Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਸੰਪਾਦਕੀ

ਐਥਨਿਕ ਵੋਟਾਂ ਦੀ ਸਿਆਸਤ ਕਿਸਦੇ ਹੱਕ ਵਿੱਚ

May 27, 2019 08:42 AM

ਪੰਜਾਬੀ ਪੋਸਟ ਸੰਪਾਦਕੀ

ਪੰਜਾਬੀ ਦੀ ਕਹਾਵਤ ਹੈ ਕਿ ਨਾੜੂਏ ਦਾ ਦਰਦ ਲੰਬੇ ਸਮੇਂ ਤੱਕ ਤਕਲੀਫ਼ ਦੇਂਦਾ ਰਹਿੰਦਾ ਹੈ। ਉਂਟੇਰੀਓ ਦੀ ਪ੍ਰੋਗਰੈਸਿਵ ਕੰਜ਼ਵਰੇਵਿਟ ਪਾਰਟੀ ਦਾ ਲੀਡਰ ਹੋਣ ਸਮੇਂ ਪੈਟਰਿਕ ਬਰਾਊਨ ਦਾ ਸੁਫ਼ਨਾ ਹੁੰਦਾ ਸੀ ਕਿ ਮਈ ਨੂੰ ਉਂਟੇਰੀਓ ਵਿੱਚ ‘ਤਾਮਿਲਾਂ ਦੇ ਸ੍ਰੀਲੰਕਾਂ ਵਿੱਚ ਜੈਨੋਸਾਈਡ’ ਦਾ ਮਹੀਨਾ ਕਰਾਰ ਦਿੱਤਾ ਜਾਵੇ। ਸਮੇਂ ਨੇ ਗੇੜ ਖਾਧਾ ਅਤੇ ਉਸਨੇ ਉਂਟੇਰੀਓ ਦਾ ਪ੍ਰੀਮੀਅਰ ਬਣਨ ਦੀ ਥਾਂ ਬਰੈਂਪਟਨ ਦੇ ਮੇਅਰ ਦੀ ਕੁਰਸੀ ਆ ਸੰਭਾਲੀ। ਬੀਤੇ ਦਿਨੀਂ ਪੈਟਰਿਕ ਬਰਾਊਨ ਨੇ ਬਰੈਂਪਟਨ ਸਿਟੀ ਵਿੱਚ ਮਈ ਨੂੰ ਤਾਮਿਲਾਂ ਦੇ ਜੈਨੋਸਾਈਡ ਦਾ ਮਹੀਨਾ ਕਰਾਰ ਕਰਵਾਉਣ ਦਾ ਮਤਾ ਪਾਸ ਕਰਵਾ ਲਿਆ। ਇਸ ਨਾਲ ਉਹਨਾਂ ਦਾ ਸੁਫਨਾ ਤਾਂ ਕਿਸੇ ਹੱਦ ਤੱਕ ਪੂਰਾ ਹੋ ਗਿਆ ਪਰ ਰੋਸ ਵਿੱਚ ਸੈਂਕੜੇ ਸਿਨਹਾਲੀ ਮੂਲ ਦੇ ਸ੍ਰੀਲੰਕਨ ਸੜਕਾਂ ਉੱਤੇ ਉੱਤਰ ਆਏ। ਇਹ ਪਹਿਲੀ ਵਾਰ ਹੈ ਕਿ ਕੈਨੇਡਾ ਵਿੱਚ ਕਿਸੇ ਕਮਿਉਨਿਟੀ ਬਾਬਤ ਪਾਸ ਹੋਈ ਮਤੇ ਦੇ ਵਿਰੋਧ ਵਿੱਚ ਦੂਜੇ ਧੜੇ ਵੱਲੋਂ ਆਵਾਜ਼ ਚੁੱਕੀ ਗਈ ਹੈ।

