Welcome to Canadian Punjabi Post
Follow us on

20

October 2018
ਬ੍ਰੈਕਿੰਗ ਖ਼ਬਰਾਂ :
ਕੈਨੇਡਾ

ਅਗਲੀਆਂ ਚੋਣਾਂ ਵਿੱਚ ਲੀਜ਼ਾ ਰਾਇਤ ਨਾਲ ਦਸਤਪੰਜਾ ਲੈਣ ਦੀ ਤਿਆਰੀ ਵਿੱਚ ਹੈ ਸਾਬਕਾ ਓਲੰਪੀਅਨ

October 05, 2018 07:59 AM

ਓਨਟਾਰੀਓ, 4 ਅਕਤੂਬਰ (ਪੋਸਟ ਬਿਊਰੋ) : ਖੇਡਾਂ ਵਿੱਚ ਨਾਮਣਾ ਖੱਟਣ ਤੇ ਚਾਰ ਵਾਰੀ ਓਲੰਪਿਕਸ ਵਿੱਚ ਤਮਗੇ ਜਿੱਤਣ ਤੋਂ ਬਾਅਦ ਹੁਣ ਐਡਮ ਵੈਨ ਕੋਇਵਰਡਨ ਨੇ ਫੈਡਰਲ ਸਿਆਸਤ ਵਿੱਚ ਹੱਥ ਅਜ਼ਮਾਉਣ ਦਾ ਮਨ ਬਣਾਇਆ ਹੈ। ਐਡਮ ਕਯਾਕਿੰਗ ਵਿੱਚ ਕੈਨੇਡਾ ਦੇ ਝੰਡਾ ਬਰਦਾਰ ਰਹੇ ਹਨ।
ਵੀਰਵਾਰ ਨੂੰ ਆਪਣੇ ਇਸ ਫੈਸਲਾ ਦਾ ਐਲਾਨ ਕਰਦਿਆਂ ਐਡਮ ਨੇ ਆਖਿਆ ਕਿ ਅਗਲੀਆਂ ਚੋਣਾਂ ਵਿੱਚ ਉਹ ਓਨਟਾਰੀਓ ਦੇ ਮਿਲਟਨ ਹਲਕੇ ਤੋਂ ਫੈਡਰਲ ਲਿਬਰਲ ਪਾਰਟੀ ਦੀ ਉਮੀਦਵਾਰੀ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਉਹ ਵੀ ਆਪਣੇ ਅੰਦਰ ਉਹੀ ਲਿਬਰਲ ਕਦਰਾਂ ਕੀਮਤਾਂ ਮਹਿਸੂਸ ਕਰਦੇ ਹਨ ਜਿਹੜੀਆਂ ਬਹੁਤੇ ਕੈਨੇਡੀਅਨਾਂ ਨੂੰ ਅਜ਼ੀਜ਼ ਹਨ। ਉਨ੍ਹਾਂ ਇਹ ਵੀ ਆਖਿਆ ਕਿ ਉਹ ਕਮਿਊਨਿਟੀ ਲਈ ਸਖਤ ਮਿਹਨਤ ਕਰਨਗੇ।
ਮਿਲਟਨ ਇਲੈਕਟੋਰਲ ਡਿਸਟ੍ਰਿਕਟ ਅਸਲ ਵਿੱਚ ਪ੍ਰੋਵਿੰਸ ਦਾ ਉਹ ਹਿੱਸਾ ਹੈ ਜਿਹੜਾ ਪਹਿਲਾਂ ਹਾਲਟਨ ਇਲੈਕਟੋਰਲ ਡਿਸਟ੍ਰਿਕਟ ਦਾ ਹਿੱਸਾ ਸੀ ਤੇ ਇਸ ਸਮੇਂ ਇਹ ਤਜਰਬੇਕਾਰ ਕੰਜ਼ਰਵੇਟਿਵ ਐਮਪੀ ਲੀਜ਼ਾ ਰਾਇਤ ਕੋਲ ਹੈ। ਜੇ ਐਡਮ ਇਹ ਨੌਮੀਨੇਸ਼ਨ ਹਾਸਲ ਕਰਨ ਵਿੱਚ ਸਫਲ ਹੋ ਜਾਂਦੇ ਹਨ ਤਾਂ ਉਨ੍ਹਾਂ ਦਾ ਸਿੱਧਾ ਮੁਕਾਬਲਾ ਲੰਮੇਂ ਸਮੇਂ ਤੋਂ ਸਿਆਸੀ ਪਿੜ ਵਿੱਚ ਸਰਗਰਮ ਲੀਜ਼ਾ ਰਾਇਤ ਨਾਲ ਹੋਵੇਗਾ। ਇਸ ਸਮੇਂ ਰਾਇਤ ਫੈਡਰਲ ਕੰਜ਼ਰਵੇਟਿਵਜ਼ ਲਈ ਡਿਪਟੀ ਲੀਡਰ ਵਜੋਂ ਸੇਵਾ ਨਿਭਾਅ ਰਹੀ ਹੈ। ਇਸ ਤੋਂ ਪਹਿਲਾਂ ਉਹ ਸਾਬਕਾ ਕੰਜ਼ਰਵੇਟਿਵ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਕੈਬਨਿਟ ਦੀ ਵੀ ਅਹਿਮ ਮੈਂਬਰ ਸੀ। ਉਹ ਤਿੰਨ ਵਾਰੀ ਪਾਰਲੀਆਮੈਂਟ ਲਈ ਚੁਣੀ ਜਾ ਚੁੱਕੀ ਹੈ।
ਇਹ ਪੁੱਛੇ ਜਾਣ ਉੱਤੇ ਕਿ ਅਗਲੇ ਸਾਲ ਰਾਇਤ ਦੀ ਸੀਟ ਉਹ ਕਿਸ ਤਰ੍ਹਾਂ ਹਾਸਲ ਕਰ ਸਕਣਗੇ, ਐਡਮ ਨੇ ਆਖਿਆ ਕਿ ਉਹ ਸਖਤ ਮਿਹਨਤ ਦੇ ਸਿਰ ਉੱਤੇ ਜਿੱਤ ਹਾਸਲ ਕਰਨਗੇ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਚੁਣੌਤੀਆਂ ਪਸੰਦ ਹਨ। ਖੇਡਾਂ ਵਿੱਚ ਕਈ ਸਾਲਾਂ ਦੇ ਆਪਣੇ ਤਜਰਬੇ ਦੌਰਾਨ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਉਹ ਸਾਹਮਣਾ ਕਰਦੇ ਰਹੇ ਹਨ। ਉਨ੍ਹਾਂ ਆਖਿਆ ਕਿ ਉਹ ਜਿਹੜਾ ਵੀ ਕੰਮ ਕਰਦੇ ਹਨ ਉਸ ਵਿੱਚ ਆਪਣੀ ਪੂਰੀ ਤਾਕਤ ਤੇ ਮਿਹਨਤ ਲਾਉਂਦੇ ਹਨ। ਉਨ੍ਹਾਂ ਪੂਰੇ ਵਿਸ਼ਵਾਸ ਨਾਲ ਆਖਿਆ ਕਿ ਜਿਹੜੀ ਲੜਾਈ ਜਿੱਤੀ ਨਹੀਂ ਜਾ ਸਕਦੀ ਉਹ ਉਸ ਵਿੱਚ ਦਾਖਲ ਹੀ ਨਹੀਂ ਹੁੰਦੇ।

