Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਸੰਪਾਦਕੀ

ਠੋਸ ਤੱਥਾਂ ਉੱਤੇ ਆਧਾਰਿਤ ਇੰਮੀਗਰੇਸ਼ਨ ਪਾਲਸੀ ਜਾਰੀ ਕਰਨ ਕੰਜ਼ਰਵੇਟਿਵ

May 30, 2019 09:52 AM

ਪੰਜਾਬੀ ਪੋਸਟ ਸੰਪਾਦਕੀ

ਦੋ ਦਿਨ ਪਹਿਲਾਂ ਕੈਨੇਡਾ ਦੀ ਫੈਡਰਲ ਕੰਜ਼ਰਵੇਟਿਵ ਪਾਰਟੀ ਨੇਤਾ ਐਂਡਰੀਊ ਸ਼ੀਅਰ ਇੰਮੀਗਰੇਸ਼ਨ ਬਾਬਤ ਆਪਣੀਆਂ ਪਹਿਲਤਾਵਾਂ ਬਾਰੇ ਚਰਚਾ ਛੇੜਨ ਦੇ ਇਰਾਦੇ ਨਾਲ ਗਰੇਟਰ ਟੋਰਾਂਟੋ ਏਰੀਆ ਵਿੱਚ ਆਏ। ਉਹਨਾਂ ਵੱਲੋਂ ਕੀਤੇ ਗਏ ਐਲਾਨ ਵਿੱਚ ਅਮਰੀਕਾ ਦੇ ਬਾਰਡਰ ਰਾਹੀਂ ਆਉਣ ਵਾਲੇ ਸ਼ਰਣਾਰਥੀਆਂ ਦੇ ਦਾਖਲੇ ਉੱਤੇ ਮੁਕੰਮਲ ਰੋਕ, ਇੰਮੀਗਰੇਸ਼ਨ ਸਿਸਟਮ ਨੂੰ ਸਟੀਫਨ ਹਾਰਪਰ ਸਰਕਾਰ ਦੇ ਕਦਮਾਂ ਉੱਤੇ ਚੱਲਦੇ ਹੋਏ ਚੁਸਤ ਦਰੁਸਤ ਬਣਾਉਣ, ਇੰਮੀਗਰਾਂਟਾਂ ਦੀ ਮਿਹਨਤ ਤੋਂ ਕੈਨੇਡਾ ਦੀ ਆਰਥਕਤਾ ਲਈ ਲਾਭ ਲੈਣ ਵਰਗੇ ਮੁੱਦੇ ਸ਼ਾਮਲ ਸਨ। ਕਿਉਂਕਿ ਇੰਮੀਗਰੇਸ਼ਨ ਬਾਰੇ ਫੈਡਰਲ ਪਾਰਟੀਆਂ ਦੀ ਪਹੁੰਚ ਨੂੰ ਧਿਆਨ ਨਾਲ ਵਾਚਿਆ ਜਾਂਦਾ ਹੈ, ਇਸ ਕਾਰਣ ਐਂਡਰੀਊ ਸ਼ੀਅਰ ਦੇ ਬਿਆਨ ਤੋਂ ਬਾਅਦ ਉੱਠੇ ਸੁਆਲਾਂ ਬਾਰੇ ਚਰਚਾ ਕਰਨੀ ਬਣਦੀ ਹੈ।

