਹਨ। ਆਜ਼ਾਦੀ ਪਿੱਛੋਂ ਹਰ ਸਾਲ ਪਾਰਲੀਮੈਂਟ ਵਿੱਚ ਬਜਟ ਲਿਆਂਦਾ ਜਾਂਦਾ ਰਿਹਾ ਹੈ। ਉਸ ਵਿੱਚ ਅਜਿਹੇ ਲੋਕ ਲੁਭਾਊ ਐਲਾਨਾਂ ਦਾ ਅੰਬਾਰ ਲੱਗਾ ਹੁੰਦਾ ਹੈ, ਇਸ ਦੇ ਬਾਵਜੂਦ ਦੇਸ਼ ਅੱਜ ਤੱਕ ਵਿਕਾਸ ਦੇ ਵੱਖ-ਵੱਖ ਪੈਮਾਨਿਆਂ 'ਤੇ ਪੱਛੜਿਆ ਹੋਇਆ ਹੈ।
ਭਾਰਤ ਦੀ ਅੱਧੀ ਤੋਂ ਵੱਧ ਆਬਾਦੀ ਗਰੀਬੀ ਦੀ ਜੀਵਨ ਰੇਖਾ ਤੋਂ ਹੇਠਾਂ ਜੀਵਨ ਗੁਜਾਰਨ ਲਈ ਮਜਬੂਰ ਹੈ। ਵੱਡੀ ਆਬਾਦੀ ਨੂੰ ਦੋ ਵਕਤ ਦਾ ਖਾਣਾ, ਬਿਜਲੀ, ਪਾਣੀ, ਸੜਕ, ਹਸਪਤਾਲ ਤੇ ਆਵਾਜਾਈ ਦੀਆਂ ਬੁਨਿਆਦੀ ਸਹੂਲਤਾਂ ਨਹੀਂ ਮਿਲ ਰਹੀਆਂ, ਜਦ ਕਿ ਬੀਤੇ ਵਿੱਚ ਅਜਿਹੀਆਂ ਸਹੂਲਤਾਂ ਦੇ ਨਾਂਅ 'ਤੇ ਬਜਟਾਂ ਵਿੱਚ ਅਰਬਾਂ-ਖਰਬਾਂ ਦੀਆਂ ਵਿਵਸਥਾਵਾਂ ਹੁੰਦੀਆਂ ਆਈਆਂ ਹਨ। ਜੇ ਐਲਾਨਾਂ ਨਾਲ ਵਿਕਾਸ ਦੀ ਗੰਗਾ ਵਗੀ ਹੁੰਦੀ ਤਾਂ ਦੇਸ਼ ਅੱਜ ਵਿਸ਼ਵ ਦੇ ਵਿਕਸਿਤ ਦੇਸ਼ਾਂ ਦੀ ਕਤਾਰ ਵਿੱਚ ਖੜ੍ਹਾ ਹੁੰਦਾ, ਪਰ ਅਜਿਹਾ ਨਹੀਂ ਹੋ ਸਕਿਆ ਤਾਂ ਅਜਿਹੇ ਐਲਾਨਾਂ 'ਤੇ ਸਵਾਲ ਉਠਣੇ ਲਾਜ਼ਮੀ ਹਨ।
ਕੇਂਦਰ ਸਰਕਾਰ ਕੋਲ ਐਲਾਨਾਂ 'ਤੇ ਅਮਲ ਕਰਾਉਣ ਦੀ ਕੋਈ ਸਿੱਧੀ ਮਸ਼ੀਨਰੀ ਨਹੀਂ ਹੈ। ਉਸ ਦੀਆਂ ਯੋਜਨਾਵਾਂ ਨੂੰ ਲਾਗੂ ਕਰਨ ਦਾ ਸਾਰਾ ਜਿ਼ੰਮਾ ਸੂਬਿਆਂ 'ਤੇ ਹੁੰਦਾ ਹੈ। ਕੇਂਦਰ ਸਰਕਾਰ ਯੋਜਨਾਵਾਂ ਦੀਆਂ ਕੀਤੀਆਂ ਗਈਆਂ ਵਿਵਸਥਾਵਾਂ ਦੀ ਰਾਸ਼ੀ ਰਾਜਾਂ ਨੂੰ ਦਿੰਦੀ ਹੈ। ਰਾਜਾਂ ਦੇ ਰਾਹੀਂ ਯੋਜਨਾਵਾਂ ਧਰਾਤਲ ਤੱਕ ਪੁੱਜਦੀਆਂ ਹਨ। ਰਾਜਾਂ ਦੇ ਪ੍ਰਸ਼ਾਸਨਿਕ ਤੰਤਰ 'ਤੇ ਕੇਂਦਰ ਸਰਕਾਰ ਦਾ ਕੰਟਰੋਲ ਨਹੀਂ ਹੈ। ਰਾਜਾਂ ਵਿੱਚ ਸੂਬਾਈ ਸਰਕਾਰ ਕੇਂਦਰ ਅਤੇ ਸੂਬਿਆਂ ਦੀਆਂ ਯੋਜਨਾਵਾਂ ਨੂੰ ਸਤ੍ਹਾ ਤੱਕ ਪਹੁੰਚਾਉਂਦੀ ਹੈ। ਰਾਜਾਂ ਦਾ ਸਰਕਾਰੀ ਤੰਤਰ ਰਾਜ ਸਰਕਾਰ ਪ੍ਰਤੀ ਜਵਾਬਦੇਹ ਹੁੰਦਾ ਹੈ। ਸੂਬਾ ਪੱਧਰ 'ਤੇ ਭਿ੍ਰਸ਼ਟਾਚਾਰ ਦਾ ਹਾਲ ਇਹ ਹੈ ਕਿ ਯੋਜਨਾਵਾਂ ਆਮ ਲੋਕਾਂ ਤੱਕ ਪੁੱਜਦੀਆਂ ਹੀ ਨਹੀਂ। ਕੇਂਦਰ ਸਰਕਾਰ ਵੀ ਸੂਬਿਆਂ ਵਿੱਚ ਦਹਾਕਿਆਂ ਤੋਂ ਜਾਰੀ ਭਿ੍ਰਸ਼ਟਾਚਾਰ 'ਤੇ ਲਗਾਮ ਲਾਉਣ ਵਿੱਚ ਪੂਰੀ ਤਰ੍ਹਾਂ ਨਾਕਾਮ ਹੈ। ਇਹ ਕੇਸ ਸੂਬਾਈ ਸੂਚੀ ਵਿੱਚ ਹੋਣ ਕਾਰਨ ਕੇਂਦਰ ਸਰਕਾਰ ਯੋਜਨਾਵਾਂ ਦੀ ਪ੍ਰਗਤੀ ਬਾਰੇ ਸਿਰਫ ਕਾਗਜ਼ੀ ਪੁੱਛਗਿੱਛ ਕਰ ਸਕਦੀ ਹੈ। ਕੇਂਦਰ ਦੀਆਂ ਯੋਜਨਾਵਾਂ ਦੀ ਧਨ ਰਾਸ਼ੀ ਦੀ ਵਰਤੋਂ 'ਤੇ ਰਾਜਾਂ ਨੇ ਇਸ ਗੱਲ ਦਾ ਸਰਟੀਫਿਕੇਟ ਦੇਣਾ ਹੁੰਦਾ ਹੈ ਕਿ ਉਸ ਦੀ ਵਰਤੋਂ ਹੋਈ ਹੈ, ਪਰ ਕੇਂਦਰ ਸਰਕਾਰ ਕੋਲ ਅਜਿਹਾ ਕੋਈ ਕਾਨੂੰਨੀ ਅਧਿਕਾਰ ਨਹੀਂ ਹੈ ਕਿ ਯੋਜਨਾਵਾਂ ਅਤੇ ਭਿ੍ਰਸ਼ਟਾਚਾਰ 'ਤੇ ਲਗਾਮ ਲਾ ਸਕੇ।
ਸੂਬਾਈ ਮਾਮਲੇ ਹੋਣ ਕਾਰਨ ਕੇਂਦਰ ਸਰਕਾਰ ਸਿੱਧੇ ਤੌਰ 'ਤੇ ਦਖਲ ਨਹੀਂ ਦੇ ਸਕਦੀ। ਸੂਬਿਆਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ ਕਿ ਸੂਬਾਈ ਜਾਂ ਕੇਂਦਰ ਦੀਆਂ ਯੋਜਨਾਵਾਂ ਦੀ ਰਾਸ਼ੀ ਦਾ ਪੂਰਾ ਫਾਇਦਾ ਨਿਰਧਾਰਤ ਵਰਗ ਤੱਕ ਪਹੁੰਚ ਰਿਹਾ ਹੈ ਜਾਂ ਨਹੀਂ। ਵਿਕਾਸ ਦੀਆਂ ਇੰਨੀਆਂ ਯੋਜਨਾਵਾਂ ਕੇਂਦਰ ਤੇ ਸੂਬੇ ਬਣਾ ਚੁੱਕੇ ਹਨ ਕਿ ਜੇ ਵਿਹਾਰਕ ਤੌਰ 'ਤੇ ਇਨ੍ਹਾਂ 'ਤੇ ਅਮਲ ਹੋ ਗਿਆ ਹੁੰਦਾ ਤਾਂ ਹੁਣ ਤੱਕ ਦੇਸ਼ ਵਿੱਚ ਇੱਕ ਵੀ ਸੂਬਾ ਪੱਛੜਿਆ ਨਾ ਰਹਿੰਦਾ।
