Welcome to Canadian Punjabi Post
Follow us on

26

May 2019
ਬ੍ਰੈਕਿੰਗ ਖ਼ਬਰਾਂ :
ਮੋਦੀ ਨੇ ਅੱਜ ਬਹੁਮਤ ਹਾਸਿਲ ਕੀਤਾ। ਇਸਦੇ ਨਾਲ ਹੀ ਉਨ੍ਹਾਂ ਨੇ ਆਪਣੇ ਨਾਲੋਂ ਚੌਕੀਦਾਰ ਸ਼ਬਦ ਹਟਾ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਟਵੀਟ ਕੀਤਾ ਹੈ। ਇਕ ਵਾਰ ਫਿਰ ਆਈ ਮੋਦੀ ਸਰਕਾਰ ਮੋਦੀ ਦੀ ਜਿੱਤ ਉੱਤੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਕੀਤਾ ਟਵੀਟਪਟਿਆਲਾ ਹਲਕੇ ਤੋਂ ਪਰਨੀਤ ਕੌਰ ਦੀ ਜਿੱਤ, ਰੱਖੜਾ ਦੀ ਹੋਈ ਹਾਰ ਜਲੰਧਰ ਹਲਕੇ ਤੋਂ ਸੰਤੋਖ ਚੌਧਰੀ ਦੀ ਜਿੱਤ, ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਹੋਈ ਹਾਰ ਫਿਰੋਜ਼ਪੁਰ ਹਲਕੇ ਤੋਂ ਸੁਖਬੀਰ ਸਿੰਘ ਬਾਦਲ ਦੀ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ, ਘੁਬਾਇਆ ਦੀ ਹੋਈ ਹਾਰ ਬਠਿੰਡਾ ਹਲਕੇ 'ਚੋਂ ਹਰਸਿਮਰਤ ਕੌਰ ਬਾਦਲ ਦੀ ਜਿੱਤ, ਰਾਜਾ ਵੜਿੰਗ ਦੀ ਹਾਰ ਖਡੂਰ ਸਾਹਿਬ ਹਲਕੇ ਤੋਂ ਜਸਬੀਰ ਸਿੰਘ ਡਿੰਪਾ ਦੀ 5365 ਵੋਟਾਂ ਨਾਲ ਜਿੱਤ, ਬੀਬੀ ਜਗੀਰ ਕੌਰ ਦੀ ਹਾਰ
ਨਜਰਰੀਆ

ਔਰਤਾਂ ਨੂੰ ਵੀ ਬਦਲਣਾ ਪਵੇਗਾ ਆਪਣਾ ਨਜ਼ਰੀਆ

October 05, 2018 08:42 AM

-ਡਾਕਟਰ ਨੀਲਮ ਮਹਿੰਦਰ
