Welcome to Canadian Punjabi Post
Follow us on

19

May 2019
ਅੰਤਰਰਾਸ਼ਟਰੀ

ਉੱਤਰੀ ਜਾਪਾਨ ਵਿੱਚ ਆਇਆ ਭੂਚਾਲ

October 05, 2018 06:52 PM

ਟੋਕੀਓ, 5 ਅਕਤੂਬਰ (ਪੋਸਟ ਬਿਊਰੋ) : ਸ਼ੁੱਕਵਾਰ ਨੂੰ ਉੱਤਰੀ ਜਾਪਾਨ ਦੇ ਟਾਪੂ ਉੱਤੇ ਆਏ ਭੂਚਾਲ ਕਾਰਨ ਕਈ ਹਿੱਸਿਆਂ ਵਿੱਚ ਢਿੱਗਾਂ ਡਿੱਗੀਆਂ ਤੇ ਪਾਵਰ ਪਲਾਂਟ ਨੂੰ ਵੀ ਨੁਕਸਾਨ ਪਹੁੰਚਿਆ। ਅਤਸੁਮਾ ਟਾਊਨ ਨੇੜੇ ਹੋਕਾਇਦੋ ਟਾਪੂ ਉੱਤੇ ਆਏ ਇਸ ਭੂਚਾਲ ਕਾਰਨ ਕਿਸੇ ਦੇ ਜ਼ਖ਼ਮੀ ਹੋਣ ਜਾਂ ਕਿਸੇ ਤਰ੍ਹਾਂ ਦੇ ਵੱਡੇ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ। ਜਾਪਾਨ ਦੀ ਮੌਸਮ ਸਬੰਧੀ ਜਾਣਕਾਰੀ ਦੇਣ ਵਾਲੀ ਏਜੰਸੀ ਨੇ ਪਹਿਲਾਂ ਭੂਚਾਲ ਦੀ ਗਤੀ 5.2 ਦੱਸੀ ਸੀ ਪਰ ਬਾਅਦ ਵਿੱਚ ਭੂਚਾਲ ਦੀ ਗਤੀ 5.3 ਦੱਸੀ ਗਈ। ਇਸ ਭੂਚਾਲ ਨਾਲ ਟਾਪੂ ਉੱਤੇ ਰਹਿਣ ਵਾਲੇ ਲੋਕਾਂ ਦੇ ਨਾਲ ਨਾਲ ਅਤਸੁਮਾ ਟਾਊਨ ਦੇ ਲੋਕ ਵੀ ਕਾਫੀ ਡਰ ਗਏ। ਜਿ਼ਕਰਯੋਗ ਹੈ ਕਿ ਇੱਕ ਮਹੀਨੇ ਪਹਿਲਾਂ ਇੱਥੇ 6.7 ਦੀ ਗਤੀ ਦਾ ਭੂਚਾਲ ਆਇਆ ਸੀ ਜਿਸ ਕਾਰਨ ਢਿੱਗਾਂ ਡਿੱਗਣ ਕਰਕੇ 40 ਤੋਂ ਵੱਧ ਲੋਕ ਮਾਰੇ ਗਏ ਸਨ। ਇਸ ਭੂਚਾਲ ਕਾਰਨ ਟਾਊਨ ਵਿੱਚ ਸਥਿਤ ਵੱਡੇ ਪਾਵਰ ਪਲਾਂਟ ਨੂੰ ਨੁਕਸਾਨ ਪਹੁੰਚਿਆ ਹੈ। ਇਸ ਨਾਲ ਟਾਪੂ ਉੱਤੇ ਬਿਜਲੀ ਠੱਪ ਹੋ ਗਈ ਤੇ 3 ਮਿਲੀਅਨ ਲੋਕਾਂ ਨੂੰ ਹਨ੍ਹੇਰੇ ਵਿੱਚ ਰਹਿਣਾ ਪੈ ਰਿਹਾ ਹੈ। ਇਸ ਦੌਰਾਨ ਲੋੜੀਂਦੀਆਂ ਸੇਵਾਵਾਂ ਜਿਵੇਂ ਕਿ ਹਸਪਤਾਲ ਤੇ ਟਰੈਫਿਕ ਲਾਈਟਾਂ ਆਦਿ ਨੂੰ ਜਨਰੇਟਰ ਤੇ ਹੋਰ ਬੈਕਅੱਪਜ਼ ਨਾਲ ਚਲਾਇਆ ਜਾ ਰਿਹਾ ਹੈ। ਏਜੰਸੀ ਨੇ ਆਖਿਆ ਕਿ ਇਹ ਨਵਾਂ ਭੂਚਾਲ 6 ਸਤੰਬਰ ਨੂੰ ਆਏ ਭੂਚਾਲ ਦੇ ਬਾਅਦ ਵਾਲਾ ਝਟਕਾ ਹੀ ਹੈ। ਏਜੰਸੀ ਵੱਲੋਂ ਲੋਕਾਂ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦੇ ਹੋਰ ਝਟਕੇ ਵੀ ਆ ਸਕਦੇ ਹਨ।

Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਵਿੱਚ ਪੰਜਾਬੀ ਵੱਲੋਂ ਦੋ ਬੱਚੇ ਕਾਰ 'ਚ ਸਾੜਨ ਤੋਂ ਬਾਅਦ ਖੁਦਕੁਸ਼ੀ
ਅਮਰੀਕਾ ਵਿੱਚ ਹਾਦਸੇ ਦੌਰਾਨ ਦੋ ਸਿੱਖ ਨੌਜਵਾਨਾਂ ਦੀ ਮੌਤ
ਲਾਹੌਰ ਹਾਈ ਕੋਰਟ ਨੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਖਿਲਾਫ ਸਿ਼ਕਾਇਤ ਦਾ ਨੋਟਿਸ ਲਿਆ
ਟਰੰਪ ਨੇ ਹੁਆਵੇਈ ਤੇ ਉਸਦੀਆਂ ਸਹਿਯੋਗੀ ਕੰਪਨੀਆਂ ਨੂੰ ਬਲੈਕ ਲਿਸਟ ਕੀਤਾ
ਹੇਟ ਸਪੀਚ ਤੇ ਗਲਤ ਜਾਣਕਾਰੀ ਰੋਕਣ ਲਈ ਕੈਨੇਡਾ ਜਲਦ ਪੇਸ਼ ਕਰੇਗਾ ਡਿਜੀਟਲ ਚਾਰਟਰ : ਟਰੂਡੋ
ਭਾਰਤ ਦੱਖਣ ਪੂਰਬੀ ਏਸ਼ੀਅਨ ਅਤੇ ਖਾੜੀ ਦੇਸ਼ਾਂ ਨੂੰ ਮਿਜ਼ਾਈਲ ਵੀ ਵੇਚੇਗਾ
ਪਤਨੀ ਦੇ ਕਤਲ ਕੇਸ ਵਿੱਚ ਫਸੇ ਗੁਰਪ੍ਰੀਤ ਸਿੰਘ ਨੇ ਅਦਾਲਤ ਤੋਂ ਇਨਸਾਫ ਮੰਗਿਆ
ਨਿਊਜ਼ੀਲੈਂਡ ਦੀਆਂ ਜੇਲ੍ਹਾਂ ਵਿੱਚ 250 ਤੋਂ ਵੱਧ ਭਾਰਤੀ
ਸਾਨ ਫਰਾਂਸਿਸਕੋ ਵਿੱਚ ਹਵਾਈ ਅੱਡੇ ਉੱਤੇ ਚਿਹਰਾ ਪਛਾਨਣ ਵਾਲੀ ਤਕਨੀਕ ਉੱਤੇ ਪਾਬੰਦੀ
ਭਾਰਤੀ ਉਡਾਣਾਂ ਲਈ ਪਾਕਿਸਤਾਨ 30 ਮਈ ਤੱਕ ਹਵਾਈ ਖੇਤਰ ਬੰਦ ਰੱਖੇਗਾ