Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

ਸਿਰਫ ਭਰੋਸੇ ਵਾਲੇ ਰੋਲ ਕਰੇਗੀ ਪੱਤਰਲੇਖਾ

June 04, 2019 03:09 PM

ਇਨ੍ਹੀਂ ਦਿਨੀਂ ਵੈੱਬ ਸੀਰੀਜ਼ ‘ਬਦਨਾਮ ਗਲੀ’ ਵਿੱਚ ਨਜ਼ਰ ਆ ਰਹੀ ਪੱਤਰਲੇਖਾ ਦਾ ਕਹਿਣਾ ਹੈ ਕਿ ਕਰੀਅਰ ਦੇ ਨੀਰਸ ਦੌਰ ਨੇ ਉਸ ਨੂੰ ਕਿਸੇ ਦੀ ਦਯਾ 'ਤੇ ਨਾ ਜਿਊਣ ਅਤੇ ਸਿਰਫ ਉਨ੍ਹਾਂ ਫਿਲਮਾਂ ਨੂੰ ਸਾਈਨ ਕਰਨ ਦੀ ਸਿਖਿਆ ਦਿੱਤੀ ਹੈ, ਜਿਸ 'ਤੇ ਉਸ ਨੂੰ ਖੁਦ ਭਰੋਸਾ ਹੋਵੇ। ਉਸ ਨੇ ਕਿਹਾ, ‘‘ਮੈਂ ਆਪਣੇ ਕਰੀਅਰ ਦੇ ਮੁਸ਼ਕਲ ਦੌਰ ਵਿੱਚ ਸਭ ਤੋਂ ਅਹਿਮ ਜਿਹੜੇ ਸਬਕ ਸਿੱਖੇ, ਉਨ੍ਹਾਂ 'ਚੋਂ ਇੱਕ ਹੈ ਕਿ ਜਦੋਂ ਤੱਕ ਮੈਨੂੰ ਤਸੱਲੀ ਨਾ ਹੋ ਜਾਵੇ, ਮੈਂ ਕਿਸੇ ਰੋਲ ਨੂੰ ਨਹੀਂ ਕਰਾਂਗੀ। ਜੇ ਕਿਸੇ ਰੋਲ 'ਤੇ ਮੈਨੂੰ ਪੂਰੀ ਤਰ੍ਹਾਂ ਭਰੋਸਾ ਹੋਵੇਗਾ ਤਾਂ ਮੇਰੇ ਕੰਮ ਵਿੱਚ ਨਜ਼ਰ ਆਏਗਾ।” ਉਸ ਨੇ ਕਿਹਾ,‘‘ਅੱਜ ਕੱਲ੍ਹ ਲੋਕਾਂ ਦੀਆਂ ਬੇਤੁਕੀਆਂ ਗੱਲਾਂ ਨੂੰ ਸਹਿਣਾ ਬੰਦ ਕਰ ਦਿੱਤਾ ਹੈ, ਕਿਉਂਕਿ ਅਸੀਂ ਐਕਟਰ ਇਥੇ ਆਪਣੀ ਮਰਜ਼ੀ ਨਾਲ ਹਾਂ ਅਤੇ ਅਸੀਂ ਕਿਸੇ ਦੀ ਦਯਾ 'ਤੇ ਨਿਰਭਰ ਨਹੀਂ ਹਾਂ।”
ਪਿੱਛੇ ਜਿਹੇ ਰਿਲੀਜ਼ ਹੋਈ ਵੈਬ ਫਿਲਮ ‘ਬਦਨਾਮ ਗਲੀ’ ਵਿੱਚ ਉਸ ਨੇ ਨੌਜਵਾਨ ਸਰੋਗੇਟ ਮਾਂ ਦਾ ਰੋਲ ਕੀਤਾ ਹੈ। ਇਸ ਰੋਲ ਬਾਰੇ ਉਸ ਨੇ ਦੱਸਿਆ, ‘‘ਅਸੀਂ ਗਰਮੀਆਂ 'ਚ ਸ਼ੂਟਿੰਗ ਕੀਤੀ ਸੀ, ਜਦੋਂ ਤਾਪਮਾਨ 42 ਡਿਗਰੀ ਦੇ ਨੇੜੇ ਸੀ। ਮੈਨੂੰ ਉਸ ਗਰਮੀ ਵਿੱਚ ਪ੍ਰੋਸਥੈਟਿਕ ਪੇਟ ਲਾ ਕੇ ਐਕਟਿੰਗ ਕਰਨੀ ਪਈ, ਜੋ ਬਹੁਤ ਮੁਸ਼ਕਲ ਸੀ। ਬੁਰੀ ਤਰ੍ਹਾਂ ਪਸੀਨਾ ਆ ਰਿਹਾ ਸੀ ਅਤੇ ਮੈਂ ਜਲਦੀ ਥੱਕ ਜਾਂਦੀ ਸੀ, ਪਰ ਆਖਰੀ ਨਤੀਜੇ ਦੇਖਣ 'ਤੇ ਸਾਰੀ ਮਿਹਨਤ ਵਸੂਲ ਹੋ ਗਈ।” ਉਸ ਦਾ ਕਹਿਣਾ ਹੈ ਕਿ ਇਹ ਦੇਖਣਾ ਬਹੁਤ ਚੰਗਾ ਲੱਗਦਾ ਹੈ ਕਿ ਦਰਸ਼ਕ ਹਰ ਤਰ੍ਹਾਂ ਦੀਆਂ ਚੰਗੀਆਂ ਕਹਾਣੀਆਂ ਨੂੰ ਸਵੀਕਾਰ ਕਰ ਰਹੇ ਹਨ। ਇਸ ਵਜ੍ਹਾ ਨਾਲ ਐਕਟਰਸ ਨੂੰ ਚੰਗੀਆਂ ਕਹਾਣੀਆਂ 'ਤੇ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ। ਉਸ ਨੇ ਕਿਹਾ, ‘‘ਮੈਂ ਹਮੇਸ਼ਾ ਆਪਣੀਆਂ ਫਿਲਮਾਂ ਨੂੰ ਇੱਕ ਦਰਸ਼ਕ ਦੀ ਨਜ਼ਰ ਨਾਲ ਦੇਖ ਕੇ ਹੀ ਚੁਣਦੀ ਹਾਂ ਕਿਉਂਕਿ ਆਪਣੀ ਫਿਲਮ ਦੀ ਪਹਿਲੀ ਦਰਸ਼ਕ ਮੈਂ ਖੁਦ ਹੁੰਦੀ ਹਾਂ।”

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