ਬਾਲੀਵੁੱਡ ਅਭਿਨੇਤਰੀ ਜਾਹਨਵੀ ਕਪੂਰ ਤੇ ਈਸ਼ਾਨ ਖੱਟਰ ਪਹਿਲੀ ਵਾਰ ਫਿਲਮ ‘ਧੜਕ’ ਵਿੱਚ ਇਕੱਠੇ ਨਜ਼ਰ ਆਏ ਸਨ। ਇਹ ਜਾਹਨਵੀ ਦੀ ਪਹਿਲੀ ਅਤੇ ਈਸ਼ਾਨ ਦੀ ਦੂਸਰੀ ਫਿਲਮ ਸੀ। ਦੋਵਾਂ ਨੇ ਨਾ ਸਿਰਫ ਪਰਦੇ 'ਤੇ ਕਮਾਲ ਦੀ ਕੈਮਿਸਟਰੀ ਦਿਖਾਈ, ਬਲਕਿ ‘ਰੀਅਲ ਲਾਈਫ’ ਵਿੱਚ ਵੀ ਉਹ ਬਹੁਤ ਚੰਗੇ ਦੋਸਤ ਹਨ। ਦੋਵਾਂ ਦੀ ਦੋਸਤੀ ਨੂੰ ਪਿਆਰ ਦਾ ਨਾਂਅ ਵੀ ਦਿੱਤਾ ਗਿਆ, ਪਰ ਇਨ੍ਹਾਂ ਦੋਵਾਂ ਨਿਊ ਕਮਰ ਨੇ ਸਾਫ ਕਿਹਾ ਕਿ ਉਹ ਸਿਰਫ ਚੰਗੇ ਦੋਸਤ ਹਨ। ਪਿੱਛੇ ਜਿਹੇ ਇੱਕ ਚੈਟ ਸ਼ੋਅ ਦੇ ਫਿਨਾਲੇ ਐਪੀਸੋਡ ਵਿੱਚ ਈਸ਼ਾਨ ਤੋਂ ਪੁੱਛਿਆ ਗਿਆ ਕਿ ਜਾਹਨਵੀ ਦੀ ਉਹ ਕਿਹੜੀ ਆਦਤ ਹੈ, ਜੋ ਉਸ ਨੂੰ ਸਖਤ ਨਾਪਸੰਦ ਹੈ? ਜਵਾਬ ਵਿੱਚ ਈਸ਼ਾਨ ਨੇ ਕਿਹਾ, ‘‘ਉਹ ਮਸਤੀਖੋਰ ਹੈ। ਉਹ ਜਾਣਦੀ ਹੈ ਕਿ ਕਦੋਂ ਕਿਸ ਦਾ ਕਿਹੜਾ ਬਟਨ ਦਬਾਉਣਾ ਹੈ।” ਈਸ਼ਾਨ ਨੇ ਕਿਹਾ, ‘‘ਕਈ ਵਾਰ ਇਹ ਕੁਝ ਇਰੀਟੇਟਿੰਗ ਹੋ ਜਾਂਦਾ ਹੈ ਕਿਉਂਕਿ ਕਈ ਵਾਰ ਉਹ ਤਦ ਵੀ ਸ਼ੁਰੂ ਹੋ ਜਾਂਦੀ ਹੈ, ਜਦ ਇਸ ਦੀ ਜ਼ਰੂਰਤ ਨਹੀਂ ਹੈ ਅਤੇ ਉਹ ਇਸ 'ਤੇ ਅੜੀ ਰਹਿੰਦੀ ਹੈ।”
ਦੱਸਣਾ ਬਣਦਾ ਹੈ ਕਿ ਸ਼ਸ਼ਾਂਕ ਖੇਤਾਨ ਦੀ ਫਿਲਮ ‘ਧੜਕ’ ਦੀ ਸ਼ੂਟਿੰਗ ਤੋਂ ਪਹਿਲਾਂ ਜਾਹਨਵੀ ਤੇ ਈਸ਼ਾਨ ਸਿਰਫ ਇੱਕ ਜਾਂ ਦੋ ਵਾਰ ਹੀ ਮਿਲੇ ਸਨ। ਉਨ੍ਹਾਂ ਦੇ ਵਿੱਚ ਜੋ ਬਾਡਿੰਗ ਹੈ, ਉਹ ਸ਼ੂਟਿੰਗ ਦੇ ਦੌਰਾਨ ਹੀ ਬਣੀ ਹੈ।