Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਮਨੋਰੰਜਨ

ਉਰਵਸ਼ੀ ਦਾ ਕਰੀਅਰ ਰਫਤਾਰ ਫੜੇਗਾ

June 04, 2019 03:05 PM

ਫਿਲਮ ‘ਸਿੰਘ ਸਾਹਿਬ ਦਿ ਗ੍ਰੇਟ’ ਨਾਲ ਆਪਣੇ ਫਿਲਮੀ ਕਰੀਅਰ ਦਾ ਆਗਾਜ਼ ਕਰਨ ਵਾਲੀ ਉਰਵਸ਼ੀ ਰੌਤੇਲਾ ਇਸ ਤੋਂ ਬਾਅਦ ਟੀ ਸੀਰੀਜ਼ ਦੀ ਲਵ ਟੈ੍ਰਂਗਲ 'ਤੇ ਆਧਾਰਤ ਫਿਲਮ ‘ਸਨਮ ਰੇ’ ਵਿੱਚ ਨਜ਼ਰ ਆਈ ਸੀ। ਫਿਰ ਇੰਦਰ ਕੁਮਾਰ ਦੀ ਫਿਲਮ ‘ਗ੍ਰੇਟ ਗ੍ਰੈਂਡ ਮਸਤੀ' ਵਿੱਚ ਖੂਬਸੂਰਤ ਚੁੜੇਲ ਦੀ ਭੂਮਿਕਾ ਨਾਲ ਸੁਰਖੀਆਂ 'ਚ ਰਹੀ। ਰਿਤਿਕ ਰੋਸ਼ਨ-ਯਾਮੀ ਗੌਤਮ ਦੀ ਲੀਡ ਭੂਮਿਕਾਵਾਂ ਨਾਲ ਸਜੀ ਫਿਲਮ ‘ਕਾਬਿਲ’ ਵਿੱਚ ਆਈਟਮ ਨੰਬਰ ਤੋਂ ਬਾਅਦ ਉਸ ਨੇ ਬੋਲਡ ਕਹਾਣੀਆਂ 'ਤੇ ਆਧਾਰਤ ਸੀਰੀਜ਼ ‘ਹੇਟ ਸਟੋਰੀ’ ਦੀ ਚੌਥੀ ਫਿਲਮ ਵਿੱਚ ਆਪਣੀ ਬੋਲਡਨੈੱਸ ਨਾਲ ਸਾਰਿਆਂ ਨੂੰ ਹੈਰਾਨ ਕੀਤਾ ਅਤੇ ਇਨ੍ਹੀਂ ਦਿਨੀਂ ਉਹ ਜਾਨ ਆਬਰਾਹਮ ਦੇ ਆਪੋਜ਼ਿਟ ਫਿਲਮ ‘ਪਾਗਲਪੰਤੀ’ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਇਸ ਤੋਂ ਇਲਾਵਾ ਫਿਲਮ ‘ਵਰਜਿਨ ਭਾਨੂਮਤੀ’ ਵੀ ਉਸ ਕੋਲ ਹੈ। ਕਈ ਲੋਕਾਂ ਨੂੰ ਲੱਗਦਾ ਹੈ ਕਿ ਅੱਜ ਤੱਕ ਉਸ ਦਾ ਕਰੀਅਰ ਬਹੁਤ ਹੌਲੀ ਅੱਗੇ ਵਧਿਆ ਤੇ ਉਸ ਨੂੰ ਉਹ ਸਫਲਤਾ ਨਹੀਂ ਮਿਲੀ, ਜੋ ਉਸ ਦੇ ਨਾਲ ਦੀਆਂ ਹੀਰੋਇਨਾਂ ਨੂੰ ਮਿਲੀ ਹੈ, ਪਰ ਉਰਵਸ਼ੀ ਇਸ ਨਾਲ ਸਹਿਮਤ ਨਹੀਂ ਤੇ ਉਸ ਨੂੰ ਆਪਣੇ ਕਰੀਅਰ ਦੀ ਮੱਧਮ ਰਫਤਾਰ ਨਾਲ ਵੀ ਕੋਈ ਦਿੱਕਤ ਨਹੀਂ।
