Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਸੰਪਾਦਕੀ

ਬੱਚਿਆਂ ਦੇ ਜਿਉਣ ਦੀ ਗੱਲ?

May 31, 2019 09:57 AM

ਪੰਜਾਬੀ ਪੋਸਟ ਸੰਪਾਦਕੀ

ਗਰਭਪਾਤ ਇੱਕ ਅਜਿਹਾ ਮੁੱਦਾ ਹੈ ਜਿਸ ਉੱਤੇ ਕੈਨੇਡਾ ਵਿੱਚ ਹਰ ਵਿਅਕਤੀ ਦੇ ਆਪੋ ਆਪਣੇ ਵਿਚਾਰ ਹਨ। ਕੋਈ ਇਸਨੂੰ ਔਰਤਾਂ ਦੀ ਆਜ਼ਾਦੀ ਜਾਂ ਔਰਤਾਂ ਦੇ ਆਪਣੇ ਜਿਸਮ ਉੱਤੇ ਪੂਰਾ ਅਧਿਕਾਰ ਹੋਣ ਨਾਲ ਜੋੜ ਕੇ ਵੇਖਦਾ ਹੈ। ਕਈ ਇਸਨੂੰ ਇੱਕ ਨਿਰੰਤਰ ਜੀਵਨ ਵਰਤਰਾਰੇ ਦੇ ਹਿੱਸੇ ਵਜੋਂ ਵੇਖਦੇ ਹਨ। ਕੌਣ ਸਹੀ ਅਤੇ ਕੌਣ ਨਹੀਂ, ਇਹ ਮੁੱਦਾ ਹਰ ਇੱਕ ਦੇ ਆਪੋ ਆਪਣੇ ਨਿੱਜੀ ਵਿਚਾਰਾਂ ਅਤੇ ਵਿਸ਼ਵਾਸ ਉੱਤੇ ਨਿਰਭਰ ਕਰਦਾ ਹੈ। ਇਸੇ ਤਰਾਂ ਸਿਆਸੀ ਪਾਰਟੀਆਂ ਦੇ ਵੀ ਗਰਭਪਾਤ ਨੂੰ ਲੈ ਕੇ ਆਪੋ ਆਪਣੇ ਸਟੈਂਡ ਹਨ। ਲਿਬਰਲ ਪਾਰਟੀ ਦਾ ਸਟੈਂਡ ਬਿਲਕੁਲ ਸਪੱਸ਼ਟ ਹੈ ਕਿ ਗਰਭਪਾਤ ਕਰਨਾ ਔਰਤ ਦਾ ਆਪਣਾ ਹੱਕ ਹੈ ਜਿਸ ਵਿੱਚ ਕਿਸੇ ਕਿਸਮ ਦੀ ਦਖ਼ਲਅੰਦਾਜ਼ੀ ਨਹੀਂ ਕੀਤੀ ਜਾਣੀ ਚਾਹੀਦੀ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਮੁੱਦੇ ਉੱਤੇ ਹਰ ਪੱਧਰ ਉੱਤੇ ਗੱਲ ਛੋਹੀ ਜਾਂਦੀ ਰਹੀ ਹੈ। ਉਹਨਾਂ ਬਾਰੇ ਆਮ ਧਾਰਨਾ ਹੈ ਕਿ ਵੋਟਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਹ ਹੋਰ ਮੁੱਦਿਆਂ ਬਾਰੇ ਗੱਲ ਕਰਨ ਵੇਲੇ ਗਰਭਪਾਤ ਦੇ ਮੁੱਦੇ ਨੂੰ ਸ਼ਾਮਲ ਕਰ ਹੀ ਲੈਂਦੇ ਹਨ। ਇਸਦੀ ਇੱਕ ਮਿਸਾਲ ਬੀਤੇ ਦਿਨੀਂ ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੈਂਸ ਦੀ ਕੈਨੇਡਾ ਫੇਰੀ ਦੌਰਾਨ ਵੇਖਣ ਨੂੰ ਮਿਲੀ। ਮਾਈਕ ਪੈਂਸ ਨਾਫਟਾ ਸਮਝੌਤੇ ਬਾਰੇ ਕੈਨੇਡਾ ਵੱਲੋਂ ਕੀਤੇ ਯਤਨਾਂ ਦੀ ਸਿਫ਼ਤ ਸਲਾਹ ਕਰਨ ਆਏ ਸਨ। ਮਾਈਕ ਪੈਂਸ ਨਾਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਅਮਰੀਕਾ ਦੇ ਕਈ ਸਟੇਟਾਂ ਵੱਲੋਂ ਗਰਭਪਾਤ ਪਾਬੰਦੀ ਬਾਰੇ ਪਾਸ ਕੀਤੇ ਗਏ ਕਾਨੂੰਨਾਂ ਬਾਰੇ ਆਪਣੀ ਚਿੰਤਾ ਅਤੇ ਰੋਸ ਦਾ ਸਖ਼ਤ ਸ਼ਬਦਾਂ ਵਿੱਚ ਇਜ਼ਹਾਰ ਕੀਤਾ। ਸੁਆਲ ਉਠਾਏ ਜਾ ਰਹੇ ਹਨ ਕਿ ਕੀ ਟਰੂਡੋ ਵੱਲੋਂ ਇਸ ਪਲੇਟਫਾਰਮ ਉੱਤੇ ਇਸ ਵਿਸ਼ੇ ਉੱਤੇ ਗੱਲ ਕਰਨੀ ਠੀਕ ਸੀ ਜਾਂ ਨਹੀਂ।