ਅਜਿਹੇ ਸੂਬੇ, ਜਿੱਥੇ ਖੇਤਰੀ ਦਲਾਂ ਦੀ ਸਰਕਾਰ ਹੈ, ਉਨ੍ਹਾਂ ਨੂੰ ਯੋਜਨਾਵਾਂ ਦੇ 100 ਫੀਸਦੀ ਲਾਗੂ ਹੋਣ ਦੀ ਪ੍ਰਵਾਹ ਨਹੀਂ ਹੁੰਦੀ। ਉਨ੍ਹਾਂ ਦਾ ਇੱਕੋ-ਇੱਕ ਟੀਚਾ ਜੋੜ-ਤੋੜ ਕਰ ਕੇ ਸੱਤਾ ਵਿੱਚ ਵਾਪਸੀ ਕਰਨਾ ਹੁੰਦਾ ਹੈ। ਇਹੀ ਕਾਰਨ ਹੈ ਕਿ ਸੂਬਿਆਂ ਦੇ ਸਰਕਾਰੀ ਵਿਭਾਗਾਂ 'ਚ ਭਿ੍ਰਸ਼ਟਾਚਾਰ ਅਜਗਰ ਵਾਂਗ ਪੱਸਰਿਆ ਹੋਇਆ ਹੈ। ਅਜਿਹਾ ਨਹੀਂ ਹੈ ਕਿ ਇਸ ਦੀ ਜਾਣਕਾਰੀ ਖੇਤਰੀ ਦਲਾਂ ਦੀਆਂ ਸਰਕਾਰਾਂ ਨੂੰ ਨਹੀਂ ਹੈ, ਹਕੀਕਤ ਇਹ ਹੈ ਕਿ ਜਾਣਕਾਰੀ ਹੋਣ ਦੇ ਬਾਵਜੂਦ ਭਿ੍ਰਸ਼ਾਟਾਚਾਰ ਦਾ ਖਾਤਮਾ ਸਿਆਸੀ ਦਲਾਂ ਦੀ ਤਰਜੀਹੀ ਸੂਚੀ ਵਿੱਚ ਦਿਖਾਵੇ ਦੇ ਤੌਰ 'ਤੇ ਸ਼ਾਮਲ ਰਹਿੰਦਾ ਹੈ। ਜ਼ਿਆਦਾਤਰ ਖੇਤਰੀ ਦਲ ਜਿੱਤਣ ਲਈ ਦੂਸਰੇ ਕਾਰਕਾਂ ਦਾ ਸਹਾਰਾ ਲੈਂਦੇ ਹਨ।
ਦੂਸਰੇ ਸ਼ਬਦਾਂ ਵਿੱਚ ਕਹੀਏ ਤਾਂ ਸਿੱਧੇ ਤੌਰ 'ਤੇ ਖੇਤਰੀ ਦਲ ਭਿ੍ਰਸ਼ਟਾਚਾਰ ਨੂੰ ਪਨਾਹ ਦਿੰਦੇ ਹਨ। ਇਹੀ ਕਾਰਨ ਹੈ ਕਿ ਖੇਤਰੀ ਦਲਾਂ ਦੇ ਨੇਤਾਵਾਂ-ਮੰਤਰੀਆਂ 'ਤੇ ਭਿ੍ਰਸ਼ਟਾਚਾਰ ਦੇ ਦੋਸ਼ ਹੋਣ ਦੇ ਬਾਵਜੂਦ ਕਾਰਵਾਈ ਨਹੀਂ ਹੁੰਦੀ। ਕਾਂਗਰਸ ਇਸੇ ਦਾ ਨਤੀਜਾ ਭੁਗਤ ਰਹੀ ਹੈ। ਇੱਕ ਪਾਸੇ ਕਾਂਗਰਸ ਨੇ ਗੁੱਝੇ ਰਾਸ਼ਟਰਵਾਦ ਦਾ ਚੋਲਾ ਪਹਿਨੀ ਰੱਖਿਆ, ਦੂਸਰੇ ਪਾਸੇ ਭਿ੍ਰਸ਼ਟਾਚਾਰ ਦੇ ਦਾਗਾਂ ਨੂੰ ਧੋਣ ਵਿੱਚ ਨਾਕਾਮ ਰਹੀ। ਇਹ ਯਕੀਨੀ ਹੈ ਕਿ ਕੇਂਦਰ ਹੋਵੇ ਜਾਂ ਸੂਬਿਆਂ ਦੀਆਂ ਸਰਕਾਰਾਂ, ਜਦੋਂ ਤੱਕ ਭਿ੍ਰਸ਼ਟਾਚਾਰ ਨੂੰ ਮਿਟਾਉਣ ਲਈ ਸਾਂਝੇ ਤੌਰ 'ਤੇ ਕੰਮ ਨਹੀਂ ਕਰਨਗੀਆਂ ਉਦੋਂ ਤੱਕ ਅਜਿਹੀਆਂ ਯੋਜਨਾਵਾਂ ਧਰਾਤਲ ਤੱਕ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜਦੀਆਂ ਰਹਿਣਗੀਆਂ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