ਇਸ ਆਰਟੀਕਲ ਦਾ ਮਕਸਦ ਇਸ ਗੱਲ ਬਾਰੇ ਚਰਚਾ ਕਰਨਾ ਨਹੀਂ ਕਿ ਕੀ ਤਾਮਿਲਾਂ ਦਾ ਸ੍ਰੀਲੰਕਾਂ ਵਿੱਚ ਜੈਨੋਸਾਈਡ ਹੋਇਆ ਜਾਂ ਨਹੀਂ। ਹਰ ਲੜਾਈ ਦੇ ਕਾਰਣਾਂ ਅਤੇ ਸਿੱਟਿਆਂ ਬਾਰੇ ਗੱਲ ਨੂੰ ਦੋ ਨਹੀਂ ਸਗੋਂ ਕਈ ਪੱਖਾਂ ਤੋਂ ਵਿਚਾਰਿਆ ਜਾ ਸਕਦਾ ਹੁੰਦਾ ਹੈ। ਜਿਵੇਂ ਪੈਟਿਰਕ ਬਰਾਊਨ ਨੇ ਇੱਕ ਧਿਰ ਸ੍ਰੀਲੰਕਨ ਤਾਮਿਲਾਂ ਨੂੰ ਖੁਸ਼ ਕਰਨ ਲਈ ਮਤਾ ਪਾਸ ਕਰਵਾ ਲਿਆ ਤਾਂ ਦੂਜੀ ਧਿਰ ਭਾਵ ਸਿਨਹਾਲੀ ਸ੍ਰੀਲੰਕਨ ਗੁੱਸੇ ਹੋ ਗਏ। ਇਸ ਕਿਸਮ ਦੀ ਪਹੁੰਚ ਕੈਨੇਡੀਅਨ ਰਾਜਨੀਤਕ ਲੈਂਡਸਕੇਪ ਵਿੱਚ ਕੀ ਮਾਅਨੇ ਹਨ? ਮਸਲਾ ਕਿਸੇ ਇੱਕ ਧਿਰ ਨੂੰ ਸਹੀ ਜਾਂ ਗਲਤ ਸਾਬਤ ਕਰਨਾ ਵੀ ਨਹੀਂ ਹੈ ਸਗੋਂ ਸਿਰਫ਼ ਚਰਚਾ ਛੇੜਨਾ ਹੈ। ਚੇਤੇ ਰਹੇ ਕਿ ਬਰੈਂਪਟਨ ਵਿੱਚ ਸਿਨਹਾਲੀ ਮੂਲ ਦੇ ਤਾਮਿਲਾਂ ਵੱਲੋਂ ਵੱਡੀ ਪੱਧਰ ਉੱਤੇ ਫਲਾਇਰ ਵੰਡ ਕੇ ਬਰੈਂਪਟਨ ਸਿਟੀ ਦੇ ਮਤੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸਤੋਂ ਪਹਿਲਾਂ ਟੋਰਾਂਟੋ ਸਿਟੀ ਵੱਲੋਂ ਮੇਅਰ ਜੌਹਨ ਟੋਰੀ ਦੀ ਅਗਵਾਈ ਹੇਠ ਤਾਮਿਲਾਂ ਦੇ ਜੈਨੋਸਾਈਡ ਬਾਰੇ ਮਤਾ ਪਾਸ ਕੀਤਾ ਜਾ ਚੁੱਕਾ ਹੈ।

ਇਹਨਾਂ ਦੋਵਾਂ ਮਤਿਆਂ ਨੂੰ ਰੱਦ ਕਰਨ ਲਈ ਜੋ਼ਰ ਪਾਉਣ ਵਾਸਤੇ ‘ਯੂਨਾਈਟਡ ਕੈਨੇਡੀਅਨ ਸ੍ਰੀ-ਲੰਕਨ’ ਨਾਮਕ ਗਰੁੱਪ ਵੱਲੋਂ ਇੱਕ ਪਟੀਸ਼ਨ ਜਾਰੀ ਕੀਤੀ ਗਈ ਹੈ ਜਿਸਨੂੰ 5700 ਦੇ ਕਰੀਬ ਲੋਕੀ ਸਾਈਨ ਕਰ ਚੁੱਕੇ ਹਨ।