ਪਿਛਲੇ ਦਿਨੀਂ ਸੋਸ਼ਲ ਮੀਡੀਆ ਉਤੇ ਵਾਇਰਲ ਹੋਇਆ ਇੱਕ ਵੀਡੀਓ ਕਲਿਪ ਖੂਬ ਸਲਾਹਿਆ ਗਿਆ, ਜਿਸ ਦਾ ਸਿਰਲੇਖ ਸੀ ‘ਰਨਲਾਈਕ ਏ ਗਰਲ’, ‘ਭਾਵ ਇੱਕ ਕੁੜੀ ਵਾਂਗ ਦੌੜੋ’। ਇਸ ਵਿੱਚ 16 ਤੋਂ 28 ਸਾਲ ਦੀਆਂ ਕੁੜੀਆਂ ਜਾਂ ਫਿਰ ਇਸੇ ਉਮਰ ਦੇ ਮੁੰਡਿਆਂ ਨੂੰ ਜਦੋਂ ਕੁੜੀਆਂ ਵਾਂਗ ਦੌੜਨ ਲਈ ਕਿਹਾ ਗਿਆ ਤਾਂ ਮੁੰਡਿਆਂ ਦੀ ਗੱਲ ਛੱਡੋ, ਕੁੜੀਆਂ ਵੀ ਆਪਣੇ ਹੱਥਾਂ ਤੇ ਪੈਰਾਂ ਨਾਲ ਅਜੀਬ-ਅਜੀਬ ਐਕਸ਼ਨ ਕਰਦਿਆਂ ਦੌੜਨ ਲੱਗੀਆਂ। ਕੁੱਲ ਮਿਲਾ ਕੇ ਇਹ ਗੱਲ ਸਾਹਮਣੇ ਆਈ ਕਿ ‘ਕੁੜੀਆਂ ਵਾਂਗ ਦੌੜਨ’ ਦਾ ਮਤਲਬ ‘ਕੁਝ ਅਜੀਬ ਢੰਗ ਨਾਲ' ਦੌੜਨਾ ਹੁੰਦਾ ਹੈ, ਪਰ ਜਦੋਂ ਇੱਕ ਪੰਜ ਸਾਲਾਂ ਦੀ ਬੱਚੀ ਨੂੰ ਪੁੱਛਿਆ ਗਿਆ ਕਿ ਜੇ ਉਸ ਨੂੰ ਕੁੜੀਆਂ ਵਾਂਗ ਦੌੜ ਕੇ ਦਿਖਾਉਣ ਲਈ ਕਿਹਾ ਜਾਵੇ ਤਾਂ ਉਹ ਕਿਵੇਂ ਦੌੜੇਗੀ, ਤਾਂ ਉਸ ਦਾ ਜਵਾਬ ਬਹੁਤ ਸੁੰਦਰ ਸੀ। ਉਸ ਨੇ ਕਿਹਾ, ‘ਆਪਣੀ ਪੂਰੀ ਤਾਕਤ ਅਤੇ ਜੋਸ਼ ਨਾਲ।’
ਮਤਲਬ ਸਾਫ ਹੈ ਕਿ ਪੰਜ ਸਾਲ ਦੀ ਬੱਚੀ ਲਈ ‘ਦੌੜਨ’ ਅਤੇ ‘ਕੁੜੀਆਂ ਵਾਂਗ ਦੌੜਨ’ ਵਿੱਚ ਕੋਈ ਫਰਕ ਨਹੀਂ, ਪਰ ਇੱਕ ਅਡਲਟ ਲੜਕੇ ਜਾਂ ਲੜਕੀ ਲਈ ਇਨ੍ਹਾਂ ਦੋਵਾਂ ਵਿੱਚ ਬਹੁਤ ਫਰਕ ਹੈ। ਇਥੇ ਗੌਰ ਕਰਨ ਵਾਲੇ ਦੋ ਵਿਸ਼ੇ ਹਨ। ਪਹਿਲਾ ਇਹ ਕਿ ਗੱਲ ਸਿਰਫ ਔਰਤਾਂ ਪ੍ਰਤੀ ਸਮਾਜ ਦੇ ਨਜ਼ਰੀਏ ਦੀ ਹੀ ਨਹੀਂ, ਔਰਤਾਂ ਦੀ ਆਪਣੇ ਪ੍ਰਤੀ ਉਨ੍ਹਾਂ ਦੇ ਖੁਦ ਦੇ ਨਜ਼ਰੀਏ ਦੀ ਵੀ ਹੈ ਤੇ ਦੂਜਾ ਇਹ ਕਿ ਅਜਿਹਾ ਨਜ਼ਰੀਆ ਇੱਕ ਬੱਚੀ ਵਿੱਚ ਨਹੀਂ ਦਿਸਦਾ।