ਅਮਰੀਕਾ ਦੇ ਉੱਪ ਰਾਸ਼ਟਰਪਤੀ ਕੋਲ ਅਜਿਹੀ ਕੋਈ ਸ਼ਕਤੀ ਨਹੀਂ ਹੈ ਕਿ ਉਹ ਕਿਸੇ ਵੀ ਸਟੇਟ ਜਾਂ ਫੈਡਰਲ ਮਸਲੇ ਉੱਤੇ ਕੋਈ ਪ੍ਰਭਾਵ ਪਾ ਸਕਦਾ ਹੋਵੇ। ਦੂਜੇ ਪਾਸੇ ਟਰੂਡੋ ਹੋਰਾਂ ਦੇ ਸ਼ਬਦਾਂ ਦਾ ਕੋਈ ਲਾਭ ਹੋਵੇਗਾ ਜਾਂ ਨਹੀਂ ਪਰ ਨੁਕਸਾਨ ਹੋਣ ਦੇ ਆਸਾਰ ਜਰੂਰ ਹਨ। ਹਾਲੇ ਪਿਛਲੇ ਸਾਲ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਟਰੂਡੋ ਨੂੰ ‘ਕਮਜ਼ੋਰ ਅਤੇ ਬੇਇਮਾਨ’ ਦੱਸਿਆ ਗਿਆ ਸੀ ਅਤੇ ਟਰੂਡੋ ਕੁੱਝ ਵੀ ਪ੍ਰਤੀਕਰਮ ਨਹੀਂ ਸੀ ਕਰ ਸਕੇ। ਇਸਦਾ ਅਰਥ ਇਹ ਨਹੀਂ ਕੀ ਟਰੰਪ ਬਹੁਤ ਠੋਸ ਨੀਤੀਆਂ ਵਾਲਾ ਵਿਅਕਤੀ ਹੈ, ਸੁਆਲ ਸਿਰਫ਼ ਦੋ ਮੁਲਕਾਂ ਵਿੱਚ ਸਬੰਧਾਂ ਨੂੰ ਮਜ਼ਬੂਤ ਬਣਾਈ ਰੱਖਣ ਦਾ ਹੈ। ਜੇ ਟਰੰਪ ਆਪਣੇ ਹਊਮੇ ਨੂੰ ਠੰਡਾ ਕਰਕੇ ਉੱਪ ਰਾਸ਼ਟਰਪਤੀ ਨੂੰ ਸੁਖਾਵੇਂ ਸਬੰਧ ਬਣਾਉਣ ਲਈ ਭੇਜ ਸਕਦਾ ਹੈ ਤਾਂ ਕੈਨੇਡਾ ਵੱਲੋਂ ਵੀ ਅਮਰੀਕਾ ਦੀ ਅੰਦਰੂਨੀ ਸਥਿਤੀ ਬਾਰੇ ਟਿੱਪਣੀ ਕੀਤੇ ਜਾਣ ਤੋਂ ਬਚਿਆ ਜਾ ਸਕਦਾ ਹੈ। ਮਾਈਕ ਪੈਂਸ ਨੇ ਆਪਣੀ ਤਕਰੀਰ ਵਿੱਚ ਟਰੂਡੋ ਹੋਰਾਂ ਦੀ ਗੱਲ ਦਾ ਬੁਰਾ ਮਨਾਉਂਦੇ ਹੋਏ ਆਖਿਆ ਕਿ ਹਰ ਦੇਸ਼ ਨੂੰ ਵੱਖੋ ਵੱਖਰੇ ਮਸਲਿਆਂ ਉੱਤੇ ਪਹੁੰਚ ਅਖਤਿਆਰ ਕਰਨ ਦਾ ਅਧਿਕਾਰ ਹੁੰਦਾ ਹੈ। ਜੇ ਪੈਂਸ ਦੀ ਥਾਂ ਟਰੰਪ ਹੁੰਦਾ, ਉਹ ਪਤਾ ਨਹੀਂ ਕੀ ਕੁੱਝ ਬੋਲ ਕੇ ਚਲਾ ਜਾਂਦਾ।

