Welcome to Canadian Punjabi Post
Follow us on

22

October 2018
ਬ੍ਰੈਕਿੰਗ ਖ਼ਬਰਾਂ :
ਮਨੋਰੰਜਨ

ਮਹੇਸ਼ ਭੱਟ ਨੇ ਨਿਰਦੇਸ਼ਨ ਛੱਡਣ ਦਾ ਦੱਸਿਆ ਕਾਰਨ

October 05, 2018 08:43 AM

ਬਾਲੀਵੁੱਡ ਨਿਰਦੇਸ਼ਕ ਮਹੇਸ਼ ਭੱਟ ਨੇ ਸਾਲ 1999 ਵਿੱਚ ਪ੍ਰਦਰਸ਼ਿਤ ਫਿਲਮ ‘ਕਾਰਤੂਸ’ ਤੋਂ ਬਾਅਦ ਫਿਲਮ ਨਿਰਦੇਸ਼ਨ ਨੂੰ ਅਲਵਿਦਾ ਕਹਿ ਦਿੱਤਾ ਸੀ। ਮਹੇਸ਼ ਭੱਟ ਦੋ ਦਹਾਕੇ ਬਾਅਦ ਆਉਣ ਵਾਲੀ ਫਿਲਮ ‘ਸੜਕ 2’ ਨਾਲ ਨਿਰਦੇਸ਼ਨ ਦੇ ਖੇਤਰ ਵਿੱਚ ਵਾਪਸੀ ਕਰ ਰਿਹਾ ਹੈ। ‘ਸੜਕ 2 ਵਿੱਚ ਮਹੇਸ਼ ਭੱਟ ਆਪਣੀ ਬੇਟੀ ਪੂਜਾ ਭੱਟ ਅਤੇ ਆਲੀਆ ਭੱਟ ਨਾਲ ਕੰਮ ਕਰੇਗਾ। ਫਿਲਮ 'ਚ ਸੰਜੇ ਦੱਤ ਅਤੇ ਆਦਿੱਤਯ ਰਾਏ ਕਪੂਰ ਦੀ ਵੀ ਅਹਿਮ ਭੂਮਿਕਾ ਹੋਵੇਗੀ।
ਮਹੇਸ਼ ਭੱਟ ਨੇ ਦੋ ਦਹਾਕੇ ਤੱਕ ਨਿਰਦੇਸ਼ਨ ਨਾ ਕਰਨ ਦਾ ਕਾਰਨ ਦੱਸਿਆ ਹੈ। ਉਸ ਨੇ ਕਿਹਾ ਕਿ ਮੈਂ ਫਿਲਮ ਨਿਰਦੇਸ਼ਨ ਤੋਂ ਦੂਰ ਰਿਹਾ ਅਤੇ ਲੋਕਾਂ ਨੂੰ ਨਿਰਦੇਸ਼ ਦਿੰਦਾ ਰਿਹਾ, ਪਰ ਅੱਜ ਮੈਨੂੰ ਇੱਕ ਹੋਰ ਮੌਕਾ ਮਿਲਿਆ ਹੈ। ਦੋ ਦਹਾਕੇ ਪਹਿਲਾਂ ਉਸ ਨੇ ਨਿਰਦੇਸ਼ਨ ਤੋਂ ਲੰਬੀ ਬ੍ਰੇਕ ਲੈਣ ਦਾ ਫੈਸਲਾ ਲਿਆ। ਉਸ ਨੇ ਕਿਹਾ ਕਿ ਉਹ ਇਸ ਤੱਥ ਨੂੰ ਜਾਣਦਾ ਸੀ ਕਿ ਉਸ ਅੰਦਰ ਫਿਲਮ ਬਣਾਉਣ ਦੀ ਇੱਛਾ ਖਤਮ ਹੋ ਗਈ ਸੀ ਅਤੇ ਉਹ ਲੋਕਾਂ ਨੂੰ ਧੋਖਾ ਨਹੀਂ ਦੇਣਾ ਚਾਹੁੰਦਾ ਸੀ।

Have something to say? Post your comment