ਉਹ ਕਹਿੰਦੀ ਹੈ, ‘‘ਮੈਂ ਜਾਣਦੀ ਹਾਂ ਕਿ ਮੈਂ ਕੱਛੂਕੁੰਮੇ ਦੀ ਚਾਲ ਚੱਲ ਰਹੀ ਹਾਂ, ਮੈਨੂੰ ਇਕਦਮ ਚੋਟੀ 'ਤੇ ਪਹੁੰਚਣ ਦੀ ਜਲਦੀ ਨਹੀਂ। ਮੈਂ ਫਿਲਮਾਂ ਵਿੱਚ ਅਭਿਨੈ ਕਰਨ ਦੇ ਨਾਲ ਬ੍ਰਾਂਡ ਐਂਡੋਰਸਮੈਂਟਸ ਤੋਂ ਲੈ ਕੇ ਮਾਡਲਿੰਗ ਵਿੱਚ ਵੀ ਹਿੱਸਾ ਲੈ ਰਹੀ ਹਾਂ। ਜੇ ਮੇਰੀ ਪਹਿਲੀ ਫਿਲਮ ‘ਸਿੰਘ ਸਾਹਿਬ ਦਿ ਗ੍ਰੇਟ’ ਬਾਕਸ ਆਇਫਸ 'ਤੇ ਹਿੱਟ ਹੋ ਜਾਂਦੀ ਤਾਂ ਸ਼ਾਇਦ ਮੇਰਾ ਕਰੀਅਰ ਕਿਸੇ ਹੋਰ ਮੋੜ 'ਤੇ ਹੁੰਦਾ। ਇਥੇ ਸਭ ਕੁਝ ਫਿਲਮ ਦੀ ਸਫਲਤਾ 'ਤੇ ਨਿਰਭਰ ਕਰਦਾ ਹੈ।” ਫਿਰ ਵੀ ਉਸ ਨੂੰ ਆਸ ਹੈ ਕਿ ਉਸ ਦੀਆਂ ਅਗਲੀਆਂ ਫਿਲਮਾਂ ਖਾਸ ਕਰ ਕੇ ਜਾਨ ਨਾਲ ‘ਪਾਗਲਪੰਤੀ' ਦੀ ਰਿਲੀਜ਼ ਤੋਂ ਬਾਅਦ ਉਸ ਦਾ ਕਰੀਅਰ ਰਫਤਾਰ ਫੜ ਲਵੇਗਾ। ਉਹ ਕਹਿੰਦੀ ਹੈ, ‘‘ਬਾਲੀਵੁੱਡ 'ਚ ਬਿਨਾਂ ਗਾਡਫਾਦਰ ਦੇ ਇੰਨੀ ਸਫਲਤਾ ਮਿਲਣਾ ਜਾਂ ਫਿਲਮਾਂ ਦੇ ਆਫਰ ਮਿਲਣਾ ਵੀ ਆਪਣੇ ਆਪ ਵਿੱਚ ਬਹੁਤ ਵੱਡੀ ਪ੍ਰਾਪਤੀ ਹੈ, ਪਰ ਉਮੀਦ ਹੈ ਕਿ ਮੇਰੇ ਕਰੀਅਰ ਨੂੰ ਗਤੀ ਮਿਲੇਗੀ। ਅੱਜ ਤੱਕ ਦੇ ਕਰੀਅਰ ਤੋਂ ਮੈਂ ਸਿਖਿਆ ਹੈ ਕਿ ਅੱਗੇ ਵਧਣ ਲਈ ਤੁਹਾਡੇ ਅੰਦਰ ਕਮਿਟਮੈਂਟ, ਪੈਸ਼ਨ ਅਤੇ ਸਖਤ ਮਿਹਨਤ ਕਰਨ ਦਾ ਇਰਾਦਾ ਹੋਣਾ ਚਾਹੀਦਾ ਹੈ, ਤਾਂ ਹੀ ਅਸੀਂ ਪੂਰੀ ਦੁਨੀਆ ਨੂੰ ਜਿੱਤ ਸਕਦੇ ਹਾਂ।”

 

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