ਜੇ ਮਨੁੱਖੀ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਧਾਨ ਮੰਤਰੀ ਵੱਲੋਂ ਔਰਤਾਂ ਅਤੇ ਉਹਨਾਂ ਦੀ ਕੁੱਖ ਵਿੱਚ ਪਲ ਰਹੇ ਬੱਚਿਆਂ ਦੇ ਮਨੁੱਖੀ ਅਧਿਕਾਰਾਂ ਨੂੰ ਸੁਰੱਖਿਅਤ ਕਰਨੇ ਚਾਹੀਦੇ ਹਨ। ਕੈਨੇਡੀਅਨ ਕਾਨੂੰਨ ਮੁਤਾਬਕ ਜੇ ਕਿਸੇ ਗਰਭਵਤੀ ਔਰਤ ਦਾ ਕਤਲ ਹੋਵੇ ਅਤੇ ਨਾਲ ਉਸਦੀ ਕੁੱਖ ਵਿੱਚ ਪਲ ਰਹੇ ਜੀਵਨ ਧਾਰਨ ਕਰ ਚੁੱਕੇ ਬੱਚੇ ਦਾ ਵੀ ਕਤਲ ਜਾਵੇ ਤਾਂ ਕਾਤਲ ਨੂੰ ਸਿਰਫ਼ ਔਰਤ ਦੇ ਕਤਲ ਦਾ ਦੋਸ਼ੀ ਮੰਨਿਆ ਜਾਂਦਾ ਹੈ ਨਾ ਕਿ ਮਾਂ ਅਤੇ ਬੱਚੇ ਦੋਵਾਂ ਦੇ ਕਤਲ ਦਾ। ਕੈਨੇਡਾ ਦੇ ਕ੍ਰਿਮੀਨਲ ਕੋਡ ਦੀ ਧਾਰਾ 223 (1) ਮੁਤਾਬਕ ਕਿਸੇ ਬੱਚੇ ਨੂੰ ਜਿਉਂਦਾ ਜੀਵ ਉਸ ਵੇਲੇ ਹੀ ਮੰਨਿਆ ਜਾ ਸਕਦਾ ਹੈ ਜਦੋਂ ਉਹ ਮਾਂ ਦੇ ਸਰੀਰ ਵਿੱਚੋਂ ਬਾਹਰ ਆ ਜਾਂਦਾ ਹੈ।

2017 ਵਿੱਚ ਪਿਕਰਿੰਗ, ਉਂਟੇਰੀਓ ਵਿੱਚ ਨਿਕੋਲਸ ਬੇਗ ਵੱਲੋਂ ਆਪਣੀ ਪਤਨੀ ਐਰੀਆਨਾ ਅਤੇ ਉਸਦੀ ਕੁੱਖ ਵਿੱਚ ਪਲ ਰਹੀ 8 ਮਹੀਨੇ 10 ਦਿਨ ਦੀ ਬੱਚੀ ਦਾ 17 ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ। ਨਿਕੋਲਸ ਬੇਗ ਨੂੰ ਸਿਰਫ਼ ਇੱਕ ਕਤਲ ਲਈ ਦੋਸ਼ੀ ਮੰਨਿਆ ਗਿਆ ਸੀ। ਅਜਿਹੇ ਸੈਂਕੜੇ ਕੇਸ ਕੈਨੇਡਾ ਵਿੱਚ ਵਾਪਰਦੇ ਹਨ। ਔਰਤਾਂ ਦੇ ਹੱਕਾਂ ਦੀ ਹਰ ਪਲੇਟਫਾਰਮ ਉੱਤੇ ਗੱਲ ਕਰਨ ਵਾਲੀ ਸਰਕਾਰ ਲਈ ਚੰਗਾ ਹੋਵੇਗਾ ਕਿ ਉਹ ਕਾਨੂੰਨ ਵਿੱਚ ਦਰਜ਼ ਕਰੇ ਕਿ ਕਾਨੂੰਨੀ ਰੂਪ ਵਿੱਚ ਕਦੋਂ ਬੱਚੇ ਵੱਲੋਂ ਕੁੱਖ ਵਿੱਚ ਜੀਵਨ ਧਾਰਨ ਕਰ ਲਿਆ ਮੰਨਿਆ ਜਾਂਦਾ ਹੈ। ਇਸ ਨਾਲ ਅਨੇਕਾਂ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਅਤੇ ਅਨੇਕਾਂ ਕੈਨੇਡੀਅਨ ਔਰਤਾਂ ਸੁਰੱਖਿਅਤ ਮਹਿਸੂਸ ਕਰਨਗੀਆਂ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ? ਟਰੂਡੋ ਤੇ ਟਰੰਪ ਸੁਰਖ਼ੀਆਂ ‘ਚ ਰਹਿਣ ਵਾਲੇ ਲੀਡਰ