Welcome to Canadian Punjabi Post
Follow us on

29

March 2024
 
ਮਨੋਰੰਜਨ

ਸਾਇੰਸ਼ ਫਿਕਸ਼ਨ ‘ਪੰਡੋਰਾ’ ਵਿੱਚ ਬਨਿਤਾ ਸੰਧੂ

June 03, 2019 09:10 AM

ਬੀਤੇ ਸਾਲ ਫਿਲਮ ‘ਅਕਤੂਬਰ’ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਬਨਿਤਾ ਸੰਧੂ ਹਾਲੀਵੁੱਡ ਦੀ ਸਾਇੰਸ ਫਿਕਸ਼ਨ ਸੀਰੀਜ਼ ‘ਪੰਡੋਰਾ’ ਵਿੱਚ ਕੰਮ ਕਰ ਰਹੀ ਹੈ। ਇਸ ਵਿੱਚ ਉਸ ਤੋਂ ਬਿਨਾ ਓਲੀਵਰ ਡੰਚ, ਰੇਚਲ ਬੈਤਰੋ, ਜਾਨ ਹਰਲਾਨ ਕਿਮ, ਬੈਨ ਰੈਡਕਲਿਫ, ਮਾਰਟਿਨ ਬੌਬ ਸੈਂਪਲ ਤੇ ਨੂੰਹ ਹੰਟਲੇ ਵੀ ਹੋਣਗੇ। ਇਸ ਦੀ ਸ਼ੂਟਿੰਗ ਬੁਲਗਾਰੀਆ ਵਿੱਚ ਜਾਰੀ ਹੈ। ਇਸ ਬਾਰੇ ਬਨਿਤਾ ਨੇ ਟਵੀਟ ਕੀਤ ਹੈ, ‘‘ਅਗਲੇ ਪ੍ਰੋਜੈਕਟ ਦਾ ਐਲਾਨ ਕਰਦਿਆਂ ਬਹੁਤ ਉਤਸ਼ਾਹਤ ਹਾਂ।”
ਫਿਲਮ ‘ਅਕਤੂਬਰ’ ਵਿੱਚ ਬਨਿਤਾ ਦੇ ਕੋ-ਸਟਾਰ ਵਰੁਣ ਧਵਨ ਨੇ ਉਸ ਦਾ ਹੌਸਲਾ ਵਧਾਉਂਦੇ ਹੋਏ ਟਵੀਟ ਕੀਤਾ ਸੀ ਕਿ ‘‘ਤੇਰੇ 'ਤੇ ਸਾਨੂੰ ਬਹੁਤ ਮਾਣ ਹੈ ਬਾਨੀ। ਕੀ ਇਸਦਾ ਮਤਲਬ ਇਹ ਹੈ ਕਿ ਤੈਨੂੰ ਮਿਲਣ ਲਈ ਤੁਹਾਡੇ ਏਜੰਟ ਨਾਲ ਸੰਪਰਕ ਵਿੱਚ ਰਹਿਣਾ ਹੋਵੇਗਾ।” ‘ਪੰਡੋਰਾ’ ਦੀ ਕਹਾਣੀ ਜੈਕਸ ਨਾਂਅ ਦੇ ਕਿਰਦਾਰ ਦੀ ਹੈ, ਜਿਸ ਨੂੰ ਇਸ ਵਿੱਚ ਪ੍ਰਿਸਿੱਲਾ ਕਵਿਟਾਨਾ ਨਿਭਾ ਰਹੀ ਹੈ। ਜੈਕਸ ਨਾਂਅ ਦੀ ਲੜਕੀ ਆਪਣੇ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਆਪਣਾ ਸਭ ਕੁਝ ਗੁਆ ਚੁੱਕੀ ਹੈ, ਪਰ ਪ੍ਰਿਥਵੀ ਦੇ ਪੁਲਾੜ ਪ੍ਰੀਖਣ ਅਕਾਦਮੀ ਵਿੱਚ ਉਸ ਨੂੰ ਨਵੀਂ ਜ਼ਿੰਦਗੀ ਮਿਲਦੀ ਹੈ, ਜਿੱਥੇ ਉਹ ਆਪਣੇ ਦੋਸਤ ਨਾਲ ਏਲੀਅਨ ਅਤੇ ਇਨਸਾਨ ਦੋਵਾਂ ਦੇ ਖਤਰਿਆਂ ਤੋਂ ਬ੍ਰਹਿਮੰਡ ਦਾ ਬਚਾਅ ਕਰਨਾ ਸਿੱਖਦੀ ਹੈ। ਬਨਿਤਾ ਇਸ 'ਚ ਡੇਲੈਨੇ ਪਿਲਰ ਦਾ ਕਿਰਦਾਰ ਨਿਭਾਅ ਰਹੀ ਹੈ, ਜੋ ਜੈਕਸ ਦੀ ਰੂਮਮੇਟ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