ਇਸ ਸਾਲ ਅਕਤੂਬਰ ਵਿੱਚ ਹੋਣ ਜਾ ਰਹੀਆਂ ਚੋਣਾਂ ਵਿੱਚ ਕੰਜ਼ਰਵੇਟਿਵ ਪਾਰਟੀ ਸਰਕਾਰ ਬਣਾਉਣ ਦੀਆਂ ਤਿਆਰੀਆਂ ਨਾਲ ਮੈਦਾਨ ਵਿੱਚ ਕੁੱਦ ਰਹੀ ਹੈ। ਸਰਕਾਰ ਬਣਾਉਣ ਦੀ ਤਮੰਨਾ ਰੱਖਣ ਵਾਲੀ ਪਾਰਟੀ ਦੀ ਇੰਮੀਗਰੇਸ਼ਨ ਬਾਰੇ ਯੋਜਨਾ ਹਮੇਸ਼ਾ ਹੀ ਬਹੁਤ ਮਾਅਨੇ ਰੱਖਦੀ ਹੁੰਦੀ ਹੈ। ਅਫਸੋਸ ਕਿ ਟੋਰੀ ਲੀਡਰ ਐਂਡਰੀਊ ਸ਼ੀਅਰ ਨੇ ਹਾਲੇ ਤੱਕ ਕੋਈ ਠੋਸ ਅੰਕੜੇ ਜਾਰੀ ਨਹੀਂ ਕੀਤੇ ਜਿਸ ਤੋਂ ਪਤਾ ਲੱਗੇ ਕਿ ਜੇ ਉਸਨੂੰ ਸਰਕਾਰ ਬਣਾਉਣ ਦਾ ਅਵਸਰ ਹਾਸਲ ਹੁੰਦਾ ਹੈ ਤਾਂ ਕੈਨੇਡਾ ਬੁਲਾਏ ਜਾਣ ਵਾਲੇ ਪਰਵਾਸੀਆਂ ਦੀ ਗਿਣਤੀ ਵਿੱਚ ਕਿੰਨਾ ਇਜਾਫਾ ਜਾਂ ਕਟੌਤੀ ਕੀਤੀ ਜਾਵੇਗੀ? ਕਿਸ ਵਰਗ ਦੇ ਪਰਵਾਸੀਆਂ ਅਤੇ ਰਿਫਿਊਜੀਆਂ ਨੂੰ ਕੈਨੇਡਾ ਵਿੱਚ ਕਿੰਨੀ ਗਿਣਤੀ ਵਿੱਚ ਸਵੀਕਾਰ ਕੀਤਾ ਜਾਵੇਗਾ। ਕੀ ਅੰਤਰਰਾਸਟਰੀ ਵਿੱਦਿਆਰਥੀਆਂ ਦੀ ਗਿਣਤੀ ਵਧਾਈ ਜਾਵੇਗੀ ਜਾਂ ਘੱਟ ਕੀਤੀ ਜਵੇਗੀ ਅਤੇ ਜੇ ਹਾਂ ਤਾਂ ਕਿੰਨੀ? ਕਿੰਨੇ ਮਾਪਿਆਂ ਨੂੰ ਸੁਪਰ ਵੀਜ਼ਾ ਦਿੱਤੇ ਜਾਣਗੇ? ਕੀ ਮਾਪਿਆਂ ਨੂੰ ਸਪਾਂਸਰ ਕਰਨ ਉੱਤੇ ਲੱਗੀਆਂ ਪਾਬੰਦੀਆਂ ਨੂੰ ਨਰਮ ਕੀਤਾ ਜਾਵੇਗਾ, ਜੇ ਹਾਂ ਤਾਂ ਕਿਸ ਅੰਦਾਜ਼ ਵਿੱਚ? ਇਹੋ ਜਿਹੇ ਅਨੇਕਾਂ ਸੁਆਲ ਹਨ ਜਿਹਨਾਂ ਦਾ ਜਵਾਬ ਦੇਣ ਤੋ ਬਾਅਦ ਹੀ ਕੰਜ਼ਰਵੇਟਿਵ ਇੰਮੀਗਰੇਸ਼ਨ ਪਾਰਟੀ ਦੀ ਸਾਰਥਕਤਾ ਬਾਰੇ ਕਿਆਸ ਕੀਤਾ ਜਾ ਸਕਦਾ ਹੈ।