ਬਰੈਂਪਟਨ ਵਿੱਚ ਤਾਮਿਲ ਅਤੇ ਸਿਨਹਾਲੀ ਸ੍ਰੀਲੰਕਨਾਂ ਦਰਮਿਆਨ ਫੈਲਿਆ ਮੱਤਭੇਦ ਸੋਚਣ ਲਈ ਮਜ਼ਬੂਰ ਕਰਦਾ ਹੈ ਕਿ ਕੈਨੇਡੀਅਨ ਸਿਆਸਤਦਾਨਾਂ ਦਾ ਵੋਟਾਂ ਲਈ ਕਿਸੇ ਇੱਕ ਐਥਨਿਕ ਧਿਰ ਦੀ ਮੰਗ ਨੂੰ ਇਸ ਢੰਗ ਨਾਲ ਮੰਨਣਾ ਕਿ ਦੂਜੀ ਨੂੰ ਖੁਦ ਨਾਲ ਧੱਕਾ ਹੋਇਆ ਜਾਪੇ, ਕਿੰਨਾ ਕੁ ਜਾਇਜ਼ ਹੈ? ਅਜਿਹਾ ਪ੍ਰਭਾਵ ਕਿਉਂ ਪੈਦਾ ਹੁੰਦਾ ਜਾ ਰਿਹਾ ਹੈ ਕਿ ਸਿਆਸਤਦਾਨ ਸਿਰਫ਼ ਉਹਨਾਂ ਭਾਈਚਾਰਿਆਂ ਨਾਲ ਹੋਏ ਧੱਕੇ ਬਾਰੇ ਗੱਲ ਕਰਨ ਤੱਕ ਸੀਮਤ ਹੋ ਜਾਂਦੇ ਹਨ ਜਿਸਦੀ ਅੱਛੀਆਂ ਖਾਸੀਆਂ ਵੋਟਾਂ ਹੁੰਦੀਆਂ ਹਨ?

ਕੈਨੇਡਾ ਵਿੱਚ ਵਿਸ਼ਵੇ ਦੇ ਹਰ ਖਿੱਤੇ ਤੋਂ ਹਰ ਧਰਮ, ਹਰ ਨਸਲ ਦੇ ਲੋਕ ਆ ਕੇ ਵੱਸੇ ਹੋਏ ਹਨ। 25 ਹਜ਼ਾਰ ਰਿਫਿਊਜੀ ਤਾਂ 2015 ਵਿੱਚ ਸੀਰੀਆ ਤੋਂ ਹੀ ਬੁਲਾਏ ਗਏ ਸਨ। ਜੇ ਕੱਲ ਨੂੰ ਕੋਈ ਅਜਿਹੀ ਆਵਾਜ਼ ਚੁੱਕੀ ਜਾਂਦੀ ਹੈ ਕਿ ਸੀਰੀਆ ਵਿੱਚ ਹੋਏ ਜੈਨੋਸਾਈਡ ਜਾਂ ਕਤਲੇਆਮ ਲਈ ਯਾਦਗਾਰੀ ਮਹੀਨਾ ਮਨਾਏ ਜਾਣ ਦੀ ਲੋੜ ਹੈ ਤਾਂ ਉਹ ਮਹੀਨਾ ਕਿਸਦੀ ਯਾਦ ਵਿੱਚ ਮਨਾਇਆ ਜਾਵੇਗਾ? ਉੱਥੇ ਮਾਰੇ ਜਾ ਚੁੱਕੇ ਈਸਾਈਆਂ ਲਈ ਜਿਹਨਾਂ ਦਾ ਇੱਕ ਕਿਸਮ ਨਾਲ ਸੀਰੀਆ ਵਿੱਚੋਂ ਖਾਤਮਾ ਹੀ ਹੋ ਚੁੱਕਾ ਹੈ? ਵੱਡੀ ਗਿਣਤੀ ਵਿੱਚ ਮਾਰੇ ਗਏ ਨਿਰਦੋਸ਼ ਮੁਸਲਮਾਨਾਂ ਲਈ ਜਾਂ ਗਊਆਂ ਵਰਗੇ ਸਾਊ ਯਜੀਦੀਆਂ ਲਈ?