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਗ੍ਰੈਂਡ ਰਿਵਰ ਵਿੱਚ ਰੁੜ੍ਹੇ ਤਿੰਨ ਸਾਲਾ ਬੱਚੇ ਦੀ ਮਾਂ ਨੂੰ ਪੁਲਿਸ ਨੇ ਕੀਤਾ ਚਾਰਜ
ਬੀਜਿੰਗ ਜਾ ਰਿਹਾ ਅਮਰੀਕੀ ਏਅਰਲਾਈਨ ਦਾ ਜਹਾਜ਼ ਕੈਲਗਰੀ ਉਤਰਿਆ
ਕਾਨੂੰਨ ਤਿਆਰ ਕਰਦੇ ਸਮੇਂ ਮੰਤਰੀਆਂ ਨੂੰ ਫਰਸਟ ਨੇਸ਼ਨਜ਼ ਨਾਲ ਸਲਾਹ ਮਸ਼ਵਰਾ ਕਰਨ ਦੀ ਕੋਈ ਲੋੜ ਨਹੀਂ : ਸੁਪਰੀਮ ਕੋਰਟ
ਕਾਨੂੰਨੀ ਮੈਰੀਜੁਆਨਾ ਇੰਡਸਟਰੀ ਵਿੱਚ ਕੰਮ ਕਰਨ ਵਾਲੇ ਕੈਨੇਡੀਅਨਾਂ ਨੂੰ ਅਮਰੀਕਾ ਵੱਲੋਂ ਰਾਹਤ
ਜਗਮੀਤ ਸਿੰਘ ਲਈ ਅਸਾਨ ਨਹੀਂ ਹੋਵੇਗੀ ਰਾਹ !
ਹੰਬੋਲਟ ਬੱਸ ਹਾਦਸੇ ਵਿੱਚ ਸ਼ਾਮਲ ਟਰੱਕਿੰਗ ਕੰਪਨੀ ਦੇ ਮਾਲਕ ਖਿਲਾਫ ਲੱਗੇ ਚਾਰਜ
ਮੈਕਸਿਮ ਬਰਨੀਅਰ ਨੇ ਆਪਣੀ ਨਵੀਂ ਪਾਰਟੀ ਨੂੰ ਰਜਿਸਟਰ ਕਰਵਾਉਣ ਲਈ ਦਿੱਤੀ ਅਰਜ਼ੀ
ਲਾਈਥਜ਼ਰ ਨੇ ਟੋਰਾਂਟੋ ਵਿੱਚ ਫਰੀਲੈਂਡ ਨਾਲ ਕੀਤੀ ਮੁਲਾਕਾਤ
ਬੀਸੀ ਵਿੱਚ ਪਾਈਪਲਾਈਨ ਵਿੱਚ ਹੋਏ ਧਮਾਕੇ ਤੋਂ ਬਾਅਦ ਸਥਿਤੀ ਕਾਬੂ ਹੇਠ
ਧਮਾਕੇ ਵਿੱਚ ਮਾਰੀ ਗਈ ਮਹਿਲਾ ਦਾ ਪਤੀ ਮਰਡਰ ਤੇ ਅਗਜ਼ਨੀ ਦੇ ਮਾਮਲੇ ਵਿੱਚ ਚਾਰਜ