21ਵੀਂ ਸਦੀ ਵਿੱਚ ਅੱਜ ਜਦੋਂ ਅਸੀਂ ਭਾਰਤ ਹੀ ਨਹੀਂ, ਸੰਸਾਰਕ ਮੰਚ 'ਤੇ ਵਰਤਮਾਨ ਦੀ ਇਸ ਮਨੁੱਖੀ ਸਭਿਅਤਾ ਨੂੰ ਦੇਖਦੇ ਹਾਂ ਤਾਂ ਯਕੀਨੀ ਤੌਰ ਉਤੇ ਖੁਦ ਨੂੰ ਇਤਿਹਾਸ 'ਚ ਅੱਜ ਤੱਕ ਦੀ ਸਭ ਤੋਂ ਵਿਕਸਿਤ ਸਭਿਅਤਾ ਹੋਣ ਦਾ ਦਰਜਾ ਦਿੰਦੇ ਹਾਂ। ਫਿਰ ਵੀ ਜਦੋਂ ਇਸ ਕਥਿਤ ਵਿਕਸਿਤ ਸਭਿਅਤਾ ਵਿੱਚ ਲਿੰਗਿਕ ਬਰਾਬਰੀ ਦੀ ਗੱਲ ਆਉਂਦੀ ਹੈ ਤਾਂ ਹਾਲਾਤ ਸਿਰਫ ਭਾਰਤ ਨਹੀਂ, ਸਮੁੱਚੀ ਦੁਨੀਆ ਵਿੱਚ ਬੇਹੱਦ ਨਿਰਾਸ਼ ਕਰਨ ਵਾਲੇ ਹਨ। ਅਸਲ ਵਿੱਚ ਗੱਲ ਇਹ ਹੈ ਕਿ ਅੱਜ ਵੀ ਔਰਤਾਂ ਨੂੰ ਉਨ੍ਹਾਂ ਦੀ ‘ਯੋਗਤਾ’ ਦੇ ਆਧਾਰ ਉੱਤੇ ਨਹੀਂ, ਸਗੋਂ ਔਰਤ ਹੋਣ ਦੇ ਆਧਾਰ ਉੱਤੇ ਲਿਆ ਜਾਂਦਾ ਹੈ। ਅੱਜ ਵੀ ਦੇਖਿਆ ਜਾਵੇ ਤਾਂ ਦੁਨੀਆ ਵਿੱਚ ਅਹਿਮ ਅਤੇ ਉਚ ਅਹੁਦਿਆਂ 'ਤੇ ਔਰਤਾਂ ਦੀ ਨਿਯੁਕਤੀ ਨਾ ਬਰਾਬਰ ਹੈ। ਇਹ ਸਥਿਤੀ ਦੁਨੀਆ ਦੇ ਲਗਭਗ ਹਰ ਦੇਸ਼ ਵਿੱਚ ਹੈ, ਕਿਉਂਕਿ ਖੁਦ ਨੂੰ ‘ਬਰਾਬਰੀ ਵਾਲਾ ਸਮਾਜ’ ਕਹਿਣ ਵਾਲਾ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵੀ ਅੱਜ ਤੱਕ ਆਪਣੀ ਮਹਿਲਾ ਰਾਸ਼ਟਰਪਤੀ ਨਹੀਂ ਚੁਣ ਸਕਿਆ। ਜਿਨ੍ਹਾਂ ਅਹੁਦਿਆਂ 'ਤੇ ਔਰਤਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ, ਉਥੇ ਉਨ੍ਹਾਂ ਨੂੰ ਉਸੇ ਕੰਮ ਲਈ ਮਰਦਾਂ ਮੁਕਾਬਲੇ ਘੱਟ ਤਨਖਾਹ ਦਿੱਤੀ ਜਾਂਦੀ ਹੈ।
ਇਥੇ ਸ਼ਾਇਦ ਇਹ ਜਾਣਨਾ ਦਿਲਚਸਪ ਹੋਵੇਗਾ ਕਿ ਪਿੱਛੇ ਜਿਹੇ ਦੁਨੀਆ ਵਿੱਚ ਔਰਤਾਂ ਦੀ ਮੌਜੂਦਾ ਸਮਾਜਕ ਸਥਿਤੀ ਬਾਰੇ ਇੱਕ ਰਿਪੋਰਟ ਸਾਹਮਣੇ ਆਈ ਕਿ ਬ੍ਰਿਟੇਨ ਵਰਗੇ ਵਿਕਸਿਤ ਦੇਸ਼ 