ਯੂਕਰੇਨ ਵਿੱਚ ਰੂਸ ਵੱਲੋਂ ਧੱਕਾ ਕਰਨਾ ਦੋ ਮੁਲਕਾਂ ਦਾ ਮਾਮਲਾ ਹੈ। ਕੈਨੇਡੀਅਨ ਸਰਕਾਰ ਨੂੰ ਅੰਤਰਰਾਸ਼ਟਰੀ ਨੀਤੀ ਮੁਤਾਬਕ ਸਟੈਂਡ ਵੀ ਲੈਣਾ ਲਾਜ਼ਮੀ ਹੈ ਜਿਸਦਾ ਸਾਰੇ ਕੈਨੇਡੀਅਨਾਂ ਨੂੰ ਆਪੋ ਆਪਣੇ ਮੱਤਭੇਦ ਦੂਰ ਕਰਕੇ ਸਮਰੱਥਨ ਦੇਣਾ ਬਣਦਾ ਹੈ। । ਪਰ ਕੈਨੇਡਾ ਵਿੱਚ ਜਿੰਨੇ ਯੁਕਰੇਨ ਮੂਲ ਦੇ ਲੋਕ ਵੱਸਦੇ ਹਨ, ਉਹਨਾਂ ਤੋਂ ਵੱਧ ਰੂਸੀ ਮੂਲ ਦੇ ਲੋਕ ਹਨ। ਕੀ ਇਹ ਨਹੀਂ ਚਾਹੀਦਾ ਕਿ ਉਹਨਾਂ ਦੇ ਮੱਤਭੇਦਾਂ ਨੂੰ ਹੱਲਾਸ਼ੇਰੀ ਦੇਣ ਦੀ ਥਾਂ ਉਹਨਾਂ ਵਿੱਚ ਕੈਨੇਡੀਅਨ ਏਕਤਾ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ ਜਾਵੇ? ਕੈਨੇਡਾ ਦੇ ਡਿਪਲੋਮੈਟਿਕ ਸਰਕਲਾਂ ਵਿੱਚ ਇਹ ਗੱਲ ਆਮ ਚੱਲਦੀ ਹੈ ਕਿ ਹਿੰਸਾਂ ਦੇ ਅਤੀਅੰਤ ਘਿਨਾਉਣੇ ਚੱਕਰ ਵਿੱਚ ਉਲਝੇ ਸੋਮਾਲੀਆ, ਰਵਾਡਾਂ, ਯੂਗਾਂਡਾ, ਨਾਈਜੀਰੀਆ ਵਰਗੇ ਅਫਰੀਕਨ ਮੁਲਕਾਂ ਦੀ ਸਥਿਤੀ ਬਾਰੇ ਕੈਨੇਡਾ ਵਰਗੇ ਉੱਨਤ ਮੁਲਕਾਂ ਵੱਲੋਂ ਬਣਦਾ ਧਿਆਨ ਨਹੀਂ ਦਿੱਤਾ ਜਾਂਦਾ ਜਿਸਦਾ ਇੱਕ ਕਾਰਣ ਇਹਨਾਂ ਮੁਲਕਾਂ ਤੋਂ ਆਏ ਪਰਵਾਸੀਆਂ ਵਿੱਚ ਵੋਟ ਬੈਂਕ ਦਾ ਨਾ ਹੋਣਾ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?