ਇੰਮੀਗਰੇਸ਼ਨ ਪਾਲਸੀ ਵਿੱਚ ਮੌਜੂਦ ਭੰਬਲਭੂਸੇ ਬਾਰੇ ਦੋ ਵਿਸ਼ੇਸ਼ ਮਿਸਾਲਾਂ ਦੇਣੀਆਂ ਬਣਦੀਆਂ ਹਨ। ਪਹਿਲਾ ਐਂਡਰੀਊ ਸ਼ੀਅਰ ਦਾ ਅਮਰੀਕਾ ਦੇ ਬਾਰਡਰ ਰਾਹੀਂ ਆਉਣ ਵਾਲੇ ਰਿਫਿਊਜੀ ਕਲੇਮੈਂਟਾਂ ਦੇ ਦਾਖਲੇ ਨੂੰ ਰੋਕਣ ਦਾ ਦਾਅਵਾ। ਪਰ ਇਹ ਨਹੀਂ ਦੱਸ ਰਹੇ ਕਿ ਇਹ ਰੋਕ ਕਿਵੇਂ ਲਾਈ ਜਾਵੇਗੀ? ਕੈਨੇਡਾ ਅਤੇ ਅਮਰੀਕਾ ਦਰਮਿਆਨ ਵਿਸ਼ਵ ਦਾ ਸੱਭ ਤੋਂ ਵੱਡਾ 8891 ਕਿਲੋਮੀਟਰ ਲੰਬਾ ਬਾਰਡਰ ਹੈ। ਐਨੇ ਵੱਡੇ ਬਾਰਡਰ ਦੀ ਰੱਖਿਆ ਕਿਵੇਂ ਕੀਤੀ ਜਾਵੇਗੀ? ਜੇ ਉਹਨਾਂ ਦਾ ਇਰਾਦਾ ‘ਸੇਫ ਥਰਡ ਕੰਟਰੀ ਐਗਰੀਮੈਂਟ’ ਨੂੰ ਬਦਲ ਕੇ ਰਿਫਿਊਜੀ ਕਲੇਮੈਂਟਾਂ ਬਾਰੇ ਸਥਿਤੀ ਬਦਲਣ ਦਾ ਹੈ ਤਾਂ ਉਸ ਐਗਰੀਮੈਂਟ ਵਿੱਚ ਕਿਹੋ ਜਿਹੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ?


ਇਵੇਂ ਹੀ ਮਸਲਾ ਧੋਖੇਬਾਜ਼ ਇੰਮੀਗਰੇਸ਼ਨ ਸਲਾਹਕਾਰਾਂ ਨੂੰ ਨੱਥ ਪਾਉਣ ਦਾ ਹੈ। ਲਿਬਰਲਾਂ ਨੇ ਇਸ ਸਾਲ ਦੇ ਬੱਜਟ ਨੂੰ ਪਾਸ ਕਰਨ ਵਾਲੇ ਬਿੱਲ ਵਿੱਚ ਕਾਨੂੰਨ ਸ਼ਾਮਲ ਕੀਤਾ ਹੈ ਜਿਸ ਮੁਤਾਬਕ ਇੰਮੀਗਰੇਸ਼ਨ ਸਲਾਹਕਾਰਾਂ ਦੇ ਕੰਮਕਾਜ ਦੀ ਨਿਗਰਾਨੀ ਕਰਨ ਲਈ ਇੱਕ ਰੈਗੁਲੇਟੋਰੀ ਕਾਲਜ ਕਾਇਮ ਜਾ ਰਿਹਾ ਹੈ। ਕੰਜ਼ਰਵੇਟਿਵ ਪਾਰਟੀ ਦੀ ਇੰਮੀਗਰੇਸ਼ਨ ਆਲੋਚਕ ਮਿਸ਼ੇਲ ਰੈਂਮਪਲ ਨੇ ਇਸ ਉੱਦਮ ਨੂੰ ਬਹੁਤ ਹੀ ਨਿਗੂਣਾ ਕਰਾਰ ਦੇ ਕੇ ਕੁੱਝ ਸਾਰਥਕ ਕਰਨ ਦਾ ਵਾਅਦਾ ਕੀਤਾ ਹੈ। ਪਰ ਮਿਸ਼ੇਲ ਰੈਂਮਪਲ ਨੇ ਇਹ ਨਹੀਂ ਦੱਸਿਆ ਜਿਸਤੋਂ ਪਤਾ ਲੱਗੇ ਕਿ ਅਸਲ ਵਿੱਚ ਕੰਜ਼ਰਵੇਟਿਵ ਪਾਰਟੀ ਕਰੇਗੀ ਕੀ।