'ਚ ਵੀ ਵੱਡੀਆਂ-ਵੱਡੀਆਂ ਕੰਪਨੀਆਂ ਵਿੱਚ ਔਰਤਾਂ ਨੂੰ ਉਸੇ ਕੰਮ ਲਈ ਮਰਦਾਂ ਦੇ ਮੁਕਾਬਲੇ ਘੱਟ ਤਨਖਾਹ ਦਿੱਤੀ ਜਾਂਦੀ ਹੈ। ਜਦ ਇਨ੍ਹਾਂ ਕਥਿਤ ਉਦਾਰ ਅਤੇ ਆਧੁਨਿਕ ਸਮਾਜਾਂ ਵਿੱਚ ਔਰਤਾਂ ਦੀ ਇਹ ਸਥਿਤੀ ਹੈ ਤਾਂ ਭਾਰਤ 'ਚ ਸਾਡੇ ਲਈ ਸਮਾਜ ਵੱਲੋਂ ਇਹ ਸਮਝਣਾ ਜ਼ਰੂਰੀ ਹੈ ਕਿ ਉਨ੍ਹਾਂ ਦੇਸ਼ਾਂ ਦੀ ‘ਉਦਾਰ ਤੇ ਆਧੁਨਿਕ ਸੋਚ' ਸਿਰਫ ਔਰਤਾਂ ਦੇ ਪਹਿਰਾਵੇ ਤੇ ਖਾਣ-ਪੀਣ ਤੱਕ ਸੀਮਿਤ ਹੈ। ਗੱਲ ਜਦੋਂ ਉਨ੍ਹਾਂ ਪ੍ਰਤੀ ਨਜ਼ਰੀਏ ਤੇ ਆਚਰਣ ਦੀ ਆਉਂਦੀ ਹੈ ਤਾਂ ਉਨ੍ਹਾਂ ਦੇਸ਼ਾਂ ਵਿੱਚ ਵੀ ਲਿੰਗਿਕ ਬਰਾਬਰੀ ਨਜ਼ਰ ਨਹੀਂ ਆਉਂਦੀ।
ਸਭ ਤੋਂ ਅਹਿਮ ਪਹਿਲੂ ਇਹ ਹੈ ਕਿ ਸਾਡੇ ਲਈ ਇਹ ਤਸੱਲੀ ਵਾਲਾ ਵਿਸ਼ਾ ਨਾ ਹੋ ਕੇ ਡੂੰਘੇ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ ਕਿ ਆਖਿਰ ਅਜਿਹਾ ਕਿਉਂ ਹੈ? ਜਦੋਂ ਅਸੀਂ ਸੋਚਾਂਗੇ ਤਾਂ ਪਤਾ ਲੱਗੇਗਾ ਕਿ ਅਸਲ ਵਿੱਚ ਸਮਾਜ ਵਜੋਂ ਸਾਡੀ ਇਸ ਮਾਨਸਿਕ ਸਥਿਤੀ ਦੀਆਂ ਜੜ੍ਹਾਂ ਕਾਫੀ ਡੂੰਘੀਆਂ ਹਨ। ਜੇ ਇਸ ਸੋਚ ਦੀਆਂ ਜੜ੍ਹਾਂ ਨੂੰ ਲੱਭਾਂਗੇ ਤਾਂ ਦੇਖਾਂਗੇ ਕਿ ਇਸ ਸੋਚ ਦੇ ਬੀਜ ਅਸੀਂ ਆਪਣੇ ਬੱਚਿਆਂ 'ਚ ਨਾ ਸਿਰਫ ਖੁਦ ਹੀ ਬੀਜਦੇ ਹਾਂ, ਸਗੋਂ ਉਨ੍ਹਾਂ ਨੂੰ ਲਗਾਤਾਰ ਪਾਲਦੇ ਵੀ ਹਾਂ। ਜਦੋਂ ਇਹ ਬੱਚੇ ਬਚਪਨ ਤੋਂ ਕੁਝ ਸਮਝਣ ਲਾਇਕ ਹੋ ਜਾਂਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਕਹਾਣੀਆਂ ਸੁਣਾਉਂਦੇ ਹਾਂ ਤੇ ਜਦੋਂ ਪੜ੍ਹਨ ਲਾਇਕ ਹੋ ਜਾਣ ਤਾਂ ਉਨ੍ਹਾਂ ਨੂੰ ਕਿਤਾਬਾਂ ਫੜਾ ਦਿੰਦੇ ਹਾਂ। ਤੁਹਾਨੂੰ ਸ਼ਾਇਦ ਇਹ ਅਜੀਬ ਲੱਗੇ, ਪਰ ਇਨ੍ਹਾਂ ਕਹਾਣੀਆਂ ਨਾਲ ਅਣਜਾਣਪੁਣੇ 'ਚ ਅਸੀਂ ਅਜਿਹੀ ਮਾਨਸਿਕਤਾ ਦੇ ਬੀਜ ਬੱਚਿਆਂ ਦੇ ਮਨ ਵਿੱਚ ਬੀਜ ਦਿੰਦੇ ਹਾਂ, ਜਿਵੇਂ ਇੱਕ ਦੂਸਰੇ ਤੇ ਨਾਜ਼ੁਕ ਜਿਹੀ ਰਾਜਕੁਮਾਰੀ ਨੂੰ ਇੱਕ ਰਾਖਸ਼ ਲੈ ਜਾਂਦਾ ਹੈ, ਜਿਸ ਦੀ ਕੈਦ 'ਚੋਂ ਉਸ ਨੂੰ ਇੱਕ ਤਾਕਤਵਰ ਰਾਜਕੁਮਾਰ ਆ ਕੇ ਬਚਾਉਂਦਾ ਹੈ। ਬੱਚਿਆਂ ਦੇ ਮਨ 'ਚ ਅਜਿਹੀਆਂ ਕਹਾਣੀਆਂ ਕਿਸ ਮਾਨਸਿਕਤਾ ਦੇ ਬੀਜ ਬੀਜਦੀਆਂ ਹੋਣਗੀਆਂ।
ਸ਼ਾਇਦ ਅਸੀਂ ਸਮਝ ਰਹੇ ਹਾਂ ਕਿ ਇੱਕ ਪੰਜ ਸਾਲਾਂ ਦੀ ਬੱਚੀ ਅਤੇ ਇੱਕ ਬਾਲਗ ਮੁੰਡੇ ਜਾਂ ਕੁੜੀ ਦੀ ਸੋਚ 'ਚ ਕੀ ਫਰਕ ਹੈ। ਇਹ ਫਰਕ ਅਸੀਂ ਨਹੀਂ ਪਾਉਂਦੇ ਹਾਂ ਅਤੇ ਸਮਾਂ ਪਾ ਕੇ ਇਹ ਫਰਕ ਸਮਾਜ ਵਿੱਚ ਵੀ ਦਿਖਾਈ ਦਿੰਦਾ ਹੈ। ਇਸ ਲਈ ਇੱਕ ਸੱਭਿਅਕ ਤੇ ਵਿਕਸਿਤ ਸਮਾਜ ਦੇ ਰੂਪ ਵਿੱਚ ਸਾਡੇ ਲਈ ਇਹ ਸਮਝਣਾ ਬੇਹੱਦ ਜ਼ਰੂਰੀ ਹੈ ਕਿ ਸਿਰਫ ਸਮਾਜ ਹੀ ਨਹੀਂ, ਸਗੋਂ ਔਰਤਾਂ ਨੂੰ ਵੀ ਖੁਦ ਆਪਣੇ ਪ੍ਰਤੀ ਨਜ਼ਰੀਆ ਬਦਲਣ ਦੀ ਲੋੜ ਹੈ। ਸਭ ਤੋਂ ਪਹਿਲੀ ਤੇ ਅਹਿਮ ਗੱਲ ਇਹ ਹੈ ਕਿ ਔਰਤ ਹੋਣ ਦਾ ਅਰਥ ‘ਅਬਲਾ’ ਹੋਣਾ ਨਹੀਂ ਹੁੰਦਾ ਤੇ ਨਾ ਕੁਝ ‘ਸਟੀਰੀਓਟਾਈਪ’ ਹੋਣਾ ਹੁੰਦਾ ਹੈ, ਸਗੋਂ ਔਰਤ ਹੋਣਾ ‘ਕੁਝ ਖਾਸ’ ਹੁੰਦਾ ਹੈ, ਜੋ ਸਮਾਜ ਦੀ ਸੋਚ ਬਦਲ ਸਕਦੀ ਹੈ।

Have something to say? Post your comment