ਇੰਮੀਗਰੇਸ਼ਨ ਇੱਕ ਮਹੱਤਵਪੂਰਣ ਮੁੱਦਾ ਹੈ ਜਿਸਦਾ ਕੈਨੇਡਾ ਦੀ ਆਰਥਕ, ਸਮਾਜਿਕ ਅਤੇ ਸਿਆਸੀ ਸਥਿਤੀ ਉੱਤੇ ਗੰਭੀਰ ਅਸਰ ਪੈਂਦਾ ਹੈ। ਸਰਕਾਰ ਬੇਸ਼ੱਕ ਲਿਬਰਲ ਬਣੇ ਜਾਂ ਕੰਜ਼ਰਵੇਟਿਵ ਪਰ ਇਸ ਮੁੱਦੇ ਉੱਤੇ ਸਪੱਸ਼ਟਤਾ ਦਾ ਹੋਣਾ ਬਹੁਤ ਲਾਜ਼ਮੀ ਹੈ। ਕੋਈ ਸ਼ੱਕ ਨਹੀਂ ਕਿ ਲਿਬਰਲ ਸਰਕਾਰ ਅਮਰੀਕਾ ਨਾਲ ਲੱਗਦੇ ਅੰਤਰਰਾਸ਼ਟਰੀ ਬਾਰਡਰ ਰਾਹੀਂ ਗੈਰਕਾਨੂੰਨੀ ਰਿਫਿਊਜੀਆਂ ਨੂੰ ਰੋਕਣ ਵਿੱਚ ਵੱਡੇ ਪੱਧਰ ਉੱਤੇ ਅਸਫਲ ਰਹੀ ਹੈ। ਵਿਰੋਧੀ ਧਿਰ ਤੋਂ ਕੈਨੇਡੀਅਨ ਉਮੀਦ ਕਰਦੇ ਹਨ ਕਿ ਬਾਰਡਰ ਰਾਹੀਂ ਆਉਣ ਵਾਲੇ ਰਿਫਿਊਜੀਆਂ ਸਮੇਤ ਹਰ ਮੁੱਦੇ ਉੱਤੇ ਮਹਿਜ਼ ਬਿਆਨ ਦੇਣ ਦੀ ਥਾਂ ਦੱਸੇ ਕਿ ਉਹ ਕਿਹੜੇ ਠੋਸ ਕਦਮ ਚੁੱਕਣ ਦਾ ਇਰਾਦਾ ਰੱਖਦੀ ਹੈ।


ਇਸ ਦਿਸ਼ਾ ਵਿੱਚ ਪਹਿਲਾ ਕਦਮ ਇਹ ਹੋ ਸਕਦਾ ਹੈ ਕਿ ਟੋਰੀ ਆਗੂ ਐਂਡਰੀਊ ਸ਼ੀਅਰ ਜਾਂ ਇੰਮੀਗਰੇਸ਼ਨ ਆਲੋਚਕ ਮਿਸ਼ੇਲ ਰੈਮਪਲ ਵੱਲੋਂ ਕੰਜ਼ਰਵੇਟਿਵ ਪਾਰਟੀ ਦੀ ਅਧਿਕਾਰਤ ਵੈੱਬਸਾਈਟ ਉੱਤੇ ਕੰਜ਼ਰਵੇਟਿਵਾਂ ਦੀ ਇੰਮੀਗਰੇਸ਼ਨ ਯੋਜਨਾ ਬਾਰੇ ਬਣਦੀ ਜਾਣਕਾਰੀ ਪਾਈ ਜਾਵੇ। ਇਸ ਅਹਿਮ ਮੁੱਦੇ ਨੂੰ ਮਹਿਜ਼ ਬਿਆਨਾਂ ਤੱਕ ਸੀਮਤ ਨਹੀਂ ਰੱਖਿਆ ਜਾਣਾ ਚਾਹੀਦਾ।

 

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?